ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
ਅਜਨਾਲੇ ਦਾ ਗੁੰਡਾ ਬ੍ਰਿਗੇਡ ਭਾਈ ਰਣਜੀਤ ਸਿੰਘ ਦੇ ਦਰਵਾਜੇ ਅੱਗੇ !
ਅਜਨਾਲੇ ਦਾ ਗੁੰਡਾ ਬ੍ਰਿਗੇਡ ਭਾਈ ਰਣਜੀਤ ਸਿੰਘ ਦੇ ਦਰਵਾਜੇ ਅੱਗੇ !
Page Visitors: 2480

ਅਜਨਾਲੇ ਦਾ ਗੁੰਡਾ ਬ੍ਰਿਗੇਡ ਭਾਈ ਰਣਜੀਤ ਸਿੰਘ ਦੇ ਦਰਵਾਜੇ ਅੱਗੇ !
ਅਜਨਾਲੇ ਦੀ ਭਾਈ ਰਣਜੀਤ ਸਿੰਘ ਦੇ ਸੋ ਕਾਲ ਵਿਚਾਰ ਕਰਨ ਦੇ ਤਰੀਕੇ ਤੋਂ ਮੈਨੂੰ ਟਰੰਟੋ ਵਿਚ ਇੰਦਰ ਸਿੰਘ ਘਗਾ ਹੋਰਾਂ ਵੇਲੇ ਦਾ ਵਿਚਾਰ ਕਰਨਾ ਯਾਦ ਆ ਗਿਆ। ੩੦-੪੦ ਗੁੰਡੇ, ਗੰਡਾਸੇ, ਟਕੂਅੇ, ਕ੍ਰਿਪਾਨਾ ਨਾਲ ਲੈਸ ਤੇ ਉਸ ਦੇ ਅਗੇ ਜਾ ਕੇ ਬੈਠ ਗਏ ਕਿ ਕਰ ਵਿਚਾਰ ਸਾਡੇ ਨਾਲ?
ਪੰਡੀਏ ਦਾ ਬੜਾ ਪੁਰਾਣਾ ਤੇ ਕਾਰਗਰ ਤਰੀਕਾ ਹੈ ਕਿ ਵਿਚਾਰ ਵੀ ਕਰਨ ਜਾਣਾ ਤਾ ਗੁੰਡਾ ਬਣਕੇ ਜਾਓ ਤਾਂ ਕਿ ਅਗਲਾ ਬੋਲਣ ਗੋਚਰਾ ਰਹੇ ਹੀ ਨਾ।
ਇੱਕ ਗੱਲ ਹੋਰ ਜਦ ਘੱਗੇ ਵੇਲੇ ਏਹ ਲੋਕ ਨਹੀ ਟਲੇ ਅਤੇ ਉਸ ਦੀ ਪੱਗ ਲਾਹੁਣ ਪੈ ਗਏ ਤਾਂ ਆਸ ਤੋਂ ਉਲਟ ਅਗੋਂ ਨਾਸਾਂ ਤੇ ਪੈ ਗਈਆਂ ਤਾਂ ਟਰੰਟੋ ਵਿਚ ਕਾਫੀ ਚਿਰ ਸੁੱਖ ਸ਼ਾਂਤੀ ਰਹੀ ਨਹੀ ਤਾਂ ਮਰਿਯਾਦਾ ਦੇ ਨਾਂ ਤੇ ਹਰੇਕ ਦੇ ਘਰ ਜਾ ਕੇ ਇਹ ਗੁੰਡਿਆਂ ਵਾਂਗ ਪੈ ਜਾਂਦੇ ਸਨ ਤੇ ਸ੍ਰੀ ਗੁਰੂ ਜੀ ਦਾ ਸਰੂਪ ਚੁੱਕ ਲਿਆਉਂਦੇ ਸਨ ਲੋਕ ਡਰਦੇ ਪੁਲਿਸ ਕੋਲੇ ਵੀ ਨਹੀ ਸਨ ਜਾਂਦੇ।
ਸਰਬਜੀਤ ਸਿੰਘ ਧੂੰਦਾ ਆਇਆ। ਚੁੱਕ ਅਸਮਾਨ ਸਿਰ ਤੇ ਲਿਆ ਪਰ ਜਦ ਪੱਤਾ ਲੱਗਾ ਕਿ ਅੱਗਿਓਂ ਛਿੱਤਰਾਂ ਦਾ ਪੱਕਾ ਪ੍ਰਬੰਧ ਹੈ ਕੋਈ ਮਰਿਯਾਦਾ ਭੰਗ ਨਹੀ ਹੋਈ!
