ਕੈਟੇਗਰੀ

ਤੁਹਾਡੀ ਰਾਇ



ਹਰਲਾਜ ਸਿੰਘ ਬਹਾਦਰਪੁਰ
ਖੁੰਡ ਚਰਚਾ ਲੋਕ ਸਭਾ ਚੋਣਾਂ 2014 ਦੀ
ਖੁੰਡ ਚਰਚਾ ਲੋਕ ਸਭਾ ਚੋਣਾਂ 2014 ਦੀ
Page Visitors: 2835

ਖੁੰਡ ਚਰਚਾ ਲੋਕ ਸਭਾ ਚੋਣਾਂ 2014 ਦੀ
ਐ ਬਾਦਲਾ ਤੇਰਾ ਬਹਿਜੇ ਬੇੜਾ, ਅਸੀਂ ਤਾਂ ਤੈਨੂੰ ਹੀ ਪੰਥ ਮੰਨ ਕੇ, ਤੇਰੇ ਪਿੱਛੇ ਲੱਗ ਕੇ ਹੁਣ ਤੱਕ ਪੰਥ ਦੀ ਸੇਵਾ ਦੇ ਨਾਮ ਤੇ ਤੈਨੂੰ ਵੋਟਾਂ ਪਾ-ਪਾ ਕੇ ਹੀ ਪੰਥ ਦੀ ਬੇੜੀ ਵਿੱਚ ਵੱਟੇ ਪਾਉਂਦੇ ਰਹੇ । ਸਾਨੂੰ ਕੀ ਪਤਾ ਸੀ ਕਿ ਤੂੰ ਏਨਾ ਗਿਰ ਗਿਆ ਹੈਂ ।
ਨਿਰਪੱਖ ਸਿੰਘ ਇੱਕਲਾ ਹੀ ਪਿੰਡ ਦੀ ਫਿਰਨੀ ਵਾਲੇ ਤਖਤਪੋਸ਼ ਤੇ ਬੈਠਾ ਅਖਬਾਰ ਪੜ੍ਹ ਰਿਹਾ ਸੀ । ਇਨੇ ਨੂੰ ਪਿੰਡ ਦੀ ਧਰਮਸ਼ਾਲਾ ਵਾਲੇ ਚੌਂਕ ਵਿੱਚੋਂ ਮਨਪ੍ਰੀਤ ਸਿੰਘ ਬਾਦਲ ਦਾ ਚੋਣ ਪ੍ਰਚਾਰ ਸੁਣ ਕੇ ਉਦਾਸ ਜਿਹਾ ਹੋਇਆ ਕਾਲੀ ਸਿੰਘ ਵੀ ਤਖਤਪੋਸ਼ ਤੇ ਆ ਬੈਠਿਆ । ਕਾਲੀ ਸਿੰਘ ਦੇ ਉਦਾਸ ਚਿਹਰੇ ਨੂੰ ਵੇਖ ਕੇ ਨਿਰਪੱਖ ਸਿੰਘ ਨੇ ਕਿਹਾ ਕਿ ਕਿਵੇਂ ਜਥੇਦਾਰਾ ਢਿੱਲਾ ਜਿਹਾ ਮੂੰਹ ਕਰ ਰੱਖਿਆ ਹੈ ਤਾਂ ਅੱਗੋਂ ਕਾਲੀ ਸਿੰਘ ਕਹਿੰਦਾ ਭਾਈ ਨਿਰਪੱਖ ਸਿੰਘਾਂ ਕੀ ਦੱਸਾਂ, ਮੈਨੂੰ ਤਾਂ ਐਤਕੀ ਕੁੱਝ ਹੋਰ ਹੀ ਹੁੰਦਾ ਦਿੰਹੀਦਾ ਹੈ । ਜਿਹੜਾ ਆਹ ਮਨਪ੍ਰੀਤ ਬਾਦਲ ਨੇ ਕਾਂਗਰਸ ਨਾਲ ਸਮਝੌਤਾ ਕਰ ਲਿਆ ਹੈ ਇਹ ਇਸ ਵਾਰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਜਿੱਤਣ ਨਹੀਂ ਦਿੰਦਾ । ਆਪਣਾ ਅੱਧੋਂ-ਵੱਧ ਪਿੰਡ ਅੱਜ ਮਨਪ੍ਰੀਤ ਬਾਦਲ ਦੇ ਵਿਚਾਰ ਸੁਣ ਕੇ ਉਸਦੀ ਵਾਹ-ਵਾਹ ਕਰ ਰਿਹਾ ਸੀ । ਮੈਨੂੰ ਤਾਂ ਲੱਗਦੈ ਕਿ ਮਨਪ੍ਰੀਤ ਬਠਿੰਡਾ ਸੀਟ ਤਾਂ ਜਿੱਤੂਗਾ ਹੀ ਜਿੱਤੂਗਾ ਨਾਲ ਕਾਂਗਰਸ ਸਾਰੇ ਪੰਜਾਬ ਵਿੱਚ ਹੀ ਅਕਾਲੀ-ਭਾਜਪਾ ਗੱਠਜੋੜ ਨੂੰ ਹਰਾਊਗੀ। ਜੇ ਜਿਸ ਤਰ੍ਹਾਂ ਕਾਂਗਰਸ ਪੰਜਾਬ ਦੀਆਂ ਸਾਰੀਆਂ ਸੀਟਾਂ ਜਿੱਤਗੀ ਫਿਰ ਤਾਂ ਬਹੁਤ ਮਾੜੀ ਗੱਲ ਹੋਊਗੀ । ਪੰਜਾਬ ਅਤੇ ਪੰਥ ਦਾ ਕੀ ਬਣੂ । ਨਿਰਪੱਖ ਸਿੰਘ ਹੁੰਘਾਰਾ ਭਰਦਾ ਰਿਹਾ ਅਤੇ ਕਾਲੀ ਸਿੰਘ ਬਿਨ੍ਹਾਂ ਰੁਕੇ ਹੀ ਇਨਾ ਕੁੱਝ ਬੋਲ ਗਿਆ । ਕਾਲੀ ਸਿੰਘ ਦੀਆਂ ਉਦਾਸਮਈ ਗੱਲਾਂ ਸੁਣ ਕੇ ਨਿਰਪੱਖ ਸਿੰਘ ਨੇ ਕਿਹਾ ਕਿ ਜਥੇਦਾਰ ਜੀ ਇਨਾ ਉਦਾਸ ਨਾ ਹੋਵੋ, ਜੇ ਪੰਜਾਬ ਦੀਆਂ ਤੇਰਾਂ ਦੀਆਂ ਤੇਰਾਂ ਸੀਟਾਂ ਕਾਂਗਰਸ ਜਿੱਤ ਜਾਵੇ ਤੇ ਅਕਾਲੀ-ਭਾਜਪਾ ਗੱਠਜੋੜ ਹਾਰ ਜਾਵੇ ਫਿਰ ਕਿਹੜਾ ਇੱਥੇ ਪਰਲੋ ਆ ਜਾਣੀ ਹੈ । ਇਹ ਸਿਆਸੀ ਪਾਰਟੀਆਂ ਵਾਲੇ ਚੰਗੇ ਤਾਂ ਕੋਈ ਵੀ ਨਹੀਂ ਹੁੰਦੇ, ਪਰ ਕਾਂਗਰਸ ਵਾਲੇ ਅਕਾਲੀ-ਭਾਜਪਾ ਗੱਠਜੋੜ ਨਾਲੋਂ ਵੱਧ ਮਾੜੇ ਨਹੀਂ ਹਨ। ਨਿਰਪੱਖ ਸਿੰਘ ਤੇ ਕਾਲੀ ਸਿੰਘ ਨੂੰ ਗੱਲਾਂ ਕਰਦੇ ਵੇਖ ਕੇ ਛੇ-ਸੱਤ ਹੋਰ ਸਿਆਣੇ ਬੰਦੇ ਆ ਕੇ ਤਖਤਪੋਸ਼ ਤੇ ਬੈਠ ਗਏ । ਨਿਰਪੱਖ ਸਿੰਘ ਦੀਆਂ ਗੱਲਾਂ ਸੁਣ ਕੇ ਕਾਲੀ ਸਿੰਘ ਗੁੱਸੇ ਨਾਲ ਬੋਲਦਿਆਂ ਕਹਿਣ ਲੱਗਾ, ਜੇ ਤੁਹਾਡੇ ਵਰਗੇ ਨਿਰਪੱਖ ਸਿੰਘ ਵੀ ਸਿੱਖਾਂ ਦੀ ਦੁਸ਼ਮਣ ਕਾਂਗਰਸ ਨੂੰ ਅਕਾਲੀ- ਭਾਜਪਾ ਨਾਲੋਂ ਚੰਗੀ ਕਹਿਣ ਲੱਗ ਪਏ ਫਿਰ ਤਾਂ ਕਾਂਗਰਸ ਜਿੱਤੇਗੀ ਹੀ ਜਿੱਤੇਗੀ ।
ਲਾਭ ਸਿੰਘ :- (ਕਾਲੀ ਸਿੰਘ ਦੇ ਗੁੱਸੇ ਨੂੰ ਭਾਪਦਾ ਹੋਇਆ ਬੋਲਿਆ) ਜਥੇਦਾਰ ਜੀ ਗੁੱਸੇ ਨਾ ਹੋਵੋ, ਅਸੀਂ ਤਾਂ ਤੁਹਾਡੇ ਵਿਚਾਰ ਸੁਣਨ ਲਈ ਬੈਠੇ ਹਾਂ ਤੁਸੀਂ ਸਾਡੇ ਪੁਰਾਣੇ ਜਥੇਦਾਰ ਹੋਂ ਅਤੇ ਨਿਰਪੱਖ ਸਿੰਘ ਵੀ ਕਾਫੀ ਅਖਬਾਰ ਰਸਾਲੇ ਪੜ੍ਹਦਾ ਰਹਿੰਦਾ ਹੈ । ਇਹ ਵੀ ਬਹੁਤ ਕੁੱਝ ਜਾਣਦਾ ਹੈ, ਅਕਾਲੀਆਂ, ਭਾਜਪਾਈਆਂ ਅਤੇ ਕਾਂਗਰਸੀਆਂ ਬਾਰੇ । ਤੁਸੀਂ ਦੋਹੇਂ ਮਿਲ ਕੇ ਅਕਾਲੀਆਂ,ਕਾਂਗਰਸੀਆਂ ਅਤੇ ਭਾਜਪਾਈਆਂ ਬਾਰੇ ਅੱਜ ਖੁੱਲ੍ਹ ਕੇ ਸੁਆਲ ਜਵਾਬ ਤੇ ਵਿਚਾਰਾਂ ਕਰੋ । ਸਾਨੂੰ ਵੀ ਕੁੱਝ ਸਿੱਖਣ ਨੂੰ ਮਿਲੇਗਾ । ਲਾਭ ਸਿੰਘ ਦੀਆਂ ਗੱਲਾਂ ਸੁਣ ਕੇ ਕਾਲੀ ਸਿੰਘ ਕੁੱਝ ਠੰਡਾ ਹੋ ਗਿਆ ਤੇ ਵਿਚਾਰ ਚਰਚਾ ਸ਼ੁਰੂ ਹੋ ਗਈ ।
ਕਾਲੀ ਸਿੰਘ :- ਕਾਂਗਰਸ ਨੇ ਅਕਾਲ ਤਖਤ ਤੇ ਹਮਲਾ ਕੀਤਾ । ਇਸ ਲਈ ਉਹ ਸਿੱਖਾਂ ਦੀ ਦੁਸ਼ਮਣ ਹੈ । ਅਕਾਲੀ ਤੇ ਭਾਜਪਾ ਨੂੰ ਇਸ ਨਾਲ ਕਿਵੇਂ ਰਲਾਂਓਗੇ ?
ਨਿਰਪੱਖ ਸਿੰਘ :- ਜਥੇਦਾਰ ਜੀ ਇਹ ਸੱਚ ਹੈ ਕਿ ਇੰਦਰਾ ਗਾਂਧੀ ਨੇ ਅਕਾਲ ਤਖਤ ਤੇ ਹਮਲਾ ਕਰਵਾਇਆ ਸੀ । ਪਰ ਭਾਜਪਾ ਵਾਲੇ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਕਿਤਾਬ (ਮਾਈ ਕੰਟਰੀ ਮਾਈ ਲਾਇਫ) ਵਿੱਚ ਲਿਖਿਆ ਹੈ ਕਿ ਇਹ ਹਮਲਾ ਅਸੀਂ ਇੰਦਰਾ ਗਾਂਧੀ ਤੇ ਦਬਾਅ ਪਾ ਕੇ ਕਰਵਾਇਆ ਸੀ। ਇਹਨਾਂ ਭਾਜਪਾਈਆਂ ਨੇ ਅਕਾਲ ਤਖਤ ਤੇ ਹੋਏ ਹਮਲੇ ਦੀ ਖੁਸ਼ੀ ਵਿੱਚ ਲੱਡੂ ਵੀ ਵੰਡੇ ਸੀ ਅਤੇ ਇੰਦਰਾ ਗਾਂਧੀ ਨੂੰ ਦੁਰਗਾ ਦਾ ਖਿਤਾਬ ਦਿੱਤਾ ਸੀ । ਅਕਾਲੀ ਦਲ ਕਾਂਗਰਸ ਨੂੰ ਚਿੱਠੀਆਂ ਲਿਖਦਾ ਰਿਹਾ ਹੈ ਕਿ ਅਕਾਲ ਤਖਤ ਤੇ ਛੇਤੀ ਹਮਲਾ ਕਰੋ । ਇਹ ਚਿੱਠੀਆਂ ਅਖਬਾਰਾਂ ਵਿੱਚ ਛਪ ਚੁੱਕੀਆਂ ਹਨ । ਨਾਲੇ ਜਦੋਂ ਅਕਾਲ ਤਖਤ ਤੇ ਹਮਲਾ ਕਰਨਾ ਸੀ ਤਾਂ ਉਸ ਸਮੇਂ ਅੰਮ੍ਰਿਤਸਰ ਦੇ ਡੀ.ਸੀ. ਗੁਰਦੇਵ ਸਿੰਘ ਨੇ ਇਸ ਦੀ ਮੰਨਜੂਰੀ ਨਹੀਂ ਸੀ ਦਿੱਤੀ ਤਾਂ ਬਾਦਲ ਦੇ ਰਿਸ਼ਤੇਦਾਰ ਰਮੇਸ਼ ਇੰਦਰ ਸਿੰਘ ਨੂੰ ਅੰਮ੍ਰਿਤਸਰ ਦਾ ਡੀ.ਸੀ. ਲਾਇਆ ਸੀ ਫਿਰ ਇਸਨੇ ਹਮਲਾ ਕਰਨ ਦੀ ਮੰਨਜੂਰੀ ਦਿੱਤੀ ਸੀ । ਜਦੋਂ 1997 ਵਿੱਚ ਬਾਦਲ ਦੀ ਸਰਕਾਰ ਬਣੀ ਤਾਂ ਬਾਦਲ ਨੇ ਇਸ ਰਮੇਸ਼ ਇੰਦਰ ਸਿੰਘ ਨੂੰ ਆਪਣਾ ਨਿੱਜੀ ਸਕੱਤਰ ਬਣਾਇਆ ਸੀ । ਫਿਰ ਅਕਾਲੀ ਤੇ ਭਾਜਪਾ ਵਾਲੇ ਕਾਂਗਰਸ ਨਾਲੋਂ ਚੰਗੇ ਕਿਵੇਂ ਹੋਏ ?
