ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਮਿਸ਼ਨਰੀ
ਜ਼ਰਾ ਠੰਡੇ ਦਿਲ ਦਿਮਾਗ ਨਾਲ ਸੋਚੋ ਅਸੀਂ ਕੌਣ ਹਾਂ?
ਜ਼ਰਾ ਠੰਡੇ ਦਿਲ ਦਿਮਾਗ ਨਾਲ ਸੋਚੋ ਅਸੀਂ ਕੌਣ ਹਾਂ?
Page Visitors: 2619

ਜ਼ਰਾ ਠੰਡੇ ਦਿਲ ਦਿਮਾਗ ਨਾਲ ਸੋਚੋ ਅਸੀਂ ਕੌਣ ਹਾਂ?
  ਬਹੁਤੇ ਦਲਿਤ ਰੌਲਾ ਜ਼ਰੂਰ ਪਾਉਂਦੇ ਹਨ ਵਿੱਚੇ ਸਿੱਖ ਵੀ ਕਿ ਹਮ ਹਿੰਦੂ ਨਹੀਂ ਪਰ ਕਰਮਕਾਂਡ ਤੇ ਮਨੌਤਾਂ ੯੯% ਬਾਂਹਮਣ ਹਿੰਦੂਆਂ ਵਾਲ਼ੀਆਂ ਕਰਦੇ ਹਨ।
  ਜੇ ਹਿੰਦੂ ਮੂਰਤੀ ਪੂਜਕ ਤਾਂ ਦਲਿਤ ਤੇ ਅਜੋਕੇ ਬਹੁਤੇ ਸਿੱਖ ਵੀ ਮੂਰਤੀਆਂ ਦੀ ਪੂਜਾ ਕਰਦੇ ਹਨ। ਜੋਤਾਂ, ਧੂਪਾਂ, ਸਮੱਗਰੀਆਂ, ਕੁੰਭ ਨਾਰੀਅਲ, ਮੌਲੀਆਂ, ਰੱਖੜੀਆਂ, ਪੁੰਿਨਆਂ ਮੱਸਿਆਂ, ਸੰਗਰਾਦਾਂ, ਪੰਚਮੀਆਂ, ਚੰਗੇ ਮਾੜੇ ਦਿਨਾਂ ਦੀ ਵਿਚਾਰ, ਦਿਸ਼ਾ ਭਰਮ, ਚਲੀਸੇ ਕੱਟਣੇ, ਮਾਲਾ ਫੇਰਨਗੀਆਂ, ਮੰਤਰ ਜਾਪ ਕਰਨੇ, ਜਾਤ ਪਾਤ ਛੂਆ-ਛਾਤ, ਮਿਥਿਹਾਸਕ ਬ੍ਰਾਹਮਣੀ  ਕਥਾ ਕਹਾਣੀਆਂ ਛਾਤੀ ਤਾਣ ਕੇ ਸੁਣਾਉਂਦੇ।
  ਜਨਮ, ਵਿਆਹ, ਮਰਨ ਸਭ ਹਿੰਦੂਆਂ ਵਾਂਗ ਕਰਦੇ, ਹੱਡੀਆਂ ਬਹੁਤੇ ਹਰਦੁਵਾਰ ਤੇ ਕੁਝ ਕੁ ਨਕਲ ਕਰਕੇ ਕੀਰਾਪੁਰ ਪਾਉਂਦੇ।   
  ਭੋਗ ਤੇ ਪਿੱਤਰਾਂ ਲਈ ਬਿਸਤਰੇ ਭਾਂਡੇ ਆਦਿਕ ਦਾਨ ਪੁੰਨ ਕਰਦੇ ਹਨ।
  ਹਿੰਦੂ ਦੇਹਧਾਰੀ ਸੰਤਾਂ ਦੀ ਪੂਜਾ ਕਰਦੇ ਤੇ ਇਹ ਵੀ ਆਪਸ ਆਪਣੇ ਡੇਰੇਦਾਰ ਸਾਧਾਂ ਨੂੰ ਮੱਥੇ ਟੇਕਦੇ ਤੇ ਉਚੀ ਥਾਂ ਬੈਠਾਉਂਦੇ ਹਨ।  
  ਹਿੰਦੂਆਂ ਵਾਂਗ ਬਹੁਤੇ ਦਲਿਤ ਤੇ ਸਿੱਖ ਵੀ ਗੁਰਮਤਿ ਤੇ ਇਨਸਾਨੀਅਤ ਵਿਰੋਧੀ ਮਿਥਿਹਾਸਕ ਗ੍ਰੰਥਾਂ ਨੂੰ ਮੰਨਦੇ, ਸ਼ਿਰਾਵਾਂ ਤੋਂ ਬਰ ਮੰਗਦੇ ਤੇ ਅਰਦਾਸਾਂ ਵਿੱਚ ਭਗਾਉਤੀ (ਦੁਰਗਾ) ਅਰਾਧਦੇ ਹਨ।
  ਦਲਿਤਾਂ ਦੇ ੭੦ MP ਦਲਿਤ ਵਿਰੋਧੀ ਭਾਜਪਾ ਵੱਲੋਂ  ਜਿੱਤ ਕੇ ਪਾਰਲੀਮੈਂਟ ਚ ਹਨ।
  ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਣ ਦੇ ਹੋਰ ਹਨ। ਸਭ ਚੱਲਦਾ ਫਿਰ ਕਹਿੰਦੇ ਅਸੀਂ ਹਿੰਦੂ ਨਹੀਂ ਸਾਡੀ ਵੱਖਰੀ ਕੌਮ ਹੈ। ਕਾਰਨਾਮੇ ਬ੍ਰਾਹਮਣੀ ਤੇ ਰੱਟ ਵੱਖਰੀ ਕੌਮ ਦੀ, ਖਾਲਸਾ ਰਾਜ  ਦੀ, ਬੇਗਮਪੁਰੇ ਦੀ।
 ਜ਼ਰਾ ਠੰਡੇ ਦਿਲ ਦਿਮਾਗ ਨਾਲ ਸੋਚੋ ਅਸੀਂ ਕੌਣ ਹਾਂ?
 ਅਵਤਾਰ ਸਿੰਘ ਮਿਸ਼ਨਰੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.