ਕੈਟੇਗਰੀ

ਤੁਹਾਡੀ ਰਾਇ



ਹਰਲਾਜ ਸਿੰਘ ਬਹਾਦਰਪੁਰ
ਜਿੱਤ ਦੇ ਚਾਹਵਾਨੋ ਹਾਰ ਕਬੂਲਣ ਦਾ ਵੀ ਜਿਗਰਾ ਰੱਖੋ ।
ਜਿੱਤ ਦੇ ਚਾਹਵਾਨੋ ਹਾਰ ਕਬੂਲਣ ਦਾ ਵੀ ਜਿਗਰਾ ਰੱਖੋ ।
Page Visitors: 2615

ਜਿੱਤ ਦੇ ਚਾਹਵਾਨੋ ਹਾਰ ਕਬੂਲਣ ਦਾ ਵੀ ਜਿਗਰਾ ਰੱਖੋ ।

ਆਪ ਭਗਤੋ ਵੀਰੋ ਇਹ ਤਾਂ ਆਮ ਕਹਾਵਤ ਹੈ ਕਿ ਗੰਡਾਸੇ ਦਾ ਫੱਟ ਮਿਟ ਜਾਂਦਾ ਹੈ ਪਰ ਜੁਬਾਨ ਦਾ ਫੱਟ ਨੀ ਮਿਟਦਾ ਹੁੰਦਾ ।
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਜੋ ਚਾਰ ਫਰਵਰੀ ਨੂੰ ਹੋ ਚੁੱਕੀਆਂ ਸਨ , ਜਿਸ ਦੇ ਨਤੀਜੇ 11 ਮਾਰਚ ਨੂੰ ਆ ਗਏ ਹਨ , ਜਿੰਨ੍ਹਾ ਵਿੱਚ ਕਾਂਗਰਸ ਨੂੰ 77,ਆਪ ਨੂੰ 20, ਅਕਾਲੀਆਂ ਨੂੰ 18 ਅਤੇ ਲੋਕ ਇੰਨਸਾਫ ਪਾਰਟੀ ਨੂੰ 2 ਸੀਟਾਂ ਮਿਲੀਆਂ ਹਨ । ਸਾਰੀਆਂ ਪਾਰਟੀਆਂ ਦਾ ਵੱਧ ਤੋਂ ਵੱਧ ਸੀਟਾਂ ਜਿੱਤਣ ਲਈ ਜੋਰ ਲੱਗਿਆ ਹੋਇਆ ਸੀ ਜੋ ਲੱਗਣਾ ਵੀ ਚਾਹੀਂਦਾ ਹੈ । ਆਮ ਆਦਮੀ ਪਾਰਟੀ ਦੇ ਹਮਾਇਤੀ ਵੀਰਾਂ ਨੇ ਫੇਸਬੁੱਕ ਤੇ ਬਹੁਤ ਜੋਰ ਲਾਇਆ ਹੋਇਆ ਸੀ , ਜੋਰ ਲਾਉਣਾ ਉਹਨਾ ਦਾ ਹੱਕ ਵੀ ਸੀ ਤੇ ਲਾਉਣਾ ਵੀ ਚਾਹੀਦਾ ਸੀ , ਪਰ ਮੈਨੂੰ ਲੱਗਦੈ ਕਿ ਉਹ ਕੁੱਝ ਗਲਤ ਵੀ ਕਰ ਰਹੇ ਸਨ, ਜਿਵੇਂ ਕਿ ਆਮ ਆਦਮੀ ਪਾਰਟੀ ਦੇ ਵਿਰੁੱਧ ਥੋੜੀ ਜਿਹੀ ਵੀ ਵਿਚਾਰ ਰੱਖਣ ਜਾਂ ਵੋਟ ਨਾ ਪਾਉਣ ਵਾਲੇ ਨੂੰ ਗਦਾਰ ਤੱਕ ਕਹਿ ਦੇਣਾ ਜਾਂ ਹੋਰ ਮਾੜੇ ਲਫਜ ਵਰਤਣੇ , ਕਿਉਂਕਿ ਇਹ ਵੀਰ ਆਮ ਆਦਮੀ ਪਾਰਟੀ ਤੋਂ ਬਿਨਾ ਹੋਰ ਕੁੱਝ ਸੁਣਨਾ ਹੀ ਨਹੀਂ ਸੀ ਚਾਹੁੰਦੇ । ਇਹੀ ਇਹਨਾ ਦੀ ਸੱਭ ਤੋਂ ਵੱਡੀ ਘਾਟ ਸੀ । ਆਪਣੇ ਵਿਰੁੱਧ ਕੁੱਝ ਵੀ ਨਾ ਸੁਣਨ ਵਾਲੀ ਸੋਚ ਨੂੰ ਉਸਾਰੂ ਸੋਚ ਦੀ ਥਾਂ ਹੰਕਾਰੀ, ਔਰੰਜੇਬੀ ਜਾਂ ਤਾਲੇਬਾਨੀ ਸੋਚ ਕਿਹਾ ਜਾਂਦਾ ਹੈ ਇਸ ਨੂੰ ਆਮ ਲੋਕ ਪਸੰਦ ਨਹੀਂ ਕਰਦੇ । ਆਮ ਲੋਕਾਂ ਦੇ ਵਿੱਚ ਜਾਣ ਲਈ ਸਾਨੂੰ ਖਾਸ ਦੀ ਥਾਂ ਆਮ ਬਣਨਾ ਪੈਦਾ ਹੈ , ਪਰ ਆਮ ਆਦਮੀ ਪਾਰਟੀ ਦੇ ਨਾਮ ਤੇ ਹੋਂਦ ਵਿੱਚ ਆਈ ਪਾਰਟੀ ਦੇ ਵਰਕਰ ਆਪਣੇ ਆਪ ਨੂੰ ਆਮ ਦੀ ਥਾਂ ਖਾਸ ਸਮਝਣ ਲੱਗ ਗਏ ਸਨ ਜੋ ਪਾਰਟੀ ਲਈ ਮਾੜੇ ਸਾਬਤ ਹੋਏ ਹਨ ।
   ਮੈ ਵੋਟ ਕਾਂਗਰਸ ਨੂੰ ਪਾਈ ਹੈ , ਪਰ ਮੈ ਆਮ ਆਦਮੀ ਪਾਰਟੀ ਦਾ ਕਦੇ ਵੀ ਵਿਰੋਧ ਨਹੀਂ ਕੀਤਾ , ਫੇਸਬੁੱਕ ਤੇ ਮੇਰੇ ਅੱਗੇ ਆਈ ਉਹ ਕੋਈ ਪੋਸਟ ਨਹੀਂ ਸੀ ਜੋ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਹੋਵੇ ਤੇ ਮੈਂ ਉਸ ਨੂੰ ਲਾਇਕ ਨਾ ਕੀਤਾ ਹੋਵੇ । ਕਿਉਂਕਿ ਮੇਰੇ ਬਹੁਤ ਸਾਰੇ ਦੋਸਤ ਆਮ ਆਦਮੀ ਦੀ ਸਪੋਰਟ ਕਰ ਰਹੇ ਸਨ ਤੇ ਨਾ ਹੀ ਮੈਂ ਖੁਦ ਆਮ ਆਦਮੀ ਪਾਰਟੀ ਨੂੰ ਮਾੜੀ ਸਮਝਦਾ ਸੀ । ਕਿਉਕਿ ਮੈ ਸਿਰਫ ਬਾਦਲ + ਭਾਜਪਾ ਦੇ ਵਿਰੋਧੀ ਹਾਂ ਤੇ ਰਹਾਂਗਾ ਵੀ , ਇਹਨਾਂ ਦੇ ਵਿਰੋਧ ਵਿੱਚ ਮੈਂ ਕਿਸੇ ਨੂੰ ਵੀ ਵੋਟ ਪਾ ਸਕਦਾ ਹਾਂ । ਮੇਰਾ ਭਰਾ ਵੀ ਬਾਦਲ ਵਿਰੋਧੀ; ਕਾਂਗਰਸੀ ਹੈ,ਪਰ ਉਸ ਨੇ ਮੈਨੂੰ ਕਾਂਗਰਸ ਨੂੰ ਵੋਟ ਪਾਉਣ ਲਈ ਨਹੀਂ ਸੀ ਕਿਹਾ । ਪਰ ਇੱਕ ਆਪ ਭਗਤ ਮੇਰੇ ਭਰਾ ਨੂੰ ਕਹਿੰਦਾ ਤੇਰੇ ਘਰ ਵਿੱਚੋਂ ਵੀ ਵੋਟਾਂ ਸਨੂੰ ਪੈਣਗੀਆਂ ਮੇਰਾ ਭਰਾ ਕਹਿੰਦਾ ਇਹ ਨਹੀਂ ਹੋ ਸਕਦਾ । ਉਸ ਨੇ ਮੈਨੂੰ ਘਰ ਆ ਕੇ ਇਹ ਦੱਸਿਆ । ਬੇਸੱਕ ਸਾਡਾ ਦੋਹਾਂ ਭਰਾਵਾਂ ਦਾ ਆਪਿਸ ਵਿੱਚ ਕੋਈ ਫਰਕ ਨਹੀਂ ਹੈ ਪਰ ਮੇਰੀ ਖੁਦ ਦੀ ਹੀ ਸਲਾਹ ਇਸ ਵਾਰ ਆਮ ਆਦਮੀ ਨੂੰ ਵੋਟ ਪਾਉਣ ਦੀ ਸੀ, ਪਰ ਆਪ ਭਗਤਾਂ ਦੀ ਸੋਚ ਕਾਰਨ ਮੈਨੂੰ ਇਹ ਕਹਿਣਾ ਪਿਆ (ਮੈ ਫੇਸਬੁੱਕ ਤੇ ਕਹਿ ਦਿੱਤਾ) ਕੇ ਮੈ ਵੋਟ ਕਾਂਗਰਸ ਨੂੰ ਪਾਵਾਂਗਾ ।
  ਫੇਰ ਮੈਨੂੰ ਕਹਿਣ ਲੱਗ ਗਏ ਕਿ ਭਰਾ ਦਾ ਕੀ ਹੈ ਭਰਾ ਮਗਰ ਲੱਗ ਕੇ ਕਿਉਂ ਖੂਹ ਵਿੱਚ ਛਾਲ ਮਾਰਦੇ ਹੋਂ ਇਹ ਕਿਹੜਾ ਤੁਹਾਡੇ ਨਾਲ ਖੜੇਗਾ
    ਮੈ ਸੋਚਿਆ ਵੀ ਕਮਾਲ ਹੈ ਕਿ ਦੁਨਿਆਵੀ ਰਿਸਤੇ ਵਿੱਚ ਭਰਾ ਤੋਂ ਨੇੜੇ ਹੋਰ ਕੌਣ ਹੋ ਸਕਦਾ ਹੈ
, ਜੋ ਲੋਕ ਮੈਨੂੰ ਇਹ ਕਹਿ ਰਹੇ ਸੀ ਕੀ ਉਹ ਮੇਰੇ ਭਰਾ ਨਾਲੋਂ ਮੇਰੇ ਵੱਧ ਹਮਦਰਦੀ ਹੋ ਸਕਦੇ ਹਨ , ਨਹੀਂ ਕਦੇ ਵੀ ਨਹੀਂ । ਚਲੋ ਇਹ ਵੀ ਕੋਈ ਖਾਸ ਗੱਲ ਨਹੀਂ ਹੈ ਜਿੱਤਾਂ ਹਾਰਾਂ ਤਾਂ ਬਣੀਆਂ ਹੀ ਹਨ , ਬੇਸੱਕ ਹਰ ਕੋਈ ਜਿੱਤ ਦੀ ਆਸ ਲੈ ਕੇ ਚਲਦਾ ਹੈ ਜੋ ਹੋਣੀ ਵੀ ਚਾਹੀਂਦੀ ਹੈ ਪਰ ਹਾਰ ਕਬੂਲਣ ਦਾ ਜਿਗਰਾ ਵੀ ਹੋਣਾ ਚਾਹੀਂਦਾ ਹੈ । ਇਹ ਜਿੱਤਾਂ ਹਾਰਾਂ ਕੋਈ ਚੰਗੇ ਹੋਣ ਦਾ ਸਬੂਤ ਵੀ ਨਹੀਂ ਹੁੰਦੀਆਂ ।
ਚੰਗੇ ਇੰਨਸਾਨ ਹਾਰਨ ਤੋਂ ਬਾਅਦ ਵੀ ਚੰਗੇ ਹੀ ਰਹਿੰਦੇ ਹਨ
