ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
ਨਾਨਕਸ਼ਾਹੀ ਕੈਲੇਂਡਰ ਵਿਸ਼ੇ ਨਾਲ ਸਬੰਧਤ ਇਕ ਨਿਰਪੱਖ ਰਾਏ
ਨਾਨਕਸ਼ਾਹੀ ਕੈਲੇਂਡਰ ਵਿਸ਼ੇ ਨਾਲ ਸਬੰਧਤ ਇਕ ਨਿਰਪੱਖ ਰਾਏ
Page Visitors: 2544

ਨਾਨਕਸ਼ਾਹੀ ਕੈਲੇਂਡਰ ਵਿਸ਼ੇ ਨਾਲ ਸਬੰਧਤ ਇਕ ਨਿਰਪੱਖ ਰਾਏ
  ਹਰਦੇਵ ਸਿੰਘ, ਜੰਮੂ
ਨਾਨਕਸ਼ਾਹੀ ਕੈਲੇਂਡਰ-
2003, ਵਿਦਵਾਨ ਮੰਨੇਂ ਜਾਂਦੇ ਸੱਜਣਾਂ ਵਿਚਕਾਰ ਬਹਿਸ ਦਾ ਵਿਸ਼ਾ ਬਣਿਆ ਹੋਇਆ ਹੈ। ਧਾਰਮਕ ਕੈਲੇਂਡਰ ਦਾ ਸੰਧਰਭ ਕੇਵਲ ਗਣਿਤ ਦਾ ਵਿਸ਼ਾ ਨਾ ਹੋ ਕੇ ਇਤਹਾਸ ਅਤੇ ਸਮਾਜ ਦਾ ਵਿਸ਼ਾ ਵੀ ਹੁੰਦਾ ਹੈ। ਕਿਸੇ ਸਮਸਿੱਆ ਬਾਰੇ ਵਿਚਾਰਾਂ ਦਾ ਵਟਾਂਦਰਾ ਕੋਈ ਮਾੜੀ ਗਲ ਨਹੀਂ ਪਰੰਤੂ ਗੁਰੂ ਸਾਹਿਬਾਨ ਵਲੋਂ ਬਖ਼ਸ਼ੇ 'ਇੱਕ ਪੰਥ' ਦੇ ਸਿਧਾਂਤ ਨੂੰ ਜੇ ਕਰ ਢਾਹ ਲੱਗ ਰਹੀ ਹੋਵੇ ਤਾਂ ਇਸ ਸਿਧਾਂਤ ਨੂੰ ਮੁੱਖ ਰੱਖਦੇ ਹੋਏ ਵਿਸ਼ੇ ਦੀ ਵਿਚਾਰ ਕਰਨੀ ਬਣਦੀ ਹੈ। ਹੁਣ ਕੁੱਝ ਮਾਹਰ ਇਸਦੇ ਹੱਕ ਵਿਚ ਹਨ ਅਤੇ ਕੁੱਝ ਵਿਰੋਧ ਵਿਚ। ਬਾਣੀ ਦੇ ਅਰਥਾਂ ਜਾਂ ਮਰਿਆਦਾ ਦੀ ਗਲ ਹੋਵੇ ਤਾਂ ਕੋਈ ਗਲ ਨਹੀਂ ਪਰ ਕੈਲੇਂਡਰ ਵਰਗੇ ਤਕਨੀਕੀ ਵਿਸ਼ੇ ਤੇ ਗ਼ੈਰ ਸਿੱਖ ਮਾਹਰਾਂ ਦੀ ਰਾਏ, ਕੁੱਝ ਕੁ ਨੁੱਕਤਿਆਂ ਬਾਰੇ, ਤਾਂ ਲਈ ਹੀ ਜਾ ਸਕਦੀ ਸੀ, ਲੇਕਿਨ ਐਸਾ ਨਹੀਂ ਹੋਇਆ।
ਮੇਰਾ ਮੰਤਵ ਕਿਸੇ ਕੈਲੇਂਡਰ ਸੰਸਕਰਣ ਨੂੰ ਅਨੁਚਿੱਤ ਢੰਗ ਨਾਲ ਸਵੀਕਾਰ ਜਾਂ ਅਸਵੀਕਾਰ
