ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
ਭੋਗਨਹਾਰੇ ਭੋਗਿਆ ਇਸੁ ਮੂਰਤਿ ਕੇ ਮੁਖ ਛਾਰੁ ॥
ਭੋਗਨਹਾਰੇ ਭੋਗਿਆ ਇਸੁ ਮੂਰਤਿ ਕੇ ਮੁਖ ਛਾਰੁ ॥
Page Visitors: 88

ਭੋਗਨਹਾਰੇ ਭੋਗਿਆ ਇਸੁ ਮੂਰਤਿ ਕੇ ਮੁਖ ਛਾਰੁ
ਖਾਣ ਵਾਲਾ ਖਾ ਗਿਆ, ਪਰ ਖਾ ਗਿਆ ਮੂਰਤੀ ਦੇ ਨਾਂ 'ਤੇ ਯਾਨੀ ਰੱਬ ਨੂੰ ਭੋਗ ਲਵਾਉਂਣ ਦੇ ਨਾਂ 'ਤੇ। ਪਰ ਜਾਣ ਲੱਗਾ ਪਤਾ ਕੀ ਕਰ ਗਿਆ? ਮੂਰਤੀ ਦੇ ਮੂੰਹ 'ਤੇ ਸਵਾਹ ਮਲ ਗਿਆ! ਉਸੇ 'ਭਗਵਾਨ' ਦੇ ਮੂੰਹ 'ਤੇ ਜਿਸ ਦੇ ਨਾਂ 'ਤੇ ਢਿੱਡ ਤੂੜਿਆ ਸੀ!
ਖੁਲ੍ਹੇ ਆਮ ਮੰਦਰ ਤੇ ਮੂਰਤੀ ਹੋਣ ਕਾਰਨ ਜਦ ਉਹ ਮੂਰਤੀ ਦੇ ਮੂੰਹ ਨੂੰ ਖੀਰ ਲਾਉਂਦਾ ਸੀ, ਤਾਂ ਅਗਲਾ ਭੋਗ ਮੱਖੀਆਂ ਦਾ ਹੁੰਦਾ ਸੀ। ਭਗਵਾਨ ਦੇ ਮੂੰਹ 'ਤੇ ਮੱਖੀਆਂ ਨਾ ਪੈਣ, ਉਸ ਦਾ ਹੱਲ ਇਹ ਕੱਢਿਆ ਕਿ ਭਗਵਨ ਦੇ ਮੂੰਹ 'ਤੇ ਸਵਾਹ ਮਲ ਦਿਓ!! ਛਾਰ ਯਾਣੀ ਸਵਾਹ!
ਯਾਣੀ ਰਾਸ਼ਨ ਪੰਡੀਏ ਦੇ ਢਿੱਡ ਵਿਚ ਤੇ ਸਵਾਹ ਭਗਵਨ ਦੇ ਮੂੰਹ 'ਤੇ!
ਪੰਡੀਏ ਦੀ ਅਗਲੀ ਨਸਲ ਯਾਣੀ ਸਿੱਖਾਂ ਦੇ ਪੰਡੀਏ ਇਨ ਬਿਨ ਉਹੀ ਕੀਤਾ, ਪਰ ਕਰਨ ਤੋਂ ਪਹਿਲਾਂ ਇੱਕ ਯੱਕੜ ਛੱਡਿਆ ਕਿ ਗੁਰੂ ਨਾਨਕ ਸਾਹਿਬ ਨੇ ਪ੍ਰਤਖ ਪ੍ਰਸ਼ਾਦਾ ਛੱਕਿਆ ਬਾਬਾ ਜੀ ਕੋਲੋਂ। ਐਨ ਸਾਹਵੇਂ ਬੈਠ ਕੇ। ਬਾਬਾ ਜੀ ਪੱਖੀ ਝੱਲੀ ਜਾਂਦੇ ਗੁਰੂ ਸਾਹਬ ਛੱਕੀ ਜਾਂਦੇ।
ਕਹਾਣੀ ਚਲ ਨਿਕਲੀ ਇਨੀ ਚਲੀ ਕਿ ਸੈਂਕੜੇ ਠਾਠ ਤੇ ਹਜਾਰਾਂ ਸਾਧ ਸੂਅ ਮਾਰੇ ਇਸ ਕਹਾਣੀ ਨੇ?
ਅਗਲੀ ਸਵਾਦਲੀ ਗੱਲ ਕਿ ਸਾਰੇ ਡੇਰਿਆਂ ਵਿਚ ਥਾਲਾਂ ਨੂੰ ਭੋਗ ਤੇ ਉਹ ਕਹਾਣੀ ਵਾਲੇ ਭੋਗ ਦਾ ਪ੍ਰਸ਼ਾਦਾ ਯਾਣੀ ਥਾਲ! ਥਾਲ ਇਨਾ ਚੇਲਿਆ ਕਿ ਮਾੜਾ ਹਿਸਾਬੀ ਤਾਂ ਬਾਬਿਆਂ ਦੀਆਂ ਕੌਲੀਆਂ ਗਿਣਨੀਆਂ ਭੁੱਲ ਜਾਏ! ਬਾਹਰੋਂ ਆਈਆਂ ਦਾਲਾਂ ਸਬਜੀਆਂ ਨੂੰ ਡਬਲ ਟ੍ਰਿਪਲ ਤੁੜਕੇ! ਫਿਰ ਤੁੜਕੇ, ਵਾਰ ਵਾਰ ਤੁੜਕੇ! ਖੀਰਾਂ, ਕੱਸਟਡਾਂ, ਰੈਤੇ, ਫਰੂਟ। ਆਖਰ ਬਈ ਗੁਰੂ ਸਾਹਿਬ ਨੂੰ ਭੋਗ ਲੱਗਣਾ!
ਸੱਜੇ ਹੋਏ ਥਾਲ ਦਾ ਪੰਜ ਸੱਤ ਮਿੰਟ ਸ੍ਰੀ ਗੁਰੂ ਜੀ ਦੇ ਕਮਰੇ ਦਾ ਗੇੜਾ ਜਿਹਾ ਕੱਢਾ ਕੇ ਚੱਲ 'ਬਾਬਿਆਂ' ਦੇ ਕਮਰੇ ਵਿਚ! ਅੱਗੋਂ ਬਾਬਿਆਂ ਨੂੰ ਸਮਝ ਨਾ ਆਵੇ ਕਿਹੜੀ ਛੱਡੇ ਤੇ ਕਿਹੜੀ ਖਾਵੇ। ਇਸ ਨਾ ਸਮਝ ਆਉਂਣ ਵਾਲੀ ਕਹਾਣੀ ਵਿਚੋਂ ਬਾਬਿਆਂ ਦੇ ਵੱਡੇ ਵੱਡੇ ਢਿੱਡਾਂ ਦਾ 'ਅਵਤਾਰ' ਹੋਇਆ? ਹਾਲੇ ਸ਼ੁੱਕਰ ਵੱਡੇ ਬਾਬਿਆ ਦਾ ਕਿ ਖੁਲ੍ਹੇ ਚੋਲੇ ਦੇ ਗਏ ਕਿ ਹੇਠਾਂ ਪਤਾ ਹੀ ਨਹੀਂ ਲੱਗਦਾ ਬਾਬੇ ਅੱਠਵੇ ਜਾਂ ਨਾਵੇਂ ਜਾਂ ਕਿਸੇ ਹੋਰ ਹੀ ਮਹੀਨੇ ਵਿੱਚ ਨੇ! ਵੱਡੇ 'ਬਾਬਾ ਜੀ' ਨੂੰ ਪਤਾ ਸੀ ਉਹ ਦੂਰ ਅੰਦੇਸ਼ੀ ਸਨ ਕਿ ਜਿਹੜੀ ਕਹਾਣੀ ਮੈਂ ਵੇਚਣ ਲੱਗਾ ਚੋਲੇ ਵੱਡੇ ਤੇ ਖੁਲ੍ਹੇ ਹੀ ਚਾਹੀਦੇ।
ਸੋਚ ਕੇ ਦੇਖੋ ਭੁੱਚੋ ਵਾਲੇ ਵਰਗੇ ਸਾਧ ਨੇ ਕਿਤੇ ਪਿੰਟ ਪਾਈ ਹੋਵੇ ਜਾਂ ਪਿਹੋਵੇ ਵਰਗੇ ਨੂੰ ਕੋਟ ਪਾਉਂਣਾ ਪੈ ਜਾਏ?
