ਕੈਟੇਗਰੀ

ਤੁਹਾਡੀ ਰਾਇ



ਹਰਲਾਜ ਸਿੰਘ ਬਹਾਦਰਪੁਰ
ਕਿਵੇਂ ਭੁੱਲ ਜਾਈਏ 1984 ਨੂੰ…
ਕਿਵੇਂ ਭੁੱਲ ਜਾਈਏ 1984 ਨੂੰ…
Page Visitors: 2735

 ਕਿਵੇਂ  ਭੁੱਲ  ਜਾਈਏ  1984  ਨੂੰ
ਅਖੌਤੀ ਹਮਦਰਦੋ, ਬੱਸ ਕਰੋ ਹੁਣ ਬਹੁਤ ਹੋ ਚੁੱਕਿਆ ਹੈ ਵੋਟਾਂ ਦੀ ਰਾਜਨੀਤੀ ਵਿੱਚ ਅਜਿਹੀਆਂ ਦਿਲ ਕੰਬਾਂਊ ਫੋਟੋਆਂ ਦੇ ਇਸਤਿਹਾਰ ਦੇ ਕੇ ਸਾਡੇ ਪੀੜਤਾਂ ਦੇ ਜਖਮਾਂ ਨੂੰ ਹੋਰ ਨਾ ਉਚੇੜੋ
ਤਿੰਨ ਨਵੰਬਰ ਦਾ ਕਾਲਾ ਪਹਿਰੇਦਾਰ ਅਖਬਾਰ ਜਦੋਂ ਸਵੇਰੇ-ਸਵੇਰੇ ਵੇਖਿਆ ਤਾਂ ਤੁਰੰਤ ਹੀ ਗੱਲ ਸਮਝ ਵਿੱਚ ਆ ਗਈ ਕਿ ਰੋਜਾਨਾ ਪਹਿਰੇਦਾਰ ਵਾਲਿਆਂ ਨੇ ਅੱਜ ਇਸਨੂੰ ਰੰਗੀਨ ਇਸ ਲਈ ਨਹੀਂ ਛਾਪਿਆ ਕਿ ਅੱਜ ਦਿੱਲੀ (ਅਤੇ ਕਈ ਹੋਰ ਸ਼ਹਿਰਾਂ) ਵਿੱਚ ਬੇਦੋਸ਼ਿਆਂ ਦੇ ਹੋਏ ਕਤਲਾਂ ਦੀ ਵਰੇਗੰਢ ਹੈਪਰ ਜਦੋਂ ਇਹ ਬਾਹਰੋਂ ਕਾਲਾ ਅਖਬਾਰ ਚੁੱਕ ਕੇ ਵੇਖਿਆ ਤਾਂ ਇਹ ਵਿੱਚੋਂ ਵੀ ਕਾਲਖ ਨਾਲ ਭਰਿਆ ਪਿਆ ਸੀ ਅਖਬਾਰ ਦੀ ਬਾਹਰਲੀ ਕਾਲਖ ਤਾਂ ਇਤਿਹਾਸ ਦੇ ਪੰਨੇ ਸੀ, ਪਰ ਅੰਦਰਲੀ ਕਾਲਖ ਬੜੀ ਬੇਇਮਾਨ ਸੀ, ਜਿਸਨੂੰ ਵੇਖ ਕੇ ਇਉਂ ਲੱਗਿਆ ਜਿਵੇਂ ਸ਼ੈਤਾਨ ਕੁਰਾਨ ਦਾ ਹਵਾਲਾ ਦੇ ਰਿਹਾ ਹੋਵੇ ਇਸ ਅੰਦਰਲੀ ਕਾਲਖ ਵਿੱਚ ਜਿੱਥੇ ਦਿੱਲੀ ਵਿੱਚ ਨੰਗੀ ਚਿੱਟੀ ਦੁਸ਼ਮਣ ਕਾਂਗਰਸ ਦੀ ਸਰਕਾਰ ਵੱਲੋਂ ਸੜਕਾਂ ਤੇ ਬੇਦੋਸ਼ਿਆਂ ਦੇ ਗਲਾਂ ਵਿੱਚ ਟਾਇਰ ਪਾ ਕੇ ਸਾੜੇ ਜਾਣ ਦੀ ਕਾਲਖ ਸੀ ਉੱਥੇ ਹੀ ਮਖੌਟਾ ਧਾਰੀ ਦੁਸ਼ਮਣ ਵੱਲੋਂ 84 ਦੇ ਡੂੰਘੇ ਜਖਮਾਂ ਨੂੰ ਉਚੇੜ-ਉਚੇੜ ਕੁ ਜਖਮਾਂ ਵਿੱਚੋਂ ਕੱਢੇ ਗਏ ਖੂਨ ਦੀ (ਪੁਰਾਣੇ ਜਖਮਾਂ ਦਾ ਖੂਨ ਆਮ ਤੌਰ ਤੇ ਕਾਲਾ ਹੋ ਜਾਂਦਾ ਹੈ) ਕਾਲਖ ਦਿਸੀ ਦਿੱਲੀ ਵਿੱਚ ਸਿੱਖਾਂ ਉੱਪਰ ਹੋਏ ਜੁਲਮਾਂ ਦੀਆਂ ਇਸ਼ਤਿਹਾਰਾਂ ਦੇ ਰੂਪ ਵਿੱਚ ਛਪੀਆਂ ਹੋਈਆਂ ਤਸਵੀਰਾਂ ਜੋ ਜਾਲਮ ਦੇ ਕਰੂਪ ਚਿਹਰੇ ਨੂੰ ਨੰਗਾ ਕਰਦੀਆਂ ਸਨ ਜੇ ਤਾਂ ਇਹ ਤਸਵੀਰਾਂ ਪਹਿਰੇਦਾਰ ਜਾਂ ਕਿਸੇ ਹੋਰ ਪੰਥ ਦਰਦੀ ਵੱਲੋਂ ਹੁੰਦੀਆਂ, ਫਿਰ ਤਾਂ ਇਹ ਸਿਰਫ ਤੇ ਸਿਰਫ ਸੱਚ ਨੂੰ ਹੀ ਪ੍ਰਗਟ ਕਰਦੀਆਂ ਪਰ ਮਖੌਟਾ ਧਾਰੀਆਂ ਵੱਲੋਂ ਛਪਾਈਆਂ ਜਾਣ ਕਾਰਣ ਇਹ ਤਸਵੀਰਾਂ ਜਿੱਥੇ ਇੱਕ ਪਾਸੇ ਇੱਕ ਦੁਸ਼ਮਣ ਦਾ ਚਿਹਰਾ ਬੇਨਕਾਬ ਕਰਦੀਆਂ ਸਨ, ਦੂਜੇ ਪਾਸੇ ਦੂਜੇ ਦੁਸ਼ਮਣ ਦੇ ਚਿਹਰੇ ਉੱਤੇ ਨਕਾਬ ਪਾ ਰਹੀਆਂ ਸਨਜਿਸ ਨਕਾਬ ਰਾਹੀਂ ਇਹ ਦੁਸ਼ਮਣ ਪੀੜਤਾਂ ਦੀ ਪੀੜਾ ਦਾ ਦਹਾਕਿਆਂ ਤੋਂ ਮੁੱਲ ਵੱਟਦਾ ਆ ਰਿਹਾ ਹੈਜਿਸਨੂੰ ਵੇਖ ਕੇ ਅੰਦਰੋਂ ਅਵਾਜ ਆਈ ਕਿ 1984 ਨੂੰ ਭੁੱਲ ਜਾਓ ਅਤੇ ਯਾਦ ਰੱਖੋ ਕਹਿਣ ਵਾਲਿਓ, ਪੀੜਤਾਂ ਲਈ ਤੁਸੀਂ ਦੋਹੇਂ ਹੀ ਬਰਾਬਰ ਦੇ ਕਾਤਲ ਤੇ ਜਾਲਮ ਹੋਂ, ਜਖਮਾਂ ਨੂੰ ਉਚੇੜਨ ਵਾਲਿਓ (ਹਰਨਾਮ ਸਿੰਘ ਧੁੰਮਾ, ਮਨਜੀਤ ਸਿੰਘ ਜੀ.ਕੇ., ਮਨਜਿੰਦਰ ਸਿੰਘ ਸਿਰਸਾ, ਗੁਰਦੀਪ ਸਿੰਘ ਗੋਸ਼ਾ, ਹਰਸੁਖਇੰਦਰ ਸਿੰਘ ਬੱਬੀ ਬਾਦਲ) ਮਖੌਟਾ ਧਾਰੀ ਦੁਸ਼ਮਣ ਪ੍ਰਕਾਸ਼ ਸਿੰਘ ਬਾਦਲ ਦੀਓ ਕੱਠਪੁਤਲੀਓ, ਤੁਸੀਂ ਕਾਂਗਰਸ ਦੇ ਉਜਾੜੇ/ਕਤਲ ਕੀਤੇ ਪੀੜਤਾਂ ਦੀ ਕੀ ਸਹਾਇਤਾ ਕੀਤੀ ਹੈ ? ਠੀਕ ਹੈ, ਪੀੜਤ ਕਾਂਗਰਸ ਦੇ ਜੁਲਮਾਂ ਨੂੰ ਨਹੀਂ ਭੁਲਾ ਸਕਦੇ, ਪਰ ਇਸਦੇ ਉਲਟ ਤੁਹਾਡੀ ਕਿਹੜੀ ਵਫਾਦਾਰੀ ਹੈ ਜਿਸਨੂੰ ਪੀੜਤ ਯਾਦ ਕਰਨ ਕਿਵੇਂ ਭੁੱਲ ਜਾਈਏ 1984 ਨੂੰ ? ਇਹ ਸਵਾਲ ਹਰ ਸਿੱਖ ਦਾ ਹੈ, ਨਾ ਹੀ ਕਦੇ ਅਜਿਹੇ ਸਾਕੇ ਭੁਲਾਏ ਜਾਂਦੇ ਹੁੰਦੇ ਹਨ ਅਤੇ ਨਾ ਹੀ ਭੁਲਾਏ ਜਾਣੇ ਚਾਹੀਂਦੇ ਹਨ, ਪਰ ਜੇਕਰ ਅਸੀਂ ਅਜਿਹੇ ਸਾਕਿਆਂ ਨੂੰ ਭੁਲਾਉਣ ਦੀ ਕੋਸ਼ਿਸ਼ ਵੀ ਕਰੀਏ ਇਹ ਤਾਂ ਵੀ ਭੁਲਾਏ ਨਹੀਂ ਜਾ ਸਕਦੇ, ਕਿਉਂਕਿ ਇਹ ਸਾਕੇ ਇਤਿਹਾਸ ਬਣ ਚੁੱਕੇ ਹੁੰਦੇ ਹਨ ਜਿੰਨਾਂ ਲੋਕਾਂ ਉੱਪਰ ਇਹ ਸਾਕੇ ਵਾਪਰਦੇ ਹਨ ਇਹਨਾਂ ਸਾਕਿਆਂ ਦੀ ਪੀੜ ਦਾ ਅਸਲੀ ਅਨੁਭਵ ਤਾਂ ਉਨ੍ਹਾਂ ਨੂੰ ਹੀ ਹੁੰਦਾ ਹੈ, ਜੋ ਲੋਕ ਅਜਿਹੇ ਸਾਕਿਆਂ ਨੂੰ ਭੁੱਲ ਜਾਣ ਜਾਂ ਯਾਦ ਰੱਖਣ ਲਈ ਪ੍ਰੇਰਦੇ ਹਨ ਉਹ ਸਾਕਿਆਂ ਦੇ ਪੀੜਤਾਂ ਦੇ ਦਰਦ ਨੂੰ ਨਹੀਂ ਸਮਝ ਸਕਦੇ ਕਿਉਂਕਿ ਉਨ੍ਹਾਂ ਨੂੰ ਤਾਂ ਪੀੜਤਾਂ ਦੀ ਪੀੜਾ ਨਾਲੋਂ ਕੁਰਸੀ ਵੱਡੀ ਦਿਖ ਰਹੀ ਹੁੰਦੀ ਹੈ ਇਸ ਲਈ ਜਿਸ ਤਰ੍ਹਾਂ ਦਰਦ ਨੂੰ ਭੁੱਲ

 