ਕਰਨਾ ਨਹੀਂ ਅਤੇ ਨਾ ਹੀ ਇਸ ਬਾਰੇ ਆਪਣੇ ਵੱਲੋਂ ਕੋਈ ਨਿਰਣਾ ਦੇਣਾ ਹੈ। ਮੇਰੀ ਨਜ਼ਰ ਵਿਚ ਇਸ ਬਾਰੇ ਟਿਕਾਅ ਅਤੇ ਸਹਿਜਤਾ ਨਾਲ ਵਿਚਾਰ ਦੀ ਲੋੜ ਹੈ ਤਾਂ ਕਿ ਅਸੀਂ ਵੰਡੇ ਨਾ ਜਾਈਏ।
ਇਸੇ ਪਰਿਪੇਖ ਵਿਚ ਮੈਂ ਕੁੱਝ ਅਜਿਹੇ ਵਿਦਵਾਨ ਸੱਜਣਾਂ ਨਾਲ ਸੰਪਰਕ ਕੀਤਾ ਜੋ ਕਿ
ਜਾਣੇ-ਪਛਾਣੇ ਖ਼ਗੋਲ ਵਿਗਿਆਨੀ ਹਨ। ਮੈਂ ਨਿਰਪੱਖਤਾ ਨਾਲ ਕੁੱਝ ਸਵਾਲ ਉਨ੍ਹਾਂ ਅੱਗੇ ਰੱਖੇ ਅਤੇ ਬੇਨਤੀ ਕੀਤੀ ਕਿ ਉਹ ਸਵਾਲਾਂ ਬਾਰੇ ਆਪਣੀ ਰਾਏ/ਜਵਾਬ ਦੇਣ। ਉਨ੍ਹਾਂ ਵਿਚੋਂ ਇਕ ਸਨ ਪ੍ਰੋ.ਨਿਅੋਲ ਮਾਰਕ ਸਵਰਡਲੋਅ, ਜੋ ਕਿ ਖ਼ਗੋਲ ਅਤੇ ਭੌਤਕੀ ਦੇ ਵਿਗਿਆਨੀ ਹਨ।
75 ਸਾਲ ਦੇ ਨਿਅੋਲ ਯੇਲ ਯੁਨੀਵਰਸਿਟੀ ਤੋਂ ਪੜੇ ਹਨ ਅਤੇ ਇਸ ਵੇਲੇ ਕੈਲਫੋਰਨੀਆ ਇੰਸਟੀਚੂਯਟ ਆਫ਼ ਟੈਲਨਾਲੋਜ਼ੀਦੇ ਵਿਜਿਟਿੰਗ ਪ੍ਰੋਫ਼ੇਸਰ ਹਨ। ਉਨ੍ਹਾਂ ਵਿਗਿਆਨਕ ਇਤਹਾਸ ਅਤੇ ਵਿਸ਼ੇਸ਼ ਰੂਪ ਵਿਚ ਖ਼ਗੋਲ ਵਿਗਿਆਨ ਵਿਸ਼ੇ ਤੇ ਮਹਾਰਤ ਹਾਲਸ ਕੀਤੀ ਹੋਈ ਹੈ। ਸੰਨ 1988 ਵਿਚ ਉਨ੍ਹਾਂ ਨੂੰ 275 ਸਾਲਾ ਪੁਰਾਣੀ 'ਅਮਰੀਕਨ ਫ਼ਿਲਾਸਫ਼ਿਕਲ ਸੋਸਾਈਟੀ' ਦਾ ਮੈਂਬਰ ਚੁਣਿਆ ਗਿਆ। ਉਨ੍ਹਾਂ ਦੀ ਮਹਾਰਤ ਇਸ ਗਲ ਤੋਂ ਵੀ ਪ੍ਰਗਟ ਹੁੰਦੀ ਹੈ ਕਿ  ਉਨ੍ਹਾਂ ਮਹਾਨ ਪ੍ਰਾਚੀਨ ਖ਼ਗੋਲ ਵਿਗਿਆਨੀ ਹਿਪਾਰਕਸਜੀ ਦੇ ਕੰਮ 'ਆਨ ਸਾਈਜ਼ਸ ਐਂਡ ਡਿਸਟਾਂਸਸ' ਦੀ ਆਧੁਨਿਕ ਪੁਨਰਉਸਾਰੀ ਬਾਰੇ ਮਹੱਤਵਪੁਰਨ ਕੰਮ ਕਰਦੇ ਹੋਏ ਵੱਡੀ ਉਪਲੱਭਦੀ ਪ੍ਰਾਪਤ ਕੀਤੀ। ਉਹ ਖ਼ਗੋਲ ਵਿਗਿਆਨ ਅਤੇ ਉਸਦੇ ਇਤਹਾਸ ਬਾਰੇ ਆਪਣੇ ਕੰਮ ਲਈ 'ਮੈਕ ਆਰਥਰ ਫ਼ਾਉਡੇਸ਼ਨ ਫੇਲੋਸ਼ਿਪ' ਅਵਾਰਡ ਵੀ ਹਾਸਲ ਕਰ ਚੁੱਕੇ ਹਨ ਜਿਸ ਨੂੰ  'ਜੀਨਿਯਸ ਗ੍ਰਾਂਟ' ਕਰਕੇ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਇਕ ਹੋਰ ਕੰਮ 'ਬੇਬੀਲਿਆਨ ਥਿਯੂਰੀ ਆਫ਼ ਦ ਪਲੇਨਟਸ' ਪ੍ਰਿੰਸਟੋਨ ਯੁਨਿਵਰਸਿਟੀ ਤੋਂ ਛੱਪ ਚੁੱਕਿਆ ਹੈ।
ਉਪਰੋਕਤ ਪਰਿਚੈ ਦੋਣ ਦੇ ਦੋ ਕਾਰਣ ਹਨ। ਪਹਿਲਾ ਇਹ ਕਿ ਪਾਠਕ ਸਮਝ ਸਕਣ ਕੀ ਨਿਅੋਲ ਮਾਰਕ
ਕਿਸ ਪੱਧਰ ਦੇ ਮਾਹਰ ਹਨ ਅਤੇ ਦੂਜਾ ਇਹ ਕਿ ਉਹ ਕੋਈ ਬਾਬਾ ਜਾਂ ਡੇਰੇਦਾਰ ਨਹੀਂ!

ਮੈਂ ਨਿਅੋਲ ਮਾਰਕ ਜੀ ਦਾ ਬੜਾ ਧਨਵਾਦੀ ਹਾਂ ਕਿ ਉਨ੍ਹਾਂ ਬੜੇ ਪਿਆਰ
,ਖ਼ਲੂਸ ਅਤੇ ਹਲੀਮੀ ਨਾਲ ਮੈਂਨੂੰ ਅਜਿਹਾ ਸਹਿਯੋਗ ਦਿੱਤਾ।  ਮੈਂ ਤਿੰਨ ਸਵਾਲਾਂ ਬਾਰੇ ਉਨ੍ਹਾਂ ਦੇ ਉੱਤਰਾਂ ਨੂੰ ਪਾਠਕਾਂ ਨਾਲ ਸਾਂਝਾ ਕਰਣ ਲੱਗਾ ਹਾਂ। ਮੇਰੇ ਸਵਾਲਾਂ ਤੇ ਨਿਅੋਲ ਜੀ ਦੇ ਜਵਾਬ ਇਸ ਪ੍ਰਕਾਰ ਸਨ :-
੧. ਸਵਾਲ:- ਅਗਰ ਅਸੀਂ ਆਪਣੀਆਂ ਧਾਰਮਕ ਤਾਰੀਖ਼ਾਂ ਨੂੰ ਗ੍ਰੇਗੋਰੀਅਨ ਕੈਲੇਂਡਰ ਮੁਤਾਬਕ
ਨਿਸ਼ਚਿਤ ਕਰਨ ਲਈ ਚੰਨਸੂਰਜੀ ਪੱਧਤੀ ਤੋਂ ਟ੍ਰਾਪਿਕਲ (ਸੂਰਜੀ) ਸਾਲ ਵਾਲੀ ਪੱਧਤੀ ਤੇ ਸ਼ਿਫਟ ਕਰਦੇ ਹਾਂ ਤਾਂ ਕੀ, ਇਤਹਾਸਕ ਸੰਧਰਭ ਵਿਚ, ਇਹ ਅਕਲਮੰਦੀ ਵਾਲੀ ਗਲ ਹੋਵੇਗੀ?
ਨਿਅੋਲ ਜੀ ਦਾ ਜਵਾਬ:- "ਮੇਰੇ ਵਿਚਾਰ ਨਾਲ ਤੁਹਾਨੂੰ ਚੰਨਸੁਰਜੀ ਕੈਲੇਂਡਰ ਤੇ ਹੀ ਟਿੱਕੇ
ਰਹਿਣਾ ਚਾਹੀਦਾ ਹੈ ਜਿਵੇਂ ਅਤੇ ਜਿੱਥੇ ਕਿ ਤੁਹਾਡੇ ਧਾਰਮਕ ਦਿਹਾੜੇ ਨਿਸ਼ਚਿਤ ਹਨ ਗ੍ਰੇਗੋਰੀਅਨ ਕੈਲੇਂਡਰ ਵਿਚਲਿਆਂ ਨਿਸ਼ਚਤ ਤਾਰੀਖਾਂ ਤੇ ਸ਼ਿਫਟ ਨਾ ਕਰੋ"
੨. ਸਵਾਲ:- ਇਸਾਈ
,ਯਹੂਦੀ,ਚਾਈਨੀਜ਼,ਬੌਧੀ ਧਾਰਮਕ ਦਿਹਾੜੇ ਗ੍ਰੇਗੋਰੀਅਨ ਕੈਲੇਂਡਰ ਮੁਤਾਬਕ ਬਦਲਵੀਆਂ ਤਾਰੀਖਾਂ (ਕ੍ਰਿਸਮਿਸ ਤੋਂ ਇਲਾਵਾ) ਤੇ ਆਉਂਦੇ ਹਨ। ਉਨ੍ਹਾਂ ਨੇ ਕਦੇ ਆਪਣੇ ਦਿਹਾੜੇ ਫ਼ਿਕਸ ਕਰਨ ਦੀ ਕੋਸ਼ਿਸ਼ ਕਿਉਂ ਨਾ ਕੀਤੀ?
ਨਿਅੋਲ ਜੀ ਦਾ ਜਵਾਬ:- "ਹੋਰ ਧਰਮਾਂ ਵਿਚ ਧਾਰਮਕ ਦਿਹਾੜੇ ਗ੍ਰੇਗੋਰੀਅਨ ਕੈਲੇਂਡਰ ਵਿਚ
ਬਦਲਵੇਂ ਹਨ ਕਿਉਂਕਿ ਇਹ ਜ਼ਰੂਰੀ ਸਮਝਿਆ ਗਿਆ ਹੈ ਕਿ ਉਨ੍ਹਾਂ ਨੂੰ ਪਰਿਪਾਟੀ ਅਨੁਸਾਰ ਉੱਥੇ ਹੀ ਰੱਖਿਆ ਜਾਏ ਜਿੱਥੇ ਕਿ ਉਹ ਸਨ, ਅਤੇ ਉਨ੍ਹਾਂ ਨੂੰ ਬਦਲਣ ਦਾ ਕੋਈ ਵੀ ਚੰਗਾ ਕਾਰਣ ਨਹੀਂ"
੩. ਸਵਾਲ:- ਨਿਸ਼ਚਿਤ ਤਾਰੀਖਾਂ ਤੇ ਸ਼ਿਫਟ ਕਰਨਾ (ਗ੍ਰੇਗੋਰੀਅਨ ਸੋਧ ਦੇ ੧੦ ਦਿਨਾਂ ਸਮੇਤ)
ਸਾਡੇ ਸਮਕਾਲੀ/ਸਮਕਾਲ ਦੇ ਨੇੜੇ ਦੇ ਸਰੋਤਾਂ ਵਿਚ ਦਰਜ ਤਾਰੀਖਾਂ ਦੀ ਇਤਹਾਸਕਤਾ ਨੂੰ ਖ਼ਰਾਬ/ਅਸਤ-ਵਿਅਸਤ ਕਰੇਗਾ?
