ਕੈਟੇਗਰੀ

ਤੁਹਾਡੀ ਰਾਇ

New Directory Entries


ਸੰਪਾਦਕੀ ਸੁਨੇਹਾ
ਚੋਰ-ਕੁੱਤੀ ਦੇ ਰਲੇਵੇਂ ‘ਚ ਪਿਸਦੇ ਸਿੱਖ
ਚੋਰ-ਕੁੱਤੀ ਦੇ ਰਲੇਵੇਂ ‘ਚ ਪਿਸਦੇ ਸਿੱਖ
Page Visitors: 533

                                         ਚੋਰ-ਕੁੱਤੀ ਦੇ ਰਲੇਵੇਂ ‘ਚ ਪਿਸਦੇ ਸਿੱਖ
ਵੈਸੇ ਤਾਂ ਭਾਰਤ ਦੇਸ਼ ਵਿਚ ਲੋਕ-ਤੰਤ੍ਰ ਰਾਜ ਹੈ , ਏਸੇ ਹਿਸਾਬ ਨਾਲ ਚੋਣਾਂ ਹੁੰਦੀਆਂ ਹਨ , (ਜੇ ਚੋਣਾਂ ਵਿਚ ਹੁੰਦੀਆਂ ਧਾਂਦਲੀਆਂ ਨੂੰ ਅੱਖੋਂ-ਪ੍ਰੋਖੇ ਕਰਨਾ ਪਵੇ , ਜਿਵੇਂ ਪੰਜਾਬ ਵਿਚਲੀਆਂ ਵਿਧਾਨ-ਸਭਾ ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾ ਵਿਚ , ਮਜਬੂਰੀ ਵੱਸ ਕਰਨਾ ਪਿਆ ਸੀ , ਕਿਉਂਕਿ ਇਹ ਸਭ ਰਾਜ-ਬਲ ਦੇ ਸਿਰ ਤੇ ਪੈਸੇ , ਨਸ਼ੇ ਅਤੇ ਗੁੰਡਾ-ਗਰਦੀ ਦੇ ਸਿਰ ਤੇ ਹੁੰਦਾ ਹੈ) ਕਾਨੂਨ ਵੀ ਬਣਦੇ ਹਨ , ਉਨ੍ਹਾਂ ਦੀ ਪਾਲਣਾ ਕਰਨ ਦਾ ਵਿਖਾਵਾ ਵੀ ਕੀਤਾ ਜਾਂਦਾ ਹੈ , (ਜਿਵੇਂ 1984 ਵਿਚ ਕੀਤਾ ਗਿਆ ਸੀ) ਦੋਸ਼ੀਆਂ ਨੂੰ ਸਜ਼ਾ ਦੇਣ ਲਈ , ਮੁਕੱਦਮੇ ਵੀ ਚਲਦੇ ਹਨ , ਕਮਿਸ਼ਨ ਵੀ ਬਣਦੇ ਹਨ (ਜਿਵੇਂ 1984 ਤੋਂ ਅੱਜ 2013 ਤਕ ਚਲ ਰਹੇ ਹਨ) ਪਰ ਅਸਲ ਵਿਚ ਕੀ ਹੁੰਦਾ ਹੈ  ? ਉਸ ਦੀ ਇਕ ਮਿਸਾਲ ਅੱਜ ਸਾਡੇ ਸਾਮ੍ਹਣੇ ਫਿਰ , ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਹੈ [   
