ਕੈਟੇਗਰੀ

ਤੁਹਾਡੀ ਰਾਇ



ਇਤਹਾਸਕ ਝਰੋਖਾ
ਸੁਮੇਧ ਸੈਣੀ ਨੇ ਕਰਵਾਇਆ ਸੀ ਭਾਈ ਜਟਾਣਾ ਦੇ ਪਰਿਵਾਰ ਦਾ ਕਤਲੇਆਮ
ਸੁਮੇਧ ਸੈਣੀ ਨੇ ਕਰਵਾਇਆ ਸੀ ਭਾਈ ਜਟਾਣਾ ਦੇ ਪਰਿਵਾਰ ਦਾ ਕਤਲੇਆਮ
Page Visitors: 2635

ਸੁਮੇਧ ਸੈਣੀ ਨੇ ਕਰਵਾਇਆ ਸੀ ਭਾਈ ਜਟਾਣਾ ਦੇ ਪਰਿਵਾਰ ਦਾ ਕਤਲੇਆਮ
ਪੰਜਾਬ ਪੁਲਿਸ ਕੈਟ ਗੁਰਮੀਤ ਪਿੰਕੀ ਨੇ ਪੱਤਰਕਾਰ ਕੰਵਰ ਸੰਧੂ ਨਾਲ ਵਿਸਥਾਰਤ ਵੀਡੀਓੁ ਇੰਟਰਵਿਓੂ ਦੌਰਾਨ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਪਰਿਵਾਰ ਨੂੰ ਕਤਲ ਕਰਨ ਦੇ ਮਾਮਲੇ ਦਾ ਬਾਰੀਕੀ ਨਾਲ ਪਰਦਾਫਾਸ਼ ਕੀਤਾ ਹੈ।ਗੁਰਮੀਤ ਪਿੰਕੀ ਨੇ ਦੱਸਿਆ ਕਿ 9 ਅਗਸਤ 1991 ਨੂੰ ਜਦੋਂ ਐੱਸ.ਐੱਸ.ਪੀ ਸੁਮੇਧ ਸੈਣੀ ਦੁਪਿਹਰ ਦੇ ਖਾਣੇ ਤੋਂ ਵਾਪਸ ਆ ਰਿਹਾ ਸੀ ਤਾਂ ਬੰਬ ਹਮਲਾ ਹੋ ਗਿਆ।
ਇਸ ਵਿੱਚ ਤਿੰਨ ਬੰਦੇ ਮਾਰੇ ਗਏ ਅਤੇ ਐੱਸਐੱਸਪੀ ਸੈਣੀ ਹੋਰ ਬੰਦਿਆਂ ਸਮੇਤ ਜ਼ਖਮੀ ਹੋ ਗਿਆ।
ਗੁਰਮੀਤ ਪਿੰਕੀ ਨੇ ਕੰਵਰ ਸੰਧੂ ਨੂੰ ਦੱਸਿਆ ਕਿ ਸੁਮੇਧ ਸੈਣੀ ਨੂੰ ਬੰਬ ਧਮਾਕੇ ਤੋਂ ਕੁਝ ਦਿਨ ਪਹਿਲਾਂ ਬੱਬਰ ਖਾਲਸਾ ਦਾ ਧਮਕੀ ਭਰਿਆ ਪੱਤਰ ਆਇਆ ਸੀ। ਸੈਣੀ ਨੂੰ ਸ਼ੱਕ ਸੀ ਇਹ ਬੰਬ ਧਮਾਕਾ ਬੱਬਰ ਖਾਲਸਾ ਦੇ ਖਾੜਕੂ ਬਲਵਿੰਦਰ ਸਿੰਘ ਜਟਾਣਾ ਅਤੇ ਚਰਨਜੀਤ ਸਿੰਘ ਚੰਨਾ ਵੱਲੋ ਕੀਤਾ ਗਿਆ ਹੈ।
ਗੁਰਮੀਤ ਪਿੰਕੀ ਨੇ ਦੱਸਿਆ ਕਿ ਜਦ ਉਹ ਪੀਜ਼ੀਆਈ ਸੈਣੀ ਨੂੰ ਮਿਲਣ ਗਿਆ ਤਾਂ ਉਸਨੇ ਬਦਲਾ ਲੈਣ ਦੀ ਸੌਂਹ ਖਾਦੀ ਅਤੇ ਉਸਨੂੰ ਕਿਹਾ ਕਿ “ਆਪਾਂ ਛੱਡਣਾ ਨਹੀਂ” ।