, ਮਾੜੇ ਜਿੱਤ ਕੇ ਵੀ ਮਾੜੇ ਹੀ ਰਹਿਣਗੇ , ਜਿਸ ਦੀ ਉਦਾਰਣ ਹੈ ਕਿ ਮੋਦੀ ਪੂਰੇ ਦੇਸ਼ ਵਿੱਚ ਜਿੱਤ ਕੇ ਵੀ ਮਾੜਾ ( ਫਿਰਕੂ ਘੱਟ ਗਿਣਤੀਆਂ ਦਾ ਕਾਤਲ) ਹੀ ਰਹੇਗਾ ਜਿੱਤਣ ਨਾਲ ਮੋਦੀ ਇੰਨਸਾਨ ਨਹੀਂ ਬਣ ਸਕਦਾ ।
 
ਮਨੀ ਪੁਰ ਦੀ ਲੋਹ ਇਸਤਰੀ ਇਰੋਮ ਸ਼ਰਮੀਲਾ ਜਿਸ ਨੇ ਲੋਕ ਹੱਕਾਂ ਲਈ
16 ਸਾਲ ਸੰਘਰਸ ਕੀਤਾ ਉਸ ਨੂੰ ਕੁੱਲ 90 ਵੋਟਾਂ ਮਿਲੀਆਂ ਹਨ ਕੀ ਉਹ ਮਾੜੀ ਸੀ ? ਜਾਂ ਹੁਣ ਮਾੜੀ ਹੋ ਜਾਵੇਗੀ ? ਨਹੀਂ । ਇਸ ਲਈ ਚੋਣਾ ਵਿੱਚ ਹੋਈ ਜਿੱਤ ਹਾਰ ਨੂੰ ਅਣਖਾਂ ਇੱਜਤਾਂ ਸੱਚਿਆਂ ਝੂਠਿਆਂ , ਦੇਸ਼ ਭਗਤਾਂ , ਗਦਾਰਾਂ ਅਤੇ ਜਮੀਰਾਂ ਆਦਿ ਨਾਲ ਨਹੀਂ ਜੋੜਨਾ ਚਾਹੀਂਦਾ ।
  
ਆਮ ਆਦਮੀ ਪਾਰਟੀ ਪੰਜਾਬ ਵਿੱਚ ਚੰਗੀ ਥਾਂ ਬਣਾ ਗਈ ਹੈ ਪਹਿਲੀ ਵਾਰ ਲੜੀਆਂ ਚੋਣਾਂ ਵਿੱਚ ਕਾਂਗਰਸ ਤੋਂ ਬੇਸੱਕ ਹਾਰ ਗਈ ਪਰ ਸੱਤਾ ਧਾਰੀ ਬਾਦਲ ਬੀਜੇਪੀ ਨੂੰ ਹਰਾ ਕੇ ਵਿਰੋਧੀ ਧਿਰ ਬਣਨ ਵਿੱਚ ਸਫਲ ਹੋ ਗਈ ਹੈ । ਆਮ ਆਦਮੀ ਨੂੰ ਪੰਜਾਬ ਵਾਸੀਆਂ ਦਾ ਧੰਨਵਾਦ ਕਰਨਾ ਚਾਹੀਂਦਾ ਹੈ ਜਿੰਨਾ ਨੇ ਵਿਸਵਾਸ ਕਰਕੇ 20 ਸੀਟਾਂ ਆਮ ਆਦਮੀ ਦੀ ਝੋਲੀ ਪਾਈਆਂ ਹਨ । ਲੋਕ ਬਾਦਲਾਂ ਤੋਂ ਦੁਖੀ ਹੋਏ ਬਦਲ ਤਾਂ ਜਰੂਰ ਚਾਹੁੰਦੇ ਸੀ, ਪਰ ਉਹਨਾ ਨੂੰ ਇਹ ਬਦਲ ਆਪ ਦੀ ਥਾਂ ਕਾਂਗਰਸ ਵਿੱਚ ਨਜਰ ਆਇਆ, ਉਹਨਾ ਨੂੰ ਪਿਛਲੇ ਤੁਜਰਬੇ ਤੋਂ ਡਰ ਸੀ ਕਿ ਕਿਤੇ ਮਨਪ੍ਰੀਤ ਸਿੰਘ ਬਾਦਲ ਵਾਲੀ ਨਾ ਬਣੇ ਇਸ ਲਈ ਉਹਨਾ ਨੇ ਆਪ ਦੀ ਥਾਂ ਕਾਂਗਰਸ ਨੂੰ ਪਹਿਲ ਦਿੱਤੀ ਹੈ । ਇਸ ਦਾ ਬੁਰਾ ਨਾ ਮਨਾਓ ਲੋਕਾਂ ਦੇ ਵਿਸਵਾਸ ਪਾਤਰ ਬਣੋ, ਅੱਗੇ ਨੂੰ ਹੋਰ ਸੰਭਲ ਕੇ ਚੱਲੋ , ਰਹਿ ਗਈਆਂ ਕਮੀਆਂ ਨੂੰ ਦੂਰ ਕਰਕੇ 2022 ਦੀਆਂ ਚੋਣਾ ਲਈ ਹੁਣੇ ਤੋਂ ਤਿਆਰੀਆਂ ਸ਼ੁਰੂ ਕਰ ਦਿਓ । ਜਿੰਨਾ ਆਮ ਆਦਮੀ ਪਾਰਟੀ ਨੇ ਸੋਚਿਆ ਸੀ ਲੋਕਾਂ ਨੇ ਉਨਾ ਸਾਥ ਨਹੀਂ ਦਿੱਤਾ , ਇਸ ਤੇ ਗੁੱਸੇ ਥੋੜਾ ਹੀ ਹੋਣਾ ਹੈ  ਜਿੰਨਾ ਦਿੱਤਾ ਹੈ ਉਨੇ ਦਾ ਧੰਨਵਾਦ ਕਰੋ , ਅੱਗੇ ਨੂੰ ਹੋਰ ਵਿਸਵਾਸ ਪੈਦਾ ਕਰੋ । ਕਿਉਂਕਿ ਹਾਰੇ ਵੀ ਲੋਕਾਂ ਵਿੱਚੋਂ ਹੀ ਹਾਂ ਜਿੱਤਣਾ ਵੀ ਲੋਕਾਂ ਵਿੱਚੋਂ ਹੀ ਹੈ , ਇਹ ਗੱਲ ਠੀਕ ਨਹੀਂ ਹੈ ਕਿ ਤੁਸੀਂ ਆਪਣੀ ਸੋਚ ਮੁਤਾਬਿਕ ਹੋਈ ਹਾਰ ਕਾਰਨ ਹੁਣ ਲੋਕਾਂ ਨੂੰ ਗਦਾਰ , ਪਿੱਠ ਵਿੱਚ ਛੁਰਾ ਮਾਰਨ ਵਾਲੇ ਕਹਿਣ ਲੱਗ ਜਾਵੋਂ ।
   ਯਾਦ ਰੱਖੋ ਜਿੰਨਾ ਨੂੰ ਤਸੀਂ ਅੱਜ ਗਦਾਰ ਜਾਂ ਪਿੱਠ ਵਿੱਚ ਛੁਰਾ ਮਾਰਨ ਵਾਲੇ ਕਹਿ ਰਹੇ ਹੋਂ , ਕੱਲ ਨੂੰ ਇਹਨਾ ਕੋਲ ਹੀ ਵੋਟਾਂ ਮੰਗਣ ਜਾਣਾ ਹੈ ਤੇ ਜਿੱਤਾਉਣਾ ਵੀ ਇਹਨਾ ਨੇ ਹੀ ਹੈ ਕਿਤੇ ਇਹ ਨਾ ਹੋਵੇ ਕੱਲ ਨੂੰ ਤੁਹਾਨੂੰ ਇਹਨਾ ਕੋਲ ਜਾਣਾ ਵੀ ਔਖਾ ਹੋ ਜਾਵੇ । ਚੋਣਾਂ ਤਾਂ ਆਉਂਦੀਆਂ ਜਾਂਦੀਆਂ ਹੀ ਰਹਿਣਗੀਆਂ ਇਹ ਤੁਹਾਡੀ ਕੋਈ ਆਖਰੀ ਚੋਣ ਨਹੀਂ ਸੀ, ਪਰ ਕਿਤੇ ਲੋਕਾਂ ਨੂੰ ਗਾਲਾਂ ਕੱਢ ਕੱਢ ਮਾੜਾ ਬੋਲ ਬੋਲ ਕੇ ਇਸ ਜਿੱਤ ਨੂੰ ਆਖਰੀ ਨਾਂ ਬਣਾ ਲਿਓ । ਮੈ ਆਮ ਆਦਮੀ ਪਾਰਟੀ ਦਾ ਵਿਰੋਧੀ ਨਹੀਂ ਹਾਂ, ਪਰ ਜੋ ਆਮ ਆਦਮੀ ਦੇ ਪੱਖ ਵਿੱਚ ਨਾ ਭੁਗਤਣ ਵਾਲਿਆਂ ਨੂੰ ਮਾੜਾ ਬੋਲ ਰਹੇ ਹਨ ਉਹ ਮੈਨੂੰ ਆਪ ਦੇ ਹਮਾਇਤੀ  ਨਹੀ ਲੱਗਦੇ ।