ਨਿਅੋਲ ਜੀ ਦਾ ਜਵਾਬ:- "ਹਾਂ ਨਿਸ਼ਚਤ ਤਾਰੀਖ਼ਾਂ, ਤੁਹਾਡੀਆਂ (ਇਤਹਾਸਕ) ਤਾਰੀਖ਼ਾਂ ਦੀ ਇਤਹਾਸਕਤਾ ਨੂੰ ਅਸਤ-ਵਿਅਸਤ ਕਰ ਦੇਣਗੀਆਂ ਅਤੇ ਜੇ ਕਰ ਤੁਸੀਂ ਗ੍ਰੇਗੋਰੀਅਨ ਤਾਰੀਖ਼ਾਂ ਨੂੰ ਸਵਾਦਿਸ਼ਟ ਪਕਵਾਨ ਵਾਂਗ ਆਪਣੇ ਕੈਲੇਂਡਰ ਵਿਚ ਰੱਖਦੇ ਹੋ ਤਾਂ ਇਹ ਡਿਸਟਰਬੇਂਸ ਹਰ ਸਾਲ ਵੱਖੋ ਵੱਖ ਹੁੰਦੀ ਰਹੇਗੀ। ਇਹ ਵੱਡਾ ਭੰਭਲਭੁਸਾ ਹੋਵੇਗਾ ਜਿਹੜਾ ਕਿ ਅਜਿਹਾ ਨਾ ਕਰਨ ਦਾ ਇਕ ਹੋਰ ਕਾਰਣ ਹੈ। ਅਤੇ ਮਾਤਰ ਨਿਸ਼ਚਤ ਤਰੀਖਾਂ ਤੇ ਸ਼ਿਫ਼ਟ ਕਰ ਜਾਣਾ ਤੁਹਾਡੇ ਕੈਲੇਂਡਰ ਦੇ ਸਾਰੇ ਮਹੱਤਵ ਅਤੇ ਪਰਿਪਾਟੀ ਨੂੰ ਗੁਆ ਦੇਣਾ ਹੋਵੇਗਾ। ਨਾਲ ਹੀ ਗ੍ਰੇਗੋਰਿਅਨ ਦੇ ੧੦ ਦਿਨ ਤੋਂ ਵੱਧ ਦਾ ਫ਼ਰਕ ਹੋਵੇਗਾ ਜਿਵੇਂ ਕਿ ਗ੍ਰਗੋਰੀਅਨ ਕੈਲੇਂਡਰ ਪਹਿਲੀ ਵਾਰ ਇਸਤੇਮਾਲ ਕਰਨ ਵੇਲੇ ੧੬ ਸ਼ਤਾਬਦੀ ਦੇ ਅੰਤ ਵਿਚ ਸੀ..ਖ਼ੈਰ ਜਿਵੇਂ ਕਿ ਤੁਸੀ ਵੇਖ਼ ਸਕਦੇ ਹੋ ਨਿਸ਼ਚਤ ਤਾਰੀਖਾਂ ਵੱਲ ਸ਼ਿਫ਼ਟ ਕਰਨਾ ਗੁੰਝਲਦਾਰ ਹੈ ਅਤੇ ਚੰਗਾ ਵਿਚਾਰ ਨਹੀਂ"
ਪੜਚੋਲ ਦੀ ਇਸੇ ਕੜੀ ਵਿਚ ਮੈਨੂੰ
  ‘ਸੈਂਟਰ ਫ਼ਾਰ ਐਸਟਰੋਨਾਮੀ ਆਯਰਲੈਂਡਦੇ ਡਾਈਰੈਕਟਰ, ਡਾ.ਮੈਟ ਰੇਡਮੈਨ ਵਲੋਂ ਜਵਾਬ ਪ੍ਰਾਪਤ ਹੋਇਆ। ਡਾ. ਮੈਟ ਦੇ ਇਸ ਸੰਖੇਪ ਜਿਹੇ ਜਵਾਬ ਵਿਚ ਵੀ ਤਾਰੀਖਾਂ ਨੂੰ ਬਦਲ ਕੇ ਨਿਸ਼ਚਤ ਕਰਨ ਨਾਲ, ਇਤਹਾਸਕ ਤੌਰ ਤੇ ਉੱਠਣ ਵਾਲੇ ਭੰਭਲਭੂਸੇ ਬਾਰੇ, ਨਿਅੋਲ ਵਲੋਂ ਪ੍ਰਗਟਾਏ ਵਿਚਾਰਾਂ ਦੀ ਪੁਸ਼ਟੀ ਜਿਹੀ ਨਜ਼ਰ ਆਉਂਦੀ ਹੈ। ਡਾ. ਮੈਟ ਦਾ ਜਵਾਬ ਇਸ ਪ੍ਰਕਾਰ ਹੈ:-
.........................
"ਪਿਆਰੇ  ਮਿ. ਸਿੰਘ
ਮੈਂ ਨਿਸ਼ਚਤ ਨਹੀਂ ਕਿ ਮੇਰੇ ਕੋਲ ਤੁਹਾਡੇ ਸਵਾਲ ਦਾ ਜਵਾਬ ਹੈ ਸਿਰਫ਼ ਇਹ ਕਹਿਣ ਤੋਂ ਸਿਵਾ
ਜਦਕਿ ਇਹ ਸੰਭਵ ਹੈ ਕਿ ਕਿਸੇ ਤਾਰੀਖ਼ ਨੂੰ  ਜਾਂ ਤਾਂ ਗ੍ਰੇਗੋਰੀਅਨ ਜਾਂ ਫਿਰ ਜੁਲੀਅਨ ਸਿਸਟਮ ਵਿਚ ਇਕ ਇਤਹਾਸਕ ਘਟਨਾ ਲਈ ਕੈਲਕੁਲੇਟ ਕੀਤਾ ਜਾ ਸਕੇ, (ਪਰ) ਕੀ ਕਿਸੇ ਘਟਨਾ ਵਾਸਤੇ ਅਲਗ ਤਾਰੀਖ਼ ਦੀ ਵਕਾਲਤ ਕਰਨਾ ਅਕਲਮੰਦੀ ਹੈ (?) ਇਹ ਸੰਸਕ੍ਰਿਤਕ ਕਾਰਕਾਂ (ਸ਼ਾਯਦ ਜਿਵੇਂ ਕਿ ਧਾਰਮਕ ਸੰਵੇਦਨਸ਼ੀਲਤਾਵਾਂ), ਅਤੇ ਵਿਵਹਾਰਕ ਕਾਰਕਾਂ ਤੇ ਨਿਰਭਰ ਕਰੇਗਾ ਜਿਵੇਂ ਕਿ ਭੰਭਲਭੂਸਾ ਖੜਾ ਕਰਨ ਦਾ ਸਮਰਥ।