ਜਾਓ ਕਹਿਣਾ ਬੇਕਾਰ ਹੈ, ਉਸੇ ਤਰ੍ਹਾਂ ਮਖੌਟਾ ਧਾਰੀ ਦੁਸ਼ਮਣਾਂ ਅੱਗੇ ਦਰਦ ਦਾ ਰੋਣਾ, ਰੋਣਾ ਵੀ ਬੇਕਾਰ ਹੀ ਹੁੰਦਾ ਹੈਜਦੋਂ ਕਦੇ ਅਜਿਹੇ ਸਾਕੇ ਵਾਪਰਦੇ ਹਨ ਤਾਂ ਅਜਿਹੇ ਸਾਕਿਆਂ ਵਿੱਚ ਮਜਲੂਮਾਂ ਦੇ ਕਾਤਲ ਜਿਸ ਰੂਪ, ਨਸਲ ਜਾਂ ਮਜ੍ਹਬ ਦੀ ਪਹਿਚਾਣ ਵੱਜੋਂ ਸਾਹਮਣੇ ਹੁੰਦੇ ਹਨ ਤਾਂ ਮਜਲੂਮਾਂ ਦੇ ਧੁਰ ਅੰਦਰ ਉਨ੍ਹਾਂ ਦੀ ਤਸਵੀਰ ਛਪ ਜਾਂਦੀ ਹੈਇਸ ਲਈ ਪੀੜਤਾਂ ਨੂੰ ਸਾਹਮਣੇ ਦੇ ਕਾਤਲ ਵਾਲੀ ਤਸਵੀਰ/ ਸ਼ਕਲ ਤੋਂ ਇਲਾਵਾ ਹੋਰ ਸਾਰੇ ਆਪਣੇ ਹਮਦਰਦ ਹੀ ਨਜਰ ਆਉਣ ਲੱਗ ਪੈਂਦੇ ਹਨਜੇਕਰ ਕਾਤਲ ਆਪਣਾ ਭੇਸ ਬਦਲ ਕੇ ਪੀੜਤਾਂ ਦਾ ਦਰਦ ਵੰਡਾਉਣ ਦਾ ਡਰਾਮਾ ਕਰੇ ਤਾਂ ਪੀੜਤ ਉਸਨੂੰ ਵੀ ਪਹਿਚਾਣ ਨਹੀਂ ਸਕਦੇ ਕਿਉਂਕਿ ਉਨ੍ਹਾਂ ਨੂੰ ਤਾਂ ਕਾਤਲ ਦਾ ਉਹੀ ਚਿਹਰਾ ਦਿਸਦਾ ਹੁੰਦਾ ਹੈ, ਜੋ ਕਤਲ ਕਰਨ ਸਮੇਂ ਸਾਹਮਣੇ ਹੁੰਦਾ ਹੈਇਹੀ ਕਾਰਣ ਹੈ ਕਿ ਸਾਡਾ ਸਾਹਮਣੇ ਦਾ ਦੁਸ਼ਮਣ ਕਾਤਲ ਸਾਡੇ ਉੱਪਰ ਇੱਕ ਵਾਰ ਹਮਲਾ ਕਰਕੇ ਸਾਨੂੰ ਜੋ ਜਖਮ ਦਿੰਦਾ ਹੈ ਤਾਂ ਦੂਜਾ ਦੁਸ਼ਮਣ ਹਮਦਰਦੀ ਦਾ ਮਖੌਟਾ ਪਾ ਕੇ ਸਾਡੇ ਨਾਲ ਹਮਦਰਦੀ ਦਾ ਨਾਟਕ ਕਰਦਾ ਹੋਇਆ ਉਨ੍ਹਾਂ ਜਖਮਾਂ ਨੂੰ ਦਹਾਕਿਆਂ ਵੱਧੀ ਉਚੇੜ-ਉਚੇੜ ਕੇ ਸਾਨੂੰ ਦਰਦ ਦਿੰਦਾ ਰਹਿੰਦਾ ਹੈ ਅਤੇ ਨੰਗੇ ਚਿੱਟੇ ਦੁਸ਼ਮਣ ਨੂੰ ਸਾਡਾ ਦੁਸ਼ਮਣ ਕਹਿ-ਕਹਿ ਕੇ ਏਨਾ ਸ਼ੋਰ ਮਚਾ ਦਿੰਦਾ ਹੈ ਕਿ ਅਸੀਂ ਦਹਾਕਿਆਂ ਵੱਧੀ ਉਸੇ ਦੁਸ਼ਮਣ ਵੱਲ ਹੀ ਵੇਖਦੇ ਰਹਿੰਦੇ ਹਾਂ ਅਤੇ ਉਸ ਮਖੌਟਾ ਧਾਰੀ ਵੱਡੇ ਦੁਸ਼ਮਣ ਵੱਲ ਝਾਕਣ ਦਾ ਸਾਨੂੰ ਸਮਾਂ ਹੀ ਨਹੀਂ ਮਿਲਦਾ ਇਸੇ ਕਾਰਨ ਪੀੜਤ ਮਜਲੂਮਾਂ ਨੂੰ ਕਦੇ ਵੀ ਇਨਸਾਫ ਨਹੀਂ ਮਿਲਦਾ ਇਸ ਦੇ ਉਲਟ ਜਿੱਥੇ ਘੱਟ ਗਿਣਤੀਆਂ ਦਾ ਕਤਲ ਕਰਨ ਵਾਲੇ ਵੱਧ ਗਿਣਤੀਆਂ ਦੇ ਹਰਮਨ ਪਿਆਰੇ ਬਣ ਕੇ ਵੱਧ ਗਿਣਤੀ ਦੀਆਂ ਵੋਟਾਂ ਪ੍ਰਾਪਤ ਕਰਕੇ ਦੇਸ਼ ਦੇ ਹੁਕਮਰਾਨ ਬਣ ਜਾਂਦੇ ਹਨ, ਉੱਥੇ ਹੀ ਹਮਦਰਦੀ ਦੇ ਮਖੌਟਾਧਾਰੀ ਦੁਸ਼ਮਣ ਘੱਟ ਗਿਣਤੀਆਂ/ਮਜਲੂਮਾਂ ਦਾ ਹਮਦਰਦ ਹੋਣ ਦਾ ਨਾਟਕ ਕਰਕੇ ਘੱਟ ਗਿਣਤੀ ਦੀਆਂ ਵੋਟਾਂ ਪ੍ਰਾਪਤ ਕਰਕੇ ਸੂਬੇ ਦਾ ਹੁਕਮਰਾਨ ਬਣ ਬੈਠਦਾ ਹੈਇਸ ਲਈ ਜਿੱਥੇ ਅਸੀਂ ਸਾਡੇ ਨੰਗੇ ਚਿੱਟੇ ਕਾਤਲ ਨੂੰ ਯਾਦ ਰੱਖਦੇ ਹਾਂ ਉੱਥੇ ਸਾਨੂੰ ਮਖੌਟਾਧਾਰੀ ਦੁਸ਼ਮਣ ਦੀ ਵੀ ਪਹਿਚਾਣ ਕਰਨੀ ਪਵੇਗੀ
ਮਖੌਟਾਧਾਰੀ ਦੁਸ਼ਮਣ ਦੀ ਪਹਿਚਾਣ ਕਰਨ ਨਾਲ ਬੇਸ਼ੱਕ ਪੀੜਤਾਂ ਨੂੰ ਇਨਸਾਫ ਤਾਂ ਨਾ ਮਿਲੇ ਪਰ ਇਨਾ ਕੁ ਫਾਇਦਾ ਜਰੂਰ ਹੋ ਜਾਵੇਗਾ ਕਿ ਮਖੌਟਾਧਾਰੀ ਦੁਸ਼ਮਣ ਸਾਡੇ ਡੂੰਘੇ ਜਖਮਾਂ ਉੱਤੇ ਡਾਹੀ ਕੁਰਸੀ ਦੀ ਨੀਂਹ ਡੂੰਘੀ/ਮਜਬੂਤ ਨਹੀਂ ਬਣਾ ਸਕੇਗਾ ਅਤੇ ਇਨਸਾਫ ਦੇ ਨਾਮ ਉੱਤੇ ਉਚੇੜੇ ਜਾ ਰਹੇ ਜਖਮਾਂ ਦੇ ਦਰਦਾਂ ਤੋਂ ਵੀ ਬਚਿਆ ਜਾ ਸਕਦਾ ਹੈਜੇਕਰ ਪੀੜਤ ਮਖੌਟਾਧਾਰੀ ਦੁਸ਼ਮਣਾਂ ਨੂੰ ਪਹਿਚਾਣ ਲੈਣ ਜੇ ਪ੍ਰਕਾਸ਼ ਸਿੰਘ ਬਾਦਲ ਸਿੱਖਾਂ ਦਾ ਹਮਦਰਦ ਬਣ ਕੇ ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਸਮਝਦਾ ਹੈ ਤਾਂ ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜਿਸਨੇ ਅਕਾਲ ਤਖਤ ਸਾਹਿਬ ਤੇ ਹਮਲਾ ਕਰਵਾਇਆ ਸੀ ਨੂੰ ਮਾਰਨ ਵਾਲੇ ਸਿੱਖਾਂ (ਬੇਅੰਤ ਸਿੰਘ, ਸਤਵੰਤ ਸਿੰਘ ਤੇ ਕੇਹਰ ਸਿੰਘ) ਜਾਂ ਉਹਨਾਂ ਦੇ ਪਰਿਵਾਰਾਂ ਦੀ ਬਾਦਲ ਨੇ ਕੀ ਮੱਦਦ ਕੀਤੀ ? ਕਾਂਗਰਸ ਦੇ ਮੁੱਖ ਮੰਤਰੀ ਬੇਅੰਤ ਸਿੰਘ ਨੇ ਪੰਜਾਬ ਵਿੱਚ ਸਿੱਖ ਨੌਜਵਾਨਾਂ ਦੇ ਖੂਨ ਦੀ ਹੌਲੀ ਖੇਡੀ, ਤਾਂ ਸਿੱਖਾਂ ਦੇ ਹਮਦਰਦੀ ਸਿੰਘਾਂ ਨੇ ਆਪਣੀ ਜਾਨ ਦੀ ਬਾਜੀ ਲਾ ਕੇ ਬੇਅੰਤ ਸਿੰਘ ਨੂੰ ਖਤਮ ਕਰ ਦਿੱਤਾ, ਫੇਰ ਬਾਦਲ ਨੇ ਸਿੱਖਾਂ ਦੇ ਦੁਸ਼ਮਣ ਕਾਂਗਰਸੀ ਮੁੱਖ ਮੰਤਰੀ ਨੂੰ ਮਾਰਨ ਵਾਲੇ ਸਿੰਘਾਂ ਦੀ ਜਾਂ ਸਿੰਘਾਂ ਦੇ ਪਰਿਵਾਰਾਂ ਦੀ ਕੀ ਮੱਦਦ ਕੀਤੀ ?
