ਕੈਟੇਗਰੀ

ਤੁਹਾਡੀ ਰਾਇ



ਸੰਪਾਦਕੀ ਸੁਨੇਹਾ
ਸਾਰੇ ਲੇਖਕ ਵੀਰਾਂ ਅਤੇ ਭੈਣਾਂ ਦੀਆਂ ਲਿਖਿਤਾਂ ਸੰਭਾਲਨ ਬਾਰੇ
ਸਾਰੇ ਲੇਖਕ ਵੀਰਾਂ ਅਤੇ ਭੈਣਾਂ ਦੀਆਂ ਲਿਖਿਤਾਂ ਸੰਭਾਲਨ ਬਾਰੇ
Page Visitors: 3714

ਸਾਰੇ ਲੇਖਕ ਵੀਰਾਂ ਅਤੇ ਭੈਣਾਂ ਨੂੰ ,
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ , ਤੁਹਾਡੇ ਸਮੇ ਅਤੇ ਮਿਹਨਤ ਦੀ ਕਦਰ ਪਾਉਣ ਲਈ ਅਸੀਂ ਇਕ ਉਪਰਾਲਾ ਅਰੰਭਿਆ ਹੈ । ਅੱਜ ਤਕ ਤੁਹਾਡੀ ਮਿਹਨਤ ਦੀ ਕਦਰ ਨਾ ਕਰਦਿਆਂ , ਤੁਹਾਡੀਆਂ ਖੋਜ ਭਰਪੂਰ ਲਿਖਤਾਂ ਤੋਂ ਸੇਧ ਲੈ ਕੇ ਸਟੇਜਾਂ ਤੋਂ ਬੋਲਣ ਵਾਲੇ , ਨਾਲੇ ਤਾਂ ਪੈਸੇ ਕਮਾਉਂਦੇ ਹਨ , ਨਾਲ ਹੀ ਇਹ ਪਰਚਾਰ ਕਰਦੇ ਹਨ ਕਿ , ਘਰ ਬੈਠ ਕੇ ਲਿਖਣ ਨਾਲ ਕ੍ਰਾਂਤੀਆਂ ਨਹੀਂ  ਆਉਂਦੀਆਂ , ਜੇ ਮੈਦਾਨ ਵਿਚ ਨਿਤ੍ਰ ਕੇ ਕੁਝ ਕਰੋਂ ਤਾਂ ਪਤਾ ਲੱਗੇ ।
ਇਸ  ਉਪਰਾਲੇ ਅਧੀਨ ਹਰ ਲੇਖਕ ਦੇ ਸਾਰੇ ਲੇਖ ਅਲੱਗ-ਅਲੱਗ ਸੰਭਾਲੇ ਜਾਣਗੇ । ਹਰ ਲੇਖਕ ਦਾ ਆਪਣਾ ਹੀ ਇਕ ਲਿੰਕ ਹੋਵੇਗਾ ਜਿਸਨੂੰ ਬਿਨਾ ਕਿਸੇ ਵੈਬਸਾਈਟ ਦਾ ਆਸਰਾ ਲਿਆਂ , ਸਿੱਧੇ ਇੰਟਰਨੇਟ ਤੇ ਪਾਇਆਂ,  ਪਾਠਕ ਦੇ ਸਾਮ੍ਹਣੇ , ਉਸ ਲੇਖਕ ਦੇ ਸਾਰੇ ਲੇਖ ਆ ਜਾਣਗੇ ।
     ਲੇਖਕ ਵੀਰ ਆਪਣੇ ਸਨੇਹੀਆਂ , ਵੀਰਾਂ-ਭੈਣਾਂ ਨੂੰ ਇਸ ਲਿੰਕ ਦੀ ਜਾਣਕਾਰੀ , ਆਪਣੇ ਫੇਸ-ਬੁਕ ਦੇ ਲਿੰਕ ਰਾਹੀਂ, ਵਿਜਿਟਿੰਗ ਕਾਰਡ ਰਾਹੀਂ, ਫੋਨ ਰਾਹੀਂ, SMS ਰਾਹੀਂ ਜਾਂ ਹੋਰ ਕਿਸੇ ਢੰਗ ਰਾਹੀਂ ਸੌਖਿਆਂ ਹੀ ਦੇ ਸਕਦੇ ਹਨ । ਨਵੇਂ ਲੇਖਕ ਵੀ ਆਪਣੇ ਲੇਖਾਂ ਦੀ ਜਾਣਕਾਰੀ , ਆਪਣੇ ਨਿੱਜੀ ਸਾਧਨਾਂ ਨਾਲ ਦੇ ਸਕਦੇ ਹਨ , ਜਿਸ ਨਾਲ ਉਨ੍ਹਾਂ ਦੇ ਲੇਖ ਪਾਠਕਾਂ ਵਲੋਂ ਸੌਖੇ ਪੜ੍ਹੇ ਜਾ ਸਕਣ ।  ਅਜੇ ਤਕ ਜਿਹੜੇ ਵੀ ਲੇਖਕਾਂ ਦੇ ਲੇਖ , ਸਾਡੀ ਵੈਬਸਾਈਟ ਤੇ ਛਪੇ ਹਨ ਉਨ੍ਹਾਂ ਦੇ ਲਿੰਕ ਬਣਾ ਦਿੱਤੇ ਗਏ ਹਨ । ਮਿਸਾਲ ਵਜੋਂ ਵੀਰ ਜਸਬੀਰ ਸਿੰਘ ਕੈਲਗਰੀ (ਵਿਰਦੀ) ਦਾ ਲਿੰਕ (jasbirsinghvirdi.thekhalsa.org) ਹੈ , ਜਿਸ ਨੂੰ ਸਿੱਧੇ ਹੀ ਖੋਲ੍ਹ ਕੇ ਉਨ੍ਹਾਂ ਦੇ ਲੇਖ ਪੜ੍ਹੇ ਜਾ ਸਕਦੇ ਹਨ ।  ਇਕ-ਦੋ ਦਿਨਾਂ ਵਿਚ ਸਾਰੇ ਵੀਰਾਂ-ਭੈਣਾਂ ਨੂੰ ਉਨ੍ਹਾਂ ਦੇ ਲਿੰਕ ਇਸ ਕਾਲਮ ਰਾਹੀਂ ਹੀ ਪਹੁੰਚ ਜਾਣਗੇ |
ਇਨ੍ਹਾਂ ਨੂੰ ਅਪ-ਡੇਟ ਕਰਨ ਦੀ ਜ਼ਿਮੇਵਾਰੀ ਸਾਡੀ ਹੈ । ਜਿਸ-ਜਿਸ ਨਵੇਂ ਲੇਖਕ ਵੀਰ ਦਾ ਲੇਖ ਸਾਡੀ ਵੈਬਸਾਈਟ ਤੇ ਛਪਦਾ ਜਾਵੇਗਾ , ਉਸ ਦਾ ਅਲੱਗ ਲਿੰਕ ਬਣਾ ਕੇ ਉਸ ਨੂੰ ਦੱਸ ਦਿੱਤਾ ਜਾਵੇਗਾ ।
ਆਉ ਰਲ-ਮਿਲ ਕੇ ਪੰਥ ਦੀ ਝੋਲੀ ਵਿਚ ਚੰਗਾ ਸਾਹਿਤ ਪਾ ਕੇ ਆਪਣੀ ਕਦਰ ਕਰਵਾਈਏ ।

ਆਪ ਦੇ ਸ਼ੁੱਭ-ਚਿੰਤਕ
ਸੰਪਾਦਕੀ ਬੋਰਡ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.