ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
< = ਸਿੱਖਮਤ ਅਤੇ ਵੰਡ = >
< = ਸਿੱਖਮਤ ਅਤੇ ਵੰਡ = >
Page Visitors: 2579

<    =    ਸਿੱਖਮਤ ਅਤੇ ਵੰਡ    =    >
ਇਸ ਸੰਖੇਪ ਜਿਹੀ ਵਿਚਾਰ ਵਿਚ ਅਸੀਂ ਪਹਿਲਾਂ ਵੰਡ ਦੇ ਮੁੱਖ ਅਰਥਾਂ-ਭਾਵਅਰਥਾਂ ਦੀ ਪਰਿਕ੍ਰਮਾ ਕਰਨ ਦਾ ਜਤਨ ਕਰਾਂ ਗੇ ਤਾਂਕਿ ਉਸ ਨਾਲ ਸਬੰਧਤ ਪੱਖਾਂ ਨੂੰ ਸਮਝਣ ਦਾ ਜਤਨ ਕਰ ਸਕੀਏ।
ਵੰਡ ਦਾ ਅਰਥ ਹੈ ਅਲਗ ਕਰਨਾ ਜਾਂ ਹਿੱਸਾ ਕਰਨਾ। ਗਲਤ ਢੰਗ ਨਾਲ ਅਲਗ ਕਰਨਾ ਗਲਤ ਹੁੰਦਾ ਹੈ। ਮਸਲਨ ਕਿਸੇ ਨੂੰ ਉਸਦੇ ਹੱਕ ਨਾਲੋਂ ਅਲਗ ਕਰ ਦੇਣਾ! ਪਰ ਸਹੀ ਢੰਗ ਨਾਲ ਅਲਗ ਕਰਨਾ ਗੁਰਮਤਿ ਵਿਚਲਾ ਇਕ ਮਹੱਤਵ ਪੁਰਨ ਉਪਦੇਸ਼ ਹੈ।ਮਸਲਨ ‘ਪਰਾਏ ਹੱਕ’ ਨੂੰ ‘ਆਪਣੇ ਹੱਕ’ ਨਾਲੋਂ ਅਲਗ ਸਮਝਣਾ!
ਕਿਸੇ ਵਸਤੂ ਨਾਲ ਜੁੜਿਆ ਕਿਸੇ ਦੂਜੇ ਮਨੁੱਖ ਦਾ ਸਬੰਧ, ਆਪਣਾ ਨਹੀਂ ਬਲਕਿ ਪਰਾਇਆ ਹੁੰਦਾ ਹੈ ਜਿਵੇਂ ਕਿ ਪਰਨਾਰੀ ਜਾਂ ਪਰਧਨ! ਵੰਡ ਦਾ ਇਹ ਸੰਤੁਲਨ ਇਕ ਸੁਖ਼ਮ ਵਿਚਾਰ ਦੀ ਮੰਗ ਕਰਦਾ ਹੈ। ਗੁਰਮਤਿ ਵਿਚ ਮਨੁੱਖ ਜਨਮ ਅਧਾਰ ਤੇ ਨਹੀਂ ਬਲਕਿ ਮਤ-ਕਰਮ ਅਧਾਰ ਤੇ ਇਕ ਦੂਜੇ ਨਾਲੋਂ ਵੱਖਰੇ ਸਮਝੇ ਗਏ ਹਨ। ਗੁਰਮਤਿ ਅਤੇ ਮਨਮਤਿ ਵਿਚਕਾਰ ਇਕ ਵੰਡ ਹੈ ਜੋ ਨਫ਼ਰਤ ਦੀ ਨਹੀਂ ਬਸ ਅਸਹਿਮਤੀ ਦੀ ਹੈ।
