ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
ਅਬਦੁਲ ਦਾ ਆਖਰੀ ਕਲਾਮ
ਅਬਦੁਲ ਦਾ ਆਖਰੀ ਕਲਾਮ
Page Visitors: 2596

ਅਬਦੁਲ ਦਾ ਆਖਰੀ ਕਲਾਮ
ਅੱਜ ਆਪਣਾ ਆਖਰੀਕਲਾਮਵਿਚਾਰ ਵਟਾਂਦਰਾ)ਕਰਦੇ ਸਾਬਕਾ ਰਾਸ਼ਟ੍ਰਪਤੀ ਅਬਦੁਲ ਕਲਾਮ ਜੀ ਅਕਾਲ ਚਲਾਣਾ ਕਰ ਗਏਸੁਣਿਆ ਤਾਂ ਨਹੀਂ ਪਰ ਉਸ ਆਖਰੀ ਕਲਾਮ ਦਾ ਸਿਰਲੇਖ ਸੀ Livable Planet  ਯਾਨੀ ਕਿ  'ਰਹਿਣ ਯੋਗ ਗ੍ਰਹ'  ਇਕ ਉੱਚਕੋਟੀ ਦਾ ਵਿਗਿਆਨੀ ਹੋਣ ਦੇ ਨਾਤੇ, ਕਲਾਮ ਜੀ ਨੇ ਇਸ ਆਖਰੀ ਕਲਾਮ ਵਿਚ ਧਰਤੀ ਦਾ ਵੀ ਜ਼ਿਕਰ ਕਰਦੇ, ਵਿਗਿਆਨਕ ਨੁੱਕਤਿਆਂ ਅਨੁਸਾਰ, ਆਪਣੇ ਵਿਚਾਰ ਦਿੱਤੇ ਹੋਣ ਗੇਕੁੱਝ ਵਿਚਾਰ ਵਿਚ ਹੀ ਰਹਿ ਗਏ ਕਿਉਂਕਿ , ਜਿਵੇਂ ਕਿ ਖ਼ਬਰਾਂ ਵਿਚ ਸੁਣਿਆ, ਉਹ ਲੈਕਚਰ ਦਿੰਦੇ ਹੋਏ ਅਚਾਨਕ ਹੀ ਢਹਿ ਗਏਕਲਾਮ ਜੀ ਦੇ ਅੰਦਰ ਦਾ ਵਿਗਿਅਨਕ ਪੱਖ ਖਾਮੋਸ਼ ਹੋ ਗਿਆ ਪਰ ਉਨ੍ਹਾਂ ਦਾ ਜੀਵਨ ਪਰਿਪੇਖ ਕੁੱਝ ਹੋਰ ਵੀ ਬੋਲਦਾ ਰਹੇਗਾਉਹ ਦੇਸ਼ ਦੀ ਇਕ ਘੱਟ ਗਿਣਤੀ ਨਾਲ ਸਬੰਧਤ ਭਾਰਤੀ ਨਾਗਰਿਕ ਸਨ ਜੋ ਕਿ ਇਕ ਉੱਚੇ ਪ੍ਰਸ਼ਾਸਨਕ ਅਹੁਦੇ ਤਕ ਪਹੁੰਚੇ ਜਿਸ ਲਈ, ਸੰਵਿਧਾਨ ਮੁਤਾਬਕ, ਉਨ੍ਹਾਂ ਨੂੰ ਹਿੰਦੂ ਘੋਸ਼ਤ ਕਰਨਾ ਜ਼ਰੂਰੀ ਨਹੀਂ ਸੀਘੱਟ ਗਿਣਤੀ ਦੇ ਲੋਕਾਂ ਵਿਚੋਂ ਕਲਾਮ ਜੀ ਵਰਗੇ ਸੱਜਣਾਂ ਦੇ ਕੀਮਤੀ ਯੋਗਦਾਨ ਦੇ ਸਹੀ ਮੁਲਾਂਕਨ ਦੀ ਲੋੜ ਹੈ, ਤਾਂ ਕਿ 'ਰਹਿਣ ਯੋਗ ਗ੍ਰਹ' ਅੰਦਰ ਸਭ ਲਈ 'ਰਹਿਣ ਯੋਗ ਦੇਸ਼' ਦੀ ਸਿਰਜਨਾ ਬਾਰੇ, ਦੇਸ਼ ਦੀ ਬਹੂਗਿਣਤੀ ਆਪਣੀ ਜਿੰਮੇਵਾਰੀ ਨਿਭਾਉਣ ਦੇ ਮਹੱਤਵ ਨੂੰ ਸਮਝਦੀ ਰਹੇਕਲਾਮ ਜੀ ਦੇ ਜੀਵਨ ਦਾ ਅਸਲ ਮੁਲਾਂਕਨ ਅਕੀਦਤ ਦੇ ਨੁਮਾਇਸ਼ੀ ਫੁੱਲਾਂ ਰਾਹੀਂ ਨਹੀਂ  ਬਲਕਿ  ਉਸ ਦੇ ਸਮੁੱਚੇ ਪਰਿਪੇਖ ਦੀ ਸੁਹਿਰਦ ਸਵਿਕ੍ਰਿਤੀ ਰਾਹੀਂ ਹੋ ਸਕਦਾ ਹੈ

ਹਰਦੇਵ ਸਿੰਘ, ਜੰਮੂ-੨੭.੦੭.੨੦੧੫

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.