ਕਾਲੀ ਸਿੰਘ :- ਕਾਂਗਰਸ ਨੇ ਸਿੱਖਾਂ ਦਾ ਕਤਲੇਆਮ ਕਰਨ ਵਾਲਿਆਂ ਨੂੰ ਉੱਚੇ ਅਹੁਦੇ ਤੇ ਟਿਕਟਾਂ ਦਿੱਤੀਆਂ, ਤੁਸੀਂ ਹਾਲੇ ਵੀ ਕਾਂਗਰਸ ਨੂੰ ਮਾੜੀ ਨਹੀਂ ਕਹਿੰਦੇ ?
ਨਿਰਪੱਖ ਸਿੰਘ :- ਜਥੇਦਾਰ ਜੀ ਅਸੀਂ ਤੁਹਾਡੀ ਗੱਲ ਨਾਲ ਸਹਿਮਤ ਹਾਂ । ਪਰ ਪੰਜਾਬ ਵਿੱਚ ਖਾੜਕੂ ਸਿੰਘਾਂ ਦੇ ਸਮੇਂ ਵਿੱਚ ਜਦੋਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ ਉਸ ਸਮੇਂ ਸੁਮੇਧ ਸਿੰਘ ਸੈਣੀ ਅਤੇ ਇਜਹਾਰ ਆਲਮ ਨੇ ਪੁਲਿਸ ਅਫਸਰ ਹੁੰਦਿਆਂ ਸਭ ਤੋਂ ਵੱਧ ਸਿੰਘਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਖਤਮ ਕੀਤਾ ਸੀ । ਜੇ ਤਾਂ ਬਾਦਲ ਸਾਹਿਬ ਕਾਂਗਰਸ ਸਮੇਂ ਹੋਏ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਕਰਵਾ ਕੇ ਦੋਸ਼ੀ ਪੁਲਿਸ ਅਫਸਰਾਂ ਨੂੰ ਸਜਾਵਾਂ ਦਿੰਦੇ ਫਿਰ ਤਾਂ ਗੱਲ ਠੀਕ ਸੀ, ਪਰ ਬਾਦਲ ਸਾਹਿਬ ਨੇ ਤਾਂ ਸਿੱਖਾਂ ਦੇ ਕਾਤਲਾਂ ਸੁਮੇਧ ਸਿੰਘ ਸੈਣੀ ਨੂੰ ਪੰਜਾਬ ਪੁਲਿਸ ਦਾ ਮੁਖੀ ਬਣਾ ਕੇ ਅਤੇ ਇਜਹਾਰ ਆਲਮ ਦੀ ਪਤਨੀ ਨੂੰ ਆਪਣੀ ਪਾਰਟੀ ਦੀ ਟਿਕਟ ਦੇ ਕੇ ਸਨਮਾਨਿਆ ਹੈ । ਫਿਰ ਤੁਸੀਂ ਬਾਦਲ ਨੂੰ ਮਾੜਾ ਕਿਉਂ ਨਹੀਂ ਕਹਿੰਦੇ ? ਦੂਜੀ ਗੱਲ ਜੇ ਬਾਦਲ ਆਪਣੇ ਆਪ ਨੂੰ ਸਿੱਖਾਂ ਦਾ ਮਿੱਤਰ ਸਮਝਦਾ ਹੈ ਤੇ ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਤਾਂ ਫਿਰ ਜਿਵੇਂ ਕਾਂਗਰਸ ਸਿੱਖਾਂ ਦੇ ਕਾਤਲਾਂ ਨੂੰ ਉੱਚੇ ਅਹੁਦੇ ਤੇ ਟਿਕਟਾਂ ਦਿੰਦੀ ਹੈ ਫਿਰ ਬਾਦਲ ਸਿੱਖਾਂ ਦੇ ਕਾਤਲਾਂ (ਇੰਦਰਾ ਗਾਂਧੀ ਅਤੇ ਬੇਅੰਤ ਸਿੰਘ ਵਰਗਿਆਂ) ਨੂੰ ਸਜਾਵਾਂ ਦੇਣ ਵਾਲੇ ਸਿੱਖ ਯੋਧਿਆਂ (ਬੇਅੰਤ ਸਿੰਘ, ਸਤਵੰਤ ਸਿੰਘ, ਜਗਤਾਰ ਸਿੰਘ ਹਵਾਰਾ, ਦਿਲਾਵਰ ਸਿੰਘ ਆਦਿ) ਨੂੰ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਆਪਣੀ ਪਾਰਟੀ ਦੀਆਂ ਟਿਕਟਾਂ ਕਿਉਂ ਨਹੀਂ ਦੇ ਦਿੰਦਾ ?
ਕਾਲੀ ਸਿੰਘ :- ਕਾਂਗਰਸ ਦੀ ਸਰਕਾਰ ਸਮੇਂ ਸਾਡੇ ਸਿੱਖ ਮੁੰਡਿਆਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਿਆ ਗਿਆ ਸੀ, ਕੀ ਕਦੇ ਬਾਦਲ ਸਾਹਿਬ ਨੇ ਅਜਿਹਾ ਕੁੱਝ ਕੀਤਾ ਹੈ ? ਫਿਰ ਤੁਸੀਂ ਬਾਦਲ ਸਾਹਿਬ ਨੂੰ ਮਾੜਾ ਕਿਉਂ ਕਹਿੰਦੇ ਹੋ ?
ਨਿਰਪੱਖ ਸਿੰਘ :- ਜਥੇਦਾਰ ਜੀ ਮੈਂ ਇਹ ਨਹੀਂ ਕਹਿੰਦਾ ਕਿ ਕਾਂਗਰਸ ਦੀ ਸਰਕਾਰ ਸਮੇਂ ਝੂਠੇ ਪੁਲਿਸ ਮੁਕਾਬਲੇ ਨਹੀਂ ਹੋਏ, ਪਰ ਇਹਨਾਂ ਝੂਠੇ ਪੁਲਿਸ ਮੁਕਾਬਲਿਆਂ ਦੀ ਸ਼ੁਰੂਆਤ ਤਾਂ ਬਾਦਲ ਸਾਹਿਬ ਨੇ 1971-72 ਵਿੱਚ ਆਪਣੀ ਸਰਕਾਰ ਸਮੇਂ ਨਕਸਲੀਆਂ ਦੇ ਨਾਮ ਹੇਠ ਪੰਜਾਬ ਦੇ ਪੁੱਤਰਾਂ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਖਤਮ ਕਰਕੇ ਕਰ ਦਿੱਤੀ ਸੀ, 85 ਸਾਲਾ ਬਾਬਾ ਬੂਝਾ ਸਿੰਘ ਵਰਗਿਆਂ ਨੂੰ ਵੀ ਫਿਲੌਰ ਨੇੜੇ ਸੂਏ ਤੇ ਝੂਠੇ ਪੁਲਿਸ ਮੁਕਾਬਲੇ ਵਿੱਚ ਕਤਲ ਕਰਵਾ ਦਿੱਤਾ ਸੀ । ਇੱਕ ਗੱਲ ਹੋਰ ਜਦੋਂ ਪਹਿਲਾਂ ਬਾਦਲ ਦੀ ਸਰਕਾਰ ਸੀ, ਸਿਮਰਨਜੀਤ ਸਿੰਘ ਮਾਨ ਉਸ ਸਮੇਂ ਐਸ.ਐਸ.ਪੀ. ਸੀ ਤਾਂ ਪਿੰਡ ਸਰਾਏਨਾਗਾ (ਮੁਕਤਸਰ) ਵਿਖੇ ਗੁਰੂ ਘਰ ਵਿੱਚ ਰਹਿੰਦੇ ਸਿੰਘਾਂ ਨੇ ਕਾਂਗਰਸੀ ਆਗੂ ਹਰਚਰਨ ਸਿੰਘ ਬਰਾੜ ਦੇ ਪਾਲਤੂ ਕੁੱਤੇ ਨੂੰ ਮਾਰ ਦਿੱਤਾ ਸੀ । ਉਸ ਕੁੱਤੇ ਦੀ ਮੌਤ ਸਬੰਧੀ ਕਾਰਵਾਈ ਕਰਦਿਆਂ ਪੁਲਿਸ ਨੇ ਪੰਜ ਸਿੰਘਾਂ ਨੂੰ ਗੋਲੀਆਂ ਨਾਲ ਉਡਾ ਦਿੱਤਾ ਸੀ, ਕਿਸੇ ਨੂੰ ਸ਼ੱਕ ਹੋਵੇ ਤਾਂ ਉਹ ਅੱਜ ਵੀ ਪਿੰਡ ਸਰਾਏਨਾਗਾ ਜਾ ਕੇ ਇਸ ਘਟਨਾ ਦੀ ਜਾਣਕਾਰੀ ਲੈ ਸਕਦਾ ਹੈ । ਪੱਛਮੀ ਬੰਗਾਲ ਦਾ ਪ੍ਰਸਿੱਧ ਕਾਂਗਰਸੀ ਸਿਧਾਰਥ ਸ਼ੰਕਰ ਰੇਅ 1986 ਤੋਂ 89 ਤੱਕ ਪੰਜਾਬ ਦਾ ਗਵਰਨਰ ਰਿਹਾ, ਉਸਨੇ ਵੱਡੀ ਪੱਧਰ ਤੇ ਸਿੱਖ ਨੌਜਵਾਨਾਂ ਦਾ ਘਾਣ ਕਰਵਾਇਆ । ਉਸਦੀ ਮੌਤ 6-11-2010 ਨੂੰ ਪੱਛਮੀ ਬੰਗਾਲ ਵਿੱਚ ਹੋਈ ਤਾਂ ਬਾਦਲ ਸਰਕਾਰ ਨੇ ਇਸ ਦੀ ਮੌਤ ਤੇ ਪੰਜਾਬ ਵਿੱਚ ਦੋ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਸੀ । ਇਸ ਕਰਕੇ ਬਾਦਲ ਨੂੰ ਮਾੜਾ ਕਹਿੰਦੇ ਹਾਂ ।
ਕਾਲੀ ਸਿੰਘ :- ਤੈਂ ਤਾਂ ਬਾਦਲ ਤੇ ਭਾਜਪਾ ਦੇ ਨਾਲ ਨਾਲ ਸਿਮਰਨਜੀਤ ਸਿੰਘ ਮਾਨ ਨੂੰ ਵੀ ਵਿੱਚੇ ਲਪੇਟ ਲਿਆ । ਮੈਂ ਤਾਂ ਇਸ ਘਟਨਾ ਬਾਰੇ ਅੱਜ ਪਹਿਲੀ ਵਾਰ ਤੇਰੇ ਕੋਲੋਂ ਹੀ ਸੁਣਿਆ ਹੈ । ਫਿਰ ਤਾਂ ਸਿਮਰਨਜੀਤ ਮਾਨ ਵੀ ਮਾੜਾ ਹੀ ਹੈ ?
ਨਿਰਪੱਖ ਸਿੰਘ :- ਜਥੇਦਾਰ ਜੀ ਮੈਂ ਸਿਮਰਨਜੀਤ ਸਿੰਘ ਮਾਨ ਨੂੰ ਮਾੜਾ ਨਹੀਂ ਕਹਿੰਦਾ ਬਾਦਲ ਜਾਂ ਭਾਜਪਾ ਨਾਲ ਮੇਰੀ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ । ਇਹ ਤਾਂ ਸਿੰਘਾਂ ਨੂੰ ਮਾਰਨ ਦੀ ਗੱਲ ਸੀ ਕਿ ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਕਹਿਣ ਵਾਲੇ ਆਪ ਸਿੱਖਾਂ ਨਾਲ ਕੀ ਕਰਦੇ ਹਨ । ਨਾਲੇ ਬਾਦਲ ਨੇ ਕਾਂਗਰਸ ਦੀ ਸਰਕਾਰ ਸਮੇਂ ਝੂਠੇ ਪੁਲਿਸ ਮੁਕਾਬਲੇ ਕਰਨ ਵਾਲੇ ਕਿੰਨੇ ਦੋਸ਼ੀ ਪੁਲਿਸ ਅਫਸਰਾਂ ਦੀ ਜਾਂਚ ਕਰਵਾਕੇ ਉਹਨਾਂ ਨੂੰ ਸਜਾਵਾਂ ਦਿੱਤੀਆਂ ਹਨ ?
ਕਾਲੀ ਸਿੰਘ :- ਨਾ ਉਂਝ ਤਾਂ ਤੂੰ ਗੱਲਾਂ ਵਿੱਚ ਨਹੀਂ ਆਉਣ ਦਿੰਦਾ ਪਰ ਕਾਂਗਰਸੀ ਕਹਿ ਰਹੇ ਹਨ ਕਿ ਜੋ 1984 ਵਿੱਚ ਹੋਇਆ ਉਸਨੂੰ ਭੁੱਲ ਜਾਓ । ਕੀ ਉਸਨੂੰ ਭੁੱਲ ਜਾਈਏ ? ਜਾਂ ਕੀ ਦੋਸ਼ੀਆਂ ਨੂੰ ਸਜਾਵਾਂ ਨਹੀਂ ਮਿਲਣੀਆਂ ਚਾਹੀਂਦੀਆਂ ?
ਨਿਰਪੱਖ ਸਿੰਘ :- ਜਥੇਦਾਰ ਜੀ ਮੈਂ ਕਦੋਂ ਕਿਹਾ ਹੈ ਕਿ ਦੋਸ਼ੀਆਂ ਨੂੰ ਸਜਾਵਾਂ ਨਹੀਂ ਮਿਲਣੀਆਂ ਚਾਹੀਂਦੀਆਂ । ਮੈਂ ਤਾਂ ਕਹਿੰਦਾ ਹਾਂ ਕਿ ਜੋ ਦੋਸ਼ੀ ਹੈ ਉਸਨੂੰ ਕੀਤੇ ਜੁਰਮ ਦੀ ਸਜਾ ਜਰੂਰ ਮਿਲਣੀ ਚਾਹੀਂਦੀ ਹੈ ਅਤੇ ਨਾ ਹੀ ਕਦੇ ਅਜਿਹੇ ਦਰਦਾਂ ਨੂੰ ਭੁਲਾਇਆ ਜਾ ਸਕਦਾ ਹੁੰਦਾ ਹੈ । ਪਰ ਬਾਦਲ ਵੀ ਇਹੀ ਕੁੱਝ ਕਹਿੰਦਾ ਹੈ । 20 ਅਪ੍ਰੈਲ 2013 ਦੇ ਪੰਜਾਬੀ ਟ੍ਰਿਬਿਊਨ ਵਿੱਚ ਖਬਰ ਸੀ, ਪੱਤਰਕਾਰਾਂ ਨੇ ਬਾਦਲ ਨੂੰ ਪੁੱਛਿਆ ਕਿ 1991 ਵਿੱਚ ਦਵਿੰਦਰ ਪਾਲ ਸਿੰਘ ਭੁੱਲਰ ਦੇ ਪਿਤਾ ਅਤੇ ਇੱਕ ਰਿਸ਼ਤੇਦਾਰ ਨੂੰ ਪੁਲਿਸ ਨੇ ਘਰੋਂ ਚੁੱਕ ਕੇ ਮਾਰ ਦਿੱਤਾ ਸੀ ਕੀ ਤੁਸੀਂ ਉਸਦੀ ਜਾਂਚ ਕਰਵਾਂਓਗੇ ? ਤਾਂ ਬਾਦਲ ਨੇ ਕਿਹਾ ਕਿ ਏਨੇ ਪੁਰਾਣੇ ਕੇਸਾਂ ਬਾਰੇ ਕੀ ਕਿਹਾ ਜਾ ਸਕਦਾ ਹੈ । ਉਦੋਂ ਬੜਾ ਕੁੱਝ ਵਾਪਰਿਆ ਸੀ ਹੁਣ ਤੁਸੀਂ ਹੀ ਦੱਸੋ ਕਿ ਜਦੋਂ ਬਾਦਲ 1991 ਦੇ ਕੇਸਾਂ ਨੂੰ ਪੁਰਾਣੇ ਕਹਿ ਕੇ ਛੱਡਣ ਦੀ ਗੱਲ ਕਰ ਰਿਹਾ ਹੈ ਫਿਰ 1984 ਤਾਂ ਇਸ ਤੋਂ ਵੀ ਪੁਰਾਣਾ ਹੈ । ਫਿਰ ਉਹ 1984 ਦੇ ਕੇਸਾਂ ਬਾਰੇ ਜਾਂਚ ਦੀ ਮੰਗ ਕਿਹੜੇ ਮੂੰਹ ਨਾਲ ਕਰ ਰਿਹਾ ਹੈ । ਨਾਲੇ ਜੋ ਕੁੱਝ ਨਵੰਬਰ 1984 ਦੇ ਸਮੇਂ ਦਿੱਲੀ ਜਾਂ ਕਈ ਹੋਰ ਵੱਡੇ ਸ਼ਹਿਰਾਂ ਵਿੱਚ ਵਾਪਰਿਆ, ਮੰਨ ਲਓ ਉੱਥੇ ਤਾਂ ਕਾਂਗਰਸ ਦੀ ਸਰਕਾਰ ਹੈ ਜੋ ਜਾਂਚ ਨਹੀਂ ਹੋਣ ਦਿੰਦੀ, ਪਰ ਪੰਜਾਬ ਵਿੱਚ ਤਾਂ ਬਾਦਲ ਦੀ ਸਰਕਾਰ ਹੈ ਇਹ ਤਾਂ ਕਾਂਗਰਸ ਦੀ ਸਰਕਾਰ ਸਮੇਂ ਪੰਜਾਬ ਵਿੱਚ ਵਾਪਰੇ ਕਹਿਰ ਦੀ ਜਾਂਚ ਕਰਵਾ ਸਕਦਾ ਹੈ ਉਹ ਕਿਉਂ ਨਹੀਂ ਕਰਵਾ ਦਿੰਦਾ ?
ਕਾਲੀ ਸਿੰਘ :- ਜੇ ਕਾਂਗਰਸ ਸਿੱਖਾਂ ਦੀ ਹਮਦਰਦ ਹੈ ਤਾਂ ਉਹ ਦਵਿੰਦਰਪਾਲ ਸਿੰਘ ਭੁੱਲਰ ਵਰਗਿਆਂ ਨੂੰ ਰਿਹਾ ਕਿਉਂ ਨਹੀਂ ਕਰ ਦਿੰਦੀ ?
ਨਿਰਪੱਖ ਸਿੰਘ :- ਜਥੇਦਾਰ ਜੀ ਮੈਂ ਕਦੋਂ ਕਿਹਾ ਹੈ ਕਿ ਕਾਂਗਰਸ ਸਿੱਖਾਂ ਦੀ ਹਮਦਰਦ ਹੈ । ਹਾਂ ਇਹ ਕਿਹਾ ਹੈ ਕਿ ਅਕਾਲੀਆਂ ਤੇ ਭਾਜਪਾ ਨਾਲੋਂ ਚੰਗੀ ਹੈ । ਲੈ ਦਵਿੰਦਰਪਾਲ ਸਿੰਘ ਭੁੱਲਰ ਬਾਰੇ ਸੁਣ ਲੈ ਪ੍ਰਕਾਸ਼ ਸਿੰਘ ਬਾਦਲ ਨੇ ਸੁਪਰੀਮ ਕੋਰਟ ਵਿੱਚ ਹਲਫਨਾਮਾ ਦਿੱਤਾ ਸੀ ਕਿ ਭੁੱਲਰ ਖਤਰਨਾਕ ਅੱਤਵਾਦੀ ਹੈ । ਜਦੋਂ 19 ਅਪ੍ਰੈਲ 2013 ਨੂੰ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰਾਂ ਨੇ ਪੁੱਛਿਆ ਕਿ ਪੰਜਾਬ ਸਰਕਾਰ ਨੇ 2009 ਵਿੱਚ ਇਹ ਹਲਫਨਾਮਾ ਦਿੱਤਾ ਸੀ ਤਾਂ ਬਾਦਲ ਨੇ ਕਿਹਾ ਕਿ ਉਸ ਹਲਫਨਾਮੇ ਵਿੱਚ ਕੀ ਲਿਖਿਆ ਹੈ ਉਸ ਬਾਰੇ ਮੈਨੂੰ ਕੁੱਝ ਵੀ ਪਤਾ ਨਹੀਂ । ਕਿਉਂ ਹੈ ਨਾ ਕਮਾਲ ਦਾ ਜਵਾਬ । ਜੇ ਦਵਿੰਦਰਪਾਲ ਭੁੱਲਰ ਨੇ ਦਿੱਲੀ ਦੀ ਥਾਂ ਪੰਜਾਬ ਦੀ ਜੇਲ੍ਹ ਵਿੱਚ ਜਾਣ ਦੀ ਇੱਛਾ ਪ੍ਰਗਟਾਈ ਤਾਂ ਦਿੱਲੀ ਦੀ ਕਾਂਗਰਸ ਸਰਕਾਰ ਤਾਂ ਇਹ ਗੱਲ ਮੰਨ ਗਈ । ਜਦੋਂ ਉਹਨਾਂ ਨੇ ਪੰਜਾਬ ਦੀ ਬਾਦਲ ਸਰਕਾਰ ਨੂੰ ਪੁੱਛਿਆ ਕਿ ਭੁੱਲਰ ਨੂੰ ਪੰਜਾਬ ਦੀ ਜੇਲ੍ਹ ਵਿੱਚ ਭੇਜ ਦੇਈਏ ਤਾਂ ਬਾਦਲ ਸਰਕਾਰ ਨੇ ਕਿਹਾ ਕਿ ਇਹ ਤਾਂ ਖਤਰਨਾਕ ਅੱਤਵਾਦੀ ਹੈ । ਇਸਨੂੰ ਇੱਥੇ ਭੇਜਣ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਜਾਵੇਗਾ । ਇਹ ਸੀ ਬਾਦਲ ਦੀ ਹਮਦਰਦੀ । ਇਸੇ ਕਰਕੇ ਕਹਿੰਦੇ ਹਾਂ ਕਿ ਇਹ ਤਾਂ ਕਾਂਗਰਸ ਨਾਲੋਂ ਵੀ ਵੱਧ ਮਾੜਾ ਹੈ ।
ਕਾਲੀ ਸਿੰਘ :- ਚਲੋ ਭੁੱਲਰ ਬਾਰੇ ਤਾਂ ਬਾਦਲ ਨੇ ਇਹ ਕੁੱਝ ਕਹਿ ਦਿੱਤਾ ਹੋਣਾ ਪਰ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੁਕਵਾਉਣ ਲਈ ਤਾਂ ਬਾਦਲ ਨੇ ਜੋਰ ਲਾਇਆ ਸੀ ।
ਨਿਰਪੱਖ ਸਿੰਘ :- ਜਥੇਦਾਰ ਜੀ ਇਹ ਵੀ ਤੁਹਾਨੂੰ ਭੁਲੇਖਾ ਹੀ ਹੈ । ਬਾਦਲ ਨੇ ਰਾਜੋਆਣਾ ਦੀ ਫਾਂਸੀ ਰੁਕਵਾਉਣ ਲਈ ਕੋਈ ਜੋਰ ਨਹੀਂ ਲਾਇਆ । ਇਹ ਜੋਰ ਤਾਂ ਉਸਨੇ ਆਪਣੀ ਕੁਰਸੀ ਬਚਾਉਣ ਲਈ ਲਾਇਆ ਸੀ । ਕਿਉਂਕਿ ਉਸ ਸਮੇਂ ਸਾਰਾ ਹੀ ਪੰਜਾਬ ਸੜਕਾਂ ਤੇ ਉਤਰ ਆਇਆ ਸੀ । ਜੇ ਪੰਜਾਬ ਦੇ ਹਲਾਤ ਕਾਬੂ ਤੋਂ ਬਾਹਰ ਹੋ ਜਾਂਦੇ ਤਾਂ ਕੇਂਦਰ ਦੀ ਕਾਂਗਰਸ ਸਰਕਾਰ ਨੇ ਪੰਜਾਬ ਸਰਕਾਰ ਨੂੰ ਭੰਗ ਕਰ ਦੇਣਾ ਸੀ । ਇਸ ਲਈ ਹਲਾਤਾਂ ਨੂੰ ਬੇਕਾਬੂ ਹੁੰਦੇ ਵੇਖ ਕੇ ਬਾਦਲ ਪਿਉ-ਪੁੱਤ ਦਿੱਲੀ ਨੂੰ ਭੱਜੇ ਸਨ ਕਿ ਇੱਕ ਵਾਰ ਫਾਂਸੀ ਦੀ ਸਜਾ ਰੋਕ ਦਿਉ । ਰਾਸ਼ਟਰਪਤੀ ਨੇ ਇਹ ਗੱਲ ਮੰਨ ਲਈ । ਨਾਲੇ ਹੋਰ ਵੀ ਸਿੱਖ ਜਥੇਬੰਦੀਆਂ ਨੇ ਰਾਸ਼ਟਰਪਤੀ ਤੱਕ ਪਹੁੰਚ ਕੀਤੀ ਸੀ । ਅਸਲ ਵਿੱਚ ਤਾਂ ਇਹ ਫਾਂਸੀ ਪੰਜਾਬ ਦੇ ਲੋਕਾਂ ਦੀ ਏਕਤਾ ਨੇ ਰੋਕੀ ਸੀ । ਦੂਜਾ ਪਟਿਆਲਾ ਜੇਲ੍ਹ ਦਾ ਸੁਪਰਡੈਂਟ ਲਖਵਿੰਦਰ ਸਿੰਘ ਜਾਖੜ ਵਧਾਈ ਦਾ ਪਾਤਰ ਹੈ ਜੋ ਰਾਜੋਆਣਾ ਨੂੰ ਫਾਂਸੀ ਦੇਣ ਲਈ ਮੰਨਿਆ ਹੀ ਨਹੀਂ । ਉਸ ਮਾਂ ਦੇ ਪੁੱਤ ਨੇ ਆਪਣੀ ਨੌਕਰੀ ਦੀ ਵੀ ਪਰਵਾਹ ਨਹੀਂ ਕੀਤੀ । ਅਸਲ ਗੱਲ ਤਾਂ ਇਹ ਹੈ ਕਿ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੁਕੀ ਹੀ ਨਹੀਂ ।
ਕਾਲੀ ਸਿੰਘ :- ਨਿਰਪੱਖ ਸਿੰਘ ਜੀ ਫਾਂਸੀ ਕਿਉਂ ਨਹੀਂ ਰੁਕੀ, ਉਹ ਤਾਂ ਸਭ ਦੇ ਸਾਹਮਣੇ ਹੈ ।
ਨਿਰਪੱਖ ਸਿੰਘ :- ਜਥੇਦਾਰ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਬਾਦਲ ਨੇ ਆਪਣੇ ਮੁਲਾਜਮ ਅਕਾਲ ਤਖਤ ਦੇ ਜਥੇਦਾਰ ਨੂੰ ਪਟਿਆਲਾ ਜੇਲ੍ਹ ਵਿੱਚ ਭੇਜਿਆ ਸੀ ਕਿ ਰਾਜੋਆਣੇ ਨੂੰ ਸਮਝਾਉ ਕਿ ਉਹ ਚੁੱਪ ਕਰਕੇ ਫਾਂਸੀ ਚੜ੍ਹ ਜੇ, ਜਥੇਦਾਰ ਨੇ ਉਸੇ ਤਰ੍ਹਾਂ ਕੀਤਾ, 19 ਮਾਰਚ 2012 ਨੂੰ ਅੰਮ੍ਰਿਤਸਰ ਦੇ ਸਰੋਵਰ ਦੇ ਪਾਣੀ ਦੀਆਂ ਦੋ ਕੇਨੀਆਂ ਪਟਿਆਲਾ ਜੇਲ੍ਹ ਵਿੱਚ ਦੇ ਆਏ ਤੇ ਰਾਜੋਆਣੇ ਨੂੰ ਕਹਿੰਦੇ ਕਿ ਫਾਂਸੀ ਚੜਨ ਤੋਂ ਪਹਿਲਾਂ ਇਸ ਪਾਣੀ ਨਾਲ ਇਸ਼ਨਾਨ ਕਰ ਲਈ ਅਤੇ ਫਾਂਸੀ ਦੇ ਤਖਤੇ ਤੇ ਇਸ ਪਾਣੀ ਦਾ ਛਿੱਟਾ ਦੇ ਦੇਈਂ । ਨਾਲ ਇੱਕ ਚੋਲਾ ਦੇ ਆਏ, ਕਹਿੰਦੇ ਇਹ ਚੋਲਾ ਪਾ ਕੇ ਫਾਂਸੀ ਤੇ ਚੜ੍ਹ ਜਾਈਂ । ਮੰਨ ਲਓ ਕਿ ਫਾਂਸੀ ਚੜ੍ਹਨ ਤੱਕ ਦਾ ਇੰਤਜਾਮ ਬਾਦਲ ਨੇ ਆਪਣੇ ਮੁਲਾਜਮ ਜਥੇਦਾਰ ਤੋਂ ਕਰਵਾ ਦਿੱਤਾ ਸੀ । ਇਹ ਤਾਂ ਬਾਹਰ ਪੂਰਾ ਪੰਜਾਬ ਸੜਕਾਂ ਤੇ ਉਤਰ ਆਇਆ ਜਿਸਦੀ ਬਾਦਲ ਨੂੰ ਆਸ ਹੀਂ ਨਹੀਂ ਸੀ । ਲੋਕਾਂ ਦੇ ਇਸ ਰੋਹ ਨੇ ਰਾਜੋਆਣੇ ਦੀ ਫਾਂਸੀ ਰੋਕ ਕੇ ਬਾਦਲ ਅਤੇ ਜਥੇਦਾਰ ਅਕਾਲ ਤਖਤ ਦੀ ਮਿੱਥੀ ਮਿਥਾਈ ਤੇ ਪਾਣੀ ਫੇਰ ਦਿੱਤਾ । ਦੂਜੀ ਗੱਲ ਇਹ ਫਾਂਸੀ ਅਜੇ ਰੱਦ ਨਹੀਂ ਹੋਈ, ਸਿਰਫ ਰੁਕੀ ਹੀ ਹੈ । ਜੇ ਫਾਂਸੀ ਰੱਦ ਵੀ ਹੋ ਗਈ ਤਾਂ ਵੀ ਰਾਜੋਆਣੇ ਨੂੰ ਸਾਰੀ ਉਮਰ ਜੇਲ੍ਹ ਵਿੱਚ ਰਹਿਣਾ ਪਵੇਗਾ । ਤੀਜੀ ਗੱਲ ਜੋ ਸਭ ਤੋਂ ਮਾੜੀ ਹੋਈ ਉਹ ਵੀ ਸਭ ਦੇ ਸਾਹਮਣੇ ਹੈ ਪੰਜਾਬ ਦੇ ਲੋਕ ਅਣਖ ਅਤੇ ਇੱਕ ਸਿੱਖ ਦੀ ਜਾਨ ਬਚਾਉਣ ਲਈ ਸੜਕਾਂ ਤੇ ਉਤਰੇ ਸਨ । ਬਾਦਲ ਨੇ ਸਿੱਖਾਂ/ਪੰਜਾਬੀਆਂ ਦੀ ਅਣਖ ਵੀ ਨਹੀਂ ਰਹਿਣ ਦਿੱਤੀ ਅਤੇ ਰਾਜੋਆਣੇ ਦੇ ਬਦਲੇ ਇੱਕ ਸਿੰਘ ਦੀ ਜਾਨ ਵੀ ਲੈ ਲਈ ।
ਕਾਲੀ ਸਿੰਘ :- (ਵਿੱਚੋਂ ਹੀ ਟੋਕ ਕੇ) ਨਿਰਪੱਖ ਸਿੰਘਾਂ ਆਹ ਥੋਡੀਆਂ ਦੋ ਗੱਲਾਂ ਤਾਂ ਠੀਕ ਹਨ ਆਹ ਤੀਜੀ ਗੱਲ ਦੀ ਸਮਝ ਨੀ ਆਈ ਕਿ ਬਾਦਲ ਸਰਕਾਰ ਨੇ ਪੰਜਾਬੀਆਂ ਦੀ ਅਣਖ ਕਿਵੇਂ ਨਹੀਂ ਰਹਿਣ ਦਿੱਤੀ ਅਤੇ ਰਾਜੋਆਣੇ ਦੇ ਬਦਲੇ ਇੱਕ ਸਿੰਘ ਦੀ ਜਾਨ ਕਿਵੇਂ ਲੈ ਲਈ ?
ਨਿਰਪੱਖ ਸਿੰਘ :- ਜਥੇਦਾਰ ਜੀ 29 ਮਾਰਚ 2012 ਨੂੰ ਗੁਰਦਾਸਪੁਰ ਵਿਖੇ ਰਾਜੋਆਣਾ ਦੀ ਫਾਂਸੀ ਦੇ ਵਿਰੋਧ ਵਿੱਚ ਰੋਸ ਮਾਰਚ ਕਰ ਰਹੇ ਸਿੰਘਾਂ ਦਾ ਬਾਦਲ ਦੀ ਮਿੱਤਰ ਪਾਰਟੀ ਭਾਜਪਾ ਵਾਲਿਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ । ਇਸ ਝਗੜੇ ਵਿੱਚ ਇੱਕ ਸਿੱਖ ਦੀ ਪੱਗ ਲਹਿ ਗਈ । ਭਾਜਪਾ ਵਾਲਿਆਂ ਨੇ ਇਹ ਪੱਗ ਸਾੜ ਦਿੱਤੀ । ਇਸ ਸਾੜੀ ਗਈ ਪੱਗ ਦੇ ਰੋਸ ਵਿੱਚ ਦੂਜੇ ਦਿਨ ਸਿੰਘਾਂ ਨੇ ਫਿਰ ਰੋਸ ਮਾਰਚ ਕੀਤਾ ਤਾਂ ਬਾਦਲ ਸਾਹਿਬ ਦੀ ਪੁਲਿਸ ਨੇ ਰੋਸ ਮਾਰਚ ਕਰਦਿਆਂ ਸਿੱਖਾਂ ਤੇ ਗੋਲੀ ਚਲਾ ਕੇ ਭਾਈ ਜਸਪਾਲ ਸਿੰਘ ਦਾ ਕਤਲ ਕਰ ਦਿੱਤਾ ।ਰਾਜੋਆਣਾ ਬਚੇਗਾ ਕਿ ਨਹੀਂ ਇਸਦਾ ਤਾਂ ਪਤਾ ਨਹੀਂ ਕਿਉਂਕਿ ਕੇਸ ਅਜੇ ਵਿਚਾਰ ਅਧੀਨ ਹੈ। ਪਰ ਭਾਈ ਰਾਜੋਆਣਾ ਦੀ ਥਾਂ ਤੇ ਭਾਈ ਜਸਪਾਲ ਸਿੰਘ ਦੀ ਜਾਨ ਲੈ ਲਈ ਅਤੇ ਸਿੱਖਾਂ ਦੀ ਅਣਖ ਦਾ ਪ੍ਰਤੀਕ ਪੱਗ ਵੀ ਸੜਵਾ ਦਿੱਤੀ।
ਕਾਲੀ ਸਿੰਘ :- (ਆਪਣੀ ਜਿੱਦ ਤੇ ਕਾਇਮ ਰਹਿੰਦਾ ਹੋਇਆ) ਤੁਸੀਂ ਕਾਂਗਰਸ ਨੂੰ ਮਾੜੀ ਬੇਸ਼ੱਕ ਨਾ ਕਹੋ ਪਰ ਅਸੀਂ ਨਹੀਂ ਚਾਹੁੰਦੇ ਕਿ ਇਸ ਵਾਰ ਵੀ ਪ੍ਰਧਾਨ ਮੰਤਰੀ ਕਾਂਗਰਸ ਦਾ ਬਣੇ । ਇਸ ਲਈ ਅਸੀਂ ਤਾਂ ਸਾਰਾ ਜੋਰ ਲਗਾ ਰਹੇ ਹਾਂ ਕਿ ਇਸ ਵਾਰ ਪ੍ਰਧਾਨ ਮੰਤਰੀ ਭਾਜਪਾ ਦੇ ਨਰਿੰਦਰ ਮੋਦੀ ਨੂੰ ਬਣਾਉਣਾ ਹੈ । ਸਾਨੂੰ ਤਾਂ ਮੋਦੀ ਵਧੀਆ ਲੱਗਦਾ ਹੈ ।
ਨਿਰਪੱਖ ਸਿੰਘ :- ਜਥੇਦਾਰ ਜੀ ਗੱਲ ਕਾਂਗਰਸ ਨੂੰ ਮਾੜਾ ਜਾਂ ਚੰਗਾ ਕਹਿਣ ਦੀ ਨਹੀਂ । ਗੱਲ ਤਾਂ ਇਹ ਹੈ ਕਿ ਮੋਦੀ ਪੰਜਾਬ ਅਤੇ ਸਿੱਖਾਂ ਲਈ ਕਾਂਗਰਸ ਨਾਲੋਂ ਵੀ ਮਾੜਾ ਹੈ । ਇਹ ਘੱਟ ਗਿਣਤੀ ਮੁਸਲਮਾਨ ਵੀਰਾਂ ਦਾ ਵੀ ਕਾਤਲ ਹੈ, 2002 ਵਿੱਚ ਇਸਨੇ ਗੁਜਰਾਤ ਵਿੱਚ ਘੱਟ ਗਿਣਤੀ ਬੇਦੋਸ਼ੇ ਮੁਸਲਮਾਨ ਭਰਾਵਾਂ ਦਾ ਕਤਲੇਆਮ ਕਰਵਾਇਆ ਸੀ । ਇਹ ਉਸੇ ਭਾਜਪਾ ਪਾਰਟੀ ਦਾ ਆਗੂ ਹੈ ਜਿਸਨੇ ਇੰਦਰਾ ਗਾਂਧੀ ਉਤੇ ਦਬਾਅ ਪਾ ਕੇ ਅਕਾਲ ਤਖਤ ਸਾਹਿਬ ਉੱਤੇ ਹਮਲਾ ਕਰਵਾਇਆ ਸੀ । ਅਕਾਲ ਤਖਤ ਤੇ ਹੋਏ ਹਮਲੇ ਦੀ ਖੁਸ਼ੀ ਵਿੱਚ ਲੱਡੂ ਵੰਡੇ ਸਨ । ਇੰਦਰਾ ਗਾਂਧੀ ਨੂੰ ਦੁਰਗਾ ਦਾ ਖਿਤਾਬ ਦਿੱਤਾ ਸੀ । ਹੁਣ ਮੋਦੀ ਗੁਜਰਾਤ ਵਿੱਚ ਵਸਦੇ 50000 ਸਿੱਖ ਕਿਸਾਨਾਂ ਨੂੰ ਉਜਾੜ ਰਿਹਾ ਹੈ । ਫਿਰ ਤੁਹਾਨੂੰ ਮੋਦੀ ਕਿਵੇਂ ਵਧੀਆ ਲੱਗਦਾ ਹੈ ।
ਕਾਲੀ ਸਿੰਘ :- ਮੋਦੀ ਬਾਰੇ ਤਾਂ ਮੈਨੂੰ ਪਤਾ ਨਹੀਂ ਪਰ ਬਾਦਲ ਸਾਹਿਬ ਕਹਿੰਦੇ ਹੁੰਦੇ ਹਨ ਕਿ ਕਾਂਗਰਸ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜੀ ਕਰਦੀ ਹੈ । ਕੀ ਉਹ ਝੂਠ ਬੋਲਦੇ ਹਨ ? ਭਾਜਪਾ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਅੰਦਾਜੀ ਤਾਂ ਨਹੀਂ ਕਰਦੀ ।
ਨਿਰਪੱਖ ਸਿੰਘ :- ਜਥੇਦਾਰ ਜੀ ਗੁੱਸਾ ਨਾ ਕਰਿਓ, ਤੁਸੀਂ ਸਾਡੇ ਪਿੰਡ ਦੇ ਪੁਰਾਣੇ ਅਕਾਲੀ ਹੋ, ਉਮਰ ਵਿੱਚ ਵੀ ਸਾਡੇ ਨਾਲੋਂ ਵੱਡੇ ਹੋ । ਅਸਲ ਸੱਚ ਤਾਂ ਇਹ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੇ ਕਦੇ ਸੱਚ ਬੋਲਿਆ ਹੀ ਨਹੀਂ ਹੈ । ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖਲ ਅੰਦਾਜੀ ਤਾਂ ਅਕਾਲੀ ਤੇ ਭਾਜਪਾ ਵਾਲੇ ਹੀ ਕਰਦੇ ਰਹਿੰਦੇ ਹਨ । ਸੰਨ 1966 ਵਿੱਚ ਭਾਸ਼ਾ ਦੇ ਅਧਾਰ ਤੇ ਪੰਜਾਬੀ ਸੂਬਾ ਬਣਾਉਣ ਦੀ ਗੱਲ ਚੱਲੀ ਤਾਂ ਉਸ ਸਮੇਂ ਦੀ ਭਾਜਪਾ (ਜਨ ਸੰਘ) ਨੇ ਇਸਦਾ ਡੱਟ ਕੇ ਵਿਰੋਧ ਕੀਤਾ । ਜਨਸੰਘ ਦੇ ਜਨਰਲ ਸਕੱਤਰ ਯਗਦੱਤ ਸ਼ਰਮਾ ਨੇ ਪੰਜਾਬੀ ਸੂਬੇ ਦੇ ਵਿਰੋਧ ਵਿੱਚ ਮਰਨ ਵਰਤ ਸ਼ੁਰੂ ਕਰ ਦਿੱਤਾ ਸੀ । ਜਨਸੰਘੀਆਂ ਨੇ ਰੋਸ ਵਿਖਾਵੇ ਤੇ ਸਾੜ ਫੂਕ ਕੀਤੀ ਸੀ । ਜਿਸ ਵਿੱਚ 9 ਵਿਅਕਤੀ ਮਾਰੇ ਗਏ ਸਨ ਤੇ 200 ਦੇ ਕਰੀਬ ਜਖਮੀ ਹੋਏ ਸਨ, ਲਗਭਗ 20 ਲੱਖ ਰੁਪਏ ਦੀ ਜਾਇਦਾਦ ਦਾ ਨੁਕਸਾਨ ਹੋਇਆ ਸੀ । ਇਹਨਾਂ ਭਾਜਪਾਈਆਂ/ਜਨਸੰਘੀਆਂ ਨੇ ਪੰਜਾਬੀ ਬੋਲ ਕੇ ਆਪਣੀ ਮਾਤ-ਭਾਸ਼ਾ ਹਿੰਦੀ ਲਿਖਵਾਈ ਸੀ । ਜੇ ਸਿੱਖਾਂ ਨੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਕੀਤੀ ਤਾਂ ਇਹਨਾਂ ਭਾਜਪਾ ਵਾਲਿਆਂ ਨੇ ਇਸਦਾ ਵਿਰੋਧ ਕਰਦਿਆਂ ਸੋਟੀਆਂ ਤੇ ਬੀੜੀਆਂ ਸਿਗਰਟਾਂ ਬੰਨ ਕੇ ਅੰਮ੍ਰਿਤਸਰ ਵਿੱਚ ਰੋਸ ਮਾਰਚ ਕੱਢਿਆ ਸੀ । ਕਦੇ ਭਾਜਪਾ/ਆਰ.