ਜੇ ਕਾਂਗਰਸ ਸਿੱਖਾਂ ਦੇ ਕਾਤਲਾਂ ਨੂੰ ਉੱਚੇ ਅਹੁਦੇ ਦੇ ਕੇ ਸਨਮਾਨਿਤ ਕਰ ਸਕਦੀ ਹੈ ਤਾਂ ਬਾਦਲ ਕਾਂਗਰਸੀਆਂ ਦੇ ਕਾਤਲਾਂ ਨੂੰ ਉੱਚੇ ਅਹੁਦੇ ਕਿਉਂ ਨਹੀਂ ਦੇ ਸਕਦਾ ? 2014 ਦੀਆਂ ਆ ਰਹੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਦਿੱਲੀ ਦੇ ਪੀੜਤਾਂ ਦੇ ਜਖਮ ਉਚੇੜਨ ਵਾਲਿਓ, ਕਾਂਗਰਸ ਸਿੱਖਾਂ ਦੀ ਦੁਸ਼ਮਣ ਹੈ ਦਾ ਸ਼ੋਰ ਪਾਉਣ ਵਾਲਿਓ (ਬਾਦਲੋ ਅਤੇ ਬਾਦਲਾਂ ਦੇ ਚਹੇਤਿਓ) ਤੁਸੀਂ ਸਪੱਸ਼ਟ ਕਰੋ ਕਿ ਤੁਸੀਂ ਸਿੱਖਾਂ ਦੇ ਦੁਸ਼ਮਣ ਕਾਂਗਰਸੀਆਂ ਨਾਲ ਖੜ੍ਹੇ ਹੋ ਜਾਂ ਕਾਂਗਰਸੀਆਂ ਨੂੰ ਮਾਰਨ ਵਾਲਿਆਂ (ਬੇਅੰਤ ਸਿੰਘ, ਸਤਵੰਤ ਸਿੰਘ, ਕੇਹਰ ਸਿੰਘ, ਦਿਲਾਵਰ ਸਿੰਘ, ਜਗਤਾਰ ਸਿੰਘ ਹਵਾਰਾ ਆਦਿ) ਨਾਲ ਖੜ੍ਹੇ ਹੋਂ ? ਜੇ ਬਾਦਲ ਸੱਚਮੁੱਚ ਸਿੱਖਾਂ ਦਾ ਹਮਦਰਦ ਹੈ ਤਾਂ ਉਹ ਘੱਟ ਗਿਣਤੀਆਂ ਦੀ ਦੁਸ਼ਮਣ ਪਾਰਟੀ ਬੀ. ਜੇ. ਪੀ. ਨਾਲੋਂ ਨਾਤਾ ਤੋੜ ਕੇ. ਇੰਦਰਾ ਗਾਂਧੀ ਤੇ ਬੇਅੰਤ ਸਿੰਘ ਨੂੰ ਮਾਰਨ ਵਾਲਿਆਂ ਨੂੰ ਆਪਣੀ ਪਾਰਟੀ ਦੀਆਂ ਟਿਕਟਾਂ ਕਿਉਂ ਨਹੀਂ ਦੇ ਦਿੰਦਾ ? ਸਿਧਾਰਥ ਸ਼ੰਕਰ ਰੇਅ ਦੀ ਮੌਤ ਤੇ ਦੋ ਦਿਨਾਂ ਦਾ ਸੋਗ ਮਨਾਉਣ ਵਾਲੀ ਪੰਜਾਬ ਦੀ ਬਾਦਲ ਸਰਕਾਰ, ਦਿੱਲੀ ਦੇ ਪੀੜਤਾਂ ਦੇ ਦੁੱਖ ਵਿੱਚ 1 ਤੋਂ 3 ਨਵੰਬਰ ਤੱਕ ਸੋਗ ਦਾ ਐਲਾਨ ਕਿਉਂ ਨਹੀਂ ਕਰ ਦਿੰਦੀ ? ਜੇ ਹੋਰ ਨਹੀਂ ਤਾਂ ਸ਼੍ਰੋਮਣੀ ਗੁ:ਪ੍ਰ:ਕਮੇਟੀ ਅਤੇ ਅਕਾਲ ਤਖਤ ਸਾਹਿਬ ਉੱਤੇ ਤਾਂ ਬਾਦਲ ਦਾ ਹੀ ਕਬਜਾ ਹੈਇੱਥੇ ਤਾਂ ਆਤਿਸ਼ਬਾਜੀ ਅਤੇ ਦੀਪਮਾਲਾ ਬੰਦ ਕੀਤੀ ਜਾ ਸਕਦੀ ਸੀ, ਇੱਥੇਂ ਕਿਹੜੀ ਖੁਸ਼ੀ ਵਿੱਚ ਆਤਿਸ਼ਬਾਜੀ ਕੀਤੀ ਜਾ ਰਹੀ ਹੈ ? ਗੈਰ ਸਿੱਖ ਦੇਸ਼ ਅਮਰੀਕਾ ਤਾਂ ਬੇਗੁਨਾਹ ਸਿੱਖਾਂ ਦੇ ਹੋਏ ਕਾਤਲਾਂ ਦੇ ਸੋਗ ਵੱਜੋਂ ਆਪਣੇ ਦੇਸ਼ ਦੇ ਝੰਡੇ ਨੀਵੇਂ ਕਰ ਸਕਦਾ ਹੈ, ਤੁਸੀਂ ਸਿੱਖ ਕਹਾਉਂਦੇ ਹੋਏ ਆਪਣਿਆਂ ਦੀ ਯਾਦ ਵਿੱਚ ਆਪਣੇ ਕੇਂਦਰੀ ਧਰਮ ਸਥਾਨ ਅੰਦਰ ਬੇਲੋੜੀ ਅਤੇ ਆਪਣੇ ਘਰ ਲਈ ਹਾਨੀਕਾਰਕ ਸਿੱਧ ਹੋ ਰਹੀ ਆਤਿਸ਼ਬਾਜੀ ਵੀ ਨਹੀਂ ਰੋਕ ਸਕਦੇ ? ਸਿੱਖੋ ਬਾਦਲ ਪਰਿਵਾਰ ਦੀ ਪਤੀ ਪਾਰਟੀ (ਬੀ.ਜੇ.