ਕੈਟੇਗਰੀ

ਤੁਹਾਡੀ ਰਾਇਸੰਪਾਦਕੀ ਸੁਨੇਹਾ
ਆਉ ਰਲ-ਮਿਲ ਕੇ ਹੰਭਲਾ ਮਾਰੀਏ
ਆਉ ਰਲ-ਮਿਲ ਕੇ ਹੰਭਲਾ ਮਾਰੀਏ
Page Visitors: 617

                         ਸੰਪਾਦਕੀ ਸੁਨੇਹਾ
                ਆਉ ਰਲ-ਮਿਲ ਕੇ ਹੰਭਲਾ ਮਾਰੀਏ
      “ “ ਦਾ ਖਾਲਸਾ ”   ਦੇ ਪਾਠਕਾਂ ਨੂੰ ,
                      ਵਾਹਿਗੁਰੂ ਜੀ ਕਾ ਖਾਲਸਾ      ਵਾਹਿਗੁਰੂ ਜੀ ਕੀ ਫਤਿਹ
       ਸਿੱਖੀ ਵਿਚ ਬਹੁਤ ਸਾਰੇ ਕੰਮ ਕਰਨ ਵਾਲੇ ਹਨ , ਪਰ ਅਸੀਂ ਆਗੂਆਂ ਕੋਲੋਂ ਕੋਈ ਆਸ ਨਹੀਂ ਕਰ ਸਕਦੇ , ਭਾਵੇਂ ਉਹ ਆਗੂ ਸਿਆਸੀ ਹੋਣ , ਧਾਰਮਿਕ ਹੋਣ ਜਾਂ ਵਿਦਵਾਨ ਹੋਣ । ਇਸ ਲਈ ਇਹੋ ਹੀ ਠੀਕ ਹੈ ਕਿ ਆਪਾਂ ਰਲ-ਮਿਲ ਕੇ ਕੁਝ ਕੰਮ ਕਰਨਾ ਸ਼ੁਰੂ ਕਰੀਏ । ਇਨ੍ਹਾਂ ਵਿਚੋਂ ਇਕ ਕੰਮ ਅਜਿਹਾ ਹੈ , ਜਿਸ ਨੂੰ ਆਪਾਂ ਬੜੀ ਆਸਾਨੀ ਨਾਲ ਕਰ ਸਕਦੇ ਹਾਂ । ਸ, ਜਸਵੰਤ ਸਿੰਘ ਖਾਲੜਾ ਨੇ ਜੋ ਕੰਮ ਸ਼ੁਰੂ ਕੀਤਾ ਸੀ , ਆਪਾਂ ਉਸ ਨੂੰ ਪੂਰਾ ਕਰ ਸਕਦੇ ਹਾਂ , ਬੱਸ ਜ਼ਰਾ ਜਿਹਾ ਆਪਸੀ ਸਹਿਯੋਗ ਦੀ ਲੋੜ ਹੈ , ਅਤੇ ਇਸ ਨਾਲ ਪੰਥ ਦਾ ਬਹੁਤ ਵੱਡਾ ਕੰਮ ਹੋ ਜਾਵੇਗਾ ।
     1978 ਤੋਂ 1998 ਦੇ ਵਿਚਾਲੇ ਗਵਾਚੇ , ਮਾਰ ਦਿੱਤੇ ਗਏ ਜਾਂ ਜੇਲ੍ਹਾਂ ਵਿਚ ਖੁਆਰ ਹੋ ਰਹੇ ਸਿੱਖਾਂ , ਸਿੱਖ ਬੱਚਿਆਂ ਅਤੇ ਸਿੱਖ ਬੀਬੀਆਂ ਦਾ ਵੇਰਵਾ ਤਿਆਰ ਕਰਨਾ ਸ਼ੁਰੂ ਕਰੀਏ । ਤੁਸੀਂ ਸਾਨੂੰ ਆਪਣੇ ਪਿੰਡ , ਆਪਣੇ ਮੁਹੱਲੇ , ਆਪਣੀ ਕਲੋਨੀ , ਆਪਣੇ ਇਲਾਕੇ ਵਿਚਲੇ ਗੁਆਚੇ , ਮਾਰੇ ਗਏ , ਜੇਲ੍ਹਾਂ ਵਿਚ ਡੱਕੇ ਹੋਏ ਸਿੱਖਾਂ ਬਾਰੇ ਵੇਰਵਾ ਭੇਜੋ , ਆਪਣੇ ਦੋਸਤਾਂ , ਮਿਤ੍ਰਾਂ-ਸਬੰਧੀਆਂ ਨੂੰ ਵੀ ਅਜਿਹਾ ਕਰਨ ਲਈ ਪਰੇਰੋ , ਅਸੀਂ ਉਸ ਵੇਰਵੇ ਨੂੰ ਸਾਂਭਾਂਗੇ , ਵਕਤ ਆਉਣ ਤੇ , ਲੋੜ ਪੈਣ ਤੇ ਇਸ ਨੂੰ ਜੰਤਕ ਕੀਤਾ ਜਾਵੇਗਾ ।