ਐਸ.ਐਸ. ਵਾਲੇ ਕਹਿੰਦੇ ਹਨ ਕਿ ਅਸੀਂ ਮੰਦਰਾਂ ਵਿੱਚ ਗੁਰੂ ਗੋਬਿੰਦ ਸਿੰਘ ਦੀਆਂ ਤਸਵੀਰਾਂ ਲਗਾਵਾਂਗੇ, ਕਦੇ ਕਹਿੰਦੇ ਹਨ ਕਿ ਅਸੀਂ ਮੰਦਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਾਂਗੇ, ਕਦੇ ਕਹਿੰਦੇ ਹਨ ਕਿ ਸਿੱਖ, ਗਊਆਂ ਅਤੇ ਹਿੰਦੂਆਂ ਦੀ ਰਾਖੀ ਲਈ ਸਾਜੇ ਸਨ, ਕਦੇ ਕਹਿੰਦੇ ਹਨ ਕਿ ਸਿੱਖ ਵੱਖਰੀ ਕੌਮ ਨਹੀਂ ਇਹ ਤਾਂ ਹਿੰਦੂਆਂ ਦਾ ਹੀ ਹਿੱਸਾ ਹਨ, ਕਦੇ ਕਹਿੰਦੇ ਹਨ ਕਿ ਜੇ ਸਿੱਖ ਅਕਾਲ ਤਖਤ ਤੇ ਹਮਲੇ ਸਮੇਂ ਮਾਰੇ ਗਏ ਸਿੱਖਾਂ ਦੀ ਯਾਦਗਾਰ ਬਣਾਉਣਗੇ ਤਾਂ ਅਸੀਂ ਉਸ ਸਮੇਂ ਮਾਰੇ ਗਏ ਫੌਜੀਆਂ ਦੀ ਯਾਦਗਾਰ ਬਣਾਵਾਂਗੇ । ਕਦੇ ਕਹਿੰਦੇ ਹਨ ਕਿ ਜੇ ਸਿੱਖਾਂ ਨੇ ਅਜਾਇਬ ਘਰ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਫੋਟੋ ਲਾਈ ਤਾਂ ਅਸੀਂ ਉਸ ਫੋਟੋ ਨੂੰ ਲਾਹ ਕੇ ਲਿਆਵਾਂਗੇ । ਜੇ ਸਿੱਖਾਂ ਨੇ 2003 ਵਿੱਚ ਆਪਣੀ ਵੱਖਰੀ ਹੋਂਦ ਦਾ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਜਾਰੀ ਕੀਤਾ ਤਾਂ ਭਾਜਪਾ ਵਾਲਿਆਂ ਨੇ ਉਸਦਾ ਡੱਟ ਕੇ ਵਿਰੋਧ ਕੀਤਾ, ਆਖਿਰ 2010 ਵਿੱਚ ਇਸ ਕੈਲੰਡਰ ਦਾ ਭੋਗ ਪਵਾ ਕੇ ਹੀ ਦਮ ਲਿਆ । 11-11-2011 ਨੂੰ ਚੰਡੀਗੜ੍ਹ ਵਿਖੇ ਪੇਸ਼ੀ ਭੁਗਤਣ ਆਏ ਹਥਕੜੀਆਂ ਵਿੱਚ ਜਕੜੇ ਹੋਏ ਭਾਈ ਜਗਤਾਰ ਸਿੰਘ ਹਵਾਰਾ ਉੱਤੇ ਇਹਨਾਂ ਭਾਜਪਾ (ਹਿੰਦੂ ਸੁਰੱਖਿਆ ਸੰਮਤੀ) ਵਾਲਿਆਂ ਨੇ ਹਮਲਾ ਕੀਤਾ । ਜਦੋਂ 2012 ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦਾ ਸਿੱਖ ਕੌਮ ਵਿਰੋਧ ਕਰ ਰਹੀ ਸੀ ਤਾਂ ਭਾਜਪਾ ਵਾਲੇ ਰਾਜੋਆਣੇ ਨੂੰ ਫਾਂਸੀ ਦੇਣ ਦੀ ਮੰਗ ਕਰ ਰਹੇ ਸਨ । ਜਦਕਿ ਵਿਰੋਧ ਕਰਨ ਦਾ ਹੱਕ ਕਾਂਗਰਸੀਆਂ ਦਾ ਬਣਦਾ ਸੀ । ਕਿਉਂਕਿ ਇਹਨਾਂ ਸਿੰਘਾਂ ਨੇ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਾਰਿਆ ਸੀ । ਪਰ ਬੇਅੰਤ ਸਿੰਘ ਦਾ ਪਰਿਵਾਰ ਤਾਂ ਕਹਿੰਦਾ ਕਿ ਜੇ ਰਾਜੋਆਣੇ ਦੀ ਫਾਂਸੀ ਟਲਦੀ ਹੈ ਤਾਂ ਸਾਡਾ ਕੋਈ ਇਤਰਾਜ ਨਹੀਂ । ਫਿਰ ਹੁਣ ਤੁਸੀਂ ਹੀ ਦੱਸੋ ਕਿ ਸਿੱਖ ਧਰਮ ਦੇ ਮਸਲਿਆਂ ਵਿੱਚ ਦਖਲਅੰਦਾਜੀ ਕਾਂਗਰਸ ਕਰਦੀ ਹੈ ਜਾਂ ਭਾਜਪਾ ?
ਲਾਭ ਸਿੰਘ :- ਤਖਤਪੋਸ਼ ਤੇ ਬੈਠਿਆ ਲਾਭ ਸਿੰਘ ਬੋਲਿਆ ਇਹ ਤਾਂ ਸਪੱਸ਼ਟ ਹੀ ਹੋ ਗਿਆ ਕਿ ਸਿੱਖਾਂ ਦੇ ਮਸਲਿਆਂ ਵਿੱਚ ਕਾਂਗਰਸ ਨਹੀਂ ਸਗੋਂ ਭਾਜਪਾ ਦਖਲ ਦਿੰਦੀ ਹੈ ।
ਕਾਲੀ ਸਿੰਘ :ਚਲੋ ਭਾਜਪਾ ਦੀ ਦਖਲ ਅੰਦਾਜੀ ਵਾਲੀ ਗੱਲ ਤਾਂ ਮੇਰੇ ਵੀ ਮਨ ਲਾਗੀ, ਪਰ ਨਿਰਪੱਖ ਸਿੰਘ ਤਾਂ ਕਹਿੰਦੈ ਕਿ ਸਿੱਖ ਧਰਮ ਵਿੱਚ ਭਾਜਪਾ ਦੇ ਨਾਲ-ਨਾਲ ਬਾਦਲ ਵੀ ਦਖਲ ਅੰਦਾਜੀ ਕਰਦੈ, ਪਰ ਮੈਨੂੰ ਤਾਂ ਨੀ ਲੱਗਦਾ ਕਿ ਬਾਦਲ ਸਾਹਿਬ ਵੀ ਕੁੱਝ ਕਰਦੈ ਉਹ ਤਾਂ ਅਕਾਲ ਤਖਤ ਸਾਹਿਬ ਨੂੰ ਮੰਨਦੈ ਉਹ ਤਾਂ ਨੀ ਦਖਲ ਅੰਦਾਜੀ ਕਰਦਾ ?
ਨਿਰਪੱਖ ਸਿੰਘ :- ਜਥੇਦਾਰ ਜੀ ਬਾਦਲ ਤਾਂ ਬਹੁਤ ਕੁੱਝ ਕਰਦੈ ਪਰ ਤੁਹਾਨੂੰ ਦਿਖਾਈ ਨਹੀਂ ਦਿੰਦਾ, ਭਾਜਪਾ ਦੇ ਇਸ਼ਾਰੇ ਤੇ ਸਿੱਖ ਧਰਮ ਨੂੰ ਖਤਮ ਕਰਨ ਲਈ ਬਾਦਲ ਹਰ ਹੀਲਾ ਵਰਤ ਰਿਹਾ ਹੈ । ਅਕਾਲ ਤਖਤ ਦੇ ਅਖੌਤੀ ਜਥੇਦਾਰ ਦੀ ਨਿਯੁਕਤੀ ਇਹ ਕਿਵੇਂ ਆਪਣੀ ਮਰਜੀ ਨਾਲ ਕਰਦਾ ਹੈ ਅਤੇ ਕਿਵੇਂ ਧੱਕੇ ਨਾਲ ਉਨ੍ਹਾਂ ਤੋਂ ਅਸਤੀਫੇ ਲੈਂਦਾ ਹੈ, ਜਥੇਦਾਰ ਰਣਜੀਤ ਸਿੰਘ, ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਇਸ ਧੱਕੇ ਦੇ ਸ਼ਿਕਾਰ ਜਿਉਂਦੇ ਜਾਗਦੇ ਗਵਾਹ ਬੈਠੇ ਹਨ । ਸ਼੍ਰੋ:ਗੁ:ਪ੍ਰ: ਕਮੇਟੀ ਦੀ ਪ੍ਰਧਾਨਗੀ ਦਾ ਅਹੁਦਾ ਉਸਦੀ ਜੇਬ ਵਿੱਚੋਂ ਨਿਕਲਦਾ ਹੈ ਉਸ ਬਾਰੇ ਸਭ ਜਾਣਦੇ ਹਨ । ਮਈ 1994 ਵਿੱਚ ਜਥੇਦਾਰ ਮਨਜੀਤ ਸਿੰਘ ਨੇ ਸਿੱਖ ਧੜਿਆਂ ਦੇ ਆਗੂਆਂ ਵਿੱਚ ਏਕਤਾ ਕਰਵਾਉਣ ਲਈ ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲ ਤਖਤ ਤੇ ਸੱਦਿਆ ਸੀ ਤਾਂ ਬਾਦਲ ਨੇ ਹਜਾਰਾਂ ਦੀ ਗਿਣਤੀ ਵਿੱਚ ਅਕਾਲੀ ਵਰਕਰਾਂ ਨੂੰ ਨਾਲ ਲਿਜਾ ਕੇ ਜਥੇਦਾਰ ਨੂੰ ਧਮਕਾਇਆ । ਬਾਦਲ ਦੇ ਅਕਾਲੀਆਂ ਨੇ ਜਥੇਦਾਰ ਨੂੰ ਗਾਲਾਂ ਕੱਢੀਆਂ । ਭਾਜਪਾ/ਆਰ.ਐਸ.ਐਸ. ਸਿੱਖ ਧਰਮ ਵਿੱਚ ਦਖਲ ਅੰਦਾਜੀ ਕਰਦੀ ਰਹਿੰਦੀ ਹੈ, ਇਸ ਬਾਰੇ ਜੋਗਿੰਦਰ ਸਿੰਘ ਵੇਦਾਂਤੀ ਦਾ 7 ਦਸੰਬਰ 2000 ਦੇ ਪੰਜਾਬੀ ਟ੍ਰਿਬਿਊਨ  ਵਿੱਚ ਬਿਆਨ ਲੱਗਿਆ ਕਿ ਆਰ.ਐਸ.ਐਸ. ਸਿੱਖ ਧਰਮ ਦੇ ਅੰਦਰੂਨੀ ਮਸਲਿਆਂ ਵਿੱਚ ਦਖਲ ਅੰਦਾਜੀ ਬੰਦ ਕਰੇ ਤਾਂ ਵੇਦਾਂਤੀ ਦੇ ਉਲਟ ਵੱਡੇ ਬਾਦਲ ਦਾ 9 ਦਸੰਬਰ 2000 ਦੇ ਪੰਜਾਬੀ ਟ੍ਰਿਬਿਊਨ ਵਿੱਚ ਬਿਆਨ ਲੱਗਿਆ ਕਿ ਆਰ.ਐਸ.ਐਸ. ਵਿਰੁੱਧ ਬਿਆਨ ਦੇਣ ਵਾਲੇ ਪੰਜਾਬ ਦੇ ਦੁਸ਼ਮਣ ਹਨ ਤੇ ਅਮਨ ਨੂੰ ਅੱਗ ਲਾਉਣ ਵਾਲੇ ਹਨ । ਬਾਦਲ ਸਰਕਾਰ ਨੇ ਪੰਜਾਬ ਦੇ ਪਾਣੀਆਂ ਉੱਤੇ ਡਾਕਾ ਮਰਵਾਉਣ ਲਈ ਸਤਲੁਜ ਯਮੁਨਾ ਲਿੰਕ ਨਹਿਰ ਕੱਢਣ ਦੀ ਮਨਜੂਰੀ ਦਿੱਤੀ ਸੀ ਅਤੇ ਹਰਿਆਣਾ ਸਰਕਾਰ ਤੋਂ 31 ਮਾਰਚ 1979 ਨੂੰ ਇੱਕ ਕਰੋੜ ਰੁਪਏ ਦਾ ਬੈਂਕ ਡਰਾਫਟ ਲਿਆ ਸੀ ਇਹ ਨਹਿਰ ਕੱਢਣ ਵਾਸਤੇ ।
ਕਾਲੀ ਸਿੰਘ :- ਠੀਕ ਹੈ ਭਾਈ ਤੂੰ ਗੱਲਾਂ ਵਿੱਚ ਤਾਂ ਮੈਨੂੰ ਆਉਣ ਨੀ ਦਿੰਦਾ ਪਤਾ ਨੀ ਕੀ ਕੁੱਝ ਪੜਦਾ ਰਹਿੰਦਾ ਹੈ, ਪਰ ਆਹ ਜੋ ਪੰਜਾਬ ਵਿੱਚ ਡੇਰਾਵਾਦ ਫੈਲ ਰਿਹਾ ਹੈ, ਇਹ ਤਾਂ ਕਾਂਗਰਸ ਦੀ ਹੀ ਦੇਣ ਹੈ ਤਾਂ ਜੋ ਪੰਜਾਬ ਵਿੱਚ ਸਿੱਖ ਪੰਥ ਨੂੰ ਕਮਜੋਰ ਕੀਤਾ ਜਾ ਸਕੇ ?
