ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
ਸੋ ਕਾਲ ਪੰਥਕ ਧਿਰਾਂ ਸਿੱਖ ਨਸਲਕੁਸ਼ੀ ਲਈ ਲੜਨ ਵਾਲਿਆਂ ਦੀ ਪਿੱਠ ਵਿੱਚ ਮਾਰਿਆ ਛੁਰਾ?
ਸੋ ਕਾਲ ਪੰਥਕ ਧਿਰਾਂ ਸਿੱਖ ਨਸਲਕੁਸ਼ੀ ਲਈ ਲੜਨ ਵਾਲਿਆਂ ਦੀ ਪਿੱਠ ਵਿੱਚ ਮਾਰਿਆ ਛੁਰਾ?
Page Visitors: 2543

ਸੋ ਕਾਲ ਪੰਥਕ ਧਿਰਾਂ ਸਿੱਖ ਨਸਲਕੁਸ਼ੀ ਲਈ ਲੜਨ ਵਾਲਿਆਂ ਦੀ ਪਿੱਠ ਵਿੱਚ ਮਾਰਿਆ ਛੁਰਾ?
1984 ਵੇਲੇ ਦੀ ਸਿੱਖ ਨਸਲਘਾਤ ਦਾ ਹਰੇਕ ਸਾਲ ਸਿੱਖਾਂ ਵਲੋਂ ਸੋਗ ਮਨਾਇਆ ਜਾਂਦਾ ਹੈ। ਏਹ ਵੀ ਕਿ ਬਾਹਰਲੇ ਸਿੱਖਾਂ ਨੇ ਜੋਰ ਲਾ ਕੇ ਪਾਰਲੀਮਾਨੀ ਵਿਚ ਇਹ ਮਤਾ ਪਵਾਇਆ ਕਿ ਇਹ ਦੰਗੇ ਨਹੀ ਬਲਕਿ ਨਸਲਘਾਤ ਸੀ।
ਪੰਜਾਬ ਦੀਆਂ ਚੋਣਾਂ ਵਿਚ ਦੋ ਬੰਦੇ ਇਸ ਨਸਲਘਾਤ ਦੇ ਪ੍ਰਮੁੱਖ ਲੜਨ ਵਾਲੇ ਵਿਅਕਤੀਆਂ ਵਜੋਂ ਜਾਣੇ ਜਾਂਦੇ ਸਨ। ਸ੍ਰ ਹਰਵਿੰਦਰ ਸਿੰਘ ਫੂਲਕਾ ਅਤੇ ਜਰਨੈਲ ਸਿੰਘ। ਸ੍ਰ ਜਰਨੈਲ ਸਿੰਘ ਨੇ ਇਨ੍ਹਾਂ ਜ਼ਖਮਾਂ ਨੂੰ ਅਪਣੇ ਪਿੰਡੇ ਉਪਰ ਵੀ ਹੰਡਾਇਆ ਅਤੇ ਇਸ ਗੱਲ ਦਾ ਜੁੱਤੀ ਮਾਰਕੇ ਰੋਸ ਵੀ ਜ਼ਾਹਰ ਕੀਤਾ।
ਪਰ ਅੱਜ ਇੱਕ ਵੱਡਾ ਸਵਾਲ ਖੜਾ ਹੈ ਸਾਡੇ ਸਾਹਵੇਂ ਕਿ ਸ੍ਰ ਜਰਨੈਲ ਸਿੰਘ ਅਤੇ ਫੂਲਕਾ ਦਾ ਇਹ ਗੁਨਾਹ ਕੀ ਬਹੁਤ ਵੱਡਾ ਸੀ ਕਿ ਉਹ ਆਮ ਪਾਰਟੀ ਨਾਲ ਖੜੇ ਹੋ ਗਏ? ਕਿ ਸੋ ਕਾਲ ਪੰਥਕ ਧਿਰਾਂ ਨੇ ਉਨ੍ਹਾਂ ਨਾਲੋਂ ਦਰ-ਕਿਨਾਰ ਹੀ ਕਰ ਲਿਆ?
ਜੇ ਏਹ ਕਿਸੇ ਹੋਰ ਜਰਵਾਣਾਂ ਪਾਰਟੀ ਵਲੋਂ ਖੜਦੇ ਤਾਂ ਇਨ੍ਹਾਂ ਦੀ ਵਿਰੋਧਤਾ ਸਮਝ ਆਉਂਦੀ ਸੀ ਪਰ ਆਮ ਪਾਰਟੀ ਨੂੰ ਜਰਵਾਣਾ ਕਹਿਣ ਦਾ ਹਾਲੇ ਤੁਹਾਡੇ ਕੋਲ ਕੋਈ 'ਲਾਜਿਕ' ਹੈ ਤਾਂ ਦੱਸੋ?
ਸਿੱਖ ਕਤਲੇਆਮ ਉਪਰ ਅਪਣੀਆਂ ਫੁਲਕੀਆਂ ਸੇਕਣ ਅਤੇ ਸੰਘ ਪਾੜਨ ਵਾਲੇ ਕੀ ਉਸ ਕਤਲੇਆਮ ਨਾਲ ਦਗਾ ਨਹੀ ਕਰ ਰਹੇ?
ਸਵੇਰੇ ਦਿਲਗੀਰ ਦੀਆਂ ਹਾਸੋ ਹੀਣੀਆਂ ਗੱਲਾਂ ਤਾਂ ਹੋਰ ਵੀ ਹੈਰਾਨ ਕਰ ਦੇਣ ਵਾਲੀਆਂ ਸਨ। ਉਹ ਇਹ ਤਾਂ ਕਹਿ ਰਿਹਾ ਕਿ ਮੈਂ ਕਾਂਗਰਸ ਦਾ ਵਿਰੋਧੀ ਹਾਂ ਪਰ ਕੈਪਟਨ ਦਾ ਉਹ ਭੰਡਪੁਣਾ ਕਰਦਾ ਉਸ ਦੇ ਸੋਹਿਲੇ ਗਾ ਰਿਹਾ ਹੈ ਕਿ ਉਸ ਨੇ ਕੀ ਕੀ ਕੱਦੂ ਵਿਚ ਤੀਰ ਮਾਰੇ! ਪਰ ਇਸੇ ਗੱਲ ਨੂੰ ਉਹ ਇਉਂ ਵੀ ਕਿਉਂ ਨਹੀ ਕਹਿ ਸਕਦਾ ਕਿ ਮੇਰਾ ਆਮ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀ ਪਰ ਜਰਨੈਲ ਸਿੰਘ ਅਤੇ ਫੂਲਕਾ ਮਗਰ ਖੜਨਾ ਸਿੱਖ ਨਸਲਕੁਸ਼ੀ ਲਈ ਲੜਨ ਵਾਲਿਆਂ ਦੀ ਪਿੱਠ ਥਾਪੜਨੀ ਹੈ।
ਉਂਝ ਵੈਸੇ ਜਿਵੇਂ ਦੀਆਂ ਕੱਚੀਆਂ ਜਿਹੀਆਂ ਗੱਲਾਂ ਦਿਲਗੀਰ ਕਰ ਗਿਆ ਉਹ ਸਕਾਲਰ ਜਾਂ ਇਤਿਹਾਸਕਾਰ ਘੱਟ ਪਰ ਕਾਂਗਰਸ ਦਾ ਭੰਡ ਜਿਆਦਾ ਲੱਗ ਰਿਹਾ ਸੀ! ਨਹੀ?
ਗੁਰਦੇਵ ਸਿੰਘ ਸੱਧੇਵਾਲੀਆ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.