     ਅਸੀਂ ਖਾਸ ਕਰ ਕੇ ਪੁਲਸ ਵਿਚ ਕੰਮ ਕਰਦੇ ਆਪਣੇ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ , ਸਾਨੂੰ ਪਤਾ ਹੈ ਬਹੁਤ ਘੱਟ ਪੁਲਸੀਆਂ ਨੇ ਪੰਥ ਨਾਲ ਗੱਦਾਰੀ ਕਰ ਕੇ , ਪੈਸਿਆਂ , ਰੁਤਬਿਆਂ ਦੇ ਲਾਲਚ ਵਿਚ ਆਪਣੇ ਹੀ ਭਰਾਵਾਂ ਨੂੰ ਮਾਰਨ , ਉਨ੍ਹਾਂ ਨੂੰ ਬਦਨਾਮ ਕਰਨ ਵਾਲੇ ਕਾਰੇ ਕਰਨ ਦਾ ਕੰਮ ਕੀਤਾ ਹੈ , ਬਹਤਿਆਂ ਨੇ ਤਾਂ ਆਪਣੇ ਪਰਿਵਾਰ ਪਾਲਣ ਲਈ , ਆਪਣੀ ਨੌਕਰੀ ਬਚਾਉਣ ਲਈ ਹੀ ਉਨ੍ਹਾਂ ਦਾ ਸਾਥ ਦਿੱਤਾ ਹੈ । ਆਉ ਅੱਜ ਮੌਕਾ ਹੈ , ਆਪਣੇ ਕੀਤੇ ਦਾ ਬੋਝ , ਆਪਣੀ ਜ਼ਮੀਰ ਤੇ ਨਾ ਲੈ ਕੇ ਜਾਵੋ , ਬਲਕਿ ਸਾਨੂੰ ਅਜਿਹੇ ਸਾਰੇ ਵੇਰਵੇ ਭੇਜ ਕੇ ਆਪਣੀ ਜ਼ਮੀਰ ਦਾ ਭਾਰ ਉਤਾਰ ਦੇਵੋ , ਪਰਮਾਤਮਾ ਬਖਸ਼ਿੰਦ ਹੈ , ਉਸ ਤੁਹਾਡੀਆਂ ਸਾਰੀਆਂ ਮਜਬੂਰੀਆਂ ਜਾਣਦਾ ਹੈ , ਉਹ ਤੁਹਾਨੂੰ ਜ਼ਰੂਰ ਬਖਸ਼ ਦੇਵੇਗਾ ।
      ਫੇਰ ਦੁਬਾਰਾ ਬੇਨਤੀ ਕਰਦੇ ਹਾਂ ਕਿ ਆਪ ਅਜਿਹੇ ਹਾਦਸਿਆਂ ਦੀ ਖਬਰ ਸਾਨੂੰ ਭੇਜੋ , ਅਸੀਂ ਪੰਥ ਦੇ ਉਨ੍ਹਾਂ ਹੀਰਿਆਂ ਦਾ ਵੇਰਵਾ ਸੰਭਾਲ ਕੇ ਰੱਖਾਂਗੇ । ਤਾਂ ਜੋ ਵਕਤ ਪੈਣ ਤੇ , ਸਿੱਖਾਂ ਦੀ ਹੋਈ ਇਸ ਨਸਲ-ਕੁਸ਼ੀ ਦੇ ਸਬੂਤ , ਦੁਨੀਆ ਸਾਹਵੇਂ ਰੱਖ ਕੇ , ਇੰਸਾਫ ਲਈ ਉਪਰਾਲਾ ਕਰ ਸਕੀਏ ।
      ਆਪ ਦੇ ਪੰਥਿਕ ਇਤਿਹਾਸ ਨੂੰ ਸਾਂਭਣ ਦੇ ਇਸ ਸਹਿਯੋਗ ਲਈ ਅਸੀਂ ਅਤੀ ਧੰਨਵਾਦੀ ਹੋਵਾਂਗੇ ।
    ਨੋਟ , ਆਪ ਦੇ ਨਾਮ ਜੰਤਕ ਨਹੀਂ ਕੀਤੇ ਜਾਣਗੇ ।
                                                ਸਹਿਯੋਗ ਦੇ ਯਾਚਕ
                                                 ਸੰਪਾਦਕੀ ਬੋਰਡ
    ਖਬਰਾਂ ਭੇਜਣ ਲਈ ਪਤਾ ,    
info@thekhalsa.org      
               


©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.