ਨਿਰਪੱਖ ਸਿੰਘ :- ਜਥੇਦਾਰ ਜੀ ਪੰਜਾਬ ਵਿੱਚੋਂ ਸਿੱਖ ਪੰਥ ਨੂੰ ਕਮਜੋਰ ਕਰਨ ਦੀ ਨੀਤੀ ਵੀ ਅਕਾਲੀਆਂ ਦੀ ਹੀ ਹੈ, 1978 ਦੀ ਵਿਸਾਖੀ ਨੂੰ ਸਿੱਖਾਂ ਦੇ ਵਿਰੋਧ ਕਰਨ ਦੇ ਬਾਵਜੂਦ ਗੁਰਬਚਨ ਸਿੰਘ ਨਿਰੰਕਾਰੀ ਨੂੰ ਅੰਮ੍ਰਿਤਸਰ ਵਿਖੇ ਸਮਾਗਮ ਕਰਨ ਦੀ ਇਜਾਜਤ ਬਾਦਲ ਸਰਕਾਰ ਨੇ ਦਿੱਤੀ । ਜੇ ਸਿੱਖ ਜਥੇਬੰਦੀਆਂ ਦੇ ਸਿੰਘ ਉਸ ਸਮਾਗਮ ਨੂੰ ਰੋਕਣ ਲਈ ਗਏ ਤਾਂ ਨਿਹੱਥੇ ਸਿੰਘਾਂ ੳੇੁੱਤੇ ਗੋਲੀਆਂ ਚਲਾ ਕੇ 13 ਸਿੰਘ ਸ਼ਹੀਦ ਕੀਤੇ, 70-80 ਸਿੰਘ ਜਖਮੀ ਕੀਤੇ ਅਤੇ ਨਿਰੰਕਾਰੀ ਨੂੰ ਲਾਲ ਬੱਤੀ ਵਾਲੀ ਗੱਡੀ ਰਾਹੀਂ ਹਰਿਆਣੇ ‘ਚ ਛੱਡ ਕੇ ਆਏ । ਫਿਰ ਉਸਨੂੰ ਇਸ ਕੇਸ ਵਿੱਚੋਂ ਬਰੀ ਕਰਵਾੳੇੁਣ ਵਿੱਚ ਬਾਦਲ ਸਰਕਾਰ ਨੇ ਉਸਦੀ ਡੱਟ ਕੇ ਮੱਦਦ ਕੀਤੀ । ਸਿਰਸਾ ਡੇਰੇ ਵਾਲੇ ਸੌਦਾ ਸਾਧ ਦੇ ਪੈਰਾਂ ਵਿੱਚ ਦੋਹਾਂ ਬਾਦਲਾਂ ਦੇ ਬੈਠਿਆਂ ਦੀਆਂ ਫੋਟੋਆਂ ਅਖਬਾਰਾਂ ਵਿੱਚ ਛਪ ਚੁੱਕੀਆਂ ਹਨ । ਨੂਰ ਮਹਿਲੀਏ ਆਸ਼ੂਤੋਸ਼ ਦੇ ਪੈਰਾਂ ਵਿੱਚ ਬੈਠੀ ਬਾਦਲ ਦੇ ਘਰ ਵਾਲੀ ਸੁਰਿੰਦਰ ਕੌਰ ਦੀਆਂ ਫੋਟੋਆਂ ਅਖਬਾਰਾਂ ਵਿੱਚ ਛਪ ਚੁੱਕੀਆਂ ਹਨ, ਸੁਰਿੰਦਰ ਕੌਰ ਬਾਦਲ ਨੇ ਆਸ਼ੂਤੋਸ਼ ਨੂੰ ਡੇਰੇ ਬਣਾਉਣ ਲਈ ਜਮੀਨ ਵੀ ਦਿੱਤੀ ।ਲੁਧਿਆਣੇ ਵਿੱਚ 5 ਦਸੰਬਰ 2009 ਨੂੰ ਆਸੂਤੋਸ਼ ਦੇ ਹੋ ਰਹੇ ਸਮਾਗਮ ਨੂੰ ਰੁਕਵਾਉਣ ਲਈ ਸ਼ਾਂਤਮਈ ਰੋਸ ਮਾਰਚ ਕਰ ਰਹੇ ਸਿੰਘਾਂ ਉੱਤੇ ਬਾਦਲ ਸਰਕਾਰ ਨੇ ਗੋਲੀਆਂ ਚਲਵਾ ਕੇ ਇੱਕ ਸਿੰਘ ਦਰਸ਼ਨ ਸਿੰਘ ਨੂੰ ਸ਼ਹੀਦ ਕਰ ਦਿੱਤਾ ਅਤੇ ਦਰਜਨਾਂ ਸਿੰਘਾਂ ਨੂੰ ਜਖਮੀ ਕੀਤਾ । ਕਿਉਂਕਿ ਬਾਦਲ ਪਰਿਵਾਰ ਆਸ਼ੂਤੋਸ਼ ਦਾ ਸੇਵਕ ਹੈ । ਮਈ 2009 ਵਿੱਚ ਆਸਟਰੀਆ ਦੇ ਬਿਆਨਾ ਕਾਂਡ ਦੇ ਪੀੜਤ ਸਿੱਖਾਂ ਦੇ ਵਿਰੁੱਧ ਬਾਦਲ ਦੇ ਗੁਲਾਮ ਅਵਤਾਰ ਸਿੰਘ ਮੱਕੜ ਨੇ ਅਖਬਾਰ ਵਿੱਚ ਇਸ਼ਤਿਹਾਰ ਦੇ ਕੇ ਗੁਰਮਤਿ ਦੀਆਂ ਧੱਜੀਆਂ ਉਡਾਉਣ ਵਾਲੇ ਸਾਧ ਦੀ ਪ੍ਰਸ਼ੰਸ਼ਾਂ ਕੀਤੀ ਅਤੇ ਮਨਮਤਿ ਨੂੰ ਰੋਕਣ ਵਾਲੇ ਸਿੰਘਾਂ ਨੂੰ  ਸਖਤ ਸਜਾਵਾਂ ਦੇਣ ਦੀ ਮੰਗ ਕੀਤੀ । ਇਸੇ ਸਾਧ ਦੇ ਨਮਿੱਤ ਅਕਾਲ ਤਖਤ ਤੇ ਅਖੰਡ ਪਾਠ ਪ੍ਰਕਾਸ਼ ਕਰਵਾਉਣ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ‘ਚ ਬਾਦਲ ਕੁਰਸੀ ਤੇ ਬੈਠਿਆ ਅਤੇ ਬੱਲਾਂ ਦੇ ਡੇਰੇ ਵਿੱਚ ਜਾ ਕੇ ਭੁੰਜੇ (ਥੱਲੇ) ਬੈਠਿਆ । ਇਹ ਫੋਟੋਆਂ ਵੀ ਅਖਬਾਰਾਂ ਵਿੱਚ ਛਪੀਆਂ ਸਨ । ਪ੍ਰਕਾਸ਼ ਸਿੰਘ ਬਾਦਲ ਨੇ ਸੱਚਖੰਡ ਬੱਲਾਂ ਦੇ ਡੇਰੇਦਾਰਾਂ ਵੱਲੋਂ ਤਿਆਰ ਕੀਤੇ ਗਏ ਵੱਖਰੇ ਗ੍ਰੰਥ ਨੂੰ ਮਾਨਤਾ ਦੇਣ ਲਈ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਤੇ 14 ਫਰਵਰੀ 2014 ਨੂੰ ਪੰਜਾਬ ਸਰਕਾਰ ਵੱਲੋਂ ਅਖਬਾਰਾਂ ਵਿੱਚ ਦਿੱਤੇ ਗਏ ਵਧਾਈ ਦੇ ਇਸ਼ਤਿਹਾਰਾਂ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਛੱਡ ਕੇ, ਡੇਰੇ ਵੱਲੋਂ ਤਿਆਰ ਕੀਤੇ ਗਏ ਵੱਖਰੇ ਗ੍ਰੰਥ ਵਿੱਚੋਂ ਤੁਕਾਂ ਲੈ ਕੇ ਲਿਖਵਾਈਆਂ ।ਅਮਰੀਕ ਸਿੰਘ :- (ਕੋਲ ਬੈਠੇ ਅਮਰੀਕ ਸਿੰਘ ਨੇ ਕਿਹਾ ਕਿ) ਕਾਂਗਰਸ ਤਾਂ ਅਕਾਲੀ-ਭਾਜਪਾ ਗੱਠਜੋੜ ਨਾਲੋਂ ਬਹੁਤ ਚੰਗੀ ਹੈ । ਜਿਹੜਾ ਅਕਾਲ ਤਖਤ ਤੇ ਹਮਲਾ ਇੰਦਰਾ ਗਾਂਧੀ ਨੇ ਕੀਤਾ ਸੀ ਉਹ ਵੀ ਭਾਜਪਾ ਵਾਲਿਆਂ ਨੇ ਦਬਾਅ ਪਾ ਕੇ ਕਰਵਾਇਆ ਸੀ । ਇੰਦਰਾ ਤਾਂ ਹਮਲਾ ਕਰਨ ਤੋਂ ਟਾਲ ਮਟੋਲ ਕਰਦੀ ਸੀ।
ਕਾਲੀ ਸਿੰਘ :-ਤੁਸੀਂ ਤਾਂ ਭਾਈ ਹਰ ਵਾਰ ਵੋਟਾਂ ਕਾਂਗਰਸ ਨੂੰ ਪਾਉਂਦੇ ਹੋ ਤੁਸੀਂ ਤਾਂ ਕਾਂਗਰਸ ਨੂੰ ਚੰਗੀ ਹੀ ਕਹੋਂਗੇ ।
ਅਮਰੀਕ ਸਿੰਘ :- ਜਥੇਦਾਰ ਜੀ ਗੱਲ ਸਾਡੇ ਕਹਿਣ ਦੀ ਨੀ ਅਕਾਲੀ-ਭਾਜਪਾ ਗੱਠਜੋੜ ਨਾਲੋਂ ਕਾਂਗਰਸ ਹੈ ਹੀ ਚੰਗੀ, 1984 ਦੀਆਂ ਘਟਨਾਵਾਂ ਦਾ ਕਾਂਗਰਸ ਨੂੰ ਪਛਤਾਵਾ ਹੈ, ਇਸਦੀ ਕਾਂਗਰਸ ਮੁਆਫੀ ਵੀ ਮੰਗ ਚੁੱਕੀ ਹੈ, ਸਿੱਖਾਂ ਨੂੰ ਨੇੜੇ ਲਾਉਣ ਲਈ ਕਾਂਗਰਸ ਨੇ 10 ਸਾਲ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਇੱਕ ਸਿੱਖ (ਮਨਮੋਹਨ ਸਿੰਘ) ਨੂੰ ਬਹਾਇਆ । ਫੌਜ ਦਾ ਮੁਖੀ ਵੀ ਇੱਕ ਸਿੱਖ ਬਣਵਾਇਆ । ਅਕਾਲੀਆਂ ਦੀ ਭਾਜਪਾ ਨਾਲ ਮਿਤਰਤਾ ਹੈ ਉਹ ਅਡਵਾਨੀ ਤੋਂ ਮੁਆਫੀ ਮੰਗਵਾ ਕੇ ਵਿਖਾਉਣ, ਗੁਜਰਾਤ ਵਿੱਚ ਘੱਟ ਗਿਣਤੀ ਮੁਸਲਮਾਨ ਵੀਰਾਂ ਦੇ ਹੋਏ ਕਤਲੇਆਮ ਬਾਰੇ ਮੋਦੀ ਕਹਿੰਦਾ ਮੈਂ ਮੁਆਫੀ ਕਿਉਂ ਮੰਗਾਂ ।
ਕਾਲੀ ਸਿੰਘ :- ਬਹੁਤ ਮਾੜੀ ਗੱਲ ਹੈ ਕਿ ਤੁਸੀਂ ਸਿੱਖਾਂ ਦੀ ਦੁਸ਼ਮਣ ਕਾਂਗਰਸ ਨੂੰ ਚੰਗੀ ਕਹੀਂ ਜਾਂਦੇ ਹੋਂ ।
ਅਮਰੀਕ ਸਿੰਘ :- ਨਹੀਂ ਜਥੇਦਾਰ ਜੀ ਤੁਹਾਨੂੰ ਭਰਮ ਹੈ ਕਿ ਕਾਂਗਰਸ ਸਿੱਖਾਂ ਦੀ ਦੁਸ਼ਮਣ ਹੈ । ਚਲੋ ਤੁਹਾਡੀ ਗੱਲ ਮੰਨ ਲੈਂਦੇ ਹਾਂ ਕਿ ਕਾਂਗਰਸ ਇੰਦਰਾ ਗਾਂਧੀ ਸਮੇਂ ਸਿੱਖਾਂ ਦੀ ਦੁਸ਼ਮਣ ਸੀ, ਜਿਸ ਨੇ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਤੇ ਹਮਲਾ ਕੀਤਾ । ਪਰ ਇੰਦਰਾ ਨੂੰ ਤਾਂ ਉਸਦੇ ਕੀਤੇ ਦੀ ਸਜ਼ਾ ਸਿੰਘਾਂ ਨੇ ਦੇ ਦਿੱਤੀ, ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸਿੰਘਾਂ ਨੇ ਸਜਾ ਦੇ ਦਿੱਤੀ, ਰਾਜੀਵ ਗਾਂਧੀ ਨੂੰ ਵੀ ਸਜਾ ਮਿਲ ਚੁੱਕੀ ਹੈ ।ਨਾਲੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਸਿੱਖਾਂ ਨਾਲ ਦੁਸ਼ਮਣੀ ਨਹੀਂ ਚਾਹੁੰਦੇ ਅਤੇ ਨਾ ਹੀ ਇਹ ਭਾਜਪਾ ਵਾਂਗ ਫਿਰਕੂ ਹਨ । ਹੁਣ ਉਹਨਾਂ ਦੁਸ਼ਮਣਾਂ ਦੇ ਮਰਨ ਤੋਂ ਬਾਅਦ ਵੀ ਦੁਸ਼ਮਣੀ ਰੱਖਣੀ ਕੋਈ ਚੰਗਾ ਅਸੂਲ ਨਹੀਂ ਹੈ ।
ਕਾਲੀ ਸਿੰਘ :- ਅੱਛਾ ਅਸੀਂ ਹੁਣ ਉਹਨਾਂ ਦੁਸ਼ਮਣਾਂ ਨੂੰ ਭੁੱਲ ਜਾਈਏ ? ਇਹੀ ਚੰਗਾ ਅਸੂਲ ਹੈ ?
