ਕੈਟੇਗਰੀ

ਤੁਹਾਡੀ ਰਾਇ

New Directory Entries


ਸੰਪਾਦਕੀ ਸੁਨੇਹਾ
ਲੇਖਕ ਵੀਰਾਂ ਭੇਣਾ ਨੂੰ ਬੇਨਤੀ
ਲੇਖਕ ਵੀਰਾਂ ਭੇਣਾ ਨੂੰ ਬੇਨਤੀ
Page Visitors: 618

                                                        ਲੇਖਕਾਂ ਨੂੰ ਬੇਨਤੀ 
    ਸਤਿਕਾਰ ਯੋਗ , ਸੁਹਿਰਦ ਲੇਖਕਾਂ ਨੂੰ ,
                            ਵਾਹਿਗੁਰੂ ਜੀ ਕਾ ਖਾਲਸਾ       ਵਾਹਿਗੁਰੂ ਜੀ ਕੀ ਫਤਿਹ
   ਆਪ ਦੀ ਸੇਵਾ ਵਿਚ ਪਹਿਲਾਂ ਵੀ ਬਨਤੀ ਕੀਤੀ ਸੀ ਕਿ , ਕਿਸੇ ਦੂਸਰੇ ਨੂੰ ਸੰਬੋਧਿਤ ਲੇਖ , ਸਾਨੂੰ ਨਾ ਭੇਜਿਆ ਕਰੋ , ਅਸੀਂ ਛਾਪਣ ਤੋਂ ਅਸਮਰੱਥ ਹੋਵਾਂਗੇ । ਪਰ ਪਿਛਲੇ ਕੁਝ ਸਮੇ ਵਿਚ (ਮਾਹੌਲ ਦੀ ਕਿਰਪਾ ਸਦਕਾ) ਲੇਖਕ ਵੀਰਾਂ ਨੂੰ ਅਜਿਹੀ ਆਦਤ ਪੈ ਗਈ ਹੈ ਕਿ , ਉਨ੍ਹਾਂ ਦਾ ਲੈਖ ਲਿਖਣ ਦਾ ਮਕਸਦ ਹੀ ਆਪਣਾ ਸ਼ੌਕ ਪੂਰਾ ਕਰਨਾ , ਦੂਸਰਿਆਂ ਤੇ ਟਿਪਣੀਆਂ ਕਰਨੀਆਂ ਅਤੇ ਉਨ੍ਹਾਂ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰਨਾ ਹੁੰਦਾ ਹੈ । ਸੋ ਫਿਰ ਬੇਨਤੀ ਕਰਦੇ ਹਾਂ ਕਿ ਅਜਿਹੇ ਲੇਖ ਨੁਮਾ ਪੱਤ੍ਰ , ਆਪਣੇ ਉਨ੍ਹਾਂ ਮਿਤ੍ਰਾਂ ਨੂੰ ਸਿੱਧੇ ਹੀ ਭੇਜ ਦਿਆ ਕਰੋ ਜੀ ।
ਕੁਝ ਲੇਖਕ ਵੀਰਾਂ ਨੂੰ ਇਹ ਵੀ ਭਰਮ ਹੈ ਕਿ , ਮੈਂ ਇਸ ਢੰਗ ਨਾਲ ਵੱਖੀਉਂ ਚੂੰਢੀ ਵੱਢਦਾ ਹਾਂ ਕਿ ਕਿਸੇ ਨੂੰ ਪਤਾ ਹੀ ਨਹੀਂ ਲਗਦਾ , ਉਨ੍ਹਾਂ ਦੈ ਵੀ ਚਰਨਾਂ ਵਿਚ ਬੇਨਤੀ ਹੈ ਕਿ , ਵੀਰ ਜੀ ਸਾਡਾ ਮਕਸਦ ਦੂਜਿਆਂ ਦੇ ਚੂੰਢੀਆਂ ਵੱਢਣਾ ਨਹੀਂ ਹੈ । ਸਾਡਾ ਮਕਸਦ , ਸਿੱਖੀ ਵਿਚ ਪਈਆਂ ਉਲਝਣਾਂ ਨੂੰ ਸੁਲਝਾਉਣਾ ਹੈ , ਲੇਖਕ ਵੀਰ ਸਾਨੂੰ ਸਿਰਫ ਉਹੀ ਲੇਖ ਭੇਜਣ , ਜੋ ਸਾਰਿਆਂ ਨੂੰ ਸਾਂਝਾ ਸੰਬੋਧਤ ਹੋਵੇ , ਪੰਥ ਨੂੰ ਦਰ-ਪੇਸ਼ ਉਲਝਣਾਂ ਨੂੰ ਸੁਲਝਾਉਣ ਲਈ ਕੋਈ ਸੁਝਾਅ ਪੇਸ਼ ਕਰਦਾ ਹੋਵੇ । ਆਪਣਾ ਅਤੇ ਪੰਥ ਦਾ ਕੀਮਤੀ ਸਮਾ ਬਰਬਾਦ ਕਰਨ ਨਾਲ ਨੁਕਸਾਨ ਹੀ ਨੁਕਸਾਨ ਹੋਣਾ ਹੈ ।
     ਉਮੀਦ ਹੈ ਲੇਖਕ ਵੀਰ ਸਾਡੀ ਮਜਬੂਰੀ ਨੂੰ ਸਮਝਦੇ ਹੋਏ , ਸਾਡੀ ਬੇਨਤੀ ਪਰਵਾਨ ਕਰ ਕੇ ਸਾਨੂੰ ਰਿਣੀ ਬਨਾਉਣਗੇ ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.