ਕੈਟੇਗਰੀ

ਤੁਹਾਡੀ ਰਾਇ

New Directory Entries


ਸੰਪਾਦਕੀ ਸੁਨੇਹਾ
“ ਗੁਰੂ ਗ੍ਰੰਥ ਸਾਹਿਬ ਦਰਸ਼ਨ ”
“ ਗੁਰੂ ਗ੍ਰੰਥ ਸਾਹਿਬ ਦਰਸ਼ਨ ”
Page Visitors: 695

                                ਸੰਪਾਦਕੀ ਸੁਨੇਹਾ
     ਸਾਰੇ ਸੁਹਿਰਦ ਲੇਖਕਾਂ ਅਤੇ ਪਾਠਕਾਂ ਨੂੰ ,
                              ਵਾਹਿਗੁਰੂ ਜੀ ਕਾ ਖਾਲਸਾ     ਵਾਹਿਗੁਰੂ ਜੀ ਕੀ ਫਤਿਹ
   ਨਵੀਂ-ਨਵੀਂ ਵੈਬਸਾਈਟ ਬਣੀ ਹੋਣ ਕਾਰਨ , ਵਾਧੂ ਰੁਝੇਵਿਆਂ ਵਿਚ ਫਸੇ ਹੋਣ ਕਰ ਕੇ ਗੁਰਬਾਣੀ (ਜੋ ਸਾਡਾ ਮੂਲ ਵਿਸ਼ਾ ਹੈ) ਵੱਲ ਧਿਆਨ ਦੇਣ ਦਾ ਮੌਕਾ ਹੀ ਨਹੀਂ ਮਿਲ ਸਕਿਆ , ਜਿਸ ਲਈ ਪਾਠਕਾਂ ਤੋਂ ਖਿਮਾ ਦੇ ਯਾਚਕ ਹਾਂ ।
     ਅਗਲੇ ਹਫਤੇ ਤੋਂ , ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀ-ਵਾਰ , ਸਰਲ ਵਿਆਖਿਆ “ ਗੁਰੂ ਗ੍ਰੰਥ ਸਾਹਿਬ ਦਰਸ਼ਨ ”  ਸ਼ੁਰੂ ਕੀਤੀ ਜਾ ਰਹੀ ਹੈ । ਜਿਸ ਵਿਚ ਉਨ੍ਹਾਂ ਸ਼ਬਦਾਂ ਦੇ ਵੀ ਭੇਦ ਖੋਲ੍ਹੇ ਜਾਣਗੇ , ਜਿਨ੍ਹਾਂ ਨੂੰ ਅੱਜ-ਤਕ ਛੇੜਿਆ ਹੀ ਨਹੀਂ ਗਿਆ । ਵਿਚਾਰ ਬਿਲਕੁਲ ਸਰਲ ਭਾਸ਼ਾ ਵਿਚ , ਹਰ ਕਿਸੇ ਵੀਰ-ਭੈਣ ਦੀ ਸਮਝ ਵਿਚ ਆਉਣ ਵਾਲੀ ਬੋਲੀ ਵਿਚ ਕੀਤੇ ਜਾਣਗੇ
     ਭੈਣਾਂ-ਵੀਰਾਂ ਨੂੰ ਬੇਨਤੀ ਹੈ ਕਿ ਸ਼ੁਰੂ ਤੋਂ ਹੀ ਇਸ ਨਾਲ ਜੁੜਨ , ਤਾਂ ਜੋ ਕੋਈ ਗੱਲ ਸਮਝਣੋਂ ਰਹਿ ਨਾ ਜਾਵੇ । ਗੁਰਬਾਣੀ ਦੀ ਵਿਆਖਿਆ ਸ਼ੁਰੂ ਕਰਨ ਤੋਂ ਪਹਿਲਾਂ ਦੇ ਦੋ ਸ਼ਬਦਾਂ ਵਿਚ , ਬਹੁਤ ਕੁਝ ਅਜਿਹਾ ਵਿਚਾਰਿਆ ਜਾਵੇਗਾ , ਜਿਸ ਆਸਰੇ ਗੁਰਬਾਣੀ ਦਾ ਮੂਲ ਸਿਧਾਂਤ , ਫਲਸਫਾ (ਦਰਸ਼ਨ) ਸਮਝਣ ਵਿਚ ਬਹੁਤ ਸੌਖ ਹੋ ਜਾਵੇਗੀ । 
    ਗੁਰਬਾਣੀ ਦੀ ਵਿਆਖਿਆ ਲਈ ਖਾਲੀ , “ ਗੁਰੂ ਗ੍ਰੰਥ ਸਾਹਿਬ ਜੀ ”  “ ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ ”    “ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ ” ਅਤੇ  “ ਮਹਾਨ ਕੋਸ਼ ” ਤੋਂ ਹੀ ਸੇਧ ਲਈ ਜਾਵੇਗੀ ।
     ਵੀਰਾਂ-ਭੈਣਾਂ ਦੇ ਸੁਝਾਵਾਂ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ ।
    ਗੁਰੂ ਜੀ ਤੋਂ ਆਸ ਕਰਦੇ ਹਾਂ ਕਿ ਉਹ ਇਸ ਕੰਮ ਵਿਚ ਆਪ ਹੀ ਸਹਾਈ ਹੋਣਗੇ ।
     (ਜੇ ਕੋਈ ਭੈਣ-ਵੀਰ ਇਸ ਦਾ ਅੰਗਰੇਜ਼ੀ ਜਾਂ ਹੋਰ ਕਿਸੇ ਵਿਦੇਸ਼ੀ ਭਾਸ਼ਾ ਵਿਚ ਉਲੱਥਾ ਕਰਨਾ ਚਾਹੇਗਾ ਤਾਂ , ਉਸ ਦੇ ਸ਼ੂਕਰ ਗੁਜ਼ਾਰ ਹੋਵਾਂਗੇ ।)

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.