ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
ਸੋਸ਼ਲ ਮੀਡੀਏ ਤੇ ਨਿਰਦੋਸ਼ ਮਾਂ-ਭੇਣਾਂ ਦੀ ਇੱਜਤ ਬਹਾਲ ਕਰਵਾਉ ਜੀ!
ਸੋਸ਼ਲ ਮੀਡੀਏ ਤੇ ਨਿਰਦੋਸ਼ ਮਾਂ-ਭੇਣਾਂ ਦੀ ਇੱਜਤ ਬਹਾਲ ਕਰਵਾਉ ਜੀ!
Page Visitors: 2495

ਸੋਸ਼ਲ ਮੀਡੀਏ ਤੇ ਨਿਰਦੋਸ਼ ਮਾਂ-ਭੇਣਾਂ ਦੀ ਇੱਜਤ ਬਹਾਲ ਕਰਵਾਉ ਜੀ!
 ਇਕ ਭਾਈ ਜੀ ਕਹਿੰਦੇ ਕਿ ਸੋਸ਼ਲ ਮੀਡੀਏ ਤੇ ਜਾਗਰੂਕ ਲੜ ਰਹੇ ਹਨ! ਪਰ ਲੜਨ ਵਾਲੇ ਇਕ ਦੂਜੇ ਬਾਰੇ  ਕਹਿੰਦੇ ਹਨ ਕਿ ਹਰਾਮਜਾਦੇ, ਹਰਾਮਖੋਰ, ਮੰਗਖਾਣੇ, ਕਮੀਨੇ…… ਆਦਿ  ਲੜ ਰਹੇ ਹਨ। ਕਿਸੇ ਦੀ ਮਾਂ-ਭੇਣ ਦਾ ਵੀ ਲਿਹਾਜ਼ ਨਹੀਂ।
  ਪਰ ਭਾਈ ਜੀ ਨੂੰ ਇਹ ਹਲਵਾਈ ਲੱਗਦੇ ਹਨ ਉਹ ਵੀ ਲੱਡੂ ਮਾਰਨ ਵਾਲੇ ! ਇਨ੍ਹਾਂ ਨੂੰ ਸਭ ਕੁੱਝ ਮਾਫ਼ ਹੈ ਜਿਵੇਂ ਕਿ ਕਹਿੰਦੇ ਹਨ ਫ਼ਾਯਰ ਬਗ੍ਰੇਡ ਦੀ ਗੱਡੀਆਂ ਨੂੰ ਸੱਤ ਖ਼ੂਨ ਮਾਫ਼ ?
  ਜੇ ਕਰ ਇੱਕ ਦੂਜੇ ਦੀ ਮਾਂ-ਭੇਣ ਕਰਨੀ ਗੁਰਮਤਿ ਦੀ ਵਿਚਾਰ ਕਰਨ ਬਰਾਬਰ ਹੈ ਤਾਂ ਭਾਈ ਜੀ ਨੂੰ ਸੋਸ਼ਲ ਮੀਡੀਏ ਤੇ ਆਪਣੇ ਬਾਰੇ ਕੱਢੀਆਂ ਜਾਂਦੀਆਂ ਗਾਲਾਂ ਦਾ ਗਿਲਾ ਉੱਚੀ ਅਵਾਜ਼ ਵਿਚ ਕਿਉਂ ਕਰਦੇ ਹਨ?
  ਹਰ ਰੋਜ਼ ਭਾਈ ਜੀ ਵਲੋਂ ਕਹੇ ਜਾਂਦੇ ਜਾਗਰੂਕ ਗਾਲੀ-ਗ਼ਲੋਚ ਕਰਦੇ ਸੋਸ਼ਲ ਮੀਡੀਆ ਤੇ ਗੁੱਥਮ-ਗੁੱਥਾ ਹੁੰਦੇ ਹਨ ਤਾਂ ਭਾਈ ਜੀ ਮੁਸਕੁਰਾਉਂਦੇ ਇਸ ਨੂੰ ਗੁਰਮਤਿ ਦਾ ਨਿਚੋੜ ਕੱਡਣ ਦੀ ਕ੍ਰਿਆ ਕਹਿੰਦੇ ਹਨ?
 ਅਜਿਹੇ ਦੋਹਰੇ ਮਾਪਢੰਡ ਕਿਉਂ ?
ਭਾਈ ਜੀ ਚੰਗੀਆਂ ਗਲਾਂ ਵੀ ਕਰਦੇ ਹਨ ਪਰ ਵਿਸ਼ੇਸ਼ ਗਲਾਂ ਬਾਰੇ ਗੁਰਮਤਿ ਨੂੰ ਸਮਝਣ-ਪ੍ਰਚਾਰਣ ਦਾ ਢੰਗ ਨਿਜੀ ਲੜਾਈ ਵਿਚੋਂ ਨਿਕਲ ਰਹੀ ਆਪਣੀ ਉੱਤੇਜਨਾ ਅਤੇ ਗੁੱਸੇ ਦੀ ਕਸਵਟੀ ਤੇ ਅਧਾਰਤ ਨਹੀਂ ਕਰ ਦੇਣਾ ਚਾਹੀਦਾ।
ਸੋਸ਼ਲ ਮੀਡੀਏ ਤੇ ਨਿਰਦੋਸ਼ ਮਾਂ-ਭੇਣਾਂ ਦੀ ਇੱਜਤ ਬਹਾਲ ਕਰਵਾਉ ਜੀ!
ਹਰਦੇਵ ਸਿੰਘ, ਜੰਮੂ-੧੫.੧੦.੨੦੧੭


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.