ਕੈਟੇਗਰੀ

ਤੁਹਾਡੀ ਰਾਇ

New Directory Entries


ਗੁਰਦੇਵ ਸਿੰਘ ਸੱਧੇਵਾਲੀਆ
ਦੇਸ਼ ਦੀ ਆਜ਼ਾਦੀ ਵਾਸਤੇ...?
ਦੇਸ਼ ਦੀ ਆਜ਼ਾਦੀ ਵਾਸਤੇ...?
Page Visitors: 18

ਦੇਸ਼ ਦੀ ਆਜ਼ਾਦੀ ਵਾਸਤੇ...?
 ਗੁਰਦੇਵ ਸਿੰਘ ਸੱਧੇਵਾਲੀਆ
ਮੈਨੂੰ ਢਾਡੀ ਸੁਣਨੇ ਚੰਗੇ ਲੱਗਦੇ ਹਨ। ਉਹ ਤੁਹਾਨੂੰ ਇਤਿਹਾਸ ਦੀ ਬੁੱਕਲ ਦੇ ਨਿੱਘ ਵਿਚ ਲੈ ਜਾਂਦੇ ਹਨ। ਹਿੱਕਾਂ ਡਾਹ ਕੇ ਲੜਨ ਵਾਲੇ ਸੂਰਬੀਰ ਜੋਧਿਆਂ ਦੇ ਲਹੂਆਂ ਦੀ ਮਹਿਕ ਵਿਚ ਲੱਥ ਪੱਥ ਕਰ ਦਿੰਦੇ ਹਨ, ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਤੇ ਮੈਨੂੰ ਖਿੱਝ ਬੜੀ ਚੜਦੀ, ਜਦ ਉਹ ਹਰੇਕ ਗੱਲ ਵਿਚ ਉਨ੍ਹਾਂ ਦੀ ਲੜਾਈ ਨੂੰ ਦੇਸ਼ ਦੀ ਆਜ਼ਾਦੀ ਵਾਸਤੇ, ਘਸੋੜ ਦਿੰਦੇ ਹਨ।
...ਗੁਰੂ ਤੇਗ ਬਹਾਦਰ ਸਾਹਬ ਜੀ ਦਾ ਇਤਿਹਾਸ ਸੁਣਾਉਂਦੇ, ਤਾਂ ਦੇਸ਼ ਦੀ ਆਜ਼ਾਦੀ!
...ਗੁਰੂ ਗੋਬਿੰਦ ਸਿੰਘ ਜੀ ਦਾ, ਤਾਂ ਦੇਸ਼ ਦੀ ਆਜ਼ਾਦੀ!
...ਜੱਸਾ ਸਿੰਘ ਆਹੂਵਾਲੀਆ, ਜੱਸਾ ਸਿੰਘ ਰਾਮਗੜੀਆ, ਬਘੇਲ ਸਿੰਘ, ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲੂਆ ਜਿਥੇ ਮਰਜੀ ਸੁਣ ਲਓ, ਦੇਸ਼ ਦੀ ਆਜ਼ਾਦੀ ਵਾਸਤੇ?
ਕੋਈ ਦੱਸ ਸਕਦਾ ਕਿ ਉਸ ਸਮੇ ਕਿਹੜਾ ਦੇਸ਼ ਤੇ ਕਿਹੜੀ ਆਜ਼ਾਦੀ?
ਕਿਸ ਦੇਸ਼ ਦੀ ਆਜ਼ਾਦੀ?
ਕੌਣ ਸੀ ਓਸ ਦੇਸ਼ ਦਾ ਵਾਲੀ ਵਾਰਸ ਜਿਸ ਦੀ ਆਜ਼ਾਦੀ ਲਈ ਉਹ ਜੂਝੇ?
ਉਸ ਵਿਚ ਤਾਂ ਹੁਣ ਵਾਲਾ ਪਾਕਿਸਤਾਨ ਵੀ ਸੀ! 22 ਰਾਜ ਤਾਂ ਕੇਵਲ ਪਹਾੜਾਂ ਵਿਚ ਹੀ ਸਨ, ਜਿਸ ਨੂੰ ਤੁਸੀਂ ਬਾਈਧਾਰ ਦੇ ਰਾਜੇ ਕਹਿੰਦੇ! ਉਹ ਰਾਜੇ ਜਿੰਨਾ ਦੀ ਆਪਸ ਮਾਰ ਧਾੜ ਹੁੰਦੀ ਹੀ ਰਹਿੰਦੀ ਤੇ ਇੱਕ ਦੂਏ ਦੀਆਂ ਲੱਤਾਂ ਪਾੜੀ ਹੀ ਰੱਖਦੇ ਸਨ! ਤੇ ਬਾਕੀਆਂ ਦੀ ਗਿਣਤੀ?
ਨਿੱਕੇ ਨਿੱਕੇ ਖੰਡਾਂ ਤੇ ਟੁਕੜਿਆਂ ਵਿਚ ਵੰਡਿਆਂ ਕਿਹੜਾ ਦੇਸ਼ ਸੀ ਉਸ ਵੇਲੇ, ਜਿਸ ਖਾਤਰ ਗੁਰੂ ਸਾਹਿਬਾਨ ਜਾਂ ਸਿੰਘ ਲੜਦੇ ਰਹੇ?
ਪਰ ਇਹ ਦੇਸ਼ ਦੀ ਆਜ਼ਾਦੀ ਵਾਲਾ ਤਕੀਆ ਕਲਾਮ ਇਨ੍ਹਾਂ ਬੇਅਕਲਾਂ ਦੇ ਮੂੰਹੋਂ ਲਾਹੁੰਦੇ ਕਿਉਂ ਨਹੀਂ ਅਸੀਂ ਕਿ ਜਿਸ ਕਾਰਨ ਗੁਰੂ ਸਾਹਿਬਾਨਾਂ ਅਤੇ ਸਿੰਘ ਸੂਰਬੀਰਾਂ ਦੀਆਂ ਪੂਰੀ ਮਨੁੱਖਤਾ ਲਈ ਕੀਤੀਆਂ ਸ਼ਹਾਦਤਾਂ ਇੱਕ ਟੁੱਕੜਬੋਚਾਂ ਦੇ ਮੁਲਕ ਲਈ ਸੀਮਤ ਕਰਕੇ ਉਨਾਂ ਦੀ ਤੌਹੀਨ ਕਰ ਰਹੇ ਹਨ! ਚੰਗੇ ਭਲੇ ਸੁਣਾਏ ਜਾ ਰਹੇ ਇਤਿਹਾਸ ਵਿਚੋਂ 'ਦੇਸ਼ ਦੀ ਆਜ਼ਾਦੀ' ਕਹਿ ਕੇ ਇਹ ਜਾਨ ਕੱਢ ਕੇ ਰੱਖ ਦਿੰਦੇ ਹਨ !
ਦੂਜਾ ਇੱਕ ਹੋਰ ਪੱਖ। ਦੇਸ਼ ਦੇ ਹੱਥ ਇਨੀ ਦੇਖੇ ਨਹੀਂ?
 ਇਨ੍ਹਾਂ ਦੇ ਸਾਹਵੇਂ ਸਭ ਕੁਝ ਨਹੀਂ ਹੋਇਆ?
 ਆਪਣੇ ਹੀ ਲੋਕਾਂ ਉਪਰ ਤੋਪਾਂ ਤੇ ਟੈਂਕ?
 ਅਕਾਲ ਤਖਤ ਤੋਂ ਸ਼ੁਰ ਕਰ ਲਓ ਇਸ ਦੇਸ਼ ਦੇ ਕਾਲੇ ਕਾਰਨਾਮੇ। ਮੁੜ ਰੋਹੀਆਂ, ਨਹਿਰਾਂ, ਮਾਲ ਮੰਡੀਆਂ, ਬੁੱਚੜਖਾਨਿਆਂ ਦਾ ਇੱਕ ਲੰਮਾ ਦੌਰ!
ਉਹ ਇਸੇ ਦੇਸ਼ ਦੀ ਕ੍ਰਿਪਾ ਨਹੀਂ ਹੋਈ ਸਾਡੇ ਤੇ?
 ਮੁੜ ਦਿੱਲੀ ਦੀਆਂ ਗਲੀਆਂ, ਕੁੱਤਿਆਂ ਵਲੋਂ ਧੂਹੀਆਂ ਜਾਂਦੀਆਂ ਰਹੀਆਂ ਲਾਸ਼ਾਂ, ਕੁੜੀਆਂ ਸਾਡੀਆਂ ਦੇ ਰੇਪ! ਕੋਈ ਹੋਰ ਮੁੱਲਕ ਸੀ?
ਹੁਣ ਦੀ ਤਾਜਾ ਗੱਲ ਹੀ ਲਓ! ਹਰਜੀਤ ਸਿੰਘ ਸੱਜਣ ਦੇ ਗਏ ਅੱਗ ਲੱਗੀ ਪਈ ਸੀ। ਪੱਗ ਤੋਂ ਬਿਨਾ ਵਾਲਾ ਕੋਈ ਹੋਰ ਇਸ ਅਹੁਦੇ ਤੇ ਹਿੰਦੋਸਤਾਨ ਜਾਂਦਾ ਤਾਂ ਉਸ ਨਾਲ ਇਵੇਂ ਹੁੰਦੀ?
 ਕੈਪਟਨ ਕੀ ਹੈ?
ਇੱਕ ਨਿੱਕਾ ਜਿਹਾ ਬਲੂੰਗੜਾ ਦਿੱਲੀ ਦਾ, ਉਨ੍ਹਾਂ ਦੀ ਮਰਜੀ ਤੋਂ ਬਿਨਾ ਮਿਆਉਂ ਵੀ ਕਰ ਜਾਂਦਾ?
ਛੱਡੋ ਇਸ ਦਾਸਤਾਨ ਨੂੰ ਦਿੱਲ ਦੁੱਖਦਾ ਭਰਾਵੋ, ਪਰ ਇਨ੍ਹਾਂ ਤੁਹਾਡੇ ਗਾਉਂਣ ਵਾਲਿਆਂ ਨੂੰ ਕਿਹੜਾ ਅਕਲ ਦੇਵੇ ਕਿ ਕਿਹੜਾ ਦੇਸ਼ ਸੀ ਜਿਸ ਦੀ ਆਜ਼ਾਦੀ ਅਸੀਂ ਲੜੇ?
 ਯਾਦ ਰਹੇ ਉਹ ਕਿਸੇ ਦੜੇ ਦੇਸ਼ ਦੀ ਆਜ਼ਾਦੀ ਨਹੀਂ ਸਨ ਲੜੇ, ਉਹ ਕੇਵਲ ਤੇ ਕੇਵਲ ਦੱਬੀ ਕੁੱਚਲੀ ਮਨੱਖੁਤਾ ਲਈ ਲੜੇ ਅਤੇ ਜਾਨਾ ਵਾਰੀਆਂ ਸਨ, ਜਿਸ ਵਿਚ ਹਿੰਦੂ ਵੀ ਸਨ ਅਤੇ ਗਰੀਬ ਮੁਸਲਮਾਨ ਵੀ! ਦੇਸ਼ ਦੀ ਆਜ਼ਾਦੀ ਲਈ ਕਹਿਕੇ ਉਨ੍ਹਾਂ ਦੀਆਂ ਸ਼ਹਾਦਤਾਂ ਦਾ ਦਾਇਰਾ ਸੀਮਤ ਨਾ ਕਰੋ ਤੇ ਨਾ ਉਨ੍ਹਾਂ ਦੀ ਤੌਹੀਨ!
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.