ਪ੍ਰੌ ਦਰਸ਼ਨ ਸਿੰਘ ਨੂੰ ਲੈ ਕੇ ਸਿੱਖ ਲਹਿਰ ਵਿਚ ਇਨੀ ਗੱਡ ਕੇ ਗੁੰਡਾ ਗਰਦੀ ਕੀਤੀ, ਢਿੱਡ ਪਾੜੇ, ਕ੍ਰਿਪਾਨਾ ਵਾਹੀਆਂ। ਪਰ ਡਰੇ ਹੋਏ ਪ੍ਰਬੰਧਕਾਂ ਉਸੇ ਗੁਰਦੁਆਰੇ ਕੁਝ ਚਿਰ ਬਾਅਦ ਤੀਆਂ ਰੱਖ ਲਈਆਂ। ਤੀਆਂ ਕਰਨ ਵਾਲੇ ਵੀ ਬਰਾਬਰ ਦੇ ਸਨ ਕੋਈ ਗੁਰਦੁਆਰੇ ਦੇ ਨੇੜਿਓਂ ਨਹੀ ਲੰਘਿਆਂ। ਕੀਰਤਨ ਕਰਨ ਤੇ ਮਰਿਯਾਦਾ ਭੰਗ ਪਰ ਤੀਆਂ ਕਰਨ ਤੇ ਕੁਝ ਵੀ ਨਹੀ? ਦਰਅਸਲ ਛਿੱਤਰ ਬਰਾਬਰ ਦਾ ਸੀ!
ਧੁੰਮੇ ਦੀ ਸ਼ਬੀਲ ਅਤੇ ਅਜਨਾਲੇ ਦੀ ਗੁੰਡਾ ਗਰਦੀ ਤੋਂ ਜਾਪਦਾ ਕਿ ਗੁੰਡਾ ਬ੍ਰਗੇਡ ਦੇ ਹੌਸਲੇ ਬੁਲੰਦ ਨੇ। ਪਰ ਇੱਕ ਗੱਲ ਸਾਨੂੰੰ ਨਹੀ ਭੁੱਲਣੀ ਚਾਹੀਦੀ ਕਿ ਤੁਸੀਂ ਸੱਚ ਵੀ ਕਹਿਣਾ ਤਾਂ ਡਾਂਗ ਤੋਂ ਬਿਨਾ ਤੁਹਾਨੂੰ ਕਿਸੇ ਨਹੀ ਕਹਿਣ ਦੇਣਾ। ਇਹ ਗੱਲਾਂ ਸਾਨੂੰ ਗੁਰੂ ਸਾਹਿਬਾਨਾ ਪ੍ਰਕੈਟੀਕਲ ਕਰਕੇ ਦੱਸੀਆਂ ਹਨ। ਪੰਡੀਆਂ ਬੋਲਣ ਦਿੰਦਾ ਸੀ ਕਿਸੇ ਨੂੰ? ਪਰ ਜਦ ਪੰਡੀਏ ਦੇਖਿਆ ਕਿ ਬਾਬਿਆਂ ਤਾਂ ਡਾਂਗ ਚੁੱਕ ਲਈ ਤਾਂ ਚੱਡਿਆਂ 'ਚ ਪੂਛ ਵਾੜ ਕੇ ਅਰੰਗੇ ਕੋਲੇ ਦੌੜ ਲਿਆ।
ਤੁਸੀਂ ਜਿੰਨਾ ਮਰਜੀ ਅਖੰਡ ਪਾਠ ਛੁਡਾ ਕੇ ਸਹਿਜ ਪਾਠ ਕਰਨ ਲਾਈ ਜਾਵੋਂ ਤੇ ਇਹ ਵੀ ਸੋਚੀ ਜਾਵੋਂ ਕਿ ਕੌਮ ਵਿਚ ਲੜਾਈ ਨਾ ਵਧੇ ਤੁਹਾਨੂੰ ਇਉਂ ਇਹ ਜਲੀਲ ਕਰਨਗੇ। ਮੈਂ ਨਹੀ ਕਹਿੰਦਾ ਕੌਮ ਸਿਵਲ ਵਾਰ ਵੰਨੀ ਵੱਧੇ ਪਰ ਇਹ ਤਾਂ ਵੱਧ ਚੁੱਕੀ ਹੈ। ਗੁਰੂ ਸਾਹਿਬਾਨਾ ਦੀ ਸ਼ੁਧ ਅਤੇ ਅੰਮ੍ਰਤਿ ਵਿਚਾਰਧਾਰਾ ਨੂੰ ਜੇ ਤੁਸੀਂ ਪੰਡੀਏ ਕੋਲੋਂ ਬਚਾਉਂਣਾ ਹੈ ਬਰਾਬਰ ਦੇ ਡਾਂਗ ਵਾਲੇ ਹੋਣੇ ਚਾਹੀਦੇ ਨਹੀ ਤਾਂ ਗੁੰਡਾ ਬ੍ਰਗੇਡ ਤੁਹਾਡੀਆਂ ਇਉਂ ਹੀ ਸ਼ਬੀਲਾਂ ਲਾਉਂਦਾ ਅਤੇ ਦਰਵਾਜਿਆਂ ਅੱਗੇ ਖੜਕੇ ਲਲਕਾਰੇ ਮਾਰਦਾ ਰਹੇਗਾ! ਨਹੀ?
ਗੁਰਦੇਵ ਸਿੰਘ ਸੱਧੇਵਾਲੀਆ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.