ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
< + ਵਿਸਮਾਦੁ + >
< + ਵਿਸਮਾਦੁ + >
Page Visitors: 2532

<   +  ਵਿਸਮਾਦੁ  +   >
ਜਿਸ ਵੇਲੇ ਮਨੁੱਖ ਦਾ ਚੇਤਨ, ਕਰਤੇ ਅਤੇ ਪ੍ਰਕ੍ਰਿਤੀ ਦੇ ਸਨਮੁੱਖ, ਕ੍ਰਤਿਗਯ ਅਤੇ ਵਿਨਮਰ ਪ੍ਰਸ਼ੰਸਾ ਭਾਵ ਨਾਲ ਨਤਮਸਤਕ ਹੁੰਦਾ ਹੈ, ਤਾਂ ਉਸ ਨੂੰ ਕਰਤੇ ਦੀ ਉਸ ਸ੍ਰੇਸ਼ਠਤਾ ਦਾ ਅਨੁਭਵ ਹੁੰਦਾ ਹੈ, ਜਿਹੜੀ ਕਿ ਉਸ ਦੀ ਕ੍ਰਿਤ ਦੀ ਸੁਖ਼ਮਤਾ ਵਿਚੋਂ ਪ੍ਰਗਟ ਹੁੰਦੀ ਹੈ।ਇਸ ਵਿਸਮਾਦ, ਭਾਵ;ਅਚਰਜ ਨੂੰ ਸਮਝਣਾ ਅੋਖਾ ਹੈ।
ਵਿਸਮਾਦ ਭਾਵੇਂ ਸਮਝ ਨਾ ਆਏ ਪਰ ਉਸ ਦੀ ਹੋਦ ਨੂੰ ਅਨੁਭਵ ਕਰਨ ਵਿਚ ਵੀ ਸੁੰਦਰਤਾ ਹੈ। ਇੱਥੇ ਅਨੁਭਵ ਤੋਂ ਭਾਵ ਪ੍ਰਾਪਤੀ ਨਹੀਂ ਬਲਕਿ ਅਜਿਹੀ ਸਵਕ੍ਰਿਤੀ ਹੈ, ਜਿਵੇਂ ਕਿ ਮਾਂ ਦੇ ਜਨਨੀਤਵ ਜਾਂ ਮਾਤ੍ਰੱਤਵ ਭਾਵ ਦੀ ਹੋਂਦ ਨੂੰ ਕਿਸੇ ਪੁਰਸ਼ ਵਲੋਂ ਨਿਰਸੰਦੇਹ ਸਵੀਕਾਰ ਕਰ ਲਿਆ ਜਾਏ, ਕਿਉਂਕਿ ਮਾਂ ਬਣਨ ਦਾ ਸਮਰਥ ਤਾਂ ਪੁਰਸ਼ ਵਿਚ ਹੈ ਹੀ ਨਹੀਂ!
ਵਿਸਮਾਦ ਬਾਰੇ ਅਜਿਹੇ ਅਨੁਭਵ ਵਿਚ ਗਤੀਸ਼ੀਲਤਾ ਅਤੇ ਟਿਕਾਅ ਦੋਵੇਂ ਪ੍ਰਾਪਤ ਹੋ ਸਕਦੇ ਹਨ।ਜਿੱਥੇ ਵਿਸਮਾਦ ਦਾ ਅਨੁਭਵ, ਇਸ ਨੂੰ ਵਧੇਰੇ ਜਾਣ ਲੇਣ ਦੀ ਉੱਤਸੁਕਤਾ ਉਤਪੰਨ ਕਰਦਾ ਹੈ, ਉੱਥੇ ਹੀ ਇਹ ਮਨੁੱਖ ਨੂੰ ਆਪਣੀ ਸਮਝ ਦੀ ਸੀਮਾ ਸਮਝਾਉਣ ਵਿਚ ਸਹਾਈ ਹੁੰਦਾ ਹੈ।ਜਿਹੜਾ ਮਨੁੱਖ ਵਿਸਮਾਦੀ ਨੁੱਕਤਿਆ ਤੇ ਠਹਿਰ, ਚਕਿੱਤ ਨਹੀਂ ਹੁੰਦਾ ਤਾਂ ਸਮਝ ਲੋ ਕਿ ਉਸ ਦੀ ਅੰਤਰਦ੍ਰਿਸ਼ਟੀ ਬੰਦ ਹੈ।ਬੰਦ ਅੰਤਰਦ੍ਰਿਸ਼ਟੀ ਨਾਲ ਜਿਸ ਵੇਲੇ ਹਰ ਸਵਾਲ ਦਾ ਜਵਾਬ ਲੱਭ ਲਿਆ ਜਾਏ ਤਾਂ ਸਪਸ਼ਟ ਹੈ, ਕਿ ਬਹੁਤੇ ਜਵਾਬ ਝੂਠੇ ਹਨ।
ਹਰਦੇਵ ਸਿੰਘ, ਜੰਮੂ-੧੨.੦੬.੨੦੧੭
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.