ਅਮਰੀਕ ਸਿੰਘ :- ਜਥੇਦਾਰ ਜੀ ਤੁਸੀਂ ਤਾਂ ਐਵੇਂ ਗੁੱਸੇ ਹੋ ਜਾਨਿਓ, ਤੁਹਾਨੂੰ ਨਿਰਪੱਖ ਸਿੰਘ ਨੇ ਕਿੰਨਾ ਕੁੱਝ ਦੱਸਿਆ ਹੈ, ਇੰਦਰਾ ਗਾਂਧੀ, ਰਾਜੀਵ ਗਾਂਧੀ, ਮੁੱਖ ਮੰਤਰੀ ਬੇਅੰਤ ਸਿੰਘ ਨੂੰ ਤਾਂ ਸਜਾ ਮਿਲਣ (ਮਰ ਜਾਣ) ਤੋਂ ਬਾਅਦ ਵੀ ਤੁਸੀਂ ਭੁੱਲਣ ਨੂੰ ਤਿਆਰ ਨਹੀਂ ਹੋਂ, ਅਕਾਲੀ-ਭਾਜਪਾ ਵਾਲੇ ਜੋ ਮੁੱਢ ਤੋਂ ਲੈ ਕੇ ਅੱਜ ਤੱਕ ਸਿੱਖਾਂ ਨਾਲ ਦੁਸ਼ਮਣੀ ਪਾਲ ਰਹੇ ਹਨ ਉਹਨਾਂ ਨੂੰ ਤੁਸੀਂ ਵੋਟਾਂ ਪਾ ਪਾ ਕੇ ਕੁਰਸੀਆਂ ਤੇ ਬਿਠਾ ਰਹੇ ਹੋਂ ।
ਕਾਲੀ ਸਿੰਘ :- ਹੁਣ ਮੋਦੀ ਕਾਂਗਰਸ ਨੂੰ ਕਿਸਾਨ ਮਾਰ ਤੇ ਜਵਾਨ ਮਾਰ ਕਹਿ ਰਿਹਾ ਹੈ, ਇਸ ਵਿੱਚ ਕੀ ਗਲਤ ਹੈ ਕਾਂਗਰਸ ਕਿਸਾਨਾਂ ਨੂੰ ਵੀ ਮਾਰ ਰਹੀ ਹੈ ਤੇ ਫੌਜੀ ਜਵਾਨਾਂ ਨੂੰ ਵੀ ਮਰਵਾ ਰਹੀ ਹੈ ।
ਅਮਰੀਕ ਸਿੰਘ :- ਜਥੇਦਾਰ ਜੀ ਅਸਲ ਵਿੱਚ ਭਾਜਪਾ ਹੀ ਕਿਸਾਨ ਮਾਰ ਤੇ ਜਵਾਨ ਮਾਰ ਹੈ, ਤੁਹਾਡੇ ਸਾਹਮਣੇ ਮੋਦੀ 50 ਹਜਾਰ ਪੰਜਾਬੀ ਕਿਸਾਨਾਂ ਨੂੰ ਗੁਜਰਾਤ ਵਿੱਚੋਂ ਉਜਾੜ ਰਿਹਾ ਹੈ, ਉਂਝ ਵੀ ਭਾਜਪਾ ਵਪਾਰੀਆਂ ਪੱਖੀ ਹੈ ਕਿਸਾਨਾਂ ਦੀ ਇਹ ਦੁਸ਼ਮਣ ਹੀ ਹੈ । ਭਾਜਪਾ ਦੀ ਸਰਕਾਰ ਸਮੇਂ ਇਹਨਾਂ ਭਾਜਪਾਈਆਂ ਨੇ ਬਿਨਾਂ ਮਤਲਬ ਤੋਂ ਕਾਰਗਿਲ ਦੀ ਜੰਗ ਲਵਾ ਕੇ ਸਾਡੇ ਦੇਸ਼ ਦੇ ਅਣਗਿਣਤ ਫੌਜੀ ਜਵਾਨ ਮਰਵਾ ਦਿੱਤੇ ਸੀ, ਫਿਰ ਇਸਦਾ ਰੱਖਿਆ ਮੰਤਰੀ ਸ਼ਹੀਦ ਹੋਏ ਫੌਜੀਆਂ ਦੇ ਕੱਫਣਾਂ ਵਿੱਚੋਂ ਵੀ ਪੈਸੇ ਖਾ ਗਿਆ ਸੀ, ਇਹ ਕਾਂਗਰਸ ਹੀ ਹੈ ਜੋ ਕਿਸਾਨਾਂ ਨਾਲ ਵੀ ਧੱਕਾ ਨਹੀਂ ਕਰਦੀ ਅਤੇ ਫੌਜੀ ਜਵਾਨਾਂ ਨੂੰ ਵੀ ਐਵੈਂ ਬਲਦੀ ਦੇ ਬੂਥੇ ਨਹੀਂ ਦਿੰਦੀ, ਜੇ ਭਾਜਪਾ ਦੀ ਸਰਕਾਰ ਬਣਗੀ ਇਹ ਤਾਂ ਉਦੀਂ ਪਹਿਲਾਂ ਪਾਕਿਸਤਾਨ ਨਾਲ ਪੰਗਾ ਲੈ ਕੇ ਸਾਡੇ ਫੌਜੀ ਜਵਾਨਾਂ ਨੂੰ ਮਰਵਾਉਣਗੇ । ਫਿਰ ਰਾਮ ਮੰਦਰ ਜਾਂ ਕੋਈ ਹੋਰ ਮੁੱਦਾ ਛੇੜ ਕੇ ਘੱਟ ਗਿਣਤੀ ਸਿੱਖਾਂ ਅਤੇ ਮੁਸਲਮਾਨਾਂ ਦਾ ਕਤਲੇਆਮ ਕਰਨਗੇ ਅਤੇ ਦੇਸ਼ ਵਿੱਚ ਫਿਰਕੂ ਦੰਗੇ ਕਰਵਾਉਣਗੇ ।
ਕਾਲੀ ਸਿੰਘ :- ਇਹ ਤਾਂ ਮੈਨੂੰ ਪਤਾ ਹੈ ਕਿ ਤੁਸੀਂ ਬਾਦਲ ਸਾਹਿਬ ਨੂੰ ਤਾਂ ਚੰਗਾ ਕਹਿੰਦੇ ਹੀ ਨਹੀਂ, ਪਰ ਆਹ ਪੰਜਾਬ ਵਿੱਚ ਜਿਹੜਾ ਨਸ਼ਿਆਂ ਦਾ ਹੜ ਆ ਰਿਹਾ ਹੈ ਕੇਂਦਰ ਦੀ ਕਾਂਗਰਸ ਸਰਕਾਰ ਇਸ ਨੂੰ ਕਿਉਂ ਨਹੀਂ ਰੋਕਦੀ ? ਕੀ ਕੇਂਦਰ ਦੀ ਸਰਕਾਰ ਪੰਜਾਬ ਨੂੰ ਨਸ਼ਿਆਂ ਰਾਹੀਂ ਬਰਬਾਦ ਨਹੀਂ ਕਰਨਾ ਚਾਹੁੰਦੀ ?
ਨਿਰਪੱਖ ਸਿੰਘ :- ਚੁੱਪ ਰਿਹਾ ।
ਕਾਲੀ ਸਿੰਘ :- ਹੁਣ ਬੋਲਦਾ ਕਿਉਂ ਨਹੀਂ ਕੀ ਨਸ਼ਿਆਂ ਨਾਲ ਪੰਜਾਬ ਦੀ ਜਵਾਨੀ ਤਬਾਹ ਨਹੀਂ ਹੋ ਰਹੀ ? ਇਨ੍ਹਾਂ ਨਸ਼ਿਆਂ ਨੇ ਤਾਂ ਖਾੜਕੂਆਂ ਦੇ ਸਮੇਂ ਤੋਂ ਵੀ ਵੱਧ ਪੰਜਾਬ ਦੀ ਜਵਾਨੀ ਨੂੰ ਖਤਮ ਕਰਕੇ ਰੱਖ ਦਿੱਤਾ ਹੈ । ਕੀ ਇਹ ਕਾਂਗਰਸ ਦੀ ਚਾਲ ਨਹੀਂ ਹੈ ? ਹੁਣ ਚੁੱਪ ਕਿਉਂ ਕਰ ਗਿਆ?
ਨਿਰਪੱਖ ਸਿੰਘ :- ਜਥੇਦਾਰ ਜੀ ਕੀ ਬੋਲਾਂ ਤੁਸੀਂ ਮੇਰੇ ਪਿਤਾ ਦੇ ਸਮਾਨ ਹੋਂ ਪਰ ਦੁੱਖ ਦੀ ਗੱਲ ਹੈ ਕਿ ਤੁਹਾਡੇ ਬਾਦਲ ਦਲੀਆਂ ਦੇ ਅਕਲ ਵਾਲਾ ਖਾਨਾ ਹੀ ਨਹੀਂ ਹੁੰਦਾ, ਤੁਹਾਨੂੰ ਭਾਵੇਂ ਕੋਈ ਜਿੰਨੀਆਂ ਮਰਜੀ ਦਲੀਲਾਂ ਦੇ ਕੇ ਬਾਦਲ ਦੀ ਅਸਲੀਅਤ ਤੁਹਾਡੇ ਸਾਹਮਣੇ ਰੱਖੇ, ਜਿਸਦਾ ਤੁਹਾਡੇ ਕੋਲ ਕੋਈ ਜਵਾਬ ਵੀ ਨਾ ਹੋਵੇ ਫਿਰ ਵੀ ਤੁਸੀਂ ਬਾਦਲ ਨੂੰ ਛੱਡ ਨੀ ਸਕਦੇ ਨਾ ਤੁਸੀਂ ਬਾਦਲ ਨੂੰ ਮਾੜਾ ਕਹਿ ਸਕਦੇ ਹੋਂ । ਜੋ ਕੁੱਝ ਬਾਦਲ ਕਹੇ ਤੁਹਾਡੇ ਲਈ ਤਾਂ ਉਹੀ ਸੱਚ ਹੈ । ਤੁਹਾਡੇ ਨਾਲ ਮੱਥਾ ਮਾਰਨਾ ਤਾਂ ਮੱਝ ਅੱਗੇ ਬੀਨ ਵਜਾਉਣ ਵਾਲੀ ਗੱਲ ਹੈ ।
ਕਾਲੀ ਸਿੰਘ :- ਗੁੱਸੇ ਹੋ ਕੇ ਅੱਛਾ ਤੁਹਾਨੂੰ ਕੱਲ੍ਹ ਦੇ ਜੰਮਿਆਂ ਨੂੰ ਜਿਆਦਾ ਅਕਲ ਹੈ । ਅਸੀਂ ਸਾਰੇ ਜੋ ਹੁਣ ਤੱਕ ਪੰਥ ਦੇ ਨਾਮ ਤੇ ਬਾਦਲਾਂ ਨੂੰ ਵੋਟਾਂ ਪਾ ਪਵਾਕੇ ਜਿਤਾੳੇਂਦੇ ਰਹੇ ਹਾਂ ਅਸੀਂ ਤਾਂ ਸਾਰੇ ਹੀ ਪਸ਼ੂ ਹਾਂ । ਮੈਨੂੰ ਨੀ ਤੇਰੀ ਵਿਚਾਰ ਚਰਚਾ ਦੀ ਲੋੜ, ਤੈਂ ਬਾਦਲ ਸਾਹਿਬ ਦੀ ਨੂੰਹ ਨੂੰ ਵੋਟ ਨਹੀਂ ਪਾਉਣੀ ਨਾ ਪਾਈਂ, ਤੂੰ ਮਨਪ੍ਰੀਤ ਬਾਦਲ ਦੀ ਝੋਲੀ ਭਰਦੀਂ, ਸਾਥੋਂ ਤਾਂ ਬਾਦਲ ਤੋਂ ਬਿਨਾਂ ਕਿਸੇ ਹੋਰ ਨੂੰ ਵੋਟ ਨਹੀਂ ਪਾਈ ਜਾਂਦੀ । ਇਨ੍ਹਾਂ ਕਹਿ ਕੇ ਕਾਲੀ ਸਿੰਘ ਤਖਤ ਪੋਸ਼ ਤੋਂ ਉੱਠਣ ਲੱਗਿਆ ਤਾਂ ਲਾਭ ਸਿੰਘ ਨੇ ਬਾਂਹ ਫੜ ਕੇ ਬਹਾ ਲਿਆ ।
ਲਾਭ ਸਿੰਘ :- ਜਥੇਦਾਰ ਜੀ ਤੁਹਾਨੂੰ ਇਉਂ ਗੁੱਸੇ ਹੋ ਕੇ ਨੀ ਜਾਣ ਦਿੰਦੇ । ਜੋ ਕੁੱਝ ਨਿਰਪੱਖ ਸਿੰਘ ਨੇ ਦੱਸਿਆ ਹੈ ਇਹ ਵੀ ਤੁਹਾਡੀ ਹੀ ਕ੍ਰਿਪਾ ਹੈ (ਵਿਅੰਗ ਨਾਲ) ਜੇ ਤੁਸੀਂ ਇਸ ਤਰ੍ਹਾਂ ਸਵਾਲ ਜਵਾਬ ਨਾ ਕਰਦੇ ਤਾਂ ਨਿਰਪੱਖ ਸਿੰਘ ਨੇ ਵੀ ਇਨੀਆਂ ਕੀਮਤੀ ਗੱਲਾਂ ਕਦੇ ਨਹੀਂ ਸੀ ਦੱਸਣੀਆਂ । ਚੱਲ ਵੀ ਨਿਰਪੱਖ ਸਿੰਘ ਨਸ਼ਿਆਂ ਬਾਰੇ ਸੁਣਾ ਇਹ ਕਿਸ ਦੀ ਦੇਣ ਨੇ ।