ਕਿਉਕਿ ਤੁਹਾਡੇ ਵਿਰੋਧੀ ਵੀ ਇਹੀ ਕੁੱਝ ਚਾਹੁੰਦੇ ਹਨ ਕਿ ਤੁਸੀਂ ਲੋਕਾਂ ਨੂੰ ਗਾਲਾਂ ਕੱਢੋਂ ਤਾਂ ਕਿ ਲੋਕ ਤੁਹਾਡੇ ( ਆਮ ਆਦਮੀ ਪਾਰਟੀ ) ਤੋਂ ਦੂਰ ਹੋਣ ।
    ਦੋਸਤੋ ਤੁਹਾਡਾ ਸਭ ਦਾ ਹੱਕ ਹੈ ਜਿਸ ਪਾਰਟੀ ਜਾਂ ਲੀਡਰ ਦੀ ਆਪਣੀ ਮਰਜੀ ਨਾਲ ਹਮਾਇਤ ਕਰੋ ਪਰ ਪਾਰਟੀਆਂ ਜਾਂ ਲੀਡਰਾਂ ਲਈ ਆਪਣੀ ਭਾਈ ਚਾਰਕ ਸਾਂਝ ਨੂੰ ਖਰਾਬ ਨਾ ਕਰੋ । ਆਪ ਭਗਤੋ ਵੀਰੋ ਇਹ ਤਾਂ ਆਮ ਕਹਾਵਤ ਹੈ ਕਿ ਗੰਡਾਸੇ ਦਾ ਫੱਟ ਮਿਟ ਜਾਂਦਾ ਹੈ ਪਰ ਜੁਬਾਨ ਦਾ ਫੱਟ ਨੀ ਮਿਟਦਾ ਹੁੰਦਾ । ਆਪ ਨੂੰ ਵੋਟਾਂ ਨਾ ਪਾਉਣ ਵਾਲੇ ਪੰਜਾਬੀਆਂ ਨੂੰ ਪੱਕੇ ਵਿਰੋਧੀ ਨਾ ਬਣਾਓ , ਕਿਉਂਕਿ  ਤੁਹਾਨੂੰ ਪੰਜਾਬ ਦੀ ਵਾਂਗ-ਡੋਰ ਇਹਨਾ ਪੰਜਾਬੀਆਂ ਨੇ ਹੀ ਸੌਪਣੀ ਹੈ , ਜਿੰਨਾ ਨੂੰ ਤੁਸੀਂ ਅੱਜ ਬੇਕੂਫ, ਗਦਾਰ, ਪਿੱਠ ਵਿੱਚ ਛੁਰਾ ਮਾਰਨ ਤੇ ਮਰੀਆਂ ਜਮੀਰਾਂ ਵਾਲੇ ਆਦਿ ਕਹਿ ਰਹੇ ਹੋਂ । ਧੰਨਵਾਦ
   ਮੇਰੇ ਇਸ ਲੇਖ ਲਿਖਣ ਦਾ ਕਾਰਨ ਵੀ ਮੇਰਾ ਇੱਕ ਫੇਸਬੁੱਕੀ ਬਜੁਰਗ ਦੋਸਤ (ਜਿਸ ਨੂੰ ਮੈਂ ਨਿੱਜੀ ਤੌਰ ਤੇ ਜਾਂਣਦਾ ਪਹਿਚਾਣਦਾ ਹਾਂ ਤੇ ਉਸ ਦੀ ਕਦਰ ਵੀ ਕਰਦਾ ਹਾਂ ਉਹ ਵੀ ਮੇਰੀ ਇੱਜਤ ਕਰਦਾ ਸੀ) ਹੈ । ਮੈਂ ਉਸ ਦੀ ਫੇਸਬੁੱਕ ਉਤੇ ਪਾਈ ਪੋਸਟ ਤੇ ਇਹ ਕੁਮੈਂਟ ਕਰ ਦਿੱਤਾ ਕਿ -: ਬਾਬਿਓ (ਖਾਲਸਾ ਸਿੰਘ ਖਾਲਸਾ ਜੀ) ਹੁਣ ਤਾਂ ਚੁਪ ਕਰ ਜਾਓ, ਲੋਕ ਫਤਵੇ ਨੁੰ ਸਵੀਕਾਰ ਕਰੋ, ਲੋਕਾਂ ਜਾਂ ਪੰਜਾਬ ਨੂੰ ਗਲਤ ਸਿੱਧ ਕਰਨ ਦੀ ਕੋਸ਼ਿਸ ਨਾ ਕਰੋ, ਅੱਗੇ ਦੀ ਤਿਆਰੀ ਸ਼ੁਰੂ ਕਰੋ । ਜੇ ਕੈਪਟਨ ਲੋਕਾਂ ਦਾ ਕੁੱਝ ਨਹੀਂ ਸੰਵਾਰ ਸਕਦਾ ਤਾਂ 10 ਸਾਲਾਂ ਵਿੱਚ ਜਿੰਨਾ ਨੁਕਸਾਨ ਬਾਦਲ ਨੇ ਕੀਤਾ ਹੈ, ਕੈਪਟਨ ਜੋਰ ਲਾ ਕੇ ਵੀ  ਬਾਦਲ ਜਿੰਨਾ ਪੰਜਾਬ ਨੂੰ ਬਰਬਾਦ ਨਹੀਂ ਕਰ ਸਕਦਾ । ਤੁਹਾਡੇ ਅਨੁਸਾਰ ਚੰਗਾ ਸੀ ਜੇ ਤੀਜੀ ਧਿਰ ਆ ਜਾਂਦੀ, ਪਰ ਲੋਕਾਂ ਨੇ ਕੇਜਰੀਵਾਲ ਦੇ ਮੁਕਾਬਲੇ ਕੈਪਟਨ ਨੂੰ ਠੀਕ ਸਮਝਿਆ, ਲੋਕਾਂ ਦੀ ਮਰਜੀ ਹੈ ਨਾਲੇ ਤੁਸੀਂ ਇੱਕ ਖਿਆਲ ਕਰੋ ਕਿ ਤੁਸੀਂ ਕਾਂਗਰਸ ਦੀ ਵਿਰੋਧਤਾ ਕਰਕੇ ਅਸਿੱਧੇ ਰੂਪ ਵਿੱਚ ਆਰ ਐੱਸ ਐੱਸ ਦਾ ਪੱਖ ਪੂਰ ਰਹੇ ਹੋਂ । ਆਂਰ ਐੱਸ ਐੱਸ /ਭਾਜਪਾ, ਕਾਂਗਰਸ ਨਾਲੋਂ ਬਹੁਤ ਮਾੜੀ ਹੈ ।ਸਿਆਸੀ ਤੌਰ ਤੇ ਲੜਨ ਲਈ ਤੁਹਾਨੂੰ ਕਿਸੇ ਇੱਕ ਪਾਰਟੀ ਨਾਲ ਖੜਨਾ ਪਵੇਗਾ ( ਇਹ ਸਬਦ ਮੈਂ ਉਸ ਨੂੰ ਸਿੱਖ ਹੋਣ ਤੇ ਕਹੇ ਸਨ , ਨਾ ਕਿ ਆਪ ਪਾਰਟੀ ਦੇ ਲਈ ) ।
    ਕਾਂਗਰਸ ਜਾਂ ਭਾਜਪਾ ਨਾਲ , ਹਾਂ ਜੇ ਆਮ ਆਦਮੀ ਦੀ ਥਾਂ ਬਣਦੀ ਹੈ ਤਾਂ ਜਰੂਰ ਬਣਾਓ, ਜੇ ਉਹ ਸਿੱਖਾਂ ਨੂੰ ਇੰਨਸਾਫ ਦੇ ਦੇਵੇ, ਪਰ ਲੱਗਦਾ ਨੀ । ਕਿਉਂਕਿ ਜਦੋਂ ਸਾਡੇ ਅਕਾਲੀ ਦਲ, ਸ੍ਰੋਮਣੀ ਕਮੇਟੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.