ਪੀ.) ਉਹ ਪਾਰਟੀ ਹੈ ਜਿਸਨੇ ਪੰਜਾਬੀ ਸੂਬੇ ਦੀ 1962 ਵਿੱਚ ਹੋਈ ਮਰਦਮਸ਼ੁਮਾਰੀ ਸਮੇਂ ਪੰਜਾਬੀ ਬੋਲ ਕੇ ਆਪਣੀ ਮਾਤ ਭਾਸ਼ਾ ਹਿੰਦੀ ਲਿਖਵਾਈ ਸੀ, ਜੇ ਸਿੱਖਾਂ ਨੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਕੀਤੀ ਤਾਂ ਇਹਨਾਂ ਭਾਜਪਾ ਵਾਲਿਆਂ ਨੇ ਸੋਟੀਆਂ ਉੱਪਰ ਬੀੜੀਆਂ ਦੇ ਬੰਡਲ ਬੰਨ੍ਹ ਕੇ ਰੋਸ ਮਾਰਚ ਕੀਤਾ ਸੀ, ਕਾਂਗਰਸ ਦੀ ਪ੍ਰਧਾਨ ਮੰਤਰੀ ਨੇ ਅਕਾਲ ਤਖਤ ਉੱਤੇ ਹਮਲਾ ਕੀਤਾ ਤਾਂ ਇਹਨਾਂ ਭਾਜਪਾ ਵਾਲਿਆਂ ਨੇ ਖੁਸ਼ੀ ਵਿੱਚ ਲੱਡੂ ਵੰਡੇ ਅਤੇ ਕਿਹਾ ਕਿ ਇਹ ਹਮਲਾ ਪਹਿਲਾਂ ਹੀ ਕਰ ਦੇਣਾ ਚਾਹੀਂਦਾ ਸੀ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਕਿਤਾਬ ਮਾਈ ਕੰਟਰੀ ਮਾਈ ਲਾਇਫਵਿੱਚ ਲਿਖਿਆ ਸੀ ਕਿ ਇਹ ਹਮਲਾ ਅਸੀਂ ਇੰਦਰਾ ਗਾਂਧੀ ਉੱਤੇ ਦਬਾਅ ਪਾ ਕੇ ਕਰਵਾਇਆ ਸੀ, ਅਟਲ ਬਿਹਾਰੀ ਬਾਜਪਾਈ ਨੇ ਇੰਦਰਾ ਗਾਂਧੀ ਨੂੰ ਦੁਰਗਾ ਦਾ ਖਿਤਾਬ ਦਿੱਤਾ ਸੀ, ਜੇ ਸਿੱਖ ਕੌਮ ਨੇ ਆਪਣਾ ਵੱਖਰਾ ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ ਤਾਂ ਆਰ.ਐਸ.ਐਸ. ਨੇ ਇਸਦਾ ਨੰਗਾ ਚਿੱਟਾ ਵਿਰੋਧ ਕੀਤਾ ਸੀਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੇ ਵਿਰੋਧ ਵਿੱਚ 29 ਮਾਰਚ 2012 ਨੂੰ ਗੁਰਦਾਸਪੁਰ ਵਿਖੇ ਰੋਸ ਮਾਰਚ ਕਰ ਰਹੇ ਸਿੰਘਾਂ ਦਾ ਭਾਜਪਾ ਵਾਲਿਆਂ ਨੇ ਵਿਰੋਧ ਕੀਤਾ, ਇੱਕ ਸਿੱਖ ਦੀ ਪੱਗ ਲਾਹ ਕੇ ਸਾੜੀ, ਦੂਜੇ ਦਿਨ ਸਿੱਖਾਂ ਨੇ ਸਾੜੀ ਗਈ ਪੱਗ ਦੇ ਰੋਸ ਵਿੱਚ ਰੋਸ ਮਾਰਚ ਕੀਤਾ ਤਾਂ ਬਾਦਲ ਦੀ ਪੁਲਿਸ ਨੇ ਇੱਕ ਸਿੱਖ ਨੌਜਵਾਨ ਨੂੰ ਗੋਲੀ ਮਾਰ ਕੇ ਖਤਮ ਕਰ ਦਿੱਤਾ ਕਾਂਗਰਸ ਦੀ ਸਰਕਾਰ ਸਮੇ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਗਿਆ ਸੀਇਹਨਾਂ ਝੂਠੇ ਪੁਲਿਸ ਮੁਕਾਬਲਿਆਂ ਦੀ ਨੀਂਹ ਰੱਖਦਿਆਂ ਬਾਦਲ ਨੇ 1971-72 ਵਿੱਚ ਨਕਸਲੀ ਲਹਿਰ ਦੇ ਨੌਜੁਆਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਖਤਮ ਕੀਤਾ, ਜੋ ਸਾਰੇ ਹੀ ਪੰਜਾਬ ਦੇ ਪੁੱਤਰ ਸਨ ਫਰਵਰੀ 1978 ਵਿੱਚ ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਕਰਨ ਦੀ ਇਜਾਜਤ ਦਿੱਤੀ ਤਾਂ ਕਿ ਪੰਜਾਬੀਆਂ ਖਾਸ ਕਰ ਸਿੱਖਾਂ ਨੂੰ ਪਾਣੀ ਤੋਂ ਵਾਂਝੇ ਰੱਖਿਆ ਜਾ ਸਕੇ ਅਤੇ ਪੰਜਾਬ ਦੀ ਉਪਜਾਊ ਧਰਤੀ ਨੂੰ ਵੰਜਰ ਬਣਾਇਆ ਜਾ ਸਕੇ ਅਪ੍ਰੈਲ 1978 ਵਿੱਚ ਅੰਮ੍ਰਿਤਸਰ ਦੀ ਧਰਤੀ ਤੇ ਸਿੱਖ ਵਿਰੋਧੀ ਨਿਰੰਕਾਰੀਆਂ ਦਾ ਸਮਾਗਮ ਕਰਵਾਕੇ ਸਿੱਖ ਕੌਮ ਨੂੰ ਚਿੜਾਇਆ ਅਤੇ ਸਿੱਖਾਂ ਦੇ ਖੂਨ ਦੀ ਹੋਲੀ ਖੇਡੀ, ਦੋਸ਼ੀ ਨਿਰੰਕਾਰੀ ਨੂੰ ਉੱਥੋਂ ਸੁਰੱਖਿਅਤ ਕੱਢਿਆ ਬਾਦਲ ਵੱਲੋਂ 1978 ਵਿੱਚ ਲਗਾਈ ਗਈ ਅੱਗ ਅੱਜ ਤੱਕ ਸੁਲਗ ਰਹੀ ਹੈ ਇਸ ਅੱਗ ਨੇ ਅਣਗਿਣਤ ਸਿੰਘਾਂ ਨੂੰ ਭਸਮ ਕਰ ਦਿੱਤਾ ਅਤੇ ਅੱਜ ਵੀ ਕਰ ਰਹੀ ਹੈ  ਜੂਨ 1984 ਦਾ ਦਰਬਾਰ ਸਾਹਿਬ ਤੇ ਹਮਲਾ ਅਤੇ ਦਿੱਲੀ ਦਾ ਸਿੱਖ ਕਤਲੇਆਮ ਇਸੇ ਕੜੀ ਦਾ ਹਿੱਸਾ ਸੀ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਬਾਦਲ ਦੇ ਰਿਸ਼ਤੇਦਾਰ ਰਮੇਸ਼ਇੰਦਰ ਸਿੰਘ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਇਜਾਜਤ ਦਿੱਤੀ ਸੀ ਕਾਲੇ ਦੌਰ ਸਮੇਂ ਪੁਲਿਸ ਅਫਸਰ ਇਜਹਾਰ ਆਲਮ ਨੇ ਅੰਮ੍ਰਿਤਸਰ ਵਿੱਚ ਨਿਰਦੋਸ਼ ਸਿੱਖ ਨੌਜੁਆਨਾਂ ਦੇ ਖੂਨ ਦੀ ਹੋਲੀ ਖੇਡੀ, ਬਾਦਲ ਨੇ ਇਸ ਦੋਸ਼ੀ ਸਾਬਕਾ ਪੁਲਿਸ ਅਫਸਰ ਨੂੰ ਮਲੇਰਕੋਟਲੇ ਤੋਂ ਆਪਣੇ ਦਲ ਦਾ ਆਗੂ ਥਾਪਿਆ ਅਤੇ ਇਸਦੇ ਘਰਵਾਲੀ ਨੂੰ ਆਪਣੀ ਪਾਰਟੀ ਵੱਲੋਂ ਵਿਧਾਨ ਸਭਾ ਦੀ ਟਿਕਟ ਦੇ ਕੇ ਜਿਤਾਇਆ
ਸੁਮੇਧ ਸਿੰਘ ਸੈਣੀ ਨੇ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਦਾ ਕਤਲ ਕੀਤਾ, ਸ੍ਰ: ਬਾਦਲ ਨੇ ਇਸਨੂੰ ਸਨਮਾਨਿਤ ਕਰਦਿਆਂ ਪੰਜਾਬ ਪੁਲਿਸ ਦਾ ਮੁਖੀ ਬਣਾਇਆ ਪੱਛਮੀ ਬੰਗਾਲ ਦਾ ਪ੍ਰਸਿੱਧ ਕਾਂਗਰਸੀ ਸਿਧਾਰਥ ਸ਼ੰਕਰ ਰੇਅ ਜੋ ਬੰਗਾਲ ਵਿੱਚ ਹਥਿਆਰ ਬੰਦ ਨਕਸਲੀ ਲਹਿਰ ਨੂੰ ਕੁਚਲਣ ਦਾ ਮਾਹਿਰ ਸੀ, 1986 ਤੋਂ 1989 ਤੱਕ ਪੰਜਾਬ ਦਾ ਗਵਰਨਰ ਰਿਹਾ ਇਸਨੇ ਵੱਡੀ ਪੱਧਰ ਤੇ ਸਿੱਖ ਨੌਜੁਆਨਾਂ ਦਾ ਘਾਣ ਕੀਤਾ ਇਸਦੀ ਮੌਤ 6-11-2010 ਨੂੰ ਪੱਛਮੀ ਬੰਗਾਲ ਵਿੱਚ ਹੋਈ ਤਾਂ ਬਾਦਲ ਸਰਕਾਰ ਨੇ ਇਸ ਦੀ ਮੌਤ ਤੇ ਪੰਜਾਬ ਵਿੱਚ ਦੋ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਆਰ.ਐਸ.ਐਸ. ਸ਼ਰੇਆਮ ਸਿੱਖ ਧਰਮ ਵਿੱਚ ਦਖਲ ਅੰਦਾਜੀ ਕਰਦੀ ਰਹਿੰਦੀ ਹੈ, ਜਿਸ ਕਾਰਨ ਸਿੱਖਾਂ ਵਿੱਚ ਆਰ.ਐਸ.ਐਸ. ਵਿਰੁੱਧ ਰੋਸ ਫੈਲਦਾ ਰਹਿੰਦਾ ਹੈ ਇਸ ਰੋਸ ਵਿਰੁੱਧ 9 ਦਸੰਬਰ 2000 ਦੇ ਪੰਜਾਬੀ ਟ੍ਰਿਬਿਊਨ 'ਚ ਬਾਦਲ ਦਾ ਬਿਆਨ ਸੀ ਕਿ ਆਰ.ਐਸ.