ਖੰਡਾਂ ਵਿਚ ਵੰਡੀ ਕਾਯਨਾਤ ਵਿਚਲੀ ਧਰਮਸਾਲ ਅੰਦਰ, ਮਨੁੱਖ ਆਪਣੇ ਵਿਚਾਰਾਂ ਕਰਕੇ ਇਕ ਦੂਜੇ ਨਾਲੋ ਵੱਖਰੇ ਹਨ ਜਿਸਨੂੰ ਮਤਾਂਤਰ ਕਹਿੰਦੇ ਹਨ। ਗੁਰਮਤਿ ਸਿੱਖ ਮਤ ਨੂੰ,  ਵਿਸ਼ੇਸ਼ ਪੱਖੋਂ, ਦੂਜੇ ਮਤਾਂ ਨਾਲੋਂ ਪਿਆਰ ਅਤੇ ਸੰਤੁਲਨ ਨਾਲ ਵੱਖਰਾ ਰਹਿ ਵਿਚਰਣ ਦਾ ਉਪਦੇਸ਼ ਦਿੰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਫੁਰਮਾਉਂਦੇ ਹਨ:-
ਤਜਿ ਸਕਲ ਦੁਹਕ੍ਰਿਤ ਦੁਰਮਤੀ (ਗੁਰੂ ਗ੍ਰੰਥ ਸਾਹਿਬ)
ਤਜ ਦੇਣ ਤੋਂ ਭਾਵ; ਦੁਰਮਤਿ ਨੂੰ ਤਿਆਗ ਦੇਣਾ, ਛੋੜ ਦੇਣਾ! ਸਿੱਖ ਮਤ ਵਿਚ ਦੁਰਮਤਿ ਦਾ ਤਿਆਗ ਹੈ ਮਨੁੱਖਾਂ ਦਾ ਤਿਆਗ ਨਹੀਂ। ਸਿੱਖਾਂ ਨੇ ਦੁਰਮਤਿ ਤੋਂ ਅਲਗ ਹੋਣਾ ਹੈ ਮੱਨੁਖਾਂ ਤੋਂ ਨਹੀਂ!
ਹੁਣ ਜੇ ਕਰ ਸਿੱਖ ਮਾੜੇ ਕੰਮਾਂ,ਮਾੜੀ ਮਤ ਅਤੇ ਮਾੜੇ ਵਿਵਹਾਰ ਨਾਲੋਂ ਆਪਣੇ ਨੂੰ ਅਲਗ ਕਰਦਾ ਹੈ ਤਾਂ ਗੁਰਮਤਿ ਅਨੁਸਾਰ ਅਜਿਹੀ ਵੰਡ (Disassociation) ਇਕ ਸਹਿਜ ਪਰਿਣਾਮ (Natural Outcome) ਹੈ। ਜੋ ਸਹਿਚਾਰ (Associated Behavior) ਅਤੇ ਅਸਹਿਚਾਰ (Dissociated Behavior) ਦੇ ਇਸ ਨਿਯਮ ਨੂੰ ਨਹੀਂ ਸਮਝਦਾ ਭਲਾ ਉਹ ਗੁਰਮਤਿ ਅਨੁਸਾਰ ਆਪਣੇ ਜੀਵਨ ਨੂੰ ਕਿਵੇਂ ਮਰਿਆਦਤ ਕਰ ਸਕਦਾ ਹੈ ? ਜੇ ਕਰ &#39;ਸੋਚ&#39; ਨਿਯਮਬੱਧ ਹੋਵੇ ਤਾਂ &#39;ਵਿਵਹਾਰ&#39; ਦਾ ਸੰਗਠਤ (Organized) ਹੋਣਾ ਲਾਜ਼ਮੀ ਹੁੰਦਾ ਹੈ।
ਗੁਰਮਤਿ ਵਿਚ &#39;ਕੁੱਝ ਕਰਨ&#39; ਅਤੇ &#39;ਕੁੱਝ ਨਾ ਕਰਨ&#39; ਦੀ ਸਿੱਖਿਆ ਸੀ ਇਸ ਲਈ ਸਿੱਖ ਮਤ ਨੂੰ &#39;ਕੁੱਝ ਕਰਨ&#39; ਅਤੇ &#39;ਕੁੱਝ ਨਾ ਕਰਨ&#39; ਲਈ ਸਹਿਜੇ ਸੰਗਠਤ ਕੀਤਾ ਜਾਣਾ ਹੀ ਸੀ ਅਤੇ ਗੁਰੂ ਸਾਹਿਬਾਨ ਨੇ ਇਸ ਵਿਚ ਕੋਈ ਸੰਕੋਚ
ਨਹੀਂ ਕੀਤਾ!
