ਕੈਟੇਗਰੀ

ਤੁਹਾਡੀ ਰਾਇ



ਸੰਪਾਦਕੀ ਸੁਨੇਹਾ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਿਕ ਕਮੇਟੀ ਦੀਆਂ ਚੋਣਾਂ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਿਕ ਕਮੇਟੀ ਦੀਆਂ ਚੋਣਾਂ
Page Visitors: 2899

  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਿਕ ਕਮੇਟੀ ਦੀਆਂ ਚੋਣਾਂ 
ਦਿੱਲ਼ੀ ਸਿੱਖ ਗੁਰਦੁਆਰਾ ਪ੍ਰਬੰਧਿਕ ਕਮੇਟੀ ਦੀਆਂ ਚੋਣਾਂ , ਸਿਰ ਤੇ ਆ ਗਈਆਂ ਹਨ , ਇਸ ਬਾਰੇ ਸਿੱਖਾਂ ਨੂੰ ਕੀ ਕਰਨਾ ਚਾਹੀਦਾ ਹੈ ? ਅੱਜ-ਕਲ ਪੰਥਿਕ ਹਲਕਿਆਂ ਵਿਚ , ਇਹ ਵਿਚਾਰ ਦਾ ਵਿਸ਼ਾ ਬਣਿਆ ਹੋਇਆ ਹੈ । ਹਕੀਕਤ ਇਹ ਹੈ ਕਿ ਇਸ ਨਾਲ ਪੰਥ ਦਾ ਭਵਿੱਖ ਜੁੜਿਆ ਹੋਇਆ ਹੈ । ਆਉ ਆਪਾਂ ਵੀ ਇਸ ਬਾਰੇ ਕੁਝ ਵਿਚਾਰ-ਸਾਂਝ ਕਰਦੇ ਹਾਂ ।
 ਪੰਜਾਬ ਵਿਚ ਸ਼੍ਰੋਮਣੀ ਕਮੇਟੀ ਦੀ ਚੋਣ ਵੇਲੇ ਕੁਝ ਭੁੱਲਾਂ ਹੋਈਆਂ ਸਨ , ਜਿਨ੍ਹਾਂ ਬਾਰੇ ਸਿੱਖ ਸੁਚੇਤ ਨਹੀਂ ਸਨ ,  ਇਸ ਲਈ ਉਨ੍ਹਾਂ ਨੇ ਮਾਰ ਖਾਧੀ , ਪਰ ਜੇ ਇਸ ਵਾਰ ਵੀ ਸਿੱਖ ਸੁਚੇਤ ਨਾ ਹੋਏ ਤਾਂ ਉਨ੍ਹਾਂ ਦਾ ਅਜਿਹਾ ਨੁਕਸਾਨ ਹੋਵੇਗਾ ਜਿਸ ਦੀ ਭਰਪਾਈ ਉਹ ਕਦੇ ਵੀ ਨਹੀਂ ਕਰ ਸਕਣਗੇ । ਪਹਿਲਾਂ ਤਾਂ ਕਾਂਗਰਸ ਨੇ ਇਹ ਐਲਾਨ ਕਰ ਕੇ ਕਿ ‘ ਕਾਂਗਰਸ ਗੁਰਦੁਆਰਾ ਚੋਣਾਂ ਵਿਚ ਦਖਲ ਨਹੀਂ ਦੇਵੇਗੀ ’ ਕਾਂਗਰਸੀ ਸਿੱਖਾਂ ਨੂੰ ਅਜਿਹਾ ਭੰਬਲ-ਭੁਸੇ ਵਿਚ ਪਾਇਆ ਕਿ ਉਹ ਇਸ ਚਾਲ ਨੂੰ ਸਮਝ ਹੀ ਨਹੀਂ ਸਕੇ , ਅਤੇ ਕਾਂਗਰਸ ਨੇ ਗੁਰਦੁਆਰਿਆਂ ਤੇ ਕਬਜ਼ੇ ਲਈ ਪ੍ਰਕਾਸ਼ ਸਿੰਘ ਬਾਦਲ ਦੀ ਜਿੱਤ ਦਾ ਬਾਨ੍ਹਣੂ ਬੱਨ੍ਹ ਦਿੱਤਾ , ਫਿਰ ਮਨਪ੍ਰੀਤ ਸਿੰਘ ਬਾਦਲ ਨੇ , ਪ੍ਰਕਾਸ਼ ਸਿੰਘ ਬਾਦਲ ਨਾਲੋਂ ਅਲੱਗ ਹੋ ਕੇ , ਆਪਣੇ ਉਮੀਦਵਾਰ ਖੜੇ ਕਰ ਕੇ ਬਾਦਲ ਵਿਰੁੱਧ ਪੈਣ ਵਾਲੀਆਂ ਵੋਟਾਂ ਨੂੰ , ਇਕ ਥਾਂ ਨਾ ਪੈਣ ਦੇ ਕੇ , ਬਾਦਲ ਦੀ ਜਿੱਤ ਨੂੰ ਸੁਨਿਸਚਿਤ ਕੀਤਾ । ਬਾਦਲ ਨੇ ਵੀ ਸੰਤ ਸਮਾਜ ਨੂੰ ਗੁਰਦੁਆਰਾ ਪ੍ਰਬੰਧ ਵਿਚ ਵਾੜਦਿਆਂ , 30 ਤੋਂ ਵਾਧੂ ਟਿਕਟਾਂ ਦੇ ਕੇ ਆਪਣੀ ਜਿੱਤ ਯਕੀਨੀ ਬਣਾਈ । ਸਰਕਾਰੀ ਹੱਥ-ਕੰਡੇ ਤਾਂ ਅਲੱਗ ਹੀ ਵਰਤੇ ਗਏ ।
 ਵਿਧਾਨ-ਸਭਾ ਦੀਆਂ ਚੋਣਾਂ ਵਿਚ ਵੀ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਚਾਚੇ ਦਾ ਪੂਰਾ ਸਾਥ ਦਿੰਦਿਆਂ , ਜੋ ਵੋਟਾਂ ਪਕਾਸ਼ ਸਿੰਘ ਬਾਦਲ ਦੇ ਵਿਰੁੱਧ ਪੈ ਕੇ , ਉਸ ਦੀ ਹਾਰ ਦਾ ਕਾਰਨ ਬਣਨੀਆਂ ਸਨ , ਉਨ੍ਹਾਂ ਨੂੰ ਬਾਦਲ ਵਿਰੁੱਧ ਪੈਣ ਤੋਂ ਰੋਕ ਕੇ , ਬਾਦਲ ਲਈ ਦੂਜੀ ਪਾਰੀ ਖੇਢਣ ਦਾ ਰਾਹ ਸਾਫ ਕੀਤਾ । ਬਾਕੀ ਕਹੇ ਜਾਂਦੇ ਅਕਾਲੀ ਦਲ ਤਾਂ ਪਲਦੇ ਹੀ ਬਾਦਲ ਦੇ ਸਿਰ ਤੇ ਹਨ , ਉਹ ਤਾਂ ਹਮੇਸ਼ਾ ਹੀ , ਬਾਦਲ ਵਿਰੋਧੀ ਵੋਟਾਂ ਨੂੰ ਉਸ ਦੇ ਵਿਰੁੱਧ ਪੈਣੋ ਰੋਕ ਕੇ , ਉਸ ਦਾ ਹੀ ਭਲਾ ਕਰਦੇ ਹਨ ,  