ਕੰਵਰ ਸੰਧੂ ਦੁਆਰਾ ਆਊਟ-ਲੁੱਕ ਹਫਾਤਵਰੀ ਰਸਾਲੇ ਵਿੱਚ “ਇੱਕ ਕਾਤਲ ਪੁਲਿਸੀਏ ਦਾ ਇਕਬਾਲ” ਦੇ ਸਿਰਲੇਖ ਹੇਠਲੇ ਮਜ਼ਮੂਨ ਵਿੱਚ ਲਿਖਿਆ: ਜਟਾਣਾ ਦੇ ਪਰਿਵਾਰ ਦੇ 4 ਮੈਂਬਰ ਜਿੰਨ੍ਹਾਂ ਦੀ ਉਮਰ 80 ਸਾਲ, 40 ਸਾਲ, 13 ਸਾਲ ਅਤੇ ਇੱਕ ਦੁੱਧ ਚੁੰਗਦਾ ਇੱਕ ਬੱਚਾ ਸ਼ਾਮਲ ਸੀ, ਮਾਰ ਕੇ ਅੱਗ ਵਿੱਚ ਸਾੜ ਦਿੱਤੇ ਗਏ।
ਗੁਰਮੀਤ ਪਿੰਕੀ ਨੇ ਆਪਣੀ ਇੰਟਰਵਿਓੁ ਵਿੱਚ ਦੱਸਿਆ ਕਿ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਭਾਈ ਚਰਨਜੀਤ ਸਿੰਘ ਚੰਨਾ ਬਾਅਦ ਵਿੱਚ 4 ਸਤੰਬਰ 1991 ਨੂੰ ਇੱਕ ਪੁਲਿਸ ਮੁਕਾਬਲੇ ਵਿੱਚ ਪਟਿਆਲਾ ਜਿਲੇ ਦੇ ਸੈਦਪੁਰ ਪਿੰਡ ਵਿੱਚ ਮਾਰੇ ਗਏ ਸਨ।ਇਹ ਬਾਅਦ ਵਿੱਚ ਪਤਾ ਲੱਗਿਆ ਕਿ ਸੈਣੀ ‘ਤੇ ਹਮਲਾ ਖਾਲਿਸਤਾਨ ਲਿਬਰੇਸ਼ਨ ਫੋਰਸ ਨੇ ਕੀਤਾ ਸੀ ਅਤੇ ਇਸ ਵਿੱਚ ਭਾਈ ਜਟਾਣਾ ਦੀ ਕੋਈ ਭੁਮਿਕਾ ਨਹੀਂ ਸੀ।
ਗੁਰਮੀਤ ਪਿੰਕੀ ਨੇ ਦੱਸਿਆ ਕਿ ਸੁਮੇਧ ਸੈਣੀ ਨੇ ਪਹਿਲਾਂ ਉਸਨੂੰ ਜਟਾਣਾ ਦੇ ਪਰਿਵਾਰ ਦੇ ਕਤਲੇਆਮ ਕਰਨ ਦਾ ਕੰਮ ਸੌਪਿਆ ਸੀ ਪਰ ਬਾਅਦ ਵਿੱਚ ਇਹ ਕੰਮ… ਵੱਲੋਂ ਕੀਤਾ ਗਿਆ।
ਗੁਰਮੀਤ ਪਿੰਕੀ ਨੇ ਦੱਸਿਆ ਕਿ ਜਟਾਣਾ ਕਤਲੇਆਮ ਅਜੀਤ ਪਹੂਲਾ ਦੁਆਰਾ ਕੀਤਾ ਗਿਆ। ਉਸਨੇ ਦੱਸਿਆ ਕਿ ਪੂਹਲਾ ਜਦ ਲੁਧਿਆਣਾ ਜੇਲ ਵਿੱਚ ਉਸ ਨਾਲ ਬੰਦ ਸੀ, ਜਟਾਣਾ ਕਤਲੇਆਮ ਦੀ ਸਾਰੀ ਕਹਾਣੀ ਉਸ ਨੇ (ਪਹੂਲੇ ਨੇ) ਉਸਨੂੰ ਸੁਣਾਈ ਸੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.