ਨਿਰਪੱਖ ਸਿੰਘ :- ਛੱਡ ਬਾਈ ਜਥੇਦਾਰ ਹੋਰ ਗੁੱਸੇ ਹੋਵੇਗਾ । ਮੈਂ ਤਾਂ ਆਪਣੇ ਕੋਲੋਂ ਕੁੱਝ ਨੀ ਕਿਹਾ ਮੈਂ ਤਾਂ ਜੋ ਅਖਬਾਰਾਂ ਰਸਾਲਿਆਂ ਵਿੱਚ ਪੜਿਆ ਹੈ ਉਹੀ ਕੁੱਝ ਦੱਸਿਆ ਹੈ ।
ਲਾਭ ਸਿੰਘ :- ਠੀਕ ਹੈ ਬਾਈ ਤੇਰੀ ਗੱਲ ਨਾਲ ਅਸੀਂ ਸਾਰੇ ਸਹਿਮਤ ਹਾਂ । ਅੰਦਰੋਂ ਤਾਂ ਜਥੇਦਾਰ ਵੀ ਸਹਿਮਤ ਹੀ ਹੋਵੇਗਾ, ਇਸਨੂੰ ਬੱਸ ਐਵੇਂ ਗੁੱਸਾ ਆ ਗਿਆ । ਤੁਹਾਡੀਆਂ ਗੱਲਾਂ ਬਿਲਕੁਲ ਠੀਕ ਹਨ ਤੁਸੀਂ ਤੱਥਾਂ ਦੇ ਅਧਾਰ ਤੇ ਸਾਰੀ ਗੱਲ ਕੀਤੀ ਹੈ । ਆਪਣੇ ਜਥੇਦਾਰ ਨੇ ਵੀ ਆਪਣੇ ਕੋਲੋਂ (ਆਪਣੇ ਦਿਮਾਗ ਨੂੰ ਵਰਤ ਕੇ) ਕੁੱਝ ਨੀ ਬੋਲਿਆ ਇਹ ਤਾਂ ਵਿਚਾਰੇ ਬਾਦਲ ਪਿੱਛੇ ਲੱਗੇ ਹੋਏ ਹਨ ਜੋ ਕੁੱਝ ਬਾਦਲ ਬੋਲਦੈ ਇਨ੍ਹਾਂ ਨੂੰ ਤਾਂ ਉਹੀ ਸੱਚ ਲੱਗਦੈ । ਉਂਝ ਵਿਚਾਰੇ ਇਹ ਮਨ ਦੇ ਸਾਫ ਹਨ ।
ਜੈਲਾ ਸਿੰਘ :- (ਕੋਲ ਬੈਠੇ ਜੈਲਾ ਸਿੰਘ ਨੇ ਕਿਹਾ) ਇਹਨਾਂ ਵਿਚਾਰੇ ਜਥੇਦਾਰਾਂ ਦੇ ਕੀ ਸਾਰੇ ਹੈ ਇਹ ਤਾਂ ਬਾਦਲ ਨੂੰ ਹੀ ਪੰਥ ਮੰਨਦੇ ਰਹੇ ਅਤੇ ਬਾਦਲ ਦੀ ਹੀ ਸੇਵਾ ਕਰਦੇ ਰਹੇ ਹਨ । ਠੀਕ ਹੈ ਇਹ ਮਨ ਦੇ ਮਾੜੇ ਨਹੀਂ ਸਨ ਪਰ ਇਹਨਾਂ ਨੇ ਬਾਦਲ ਤੋਂ ਬਿਨ੍ਹਾਂ ਕੁੱਝ ਹੋਰ ਸੁਣਿਆ ਤੇ ਮੰਨਿਆ ਹੀ ਨਹੀਂ, ਨਿਰਪੱਖ ਸਿੰਘ ਨਵੀਂ ਸੋਚ ਦਾ ਧਾਰਨੀ ਹੈ, ਇਹ ਅਕਾਲੀਆਂ ਵਾਂਗ ਅੰਧਵਿਸ਼ਵਾਸੀ ਨਹੀਂ ਤਾਂ ਹੀ ਇਹ ਬਾਦਲ ਨੂੰ ਪੰਥ ਮੰਨਣ ਦੀ ਥਾਂ ਪੰਥ ਦਾ ਦੁਸ਼ਮਣ ਮੰਨਦਾ ਹੈ ।
ਆਤਮਾ ਸਿੰਘ :- (ਜੈਲਾ ਸਿੰਘ ਦੀ ਗੱਲ ਮੁਕਣ ਤੋਂ ਪਹਿਲਾਂ ਹੀ ਆਤਮਾ ਸਿੰਘ ਬੋਲ ਪਿਆ) ਤੁਸੀਂ ਆਪਣੀ ਹੀ ਹੀਰ ਛੇੜ ਲਈ, ਨਿਰਪੱਖ ਸਿੰਘ ਤੋਂ ਨਸ਼ਿਆਂ ਬਾਰੇ ਤਾਂ ਸੁਣ ਲਉ, ਦਿਨ ਵੀ ਛਿਪਣ ਵਾਲਾ ਹੈ । ਫਿਰ ਕਦੇ ਦੁਬਾਰਾ ਇਹੋ ਜਿਹੀ ਗੱਲ ਚੱਲੇ ਜਾਂ ਨਾ ਚੱਲੇ । ਚੱਲ ਸੁਣਾ ਵੀ ਨਿਰਪੱਖ ਸਿੰਘ ਨਸ਼ੇ ਕਿਸ ਦੀ ਦੇਣ ਨੇ ?
ਨਿਰਪੱਖ ਸਿੰਘ :- ਬਾਬਾ ਆਤਮਾ ਸਿੰਘ ਜੀ ਪੂਰੇ ਪੰਜਾਬ ਨੂੰ ਨਸ਼ਿਆਂ ਦੇ ਸਮੁੰਦਰ ਵਿੱਚ ਡੁਬੋ ਕੇ ਖਤਮ ਕਰਨਾ ਇਹ ਵੀ ਬਾਦਲ ਸਾਹਿਬ ਦੀ ਹੀ ਦੇਣ ਹੈ । 9 ਫਰਵਰੀ 2014 ਨੂੰ ਪੰਜਾਬੀ ਟ੍ਰਿਬਿਊਨ ਵਿੱਚ ਖਬਰ ਸੀ ਕਿ ਪੰਜਾਬ ਸਰਕਾਰ ਨੇ ਸ਼ਰਾਬ ਤੋਂ ਸਾਲ 2013-14 ਵਿੱਚ 3600 ਕਰੋੜ ਦੀ ਕਮਾਈ ਕੀਤੀ, ਹੁਣ ਸਾਲ 2014-15 ਵਿੱਚ 4500 ਕਰੋੜ ਦੀ ਕਮਾਈ ਕਰਨ ਦਾ ਟੀਚਾ ਮਿੱਥਿਆ ਹੈ । ਕੀ ਇਹ ਸ਼ਰਾਬ ਬਾਹਰਲੇ ਦੇਸ਼ਾਂ ਵਿੱਚ ਵਿਕੇਗੀ, ਇਹ 4500 ਕਰੋੜ ਦੀ ਕਮਾਈ ਵੀ ਪੰਜਾਬ ਤੋਂ ਹੀ ਕਰਨੀ ਹੈ ਅਤੇ ਸ਼ਰਾਬ ਵੀ ਪੰਜਾਬੀਆਂ ਨੂੰ ਹੀ ਪਿਲਾਉਣੀ ਹੈ । ਡੇਢ ਕੁ ਸਾਲ ਪਹਿਲਾਂ 12 ਅਕਤੂਬਰ 2012 ਨੂੰ ਪੰਜਾਬੀ ਟ੍ਰਿਬਿਊਨ ਦੇ ਮੁੱਖ ਪੰਨੇ ਤੇ ਰਾਹੁਲ ਗਾਂਧੀ ਦਾ ਬਿਆਨ ਸੀ ਕਿ ਨਸ਼ਿਆਂ ਨੇ ਖਾ ਲਿਆ ਪੰਜਾਬ, ਅਗਲੇ ਦਿਨ 13 ਅਕਤੂਬਰ ਨੂੰ ਸੁਖਬੀਰ ਸਿੰਘ ਬਾਦਲ ਦਾ ਪੰਜਾਬੀ ਟ੍ਰਿਬਿਊਨ ਵਿੱਚ ਬਿਆਨ ਛਪਿਆ ਕਿ ਰਾਹੁਲ ਗਾਂਧੀ ਨਸ਼ਿਆਂ ਬਾਰੇ ਦਿੱਤੇ ਬਿਆਨ ਲਈ ਮੁਆਫੀ ਮੰਗੇ । ਆਹ ਹੁਣ ਜਦੋਂ ਜਗਦੀਸ਼ ਸਿੰਘ ਭੋਲਾ ਫੜਿਆ ਗਿਆ ਜਿਸਨੇ ਬਿਕਰਮ ਸਿੰਘ ਮਜੀਠੀਏ ਆਦਿ ਤੱਕ ਨੂੰ ਨਸ਼ਿਆਂ ਦੇ ਵਪਾਰ ਵਿੱਚ ਸ਼ਾਮਿਲ ਦੱਸਿਆ ਤੇ ਇਸਦੀ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਤਾਂ ਵੱਡੇ ਬਾਦਲ ਨੇ ਮਜੀਠੀਏ ਨੂੰ ਕਲੀਨ ਚਿੱਟ ਦੇ ਦਿੱਤੀ । ਸੁਖਬੀਰ ਬਾਦਲ ਨੇ ਰਤਨ ਸਿੰਘ ਅਜਨਾਲਾ ਅਤੇ ਉਸਦੇ ਪੁੱਤਰ ਅਮਰਪਾਲ ਸਿੰਘ ਬੋਨੀ ਨੂੰ ਕਲੀਨ ਚਿੱਟ ਦੇ ਦਿੱਤੀ । ਕਹਿੰਦੇ ਇਨ੍ਹਾਂ ਦੀ ਜਾਂਚ ਦੀ ਕੋਈ ਲੋੜ ਨੀ । ਹੁਣ ਪਤਾ ਲੱਗਦਾ ਹੈ ਕਿ ਰਾਹੁਲ ਨੇ ਸੱਚ ਹੀ ਬੋਲਿਆ ਸੀ । ਪਰ ਹੁਣ ਸੁਖਬੀਰ ਬਾਦਲ ਹੋਰ ਨੂੰ ਕੌਣ ਕਹੇ ਕਿ (ਰਾਣੀਏ ਅੱਗਾ ਢੱਕ) ਹੁਣ ਤੁਸੀਂ ਮੁਆਫੀ ਮੰਗੋ ? ਪਿਛਲੇ ਸਾਲ ਪੰਜਾਬ ਸਰਕਾਰ ਨੇ ਤੰਬਾਕੂ ਤੇ ਟੈਕਸ ਵੱਧ ਲਾ ਦਿੱਤਾ ਸੀ ਜਿਸ ਕਾਰਨ ਪੰਜਾਬ ਵਿੱਚ ਤੰਬਾਕੂ ਦੀ ਵਿਕਰੀ ਘੱਟ ਗਈ ਸੀ । ਤੰਬਾਕੂ ਦੀ ਘਟੀ ਬਿਕਰੀ ਤੋਂ ਚਿੰਤਤ ਬਾਦਲ ਸਰਕਾਰ ਨੇ ਐਂਤਕੀ ਤੰਬਾਕੂ ਦੀ ਖਪਤ (ਵਰਤੋਂ) ਵਧਾਉਣ ਵਾਸਤੇ ਤੰਬਾਕੂ ਤੋਂ ਵੈਟ ਘਟਾ ਦਿੱਤਾ, ਇਸ ਬਾਰੇ 17 ਫਰਵਰੀ 2014 ਦੇ ਪੰਜਾਬੀ ਟ੍ਰਿਬਿਊਨ ਦੀ ਸੰਪਾਦਕੀ ਪੜ੍ਹ ਕੇ ਵੇਖ ਲੈਣਾ । ਪੰਜਾਬ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਤੰਬਾਕੂ ਤੋਂ ਵੈਟ ਘਟਾਉਣ ਨਾਲ ਤੰਬਾਕੂ ਦੀ ਵਿਕਰੀ ਵਧੇਗੀ । ਵੱਧ ਵਿਕਰੀ ਕਾਰਨ ਵੈਟ ਟੈਕਸ ਤੋਂ ਹੋਣ ਵਾਲੀ ਆਮਦਨ ਵਧੇਗੀ, ਫਿਰ ਇਸ ਆਮਦਨ ਨਾਲ ਤੰਬਾਕੂ ਦੀ ਵਰਤੋਂ ਕਾਰਨ ਕੈਂਸਰ ਦੇ ਮਰੀਜ ਬਣੇ ਲੋਕਾਂ ਦੀ ਸਹਾਇਤਾ ਕੀਤੀ ਜਾਵੇਗੀ । ਸੰਪਾਦਕੀ ਵਿੱਚ ਅੱਗੇ ਲਿਖਿਆ ਹੈ ਕਿ ਪੰਜਾਬ ਵਿੱਚ ਸਰਕਾਰੀ ਸਿਹਤ ਕੇਂਦਰਾਂ ਦੀ ਗਿਣਤੀ 3156 ਹੈ ਅਤੇ ਸ਼

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.