ਬੀ. ਜੇ. ਪੀ. ਅਤੇ ਕਾਂਗਰਸ  ਲਈ ਸਿੱਖਾਂ ਵਿਚ  , ਪ੍ਰਕਾਸ਼ ਸਿੰਘ ਬਾਦਲ ਤੋਂ ਚੰਗਾ ਕੋਈ ਲੀਡਰ ਹੋ ਹੀ ਨਹੀਂ ਸਕਦਾ , ਕਿਉਂਕਿ ਉਨ੍ਹਾਂ ਨੇ ਵੇਖ ਲਿਆ ਹੈ ਕਿ , ਬਾਦਲ ਦੀ ਲੀਡਰੀ ਥੱਲੇ ਹੀ , ਦੁਨੀਆ ਦੀਆਂ ਅੱਖਾਂ ਵਿਚ ਘੱਟਾ ਪਾ ਕੇ , ਸਿੱਖੀ ਨੂੰ ਸੌਖਿਆਂ ਹੀ ਖਤਮ ਕੀਤਾ ਜਾ ਸਕਦਾ ਹੈ । ਇਹੀ ਡਰਾਮਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਿਕ ਕਮੇਟੀ ਦੀਆਂ ਚੋਣਾਂ ਵਿਚ ਦੁਹਰਾ ਕੇ , ਬੰਗਲਾ ਸਾਹਿਬ ਤੋਂ ਹੋ ਰਹੇ ਸਿੱਖੀ ਦੇ ਪਰਚਾਰ ਨੂੰ ਸੌਖਿਆਂ ਹੀ ਰੋਕਿਆ ਜਾ ਸਕਦਾ ਹੈ । ਮੈਂ ਇਹ ਮੰਨਦਾ ਹਾਂ ਕਿ ਜੇ ਬਾਦਲ , ਸਿੱਖੀ ਨੂੰ ਖਤਮ ਕਰਨ ਲਈ ਪੂਰਾ ਜ਼ੋਰ ਲਗਾ ਰਿਹਾ ਹੈ , ਤਾਂ ਸਰਨਾ ਭਰਾ ਵੀ ਸਿੱਖੀ ਸਿਧਾਂਤਾਂ ਤੇ ਪੂਰਾ ਪਹਿਰਾ ਨਹੀਂ ਦੇ ਰਹੇ । ਹੁਣ ਤਾਂ ਪੰਜਾਬ ਵਾਂਙ , ਦਿੱਲੀ ਦੇ ਗੁਰਦੁਆਰਿਆਂ ਤੇ , ਬਾਦਲ ਦਾ ਕਬਜ਼ਾ ਕਰਵਾਉਣ ਲਈ , ਕੁਝ ਅਜਿਹੀਆਂ ਸੁਰਾਂ ਨਿਕਲ ਰਹੀਆਂ ਹਨ , ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਿਕ ਕਮੇਟੀ ਲਈ ਉਨ੍ਹਾਂ ਉਮੀਦਵਾਰਾਂ ਨੂੰ ਵੋਟ ਪਾਉਣੀ ਚਾਹੀਦੀ ਹੈ , ਜੋ ਸਿੱਖੀ ਨੂੰ ਪਰਣਾਏ ਹੋਣ [
ਮੇਰੇ ਪਿਆਰੇ ਵੀਰੋ , ਹਾਲੀ ਤਾਂ ਇਹ ਭੁੱਲ ਹੀ ਜਾਵੋ ਕਿ ਦਿੱਲੀ ਵਿਚੋਂ ਕੋਈ ਚਾਰ-ਛੇ ਵੀ ਸਿੱਖੀ ਨੂੰ ਪਰਣਾਏ ਜਿੱਤ ਸਕਦੇ ਹਨ । (ਇਕ-ਦੋ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ) ਇਸ ਲਈ ਫਿਲ਼-ਹਾਲ , ਸਿਰਫ ਇਨ੍ਹਾਂ ਦੋਹਾਂ ਤੇ ਹੀ ਧਿਆਨ ਕੇਂਦਰਤ ਕਰੋ , ਸਿੱਖੀ ਨੂੰ ਪਰਣਾਏ ਹੋਇਆਂ ਦੀ ਮਿਰਗ-ਮਰੀਚਕਾ ਦੇ ਚੱਕਰ ਵਿਚ , ਅਮੁੱਲ ਵੋਟਾਂ (ਜਿਨ੍ਹਾਂ ਨੇ ਬਾਦਲ ਨੂੰ ਹਰਾਉਣਾ ਹੈ) ਗਵਾ ਕੇ ਏਨਾ ਵੱਡਾ ਨੁਕਸਾਨ ਕਰ ਲਵੋਗੇ , ਜਿਸ ਦੀ ਭਰ-ਪਾਈ ਕਦੇ ਵੀ ਨਹੀਂ ਹੋ ਸਕੇਗੀ ।      
