ਕੈਟੇਗਰੀ

ਤੁਹਾਡੀ ਰਾਇ



ਸੰਪਾਦਕੀ ਸੁਨੇਹਾ
ਵਿਸ਼ਾ:- ਅਤਿੰਦਰਪਾਲ ਸਿੰਘ, ਸਾਬਕਾ ਐਮ.ਪੀ. ਦਾ ਚਿੱਠੀ ਨੁਮਾ ਲੇਖ!
ਵਿਸ਼ਾ:- ਅਤਿੰਦਰਪਾਲ ਸਿੰਘ, ਸਾਬਕਾ ਐਮ.ਪੀ. ਦਾ ਚਿੱਠੀ ਨੁਮਾ ਲੇਖ!
Page Visitors: 2773

ਵਿਸ਼ਾ:-  ਅਤਿੰਦਰਪਾਲ ਸਿੰਘ, ਸਾਬਕਾ ਐਮ.ਪੀ. ਦਾ ਚਿੱਠੀ ਨੁਮਾ ਲੇਖ!           
    ਇਹ ਲੇਖ “thekhalsa.org”  ਤੇ ਦੋ ਭਾਗਾਂ ਵਿਚ ਛਪਿਆ ਸੀ, ਜਿਸ ਵਿਚ ਅਤਿੰਦਰਪਾਲ ਸਿੰਘ ਨੇ ਕੁਝ ਪੰਥਿਕ ਧਿਰਾਂ ਤੇ ਬੜੇ ਗੰਭੀਰ ਆਰੋਪ ਲਗਾਏ ਸਨ।
    ਇਸ ਲੇਖ ਨੂੰ ਲੈ ਕੇ ਵੈਬਸਾਈਟ ਦੇ ਸੰਪਾਦਕੀ ਬੋਰਡ ਨੇ ਇਕ ਜ਼ਰੂਰੀ ਮੀਟਿੰਗ ਸੱਦ ਲਈ, ਜਿਸ ਵਿਚ ਬੜੀਆਂ ਨਿੱਠ ਕੇ ਵਿਚਾਰਾਂ ਹੋਈਆਂ। ਅੰਤ ਵਿਚ ਫੈਸਲਾ ਲਿਆ ਗਿਆ ਕਿ “ thekhalsa ” ਵੈਬਸਾਈਟ ਦਾ ਕੰਮ, ਗੁਰਮਤਿ ਦਾ ਪਰਚਾਰ ਅਤੇ ਸਿੱਖਾਂ ਨੂੰ ਆਪਸ ਵਿਚ ਜੋੜਨਾ ਹੈ, ਪਰ ਇਸ ਲੇਖ ਰਾਹੀਂ ਕੁਝ ਪੰਥਿਕ ਧਿਰਾਂ ਦੀ ਆਪਸੀ ਦੂਰੀ ਹੋਰ ਵਧੀ ਹੈ, ਜੋ ਵੈਬਸਾਈਟ ਦੀ ਨੀਤੀ ਦੀ ਸਰਾਸਰ ਉਲੰਘਣਾ ਹੈ।
    ਪਾਠਕਾਂ ਨੂੰ ਬੇਨਤੀ ਹੈ ਕਿ ਇਹ ਗਲਤੀ ਸੰਪੂਰਨ ਰੂਪ ਵਿਚ ਮੇਰੀ ਹੈ, ਇਸ ਵਿਚ ਵੈਬਸਾਈਟ ਦੇ ਸੰਪਾਦਕੀ ਬੋਰਡ ਵਿਚਲੇ ਕਿਸੇ ਮੈਂਬਰ ਦਾ ਕੋਈ ਦੋਸ਼ ਨਹੀਂ ਹੈ। ਹਾਲਾਂਕਿ ਵੈਬਸਾਈਟ ਤੋਂ ਉਹ ਲੇਖ ਹਟਾ ਦਿੱਤਾ ਗਿਆ ਹੈ, ਪਰ ਏਨਾ ਹੀ ਕਾਫੀ ਨਹੀਂ ਹੈ, ਮੈਂ ਪਾਠਕਾਂ ਅਤੇ ਹੋਰ ਸਾਰੀਆਂ ਸਬੰਧਿਤ ਧਿਰਾਂ ਨੂੰ ਬੇਨਤੀ ਕਰਦਾ ਹਾਂ ਕਿ ਮੇਰੀ ਇਸ ਭੁੱਲ ਨੂੰ ਮਾਫ ਕਰਨ।
 ਪਰ ਇਸ ਮਾਮਲੇ ਵਿਚ ਇਨ੍ਹਾਂ ਸਾਰੀਆਂ ਧਿਰਾਂ ਨੇ ਵੀ ਆਪਣਾ ਫਰਜ਼ ਪੂਰੀ ਤਰ੍ਹਾਂ ਨਹੀਂ ਨਿਭਾਇਆ ਹੈ, ਉਨ੍ਹਾਂ ਨੇ ਇਸ ਗਲਤੀ ਲਈ ਇਕ ਵਾਰ ਵੀ ਨਹੀ ਟੋਕਿਆ।          
     ਅਸੀਂ ਵੈਬਸਾਈਟ ਸ਼ੁਰੂ ਕਰਨ ਵੇਲੇ ਹੀ ਇਹ ਸਾਫ ਕਰ ਦਿੱਤਾ ਸੀ ਕਿ ਇਹ ਵੈਬਸਾਈਟ, ਦੂਜੀਆਂ ਵੈਬਸਾਈਟਾਂ ਵਾਙ ਸਾਡੀ ਨਿੱਜੀ ਨਹੀਂ ਹੈ, ਬਲਕਿ ਗੁਰਮਤਿ ਨੂੰ ਮੰਨਣ ਵਾਲੇ ਸਾਰੇ ਵੀਰਾਂ-ਭੈਣਾਂ ਦੀ ਹੈ, ਮਾਲਕਾਂ ਦਾ ਫਰਜ਼ ਹੁੰਦਾ ਹੈ ਕਿ ਉਹ ਨੌਕਰਾਂ ਤੇ ਪੂਰੀ ਚੌਕਸੀ ਰੱਖਣ, ਆਸ ਕਰਦਾ ਹਾਂ ਕਿ ਅਗਾਂਹ ਤੋਂ ਤੁਸੀਂ ਪੂਰੇ ਚੌਕਸ ਹੋ ਕੇ ਵਰਤੋਗੇ, ਜਿਸ ਨਾਲ ਗੁਰਮਤਿ ਦੇ ਘਰ ਨੂੰ ਸੰਨ੍ਹ ਨਾ ਲੱਗੇ।   
       ਖਿਮਾ ਦਾ ਜਾਚਕ
       ਅਮਰ ਜੀਤ ਸਿੰਘ ਚੰਦੀ
   (ਨੋਟ:- ਭਵਿੱਖ ਵਿਚ ਕੋਈ ਵੀ ਵੀਰ-ਭੈਣ ਉਪਰੋਕਤ ਲੇਖ ਲਈ ਵੈਬਸਾਈਟ ਦਾ ਹਵਾਲਾ ਨਾ ਦੇਵੇ। ਧੰਨਵਾਦੀ ਹੋਵਾਂਗੇ।
     ਅਮਰ ਜੀਤ ਸਿੰਘ ਚੰਦੀ)        
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.