ਕੈਟੇਗਰੀ

ਤੁਹਾਡੀ ਰਾਇ



ਬਲਵਿੰਦਰ ਸਿੰਘ ਬਾਈਸਨ
ਮੁਫਤ ਵਾਈ-ਫਾਈ ! (ਨਿੱਕੀ ਕਹਾਣੀ)
ਮੁਫਤ ਵਾਈ-ਫਾਈ ! (ਨਿੱਕੀ ਕਹਾਣੀ)
Page Visitors: 2825

ਮੁਫਤ ਵਾਈ-ਫਾਈ ! (ਨਿੱਕੀ ਕਹਾਣੀ)
ਗੁਰਦੁਆਰਾ ਸਿਸਟਮ ਨੂੰ ਸ਼ੋ-ਬਿਜਨੈੱਸ ਬਣਾਉਣ ਵਿੱਚ ਕੋਈ ਕਸਰ ਨਹੀਂ ਰਹਿਣੀ ਚਾਹੀਦੀ ! ਗੁਰਮਤ ਭਾਵੇਂ ਮਰ ਜਾਵੇ ਪਰ "ਮਨਮਤ ਸ਼ੋ ਮਸ਼ਟ ਗੋ ਆਨ" ! ਗੁਰਦੁਆਰਾ ਸਾਹਿਬ ਨੂੰ ਪਿਕਨਿਕ ਸਪਾਟ ਜਾਂ ਪਬਲਿਕ ਸਪੇਸ ਬਣਾ ਰਹੇ ਨੇ ਸ਼ਾਇਦ !
(ਅਖਬਾਰ ਪੜ੍ਹਦੇ ਹੋਏ ਕਰਮਜੀਤ ਸਿੰਘ ਬੁੜਬੁੜਾ ਰਿਹਾ ਸੀ )
ਕੀ ਹੋਇਆ ਵੀਰ ? ਕਿਉਂ ਭੁੜਕ ਰਿਹਾ ਹੈਂ ? (ਕਰਮਹੀਣ ਸਿੰਘ ਨੇ ਪੁਛਿਆ)
ਕਮੇਟੀ ਸੋਚ ਰਹੀ ਹੈ ਕੀ ਗੁਰਦੁਆਰਾ ਸਾਹਿਬ ਕੰਪਲੈਕਸ ਵਿੱਚ ਵਾਈ-ਫਾਈ ਹੋਣਾ ਚਾਹੀਦਾ ਹੈ ਤਾਂਕਿ ਸੰਗਤਾਂ ਉਥੇ ਆ ਕੇ ਇੰਟਰਨੈੱਟ ਤੋਂ ਪਾਠ ਪੜ੍ਹ ਸਕਣ ਅਤੇ ਕੀਰਤਨ ਸਰਵਣ ਕਰ ਸੱਕਣ ! ਆਫ਼ ਟਾਈਮ (ਜਦੋਂ ਸੰਗਤ ਘੱਟ ਹੁੰਦੀ ਹੈ) ਵਿੱਚ ਲੋਕ ਇਸਦਾ ਫਾਇਦਾ ਚੁੱਕ ਸੱਕਣ ! (ਅਖਬਾਰ ਪੜ੍ਹਦੇ ਹੋਏ ਕਰਮਜੀਤ ਸਿੰਘ ਨੇ ਦਸਿਆ)
ਕਰਮਹੀਣ ਸਿੰਘ : ਆਫ਼-ਟਾਈਮ ਨੂੰ ਆਮ ਬੋਲਚਾਲ ਦੀ ਭਾਸ਼ਾ ਵਿੱਚ ਹੈਪੀ ਆਵਰ ਕਹਿੰਦੇ ਨੇ ! ਵਾਹ ! ਫਿਰ ਤਾਂ ਮਜ਼ਾ ਹੀ ਆ ਜਾਵੇਗਾ ! ਘਰ ਭੱਜਣ ਦੀ ਜਲਦੀ ਨਹੀਂ ਹੋਵੇਗੀ ਕਿਓਂਕਿ ਮੁਫ਼ਤ ਵਾਈ-ਫਾਈ ! ਕਮਾਲ ਹੈ ... ਕਮਾਲ ਹੈ ! ਫ੍ਰੀ-ਫ੍ਰੀ-ਫ੍ਰੀ ਆਫ਼ਰ ਕਮਾਲ ਦੀ ਹੈ ! ਵੈਸੇ ਇੱਕ ਗੱਲ ਕਹਾਂ ਤਾਂ ਤੁਹਾਡੀ ਬਹੁਤ ਭੈੜੀ ਆਦਤ ਹੈ ਹਰ ਗੱਲ ਤੇ ਟੰਗ ਖਿਚਣ ਦੀ ! ਜੇਕਰ ਤੁਹਾਨੂੰ ਕੋਈ ਦਿੱਕਤ ਹੈ ਤਾਂ ਤੁਸੀਂ ਆਪਣਾ ਮੋਬਾਈਲ ਜੋੜਾ ਘਰ ਵਿੱਚ ਜਮਾ ਕਰਵਾ ਕੇ ਜਾਣਾ !
ਕਰਮਜੀਤ ਸਿੰਘ : ਸ਼ਾਇਦ ਪ੍ਰਬੰਧਕਾਂ ਨੂੰ ਪਤਾ ਨਹੀਂ ਹੈ ਕੀ ਮੋਬਾਈਲ ਰਾਹੀਂ ਗੁਰਬਾਣੀ ਪੜ੍ਹਨ ਲਈ ਇੰਟਰਨੈੱਟ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਸੈਕੜੇ ਐਪ੍ਸ ਹਨ ਜਿਨ੍ਹਾਂ ਤੋਂ ਆਫ਼-ਲਾਈਨ ਮੋਡ ਤੇ ਗੁਰਬਾਣੀ ਪੜੀ-ਵਿਚਾਰੀ ਜਾ ਸਕਦੀ ਹੈ ! ਲੋੜ ਤਾਂ ਮੋਬਾਈਲ ਜੈਮਰ ਲਾਉਣ ਦੀ ਸੀ ... ਇਨ੍ਹਾਂ ਨੇ ਤਾਂ ਵਾਈ-ਫਾਈ ਦੀ ਗੱਲ ਸ਼ੁਰੂ ਕਰ ਦਿੱਤੀ ! ਗੁਰਬਾਣੀ ਦਾ ਗਿਆਨ ਸਕਰੀਨਾਂ ਰਾਹੀਂ ਦਿੱਤਾ ਜਾ ਸਕਦਾ ਹੈ ! ਇੱਕ ਵਖਰੇ ਕਮਰੇ
ਵਿੱਚ ਕੀਓਸਕ ਲਗਾਏ ਜਾ ਸਕਦੇ ਹਨ ਜਿਨ੍ਹਾਂ ਰਾਹੀਂ ਕੋਈ ਵੀ ਵੱਖ ਵੱਖ ਭਾਸ਼ਾਵਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਅੱਤੇ ਸ਼ਬਦਾਂ ਦੇ ਅਰਥ (ਟੀਕਾ) ਪੜ੍ਹ - ਸੁਣ - ਸਮਝ ਸਕਦਾ ਹੈ ! ਕੀਰਤਨ ਤਾਂ ਉਥੇ ਪੂਰਾ ਦਿਨ ਹੁੰਦਾ ਹੀ ਹੈ ! ਪਰ ਸਿੱਧਾ ਇੰਟਰਨੇਟ ਅੱਤੇ ਵਾਈ-ਫਾਈ ਦੇਣ ਨਾਲ ਤਾਂ ਉਲਟਾ ਗੁਰਦੁਆਰਾ ਸਾਹਿਬ ਦਾ ਮਾਹੋਲ ਬਦਲ ਜਾਵੇਗਾ ਤੇ ਓਹ ਇੱਕ ