ਕੈਟੇਗਰੀ

ਤੁਹਾਡੀ ਰਾਇ



ਸੰਪਾਦਕੀ ਸੁਨੇਹਾ
ਪਾਠਕਾਂ ਅਤੇ ਲੇਖਕ ਵੀਰਾਂ ਨੂੰ ਸਤਿਕਾਰ ਸਹਿਤ ਗੁਰ-ਫਤਿਹ ਪਰਵਾਨ ਹੋਵੇ ਜੀ।
ਪਾਠਕਾਂ ਅਤੇ ਲੇਖਕ ਵੀਰਾਂ ਨੂੰ ਸਤਿਕਾਰ ਸਹਿਤ ਗੁਰ-ਫਤਿਹ ਪਰਵਾਨ ਹੋਵੇ ਜੀ।
Page Visitors: 2972

    ਪਾਠਕਾਂ ਅਤੇ ਲੇਖਕ ਵੀਰਾਂ ਨੂੰ ਸਤਿਕਾਰ ਸਹਿਤ ਗੁਰ-ਫਤਿਹ ਪਰਵਾਨ ਹੋਵੇ ਜੀ।
            ਕੁਝ ਦਿਨਾਂ ਤੋਂ ਮੈਂ ਆਪਣੀ ਵੈਬਸਾਈਟ ਨਾਲ ਇੰਸਾਫ ਨਹੀਂ ਕਰ ਪਾ ਰਿਹਾ, ਇਸ ਲਈ ਮੈਂ ਇਸ ਦਾ ਕਾਰਨ ਵੀਰਾਂ/ਭੈਣਾਂ ਨਾਲ ਸਾਂਝਾ ਕਰ ਰਿਹਾ ਹਾਂ, ਤਾਂ ਜੋ ਉਹ ਮੇਰੀ ਮਜਬੂਰੀ ਨੂੰ ਸਮਝਦੇ ਹੋਏ, ਆਏ ਲੇਖਾਂ ਪ੍ਰਤੀ ਹੋ ਰਹੀ ਅਣਗਹਿਲੀ ਲਈ ਕੁਝ ਦਿਨਾਂ ਲਈ ਬੁਰਾ ਨਾ ਮਨਾਉਣ।  ਕੋਈ ਪੰਜਾਹ ਸਾਲ ਕਰੀਬ ਤੋਂ ਗੁਰਦਵਾਰਾ ਨਾਨਕ ਮਤਾ ਸਾਹਿਬ ਦੇ ਪ੍ਰਬੰਧ ਵਿਚ ਘੋਰ ਊਣਤਾੀਆਂ ਹੋ ਰਹੀਆਂ ਸਨ (ਜਿਸ ਦਾ ਪੂਰਾ ਵੇਰਵਾ ਕੁਝ ਦਿਨਾਂ ਮਗਰੋਂ ਤੁਹਾਡੇ ਸਾਮ੍ਹਣੇ ਪੇਸ਼ ਕਰਾਂਗਾ) ਫਿਲਹਾਲ ਤਾਂ ਏਨਾ ਹੀ ਦੱਸਣਾ ਹੈ ਕਿ ਲੱਮੀ ਜਦੋ-ਜਹੱਦ ਮਗਰੋਂ ਸੁਪਰੀਮ-ਕੋਰਟ ਅਤੇ ਹਾਈ ਕੋਰਟ ਦੀ ਮਿਹਰਬਾਨੀ ਸਦਕਾ, ਤਕਰੀਬਨ 32 ਸਾਲ ਮਗਰੋਂ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਚੋਣ ਦਾ ਮੌਕਾ ਬਣਿਆ ਹੈ, ਇਸ ਵਿਚ ਵੀ ਉਹ ਸਿੱਖ ਸੱਭ ਤੋਂ ਜ਼ਿਆਦਾ ਸਰਗਰਮ ਹਨ, ਜਿਨ੍ਹਾਂ ਨੇ ਗੁਰਦਵਾਰੇ ਦੀ ਜਾਇਦਾਦ, ਉਸ ਦੀਆਂ ਸ਼ਿਕਸ਼ਣ ਸੰਸਥਾਵਾਂ ਦਾ ਹੱਦੋਂ ਵੱਧ ਨੁਕਸਾਨ ਕੀਤਾ ਹੈ, ਅਤੇ ਨਾਨਕ-ਮਤੇ ਵਿਚ ਉਹ ਸਾਰੇ ਕੁਕਰਮ ਕਰਦੇ ਰਹੇ ਹਨ, ਜੋ ਕਿਸੇ ਵੇਲੇ ਨਨਕਾਣਾ-ਸਾਹਿਬ ਵਿਖੇ ਮਹੰਤ ਨਰੈਣੂ ਕਰਦਾ ਰਿਹਾ ਸੀ।
  ਇਸ ਵੇਲੇ ਸਭ ਤੋਂ ਵੱਡਾ ਮਸਲ੍ਹਾ ਇਹੀ ਹੈ ਕਿ, ਲੰਮੀ ਜਦੋ-ਜਹੱਦ ਮਗਰੋਂ ਮਿਲੇ ਮੌਕੇ ਵੇਲੇ ਵੀ ,ਜੇ ਇਹੀ ਲੋਕ ਕਮੇਟੀ ਤੇ ਕਾਬਜ਼ ਹੋ ਗਏ ਤਾਂ ਨਾਨਕ-ਮਤਾ ਸਾਹਿਬ ਨੂੰ ਆਜ਼ਾਦ ਕਰਾਉਣ ਲਈ ਕੁਰਬਾਨੀਆਂ ਦੇਣ ਦਾ ਰਾਹ ਹੀ ਬਾਕੀ ਰਹਿ ਜਾਵੇਗਾ। ਇਸ ਮਜਬੂਰੀ ਨੂੰ ਧਿਆਨ ਵਿਚ ਰੱਖਦੇ, ਚੋਣ ਦੇ ਪ੍ਰਬੰਧ ਵਿਚ ਬਹੁਤ ਮਸਰੂਫ ਹੋਣਾ ਪੈ ਰਿਹਾ ਹੈ। 25 ਦਸੰਬਰ ਤੱਕ ਚੋਣ ਪੂਰੀ ਹੋ ਜਾਵੇਗੀ, ਉਸ ਮਗਰੋਂ ਵੈਬਸਾਈਟ ਦਾ ਕੰਮ ਫਿਰ ਸੁਚਾਰੂ ਰੂਪ ਵਿਚ ਕੀਤਾ ਜਾਵੇਗਾ, ਉਸ ਵੇਲੇ ਤੱਕ ਜੇ ਕਿਸੇ ਦਿਨ ਵੈਬਸਾਈਟ ਅਪਡੇਟ ਨਹੀਂ ਹੁੰਦੀ ਹੈ, ਜਾਂ ਕਿਸੇ ਵੀਰ-ਭੈਣ ਦਾ ਕੋਈ ਲੇਖ ਨਹੀਂ ਛਪਦਾ ਹੈ ਤਾਂ ਉਸ ਲਈ ਖਿਮਾ ਦਾ ਜਾਚਕ ਹਾਂ।
            ਤੁਹਾਡਾ ਆਪਣਾ
        ਅਮਰ ਜੀਤ ਸਿੰਘ ਚੰਦੀ
            5-12-2016      
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.