ਐਸ. ਵਿਰੁੱਧ ਬਿਆਨ ਦੇਣ ਵਾਲੇ ਪੰਜਾਬ ਦੇ ਦੁਸ਼ਮਣ ਅਤੇ ਅਮਨ ਨੂੰ ਅੱਗ ਲਾਉਣ ਵਾਲੇ ਹਨ ਲੁਧਿਆਣੇ ਵਿੱਚ 5 ਦਸੰਬਰ 2009 ਨੂੰ ਆਸ਼ੂਤੋਸ਼ ਦੇ ਹੋ ਰਹੇ ਸਮਾਗਮ ਨੂੰ ਰੁਕਵਾਉਣ ਲਈ ਸ਼ਾਂਤਮਈ ਰੋਸ ਮਾਰਚ ਕਰ ਰਹੇ ਸਿੰਘਾਂ ਉੱਪਰ ਬਾਦਲ ਸਰਕਾਰ ਨੇ ਗੋਲੀਆਂ ਚਲਵਾਈਆਂ, ਜਿਸ ਵਿੱਚ ਇੱਕ ਸਿੰਘ ਦਰਸ਼ਨ ਸਿੰਘ ਸ਼ਹੀਦ ਹੋ ਗਿਆ ਤੇ ਦਰਜਨਾਂ ਸਿੰਘ ਜਖਮੀ ਹੋ ਗਏ ਸਨ ਕਿਉਂਕਿ ਬਾਦਲ ਪਰਿਵਾਰ ਆਸ਼ੂਤੋਸ਼ ਦਾ ਸੇਵਕ ਹੈ, ਬਾਦਲ ਦੀ ਪਤਨੀ ਸੁਰਿੰਦਰ ਕੌਰ ਆਸ਼ੂਤੋਸ਼ ਦੀਆਂ ਚੌਂਕੀਆਂ ਭਰਦੀ ਰਹੀ ਹੈ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਸ਼ਰੇਆਮ ਸਿਰਸੇ ਡੇਰੇ ਦੇ ਸੌਦਾ ਸਾਧ ਤੋਂ ਆਸ਼ੀਰਵਾਦ ਲੈਂਦੇ ਰਹੇ ਹਨ ਬਾਦਲ ਹਵਨ ਕਰਦਾ ਰਿਹਾ ਹੈ, ਸਿਰ ਤੇ ਮੁਕਟ ਸਜਾਉਂਦਾ ਰਿਹਾ ਹੈ, ਗੁਰਮਤਿ ਵਿਰੋਧੀ ਹਰ ਡੇਰੇ ਵਿੱਚ ਜਾਂਦਾ ਹੈ ਮਈ 2009 ਵਿੱਚ ਆਸਟਰੀਆ ਦੇ ਬਿਆਨਾ ਕਾਂਡ ਦੇ ਪੀੜਤ ਸਿੱਖਾਂ ਦੇ ਵਿਰੁੱਧ ਬਾਦਲ ਦੇ ਗੁਲਾਮ ਅਵਤਾਰ ਸਿੰਘ ਮੱਕੜ ਨੇ ਅਖਵਾਰ ਵਿੱਚ ਇਸ਼ਤਿਹਾਰ ਦੇ ਕੇ ਗੁਰਮਤਿ ਦੀਆਂ ਧੱਜੀਆਂ ਉਡਾਉਣ ਵਾਲੇ ਸਾਧ ਦੀ ਪ੍ਰਸ਼ੰਸ਼ਾ ਕੀਤੀ ਅਤੇ ਮਨਮਤਿ ਨੂੰ ਰੋਕਣ ਵਾਲੇ ਸਿੰਘਾਂ ਨੂੰ ਸਖਤ ਤੋਂ ਸਖਤ ਸਜਾ ਦੇਣ ਦੀ ਮੰਗ ਕੀਤੀ ਇਸੇ ਸਾਧ ਦੇ ਨਮਿੱਤ ਅਖੰਡ ਪਾਠ ਪ੍ਰਕਾਸ਼ ਕਰਵਾਉਣ ਸਮੇਂ ਬਾਦਲ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਕੁਰਸੀ ਤੇ ਬੈਠਿਆ ਅਤੇ ਬੱਲਾਂ ਦੇ ਡੇਰੇ ਵਿੱਚ ਜਾ ਕੇ ਭੂੰਜੇ (ਥੱਲੇ) ਬੈਠਿਆ ਸਿੱਖ ਕੌਮ ਦੀ ਵੱਖਰੀ ਹੋਂਦ ਦੇ ਪ੍ਰਤੀਕ ਨਾਨਕ ਸ਼ਾਹੀ ਕੈਲੰਡਰ ਜੋ 2003 ਵਿੱਚ ਲਾਗੂ ਹੋਇਆ ਸੀ ਨੂੰ ਆਰ.ਐਸ.ਐਸ. + ਸੰਤ ਸਮਾਜ ਦੇ ਇਸ਼ਾਰੇ ਤੇ 2010 ਵਿੱਚ ਖਤਮ ਕੀਤਾ ਮਹੰਤਾਂ ਤੋਂ ਗੁਰੂ ਘਰਾਂ ਨੂੰ ਅਜਾਦ ਕਰਵਾਉਣ ਲਈ ਸਿੰਘਾਂ ਨੇ ਬੇਅੰਤ ਕੁਰਬਾਨੀਆਂ ਕੀਤੀਆਂ ਸਨ ਫਿਰ ਸ਼੍ਰੋ:ਗੁ:ਪ੍ਰ:ਕਮੇਟੀ ਹੋਂਦ ਵਿੱਚ ਆਈ ਸੀ, ਪਰ ਬਾਦਲ ਨੇ ਅਜੋਕੇ ਮਹੰਤਾਂ (ਸੰਤ ਸਮਾਜ) ਨੂੰ ਗੁਰੂ ਘਰਾਂ ਉੱਪਰ ਦੁਬਾਰਾ ਕਾਬਜ ਕਰਨ ਲਈ ਟਿਕਟਾਂ ਦੇ ਕੇ ਨਿਵਾਜਿਆ ਜਦਕਿ ਇੰਨ੍ਹਾਂ ਮਹੰਤਾਂ ਨੇ ਅੱਜ ਤੱਕ ਸ਼੍ਰੋ:ਗੁ:ਪ੍ਰ:ਕਮੇਟੀ ਵੱਲੋਂ ਪ੍ਰਕਾਸ਼ਿਤ ਸਿੱਖ ਰਹਿਤ ਮਰਯਾਦਾ ਨੂੰ ਮੰਨਣਾ ਤਾਂ ਦੂਰ ਰਿਹਾ ਉਲਟਾ ਇਸਦੇ ਬਰਾਬਰ ਆਪਣੀ (ਸੰਤ ਸਮਾਜ ਦੀ) ਵੱਖਰੀ ਮਰਯਾਦਾ ਪ੍ਰਕਾਸ਼ਿਤ ਕੀਤੀ ਹੋਈ ਹੈ ਅਤੇ ਨਾਲੇ ਆਪੋ ਆਪਣੇ ਡੇਰਿਆਂ ਦੀਆਂ ਵੱਖੋ-ਵੱਖਰੀਆਂ ਮਰਯਾਦਾ ਵੀ ਚਲਾਈਆਂ ਹੋਈਆਂ ਹਨ
ਬਾਦਲ ਨੇ ਪੰਜਾਬ ਵਿ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.