ਸਿਰਫ ਤੇ ਸਿਰਫ ਸਰਨਾ ਪਾਰਟੀ ਹੀ , ਬਾਦਲ ਨੂੰ ਟੱਕਰ ਦੇ ਸਕਦੀ ਹੈ , ਤੁਹਾਡੀਆਂ ਉਸ ਨੂੰ ਪਈਆਂ ਵੋਟਾਂ ਹੀ ਬਾਦਲ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਿਕ ਕਮੇਟੀ ਤੇ ਕਬਜ਼ਾ ਕਰਨ ਤੋਂ ਰੋਕ ਕੇ ਬੰਗਲਾ ਸਾਹਿਬ ਤੋਂ ਚਲ ਰਹੇ , ਸਿੱਖੀ ਦੇ ਪਰਚਾਰ ਨੂੰ ਕਾਇਮ ਰੱਖ ਸਕਦੀਆਂ ਹਨ । 
ਜੇ ਬਾਦਲ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਿਕ ਕਮੇਟੀ ਤੇ ਵੀ ਕਬਜ਼ਾ ਹੋ ਗਿਆ ਤਾਂ ਯਕੀਨ ਜਾਣੋ , 2014 ਵਾਲੀਆਂ ਲੋਕ-ਸਭਾ ਦੀਆਂ ਚੋਣਾਂ ਤੋਂ ਪਹਿਲਾਂ , ਤੁਹਾਡੇ ਨਾਲ 84 ਜਿਹਾ ਇਕ ਕਾਰਾ ਹੋਰ ਵਾਪਰੇਗਾ , ਅਤੇ ਇਸ ਵਾਰ ਇਹ ਇੰਦਰਾ-ਰਾਜੀਵ ਦੀ ਛਤਰ-ਛਾਇਆ ਹੇਠ , ਕਾਂਗਰਸ ਵਲੋਂ ਨਾ ਹੋ ਕੇ , ਮੋਦੀ-ਅਡਵਾਨੀ ਦੀ ਛਤਰ-ਛਾਇਆ ਹੇਠ ਬੀ. ਜੇ. ਪੀ. ਵਲੋਂ ਹੋਵੇਗਾ । ਮੇਰੀ ਸਲਾਹ ਤਾਂ ਇਹ ਹੈ ਕਿ ਫਿਲਹਾਲ ਸਰਨਾ ਪਾਰਟੀ ਨੂੰ ਵੋਟਾਂ ਪਾ ਕੇ , ਇਸ ਹੋਣੀ ਨੂੰ ਕੁਝ ਘਟਾਇਆ ਜਾ ਸਕਦਾ ਹੈ , ਮੋਦੀ ਕੋਲ ਪ੍ਰਧਾਨ-ਮੰਤਰੀ ਬਣਨ ਦਾ ਇਹੋ ਇਕ ਰਾਹ ਹੈ । ਬਾਕੀ ਤੁਸੀਂ ਮੇਰੇ ਨਾਲੋਂ ਬਹੁਤ ਵੱਧ ਸਿਆਣੇ ਹੋ
ਅਮਰ ਜੀਤ ਸਿੰਘ ਚੰਦੀ 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.