ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
ਰੋਸ਼ਨੀ ਅਤੇ ਅੰਧਕਾਰ
ਰੋਸ਼ਨੀ ਅਤੇ ਅੰਧਕਾਰ
Page Visitors: 2493

ਰੋਸ਼ਨੀ   ਅਤੇ   ਅੰਧਕਾਰ
ਦਿਨ-ਰਾਤ ਰੋਸ਼ਨੀ ਅਤੇ ਅੰਧਕਾਰ ਦੇ ਪ੍ਰਤੀਬਿੰਬ ਹਨ। ਗੁਰਬਾਣੀ ਇਚ ਇਸ ਗਲ ਦਾ ਸਬਕ ਹੈ ਕਿ ਇਹ ਦੋਵੇਂ, ਮਾਨੋ ਇੰਝ ਹਨ ਜਿਵੇਂ ਕਿ ਦਾਈ-ਦਾਈਆ ਜਿਨ੍ਹਾਂ ਦੀ ਗੋਦ ਵਿਚ ਸਗਲ ਸੰਸਾਰ ਖੇਡਦਾ ਪ੍ਰਫ਼ੱਲਤ ਹੁੰਦਾ ਹੈ। ਪਰ ਕਮ-ਅਕਲ ਬੰਦਾ, ਅੰਧਕਾਰ ਰੂਪੀ ਰੱਬੀ ਦਾਤ ਲਈ ਨਤਮਸਤਕ ਸ਼ੁਕ੍ਰਿਆ ਅਦਾ ਕਰਨ ਦੀ ਤਹਜ਼ੀਬ ਨਹੀਂ ਕਰ ਸਕਦਾ।
ਖ਼ੈਰ, ਦਿਨ ਅਤੇ ਰਾਤ ਦੇ ਦ੍ਰਿਸ਼ ਦਰਸ਼ਨ ਤੋਂ ਬਹੁਤ ਕੁੱਝ ਵਿਚਾਰਿਆ ਅਤੇ ਸਮਝਿਆ ਜਾ ਸਕਦਾ ਹੈ। ਸਾਡੇ ਵਿਚੋਂ ਕਿਤਨੇ-ਕੁ ਹਨ ਜੋ ਦਿਨ-ਰਾਤ ਦੇ ਆਵਾਗਮਨ ਵੇਲੇ ਹੋਣ ਵਾਲੇ ਸੰਗਮ ਨੂੰ ਵੇਖਣ-ਸਮਝਣ ਦੀ ਉੱਚੇਚੀ ਚੇਸ਼ਟਾ ਕਰਦੇ ਹਨ ? ਸ਼ਾਯਦ ਨਾਹ ਬਰਾਬਰ!
ਸ਼ਾਡਾ ਧਿਆਨ ਇਸ ਪਾਸੇ ਨਹੀਂ ਜਾਂਦਾ।ਹਾਲਾਂਕਿ ਚਾਨਣ ਅਤੇ ਅੰਧਕਾਰ ਇਕ ਦੂਜੇ ਦੇ ਵਿਰੋਧ ਵਿਚ ਹਨ ਪਰ ਦਿਨ ਰਾਤ ਦੇ ਆਵਾਗਮਣ ਵਿਚ ਟੱਕਰਾਉ ਬਹੀਂ ਬਲਕਿ ਸੁੰਦਰ ਸਹਿਜਤਾ ਹੈ। ਦੋਹਾਂ ਦੇ ਆਉਣ-ਜਾਉਣ ਵਿਚ ਇਕ ਪ੍ਰਗਾੜ ਆਲਿੰਗਨਬੱਧਤਾ ਹੈ। ਇਹ ਦੋਵੇਂ ਵਿਰੋਧੀ, ਬੜੀ ਸਹਿਜਤਾ ਨਾਲ ਗਲੇ ਮਿਲਦੇ, ਇਕ ਦੂਜੇ ਦੇ ਆਉਣ ਦਾ ਸਵਾਗਤ ਕਰ, ਇਕ ਦੂਜੇ ਨੂੰ  ਇੰਝ ਵਿਦਾ ਕਰਦੇ ਹਨ, ਜਿਵੇਂ ਕਿ ਉਹ ਜਾਣਦੇ ਹੋਣ ਕਿ ਇਕ ਦੂਜੇ ਤੋਂ ਬਿਨ੍ਹਾਂ ਦੋਹਾਂ ਦਾ ਕੋਈ ਮੱਹਤਵ ਹੀ ਨਹੀਂ! ਇਵੇਂ ਜਾਪਦਾ ਹੈ ਕਿ ਦੋਵੇਂ ਇਕ ਦੂਜੇ ਦੀ ਹੋਂਦ ਦੇ ਭਾਗੀਦਾਰ ਹਨ। ਨਹੀਂ?
ਅੰਧਕਾਰ ਦਾ ਜ਼ਿਗਰਾ ਤਾਂ ਕੁੱਝ ਵੱਡਾ ਜਿਹਾ ਜਾਪਦਾ ਹੈ। ਉਹ ਚਾਨਣ ਨੂੰ ਸਥਾਨ ਦਿੰਦਾ ਹੈ।  ਚਾਨਣ ਦੀ ਹਦੂਦ ਅੰਧਕਾਰ ਦੇ ਅੰਦਰ ਹੈ।  ਹਨੇਰੀ ਰਾਤ ਨੂੰ ਅਸਮਾਨ ਵੱਲ ਵੇਖੀਏ ਤਾਂ ਪਤਾ ਚਲਦਾ ਹੈ ਕਿ ਅੰਧਕਾਰ ਦੇ ਵਿਸ਼ਾਲ ਕਾਲੇ ਕੈਨਵਸ (ਕਪੜੇ) ਤੇ, ਚਾਨਣ ਦੇ ਛੋਟੇ-ਛੋਟੇ ਦਾਈਰੇ (ਤਾਰੇ) ਅਤੇ ਉਨ੍ਹਾਂ ਦੇ ਵੱਡੇ ਦਰੀਆ (ਗਲੇਕਸੀਸ) ਹਨ। ਭਲਾ ਹਨੇਰਾ ਨਾ ਹੋਵੇ ਤਾਂ ਤਾਰੇ ਲੱਭਣ?
ਅੰਧਕਾਰ ਨੂੰ ਅਗਿਆਨ ਵੀ ਕਿਹਾ ਜਾਂਦਾ ਹੈ ਜਿਵੇਂ ਕਿ ਪੈਸੇ ਦੀ ਚਮਕ (ਰੋਸ਼ਨੀ) ਬੰਦੇ ਨੂੰ ਆਪਣੀ ਚਕਾਚੌਂਧ ਵਿਚ ਅੰਨਾਂ ਕਰ ਦੇਣ ਦੇ ਰੂਪ ਵਿਚ ਕਰਕੇ ਵੀ ਜਾਣੀ ਜਾਂਦੀ ਹੈ।
ਪਰ ਜੋ ਅੰਧਕਾਰ ਸ਼ਬਦ ਦਾ ਭਾਵ ਕੇਵਲ ਅਗਿਆਨਤਾ ਕਰਕੇ ਲੈਂਦਾ ਹੈ ਉਹ, ਇਸ ਪੱਖੋਂ, ਆਪ ਅਗਿਆਨੀ ਹੈ।
ਹਰਦੇਵ ਸਿੰਘ,ਜੰਮੂ-੧੦.੦੯.੨੦੧੭

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.