ਕੈਟੇਗਰੀ

ਤੁਹਾਡੀ ਰਾਇ



ਹਰਦੇਵ ਸਿੰਘ ਜਮੂੰ
ਗੁਰ ਬਾਣੀ ਵਿਚ ਸੰਤ ਜਨਾ ਦੇ ਚਰਨ ! ! !
ਗੁਰ ਬਾਣੀ ਵਿਚ ਸੰਤ ਜਨਾ ਦੇ ਚਰਨ ! ! !
Page Visitors: 2921

ਗੁਰ ਬਾਣੀ ਵਿਚ ਸੰਤ ਜਨਾ ਦੇ ਚਰਨ ! ! !
ਗੁਰੁ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚ ਅਕਾਲ ਪੁਰਖ ਦੇ ਚਰਣਾ ਨਾਲ ਜੁੜਨ ਦੀ ਪਿਆਸ ਦਰਸਾਈ ਗਈ ਹੈ।ਜਿਵੇਂ ਕਿ:-
ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ॥(ਪੰਨਾ ੧੩)
ਹੁਣ ਜੇ ਕਰ ਇਸ ਥਾਂ, ਹਰਿ ਦੇ ਚਰਣਾਂ ਨਾਲ ਜੁੜਨ ਤੋਂ ਭਾਵ, ਗੁਰੂ ਵਲੋਂ ਦਰਸਾਏ ਸਚ ਦੇ ਮਾਰਗ ਤੇ ਤੁਰਨਾ ਲਿਆ ਜਾਏ ਤਾਂ ਅਜਿਹੇ ਫ਼ੁਰਮਾਨ ਨੂੰ ਵੀ ਸਮਝਣਾ ਪਵੇਗਾ:-
ਧੂਰਿ ਸੰਤਨ ਕੀ ਨਾਨਕ ਦੀਜੈ ( ਪੰਨਾ ੧੮੧)
ਭਾਈ ਰੇ ਸੰਤ ਜਨਾ ਕੀ ਰੇਣ॥ (ਪੰਨਾ ੧੨)
ਨਾਨਕ ਦਾਸੁ ਇਹੈ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ॥ (ਪੰਨਾ ੧੩)
ਉਪਰੋਕਤ ਹਵਾਲੇ ਵਿਚ ਕਿਸਦੇ ਚਰਣਾਂ ਦੀ ਧੂੜ ਬਣਨ ਦੀ ਜੋਦੜੀ ਹੈ?
ਫਿਰ ਨਾਲ ਹੀ ਇਹ ਵੀ ਵਿਚਾਰਨਾ ਪਵੇਗਾ ਕਿ:-
ਸਭੇ ਛਡਿ ਸਿਆਣਪਾ ਗੁਰ ਕੀ ਪੈਰੀ ਪਾਹਿ॥ (ਪੰਨਾ ੪੩)
ਇਸ ਪੰਗਤੀ ਗੁਰੂ ਸਾਹਿਬ ਜੀ ਵਲੋਂ, ਵਿਚ ਸਾਰੀਆਂ ਸਿਆਣਪਾਂ ਤਿਆਗ ਕੇ, ਗੁਰੂ ਦੇ ਚਰਣੀ ਲੱਗਣ ਦੀ ਪ੍ਰੇਰਨਾ ਹੈ।ਜੇ ਕਰ ਇਸ ਥਾਂ 'ਗੁਰੂ' ਦਾ ਅਰਥ 'ਸੱਚ ਦਾ ਗਿਆਨ' ਲਿਆ ਜਾਏ ਤਾਂ ਹੇਠਲੇ ਹਵਾਲੇ ਵਿਚਾਰਨ ਯੋਗ ਹਨ:-
ਸਤਗੁਰੁ ਸੇਵਿਨ ਆਪੋਣਾ ਹਉ ਤਿਨ ਕੈ ਲਾਗਉ ਪਾਇ॥(ਪੰਨਾ ੩੫)
ਜਿਨੀ ਸਖੀ ਕੰਤ ਪਛਾਣਿਆ ਹਉ ਤਿਨ ਕੈ ਲਾਗਉ ਪਾਇ॥(ਪੰਨਾ ੩੭)
ਸੰਤ ਜਨਾ ਕੀ ਚਰਣੀ ਲਾਗੁ ॥(ਪੰਨਾ ੧੭੭)
