ਕੈਟੇਗਰੀ

ਤੁਹਾਡੀ ਰਾਇ



ਹਰਲਾਜ ਸਿੰਘ ਬਹਾਦਰਪੁਰ
ਦਾਲ ਰੋਟੀ ਘਰ ਦੀ, ਦਿਵਾਲੀ ਅੰਬਰਸਰ ਦੀ ? ? ? ?
ਦਾਲ ਰੋਟੀ ਘਰ ਦੀ, ਦਿਵਾਲੀ ਅੰਬਰਸਰ ਦੀ ? ? ? ?
Page Visitors: 2525

ਦਾਲ ਰੋਟੀ ਘਰ ਦੀ, ਦਿਵਾਲੀ ਅੰਬਰਸਰ ਦੀ ? ? ? ?
ਦਾਲ ਰੋਟੀ ਘਰ ਦੀ, ਦਿਵਾਲੀ ਅੰਬਰਸਰ ਦੀ । ਜਦੋਂ ਮੈਂ ਇਸ ਵਾਰੇ ਸੋਚਿਆ ਤਾਂ ਮੈਨੂੰ ਲੱਗਿਆ ਕਿ ਇਸ ਛੋਟੇ ਜਿਹੇ ਸਬਦ ਸਾਨੂੰ ਰੱਜ ਕੇ ਮੂਰਖ ਬਣਾਇਆ ਹੈ , ਜਿਸ ਰਾਹੀਂ ਸਾਡੀ ਅਸਲੀਅਤ ਨੂੰ ਕੱਟਿਆ ਗਿਆ ਹੈ ਅਤੇ ਬੇਗਾਨੀ ਪ੍ਰੰਪਰਾ ਨੂੰ ਸਾਡੇ ਗੱਲ ਪਾੲਇਆ  ਗਿਆ ਹੈ । ਭਾਵ ਕੇ ਜੋ ਗੁਰੂ ਕੇ ਲੰਗਰ ( ਦਾਲ ਰੋਟੀ ) ਦੀ ਪ੍ਰਸਿੱਧੀ ਸੀ/ਹੈ , ਜੋ ਗੁਰੂ ਕਾਲ ਤੋਂ ਲੈ ਕੇ ਅੱਜ ਤੱਕ ਲੋੜਬੰਦਾਂ ਦਾ ਪੇਟ ਭਰ ਰਹੀ ਹੈ ਅਤੇ ਜਾਤ ਦੀ ੳੂਚ ਨੀਚਤਾ ਨੂੰ ਖਤਮ ਕਰਕੇ ਬਰਾਬਰਤਾ ਦੀ ਸੇਧ ਦਿੰਦੀ ਹੈ, ਦੁਨੀਆ ਧੰਨ ਧੰਨ ਕਰਦੀ ਹੈ , ਗੁਰੂਆਂ ਦੇ ੳੁਸ ਲੰਗਰ ਪ੍ਰਬੰਧ ਦੀ ਤਾਂ ਗੱਲ ਹੀ ਨਹੀਂ ਕੀਤੀ ਕਿ ਦਾਲ ਰੋਟੀ ਅੰਬਰਸਰ ਦੀ ( ਜਾਂ ਗੁਰੂ ਕੇ ਲੰਗਰ ਦੀ ) । ਇਸ  ਅਸਲੀਅਤ ਨੂੰ ਤਾਂ ਕੱਟ ਦਿੱਤਾ ਗਿਆ , ਕਿਹਾ ਗਿਆ  ਕਿ ਦਾਲ ਰੋਟੀ ਤਾਂ ਘਰ ਦੀ ਹੀ ਚੰਗੀ ਹੈ । ਜੋ ਸਾਡੀ ਹੈ ਨਹੀਂ ਸੀ ਜਿਸ ਵਿੱਚ ਸਾਨੂੰ ਘੜੀਸ ਕੇ ਜੋੜਿਆ  ਗਿਆ ਹੈ , ੳੁਸ ਨੂੰ ਸਾਡੀ ਬਣਾੳੁਂਦਿਆਂ  ਕਿਹਾ ਗਿਆ ਕਿ ਦਿਵਾਲੀ ਅੰਬਰਸਰ ਦੀ । ਅਸੀਂ ਖੁਸ ਹੋ ਗੲੇ ਕਿ ਅੰਬਰਸਰ ਦੀ ( ਸਾਡੀ ) ਦਿਵਾਲੀ ਬਹੁਤ ਪਰਸਿੱਧ ਹੈ , ਜਦ ਕਿ ਦਿਵਾਲੀ ਸਾਡੀ ਹੈ ਹੀ ਨਹੀਂ ।
 ਹੈ ਨਾ ਕਮਾਲ ਦੀ ਗੱਲ ।
ਹਰਲਾਜ ਸਿੰਘ ਬਹਾਦਰਪੁਰ ।
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.