ਭਾਰਤ ਵਿਚ ਇਕ ਕਾਨੂਨ ਹੈ , ਕਿ ਪਰਜਾ-ਤੰਤ੍ਰ ਵਿਚ ਭਾਗ ਲੈਣ ਵਾਲੀਆਂ ਪਾਰਟੀਆਂ , ਲਿਖਤੀ ਐਫੀਡੈਵਿਟ ਦੇਂਦੀਆਂ ਹਨ ਕਿ ਉਹ ਧਰਮ ਨਿਰਪੱਖ ਹਨ , ਯਾਨੀ ਉਹ ਧਰਮ ਦੇ ਮਾਮਲੇ ਵਿਚ , ਧਾਰਮਿਕ ਚੋਣਾਂ ਵਿਚ ਦਖਲ ਨਹੀਂ ਦੇਣਗੀਆਂ । ਭਾਰਤ ਦੀਆਂ ਸਾਰੀਆਂ ਪਾਰਟੀਆਂ ਇਸ ਦੀ ਪਾਲਣਾ ਕਰਦੀਆਂ ਹਨ । ਬੀ. ਜੇ. ਪੀ. ਜਿਸ ਬਾਰੇ ਕਈ ਕੁਝ ਕਿਹਾ ਜਾ ਸਕਦਾ ਹੈ , ਪਰ ਉਹ ਵੀ ਸਿੱਧੇ ਰੂਪ ਵਿਚ ਧਾਰਮਿਕ ਕੰਮਾਂ ਵਿਚ ਦਖਲ ਨਹੀਂ ਦੇਂਦੀ । ਪਰ ਭਾਰਤ ਵਿਚ ਵੀ ਇਕ ਅਜਿਹੀ ਪਾਰਟੀ ਹੈ , ਜੋ ਭਾਰਤ ਦੇ ਸਾਰੇ ਕਾਨੂਨਾਂ ਨੂੰ ਟਿੱਚ ਕਰ ਕੇ ਨਹੀਂ ਸਮਝਦੀ , ਉਹ ਖੁੱਲੇ ਆਮ ਧਰਮ-ਨਿਪੱਖ ਦਾ ਐਫੀਡੈਵਿਟ ਦੇ ਕੇ ਵੀ ਸ਼੍ਰੇਆਮ ਧਾਰਮਿਕ ਕੰਮਾਂ ਵਿਚ ਦਖਲ ਹੀ ਨਹੀਂ ਦੇਂਦੀ ਬਲਕਿ , ਪੈਸੇ ਨਸ਼ੈ ਅਤੇ ਗੁੰਡਾ ਗਰਦੀ ਦੇ ਸਿਰ ਤੇ ਗੁਰਦਵਾਰਿਆਂ ਦੀਆਂ ਚੋਣਾਂ ਵਿਚ ਆਪਣੀ ਪਾਰਟੀ ਦੇ ਗੈਰ-ਸਮਾਜਕ ਅੰਸਰਾਂ ਦਾ ਗੁਰਦਵਾਰਿਆਂ ਤੇ ਕਬਜ਼ਾ ਕਰਵਾਉਂਦੀ ਹੈ । (ਜੋ ਸਿੱਖਾਂ ਲਈ ਅਸਹਿ ਹੁੰਦਾ ਜਾ ਰਿਹਾ ਹੈ[    
10 ਸਾਲ ਕਰੀਬ ਤੋਂ ਇਸ ਦੇ ਖਿਲਾਫ ਅਦਾਲਤ ਵਿਚ ਪਟੀਸ਼ਨ ਪਈ ਹੈ , ਪਰ ਉਸ ਦਾ ਫੈਸਲਾ ਨਹੀਂ ਹੋ ਰਿਹਾ । ਜਿਨ੍ਹਾਂ ਦੋ ਰਾਸ਼ਟ੍ਰੀ ਪਾਰਟੀਆਂ ਵਲੋਂ ਇਸ ਮਾਮਲੇ ਵਿਚ ਦਖਲ ਦੇਣ ਦੀ ਲੋੜ ਸੀ , ਉਨ੍ਹਾਂ ਦੋਵਾਂ ਦਾ ਟੀਚਾ (ਸਿੱਖੀ ਨੂੰ ਖਤਮ ਕਰਨ ਦਾ) ਤਾਂ ਹੀ ਹੱਲ ਹੁੰਦਾ ਹੈ ਜੇ ਸਿੱਖਾਂ ਦੇ ਗੁਰਦਵਾਰਿਆਂ ਤੇ ਬਾਦਲ ਦਾ ਕਬਜ਼ਾ ਹੋਵੇ । ਪੰਜਾਬ ਵਿਚ ਤਾਂ ਉਨ੍ਹਾਂ ਦਾ ਟੀਚਾ ਕਰੀਬ-ਕਰੀਬ ਹੱਲ ਹੋ ਗਿਆ ਹੈ , ਉਸ ਵਿਚਲੇ ਗੁਰਦਵਾਰਿਆਂ ਵਿਚੋਂ ਤਾਂ ਸਿੱਖੀ ਦੀ ਗੱਲ ਕਰਨੀ ਤਕਰੀਬਨ ਬੰਦ ਹੋ ਗਈ ਹੈ । ਹੁਣ ਭਾਰਤ ਵਿਚ , ਦਿੱਲੀ ਹੀ ਇਕ ਅਜਿਹੀ ਥਾਂ ਹੈ ਜਿਥੋਂ , ਸਿੱਖੀ ਦਾ ਕੁਝ ਪਰਚਾਰ ਹੁੰਦਾ ਹੈ , ਉਸ ਨੂੰ ਬੰਦ ਕਰਵਾਉਣ ਲਈ , ਇਨ੍ਹਾਂ ਦੋਹਾਂ ਪਾਰਟੀਆਂ ਦੇ ਅਸ਼ੀਰਵਾਦ ਨਾਲ , ਅੱਜ ਬਾਦਲ ਅਕਾਲੀ ਦਲ ਦਾ ਪੂਰਾ ਦਲ-ਬਲ , ਵੱਡੇ ਅਤੇ ਛੋਟੇ ਬਾਦਲ ਸਮੇਤ , ਪੈਸੇ , ਸ਼ਰਾਬ ਅਤੇ ਅਸਮਾਜਿਕ ਬੰਦਿਆਂ ਦੇ ਟੋਲਿਆਂ ਦੇ ਨਾਲ , ਚੋਣਾਂ ਰਾਹੀਂ ਦਿੱਲੀ ਦੇ ਗੁਰਦਵਾਰਿਆਂ ਤੇ ਕਬਜ਼ਾ ਕਰਨ ਲਈ , ਦਿੱਲੀ ਵਿਚ ਡੇਰੇ ਲਾ ਕੇ ਬੈਠੇ ਹਨ । 
ਇਨ੍ਹਾਂ ਦੋਹਾਂ ਪਾਰਟੀਆਂ ਦਾ ਤਾਂ ਆਪਣਾ ਏਜੈਨਡਾ ਹੈ , ਛੇਤ੍ਰੀ ਪਾਰਟੀਆਂ ਇਸ ਨੂੰ ਸਿੱਖਾਂ ਦਾ ਆਪਸੀ ਮਸਲ੍ਹਾ ਸਮਝ ਕੇ ਉਸ ਤੋਂ ਦੂਰ ਹੀ ਰਹਿੰਦੀਆਂ ਹਨ । ਪਰ ਚੌਣ ਕਮਿਸ਼ਨ ਨੂੰ ਤਾਂ ਇਸ ਵਿਚ ਦਖਲ ਦੇਣਾ ਬਣਦਾ ਹੈ । ਪਰ ਇਵੇਂ ਜਾਪਦਾ ਹੈ ਕਿ ਜਾਂ ਤਾਂ ਉਸ ਬੇਬੱਸ ਹੈ , ਜਾ ਉਹ ਵੀ ੳਨ੍ਹਾਂ ਨਾਲ ਹੀ ਰਲਿਆ ਹੋਇਆ ਹੈ । ਅਜਿਹੀ ਹਾਲਤ ਵਿਚ ਜੇ ਸਿੱਖ ਬੋਲਦੇ ਹਨ ਤਾਂ ਪੰਜਾਬ ਵਿਚਲੇ ਸਿੱਖਾਂ ਨੂੰ ਬਾਦਲ ਦੀ ਪੁਲਸ (ਜਿਸ ਦਾ ਮੁਖੀ ਉਹ ਬੰਦਾ ਹੈ , ਜਿਸ ਦੇ ਸਿਰ ਤੇ , ਸਿੱਧੇ ਤੌਰ ਤੇ ਸੈਂਕੜੇ ਸਿੱਖਾਂ ਦੇ ਖੂਨ ਦਾ ਇਲਜ਼ਾਮ ਹੈ) ਦੀਆਂ ਡਾਂਗਾਂ ਅਤੇ ਗੋਲੀਆਂ ਖਾਣੀਆਂ ਪੈਂਦੀਆਂ ਹਨ , ਕੇਂਦਰ ਸਰਕਾਰ ਅਤੇ ਮੀਡੀਆ ਸਿੱਖਾਂ ਤੇ ਆਤੰਕਵਾਦ ਦਾ ਲੇਬਲ ਲਾ ਕੇ , ਸਿੱਖਾਂ ਦੀ ਨਸਲ-ਕੁਸ਼ੀ ਨੂੰ ਹੀ ਹਜ਼ਮ ਕਰੀ ਬੈਠੀ ਹੈ । 
ਇਹ ਪੂਰਾ ਲਾਉ-ਲਸ਼ਕਰ ਹੁਣ ਦਿੱਲੀ ਤੋਂ ਸਿੱਖੀ ਦਾ ਪਰਚਾਰ ਬੰਦ ਕਰਵਾਉਣ ਲਈ , ਦਿੱਲ਼ੀ ਦੇ ਗੁਰਦੁਆਰਿਆਂ ਤੇ , ਹਰ ਹਾਲਤ ਵਿਚ ਕਬਜ਼ਾ ਕਰਨ ਦੀ ਫਿਰਾਕ ਵਿਚ ਹੈ (ਇਨ੍ਹਾਂ ਦੇ ਕੁਝ ਬੰਦੇ ਤਾਂ ਵੋਟਰਾਂ ਨੂੰ ਸ਼ਰਾਬ ਦੀਆਂ ਬੋਤਲਾਂ ਅਤੇ ਪੈਸੇ ਵੰਡਦੇ ਫੜੇ ਵੀ ਜਾ ਚੁੱਕੇ ਹਨ , ਪਰ ਦਿੱਲੀ ਦੀ ਪੁਲਸ ਤਾਂ ਉਹੀ ਹੈ , ਜਿਸ ਦੇ ਕਾਰੇ 1984 ਵੇਲੇ ਸਿੱਖਾਂ ਨੇ ਚੰਗੀ ਤਰ੍ਹਾਂ ਵੇਖੇ ਸਨ) ਐਸੀ ਹਾਲਤ ਵਿਚ ਸਿੱਖਾਂ ਸਾਹਵੇਂ ਇਕੋ ਹੀ ਉਪਾਅ ਹੈ ਕਿ ਉਹ , ਹਮੇਸ਼ਾ ਦੀ ਗੁਲਾਮੀ ਗੱਲ ਵਿਚ ਪਾਉਣ ਨਾਲੋਂ , ਆਪਣੇ ਹੱਕਾਂ ਪ੍ਰਤੀ , ਡੱਟ ਕੇ ਫੈਸਲਾ ਲੈਣ । ਜੇ ਅਜਿਹਾ ਨਾ ਹੋ ਸਕਿਆ ਤਾਂ ਸਿੱਖਾਂ ਦਾ ਹਾਲ ਵੀ ਬੋਧੀਆਂ ਅਤੇ ਜੈਨੀਆਂ ਤੋਂ ਕੋਈ ਵੱਖਰਾ ਨਹੀਂ ਹੋਣ ਲੱਗਾ ।           

   

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.