ਉਪਰੋਕਤ ਫ਼ੁਰਮਾਨਾਂ ਵਿਚ ਤਾਂ ਉਨ੍ਹਾਂ ਮਨੁੱਖਾਂ ਦੇ ਚਰਣੀ ਲੱਗਣ ਦੀ ਪ੍ਰੇਰਨਾ ਹੈ ਜਿਨ੍ਹਾਂ ਨੇ ਪਰਮਾਤਮਾ ਨੂੰ ਧਿਆਇਆ ਅਤੇ ਪਛਾਣਿਆ ਹੈ। ਹੁਣ ਬੰਦਾ 'ਅਕਾਲ ਪੁਰਖ' ਦੇ ਚਰਣੀ ਲੱਗੇ ਜਾਂ ਫਿਰ 'ਸਚ ਦੇ ਗਿਆਨ' ਨਾਮਕ ਕਿਸੇ ਗੁਰੂ ਦੇ? ਜੇ ਕਰ ਉਹ ਇਨ੍ਹਾਂ ਦੋਹਾਂ ਦੇ ਚਰਣੀ ਲੱਗੇ, ਤਾਂ ਫਿਰ ਉਹ 'ਸੰਤ ਜਨ ਮਨੁੱਖਾਂ' ਦੇ ਚਰਣੀ ਕਿਉਂ ਲੱਗੇ?
ਜੇ ਕਰ 'ਸੰਤ ਜਨ' ਤੋਂ ਭਾਵ ਗੁਰੂ ਸਾਹਿਬਾਨ ਜਾਂ ਭਗਤ ਲੇਂਦੇ ਹਾਂ ਤਾਂ ਸਵੀਕਾਰ ਕਰਨਾ ਪਵੇਗਾ ਕਿ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਆਪਣੇ ਚਰਣੀ ਲਗਾਉਣ ਦੀ ਪ੍ਰੇਰਨਾ ਦਿੱਤੀ ਹੈ।ਇਸ ਸੂਰਤ ਵਿਚ ਅਜਿਹੇ ਵਿਚਾਰਵਾਨਾਂ ਦੇ ਵਿਚਾਰ ਦਾ ਕੀ ਬਣੇਗਾ ਜੋ ਕਿ ਸਵਾਲ ਉੱਠਾਉਂਦੇ ਹਨ;
 ਅੱਖੇ ਗੁਰੁ ਸਾਹਿਬਾਨ ਭੱਟਾਂ ਵਲੋਂ ਆਪਣੀ ਉਸਤੱਤ ਆਪ ਕਿਵੇਂ ਕਰਵਾ ਸਕਦੇ ਹਨ? ਨਾਲ ਹੀ ਅਜਿਹੇ ਵਿਚਾਰਵਾਨਾਂ ਦੇ ਇਸ ਵਿਚਾਰ ਦਾ ਕੀ ਬਣੇਗਾ ਜੋ ਕਹਿੰਦੇ ਹਨ ਗੁਰੂ ਸਾਹਿਬਾਨ ਨੇ ਤਾਂ ਆਪਣੇ ਜੀਵਨ ਵਿਚ ਸਾਨੂੰ ਕੇਵਲ ਸੱਚ ਦੇ ਗਿਆਨ ਨਾਲ ਜੋੜੇਆ ਆਪਣੇ
ਨਾਲ ਨਹੀਂ?
ਜੇ ਕਰ ਸੰਤ ਜਨਾਂ ਤੋਂ ਭਾਵ ਗੁਰੂ ਸਾਹਿਬਾਨ ਜਾਂ ਭਗਤ ਨਾ ਲਿਆ ਜਾਏ ਤਾਂ ਸਵਾਲ ਉੱਤਪੰਨ ਹੁੰਦਾ ਹੈ ਕਿ ਉਹ ਸੰਤ ਜਨ ਕੋਣ ਹਨ ਜਿਨ੍ਹਾਂ ਦੇ ਚਰਣੀ ਲੱਗਾ ਜਾਂ ਸਕਦਾ ਹੈ?
ਆਪਣੀ ਜ਼ਹਿਨੀ ਕੁੰਠਾ ਨੂੰ ਤਿਆਗ ਕੇ ਗੁਰਬਾਣੀ ਦੇ ਨਾਲ ਸੁਹਿਰਦ ਹੋ ਕੇ ਜਿਤਨਾ ਜੁੜਦੇ ਜਾਇਏ ਉਤਨਾ ਹੀ ਸਮਝ ਆਉਂਦਾ ਹੈ ਕਿ ਗੁਰਬਾਣੀ ਸਾਨੂੰ ਕਿਹੜੀਆਂ ਗਲਾਂ ਅਤੇ ਕਿਹੜੇ ਜੀਵਨ ਸੰਧਰਭਾਂ ਨਾਲ ਜੋੜਦੀ ਹੈ।ਜੇ ਕਰ ਬੰਦਾ ਬਾਣੀ ਨਾਲ ਜੁੜਦਾ ਹੈ ਤਾਂ ਲਾਜ਼ਮੀ ਤੌਰ ਤੇ ਉਸ ਨੂੰ ਉਨ੍ਹਾਂ ਗਲਾਂ, ਉਨ੍ਹਾਂ ਸੰਧਰਭਾਂ ਨਾਲ ਵੀ ਜੁੜਨਾ ਪਵੇਗਾ ਜਿਨ੍ਹਾਂ ਨਾਲ ਸਾਨੂੰ ਬਾਣੀ ਜੋੜਨਾ ਚਾਹੁੰਦੀ ਹੈ।ਅਜਿਹੇ ਸੰਧਰਭਾਂ ਨੁੰ ਤਿਆਗ ਕੇ ਬਾਣੀ ਨਾਲ ਜੁੜਨ ਦਾ ਨਾਰਾ ਜਾਂ ਦਾਵਾ ਖੋਖਲਾ ਹੈ।
ਹਰਦੇਵ ਸਿੰਘ,ਜੰਮੂ-
੧੮.੦੧.੨੦੧੬

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.