ਮੈਨੂੰ ਨਹੀਂ ਜਾਪਦਾ ਕਿ ਬਾਬੇ ਥਾਲ ਦੀ ਵੀ ਖੱਲ੍ਹ ਨਾ ਲਾਹ ਦੇਣ ਜੇ ਉਨ੍ਹਾਂ ਦਾ ਧਿਆਨ ਬਾਹਰ ਬੈਠੇ ਨੰਗਾ ਵੰਨੀ ਨਾ ਹੋਵੇ, ਜਿਹੜੇ ਬਾਹਰ ਤੁੜਕਿਆਂ ਦਾ ਸਵਾਦ ਦੇਖਣ ਲਈ ਸੀਤ ਪ੍ਰਸ਼ਾਦ ਲਈ ਜੀਭਾਂ ਕੱਢੀ ਬੈਠੇ ਹੁੰਦੇ ਹਨ!
ਵਰਤਾਉਂਣ ਵਾਲਾ ਗੁਰੂ ਕੇ ਲੰਗਰ ਵਿੱਚ ਸਾਧ ਦੀ ਜੂਠ ਨੂੰ ਸ਼ਰੇਆਮ ਸੀਤ ਪ੍ਰਸ਼ਾਦ ਕਹਿ ਕੇ ਵਰਤਾ ਰਿਹਾ ਹੁੰਦਾ ਹੈ ਤੇ ਲੈਣ ਵਾਲੇ ਹੱਥ ਅੱਡ ਅੱਡ ਆਪਣੀ ਅਕਲ ਦੇ ਗਲ ਗੂਠ ਦੇ ਰਹੇ ਹੁੰਦੇ ਹਨ।
ਬਾਬਾ ਜੀ ਆਪਣੇ ਬ੍ਰਾਹਮਣ ਨੂੰ ਕਹਿੰਦੇ ਕਿ ਕਿਉਂ ਲੋਕਾਂ ਨੂੰ ਮੂਰਖ ਬਣਾਉਂਦਾ ਕਿ ਮੂਰਤੀ ਦੇ ਮੂੰਹ ਨੂੰ ਲਾ ਕੇ ਰਾਸ਼ਣ ਸਾਰਾ ਆਪ ਡਕਾਰ ਜਾਂਦਾ ਤੇ ਲੋਕਾਂ ਨੂੰ ਕਹਿੰਦਾ ਫਿਰਦਾਂ ਕਿ ਭਗਵਾਨ ਨੇ ਭੋਗ ਲਾਇਆ?
 ਭੋਗ ਕਾਹਦਾ ਲਾਇਆ ਸਵਾਹ ਦਾ ਜਿਹੜੀ ਬਾਅਦ ਉਸ ਦੇ ਮੂੰਹ ਨੂੰ ਮਲ ਆਇਆ?
ਪਰ ਜੇ ਕਿਤੇ ਤੁਸੀਂ ਭੋਗ ਵਾਲੇ ਥਾਲ ਦਾ ਗੇੜਾ ਕਢਾਉਂਣ ਤੋਂ ਬਾਅਦ 'ਸੰਤ' ਦੇ ਕਮਰੇ ਵਿਚ ਪਹੁੰਚੇ ਥਾਲ ਵੇਲੇ ਜਾ ਸਕਦੇ ਹੁੰਦੇ!     ਉਹ ਬੜੇ ਖਚਰੇ ਨੇ ਉਹ ਵੜਨ ਹੀ ਨਹੀਂ ਦਿੰਦੇ। 'ਬਾਬਾ' ਜੀ ਥਾਲ ਲਾ ਰਹੇ ਕਹਿਕੇ ਬਾਹਰੋਂ ਮੋੜ ਦਿੰਦਾ ਪਹਿਰੇਦਾਰ!
  ਉਸ ਨੂੰ ਪਤਾ ਹੁੰਦਾ ਜੇ ਇਨੀ 'ਸੰਤ' ਖੁਰਲੀ ਤੇ ਚਰਦਾ ਦੇਖ ਲਿਆ ?

ਗੁਰਦੇਵ ਸਿੰਘ ਸੱਧੇਵਾਲੀਆ 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.