ਮੈਂ ਆਪ ਦੇ ਅਧਿਐਨ ਲਈ ਸ਼ੂਭ ਕਾਮਨਾ ਕਰਦਾ ਹਾਂ।

ਨਿਮਰ ਸਤਿਕਾਰ

ਮੈਟ"

(ਡਾ.ਮੈਟ ਰੇਡਮੈਨ ਡਾਈਰੈਕਟਰ,ਸੈਂਟਰ ਫ਼ਾਰ ਐਸਟਰੋਨਾਮੀ ਆਯਰਲੈਂਡ)
ਉਪਰੋਕਤ ਨਿਰਪੱਖ ਜਿਹੇ ਜਵਾਬਾਂ/ਸੁਝਾਆਂ ਤੋਂ ਪ੍ਰਗਟ ਹੁੰਦਾ ਹੈ ਕਿ ਨਿਸ਼ਚਤ ਤਾਰੀਖਾਂ
ਬਾਰੇ ਚੁੱਕੇ ਗਏ ਸ਼ੰਕੇ ਨਿਰਮੂਲ ਨਹੀਂ ਹਨ। ਇਸ ਲਈ ਇਸ ਸਥਿਤੀ ਨੂੰ, ਬਾਬਿਆਂ ਜਾਂ ਡੇਰੇਆਂ ਵਾਲੇ ਤਰਕ ਤੋਂ ਪਰੇ ਹੱਟ ਕੇ, ਪੰਥਕ ਹਿਤਾਂ ਲਈ, ਨਿੱਜਤਾ ਤੋਂ ਉੱਪਰ ਉੱਠ ਕੇ ਵਿਚਾਰਨ ਦੀ ਲੋੜ ਹੈ।
ਹਰਦੇਵ ਸਿੰਘ
,ਜੰਮੂ-20.08.2017
…………………………………..

ਨੌਟ:- ਪ੍ਰਸ਼ਨ ਅਤੇ ਉੱਤਰਾਂ ਦਾ ਮੇਰੇ ਵਲੋਂ ਕੀਤਾ ਯਥਾ ਸ਼ਕਤੀ ਕੀਤਾ ਗਿਆ ਪੰਜਾਬੀ ਰੂਪਾਂਤਰ ਹੈ। ਸਵਾਲ ਅਤੇ ਜਵਾਬ ਦਾ ਮੂਲ ਅੰਗੇਜ਼ੀ ਪਾਠ ਇਸ ਪ੍ਰਕਾਰ ਹੈ:-
1.    QUESTION:- Is it wise, in historical sense, if we switch over from lunisolar system to a tropical year to fix our religious event on fixed dates in accordance with Gregorian calendar?
           ANSWER:-“My own opinion is that you should stay with the lunisolar calendar you have with the religious festivals just where they are in the calendar.  Do not change to fixed dates in the Gregorian   calendar.”
2.    QUESTION:-  Christians, Jewish, Chinese, Buddhist religious holidays fall on movable dates (other than Christmas) as per Gregorian Calendar. Why did they never attempt  to fix their holidays on fixed dates?
ANSWER:- Religious festivals in other calendars are moveable in the Gregorian calendar because it was considered important to keep them just where they were by tradition, and there is no good reason to change that.