ਸਿੱਖਾਂ ਦੀ ਮਤਿ ਜਿਸ ਵੇਲੇ ਗੁਰਮਤਿ ਹੇਠ ਸੰਗਠਤ ਹੋਈ ਤਾਂ ਸਿੱਖ ਧਰਮ (ਮਤ) ਸੰਗਠਤ ਹੋਇਆ।ਇਸਦੇ ਅਜਿਹੇ ਰੂਪ ਨੂੰ &#39;ਵੰਡ&#39; ਕਰਕੇ ਸਮਝਣ-ਪ੍ਰਚਾਰਣ ਵਾਲੀ ਸੋਚ ਗੁਰਮਤਿ ਦੀ ਰੋਸ਼ਨੀ ਹੇਠ ਸੰਗਠਤ ਹੋਏ ਮਤ ਨੂੰ ਖ਼ੁਦ ਤਬਕਿਆਂ ਵਿਚ ਵੰਡਦੀ ਹੈ। ਸੰਗਠਤ ਮਤ ਜੇ ਕਰ ਪਾਪ (ਮਨਮਤਿ) ਹੈ ਤਾਂ ਸੰਗਠਤ ਤਬਕੇ, ਧਿਰ ਜਾਂ ਮਿਸ਼ਨ ਪੁੰਨ (ਗੁਰਮਤਿ) ਕਿਵੇਂ ਕਹੇ ਜਾ ਸਕਦੇ ਹਨ?
ਕੀ ਗੁਰੂ ਸਾਹਿਬਾਨ ਨੇ ਭੱਟਕਿਆਂ ਨੂੰ ਇਕ ਗਲੀ ਦੀ ਰਾਹ ਤੇ ਤੁਰਨ ਲਈ ਇਕ ਕਾਫ਼ਲੇ ਵਿਚ ਸੰਗਠਤ ਨਹੀਂ ਸੀ ਕੀਤਾ? ਫਿਰ ਕੀ ਉਹ ਮਿਲ ਕੇ ਨਹੀਂ ਸੀ ਤੁਰੇ? ਗੁਰੂ-ਗੁਰਸਿੱਖਾਂ ਦਾ ਮਤ ਅਤੇ ਜੀਵਨ ਸੰਗਠਤ ਸੀ। ਜਿਸ ਬਾਰੇ ਕੁੱਝ ਸੁਝਾਅ ਤਾਂ ਆਰੰਭ ਤੋਂ ਹੀ ਸਨ ਮਸਲਨ:-
ਸਿਰ ਧਰ ਤਲੀ ਗਲੀ ਮੋਰੀ ਆਉ (ਗੁਰੂ ਗ੍ਰੰਥ ਸਾਹਿਬ)
ਇਹ ਇਕ ਨਿਰਮਲ ਗਲੀ ਅਤੇ ਮਾਰਗ ਸੀ ਜਿਸ ਤੇ ਚਲਣ ਲਈ ਮਨੁੱਖਾਂ ਵਾਸਤੇ ਕੁੱਝ ਨੇਮ ਕੁੱਝ ਹਿਦਾਅਤਾਂ ਵੀ ਸਨ। ਕੁੱਝ ਅਲਗ ਰਹੇ ਅਤੇ ਕੁੱਝ ਹੋਰ ਮਤਾਂ ਨੂੰ ਤਿਆਗ ਗੁਰੂ ਨਾਲ ਚਲ ਪਏ। ਭਾਈ ਗੁਰਦਾਸ ਨੇ ਗੁਰੂ ਨਾਨਕ ਜੀ ਦੇ ਇਸ ਸੰਗਠਤ ਕਾਰਜ ਨੂੰ ਇੰਝ ਬਿਆਨ ਕੀਤਾ:-
ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ
ਜੇ ਕਰ ਗੁਰੂ ਸਾਹਿਬਾਨ ਵਲੋਂ ਆਪਣੇ ਸਿਰਜੇ ਕਾਫ਼ਲੇ ਨੂੰ ਗੁਰਮਤਿ ਹੇਠ ਸੰਗਠਤ (Organized) ਕਰਨਾ ਮਹਜ਼ ਅਫ਼ਵਾਹ ਜਾਂ ਮਨਮਤਿ ਹੈ, ਤਾਂ ਗੁਰਮਤਿ ਦੇ ਨਾਮ ਹੇਠ ਆਪਣੇ ਫਾਰਮਾਂ-ਸ਼ਰਤਾਂ, ਵੈਬਸਾਈਟਾਂ ਰਾਹੀਂ ਆਪਣੇ ਤਬਕੇ, ਫੈਮਲੀ ਕਲਬ ਆਦਿ ਖੜੇ-ਸੰਗਠਤ ਕਰਨਾ ਗੁਰਮਤਿ ਹੈ? ਜੇ ਕਰ ਹੈ ਤਾਂ ਸਿੱਖਾਂ ਦੇ ਮਤ ਦੀ ਸੰਗਠਤ ਹੋਂਦ ਦਾ ਵਿਰੋਧ ਕਿਉਂ? ਇਹ ਮਨੁੱਖਤਾ ਦੇ ਬਜਾਏ ਗੁਰਮਤਿ ਨੂੰ ਆਪਣਾ ਕਲਾਵਾ ਮਾਰਨ ਦੀ ਭੁੱਲ ਹੈ।
ਧਰਮ ਦੇ ਅਰਥਾਂ ਨੂੰ ਗੁਰਮਤਿ ਆਸ਼ੇ ਦੇ ਉਲਟ ਆਪਣੇ ਆਸ਼ੇ ਮੁਤਾਬਕ ਪੇਸ਼ ਕਰ, ਗੁਰੂ ਸਾਹਿਬਾਨ ਵਲੋਂ ਸਹਿਜੇ ਸੰਗਠਤ ਧਰਮ (ਮਤ) ਨੂੰ ਮਹਜ਼ ਵੰਡੀ ਕਰਕੇ ਦਰਸਾਉਣਾ ਗੁਰਮਤਿ ਨਹੀਂ। ਇਹ ਉਂਝ ਹੀ ਹੈ ਜਿਵੇਂ ਕਿ ਨਾਸਤਕਾਂ ਨੇ ਪਹਿਲਾਂ ਸੰਗਠਤ ਧਰਮਾਂ (ਮਤਾਂ) ਦਾ ਵਿਰੋਧ ਕਰਕੇ ਆਪਣੀਆਂ ਸੰਗਠਤ ਸੰਸਥਾਵਾਂ ਰਚ ਲਈਆਂ ਅਤੇ ਫਿਰ ਉਨ੍ਹਾਂ ਰਾਹੀਂ ਪ੍ਰਚਾਰੀਆਂ ਵਿਚਾਰਾਂ ਹੀ ਨਾਸਤਕਾਂ ਦਾ ਸੰਗਠਤ ਧਰਮ ਹੋ ਗਈਆਂ। ਉਹ ਰੱਬ, ਪੂਜਾ-ਪੂਜਾਰੀ ਅਤੇ ਧਰਮ ਨੂੰ ਮਨੁੱਖੀ ਵੰਡ ਅਤੇ ਦੁਰਦਸ਼ਾ ਦਾ ਦੋਸ਼ੀ ਕਰਾਰ ਕੇ ਆਪਣੇ ਤਬਕੇ ਅਤੇ ਆਪਣੇ ਆਪ ਨੂੰ ਕਦੇ ਵੀ ਦੋਸ਼ ਮੁਕਤ ਨਾ ਕਰ ਸਕੇ।
ਹਰਦੇਵ ਸਿੰਘ,ਜੰਮੂ-੨੦- ੦੫-੨੦੧੭
 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.