ਕੈਟੇਗਰੀ

ਤੁਹਾਡੀ ਰਾਇ

New Directory Entries


ਗੁਰਦੇਵ ਸਿੰਘ ਸੱਧੇਵਾਲੀਆ
ਜਦੋਂ ਵੱਡਾ ਦਰੱਖਤ ਡਿੱਗਦਾ ਹੈ !
ਜਦੋਂ ਵੱਡਾ ਦਰੱਖਤ ਡਿੱਗਦਾ ਹੈ !
Page Visitors: 67

ਜਦੋਂ ਵੱਡਾ ਦਰੱਖਤ ਡਿੱਗਦਾ ਹੈ !
ਰਾਜੀਵ ਗਾਂਧੀ ਕਹਿਣਾ ਤਾਂ ਇਹ ਚਾਹੁੰਦਾ ਸੀ
ਕਿ ਜਦੋਂ ਵੱਡਾ ਦਰੱਖਤ ਡਿੱਗਦਾ ਹੈ ਤਾਂ ਕੀੜੇ-ਮਕੋੜੇ ਤਾਂ ਮਸਲੇ ਹੀ ਜਾਂਦੇ ਹਨ ਨਾ। ਪਰ ਉਹ ਇੰਝ ਕਹਿ ਨਾ ਸਕਿਆ ਉਂਝ ਮੱਤਲਬ ਉਸ ਦਾ ਇਹੀ ਨਿਕਲਦਾ ਸੀ। ਗਲੀਆਂ-ਬਜਾਰਾਂ ਵਿਚ ਜੋ ਦੁਰਗਤ ਸਿੱਖਾਂ ਦੀ ਹੋਈ ਉਹ ਕੀੜੇ-ਮਕੌੜਿਆਂ ਤੋਂ ਘੱਟ ਨਹੀਂ ਸੀ। ਹਾਲੇ ਕੁੱਤਾ ਮਰੇ ਤੇ ਵੀ ਕੋਈ ਤਰਸ ਕਰ ਲੈਂਦਾ ਹੈ ਪਰ

   ਪਾਠਕਾਂ ਨੂੰ ਸ਼ਾਇਦ ਪਤਾ ਹੋਵੇ ਕਿ ਇਕ ਅਰਬ ਤੋਂ ਉਪਰ ਦੀ ਅਬਾਦੀ ਤੇ ਕੇਵਲ 5% ਸ਼ੁੱਧ ਬ੍ਰਾਹਮਣ ਰਾਜ ਕਰ ਰਿਹੈ।
ਭਲਾ ਕਿਵੇਂ?
ਲੋਕਾਂ ਨੂੰ ਆਪਸ ਵਿਚ ਪਾੜ ਕੇ! ਤੁਸੀਂ ਡਿਸਕਵਰੀਤੇ ਜਾਨਵਰਾਂ ਮਗਰ ਸ਼ੇਰ ਦੌੜਦਾ ਦੇਖਿਆ? ਜਿਸ ਦੇ ਮਗਰ ਦੌੜਦਾ ਉਹੀ ਅਪਣੀ ਜਾਨ ਬਚਾ ਰਿਹਾ ਹੁੰਦਾ, ਪਰ ਦੂਜੇ ਕੇਵਲ ਉਸ ਦਾ ਤਮਾਸ਼ਾ ਦੇਖ ਰਹੇ ਹੁੰਦੇ ਹਨ। ਇੰਝ ਹੀ ਹੁੰਦਾ ਨਾ? ਜ਼ੀਬਰਾ, ਬਫਲੋ, ਹਿਰਨ ਆਦਿ। ਜ਼ੀਬਰਾ ਹਰਨ ਦੀ ਮਦਦ ਤੇ ਨਹੀਂ ਆਉਂਦਾ, ਬਫਲੋ ਜ਼ੀਬਰੇ ਦੀ ਤੇ ਨਹੀਂ! ਇਥੋਂ ਤੱਕ ਕਿ ਉਹ ਇਕ ਦੂਜੇ ਦੀ ਨਸਲ ਦੀ ਵੀ ਪ੍ਰਵਾਹ ਨਹੀਂ ਕਰਦੇ ਤੇ ਅਪਣੇ ਨਾਲ ਦੇ ਨੂੰ ਪਾੜੇ ਜਾਂਦਾ ਦੇਖ ਸ਼ਾਇਦ ਸ਼ੁਕਰ ਕਰ ਰਹੇ ਹੁੰਦੇ ਕਿ ਘੱਟੋ ਘੱਟ ਉਸ ਦੀ ਤਾਂ ਜਾਨ ਬਚੀ, ਪਰ ਉਨ੍ਹਾਂ ਕਮਲਿਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅੱਜ ਤਾਂ ਬਚ ਗਈ ਪਰ ਅਗਲੀ ਵਾਰੀ? ਤੇ ਇੰਝ ਹੀ ਉਹ ਵਾਰੀ ਵਾਰੀ ਝਪਟੇ ਜਾਂਦੇ ਰਹਿੰਦੇ ਹਨ