3.    QUESTION: - “A switch over to fixed dates (with Gregorian reform of 10 days) will distort/disturb historicity of our dates as recorded in contemporary/near contemporary records?
 ANSWER:-“Yes, it will disturb the historicity of you dates, and if you want to keep the Gregorian date the same as the cate in your calendar the disturbance will be different in every year!  This will be very confusing, which is another reason not to do it. And just changing to a fixed date in the Gregorian calendar is to lose all significance and tradition in your calendar. Also, the interval of days for the Gregorian calendar may be more than 10 days, which is what it was when the Gregorian calendar was first used in the late sixteenth century..Anyway, as you can see changing to Gregorian dates is very complicated and not a good idea.
Sincerely,
Noel Swerdlow ”
ਅੰਗ੍ਰੇਜ਼ੀ ਵਿਚ ਡਾ. ਮੈਟ ਵਲੋਂ ਮਿਲੇ ਜਵਾਬ ਦਾ ਮੂਲ ਪਾਠ:-
“Dear Mr Singh,
I’m not sure I have an answer to your question other than to say: while it is possible to calculate a date in either the Gregorian or Julian systems for a historical event, whether it is wise to advocate a different date for an event will depend on cultural factors (perhaps such as religious sensitivities), and practical factors such as the potential to cause confusion.
I wish you well with your studies.
Kind regards,
Matt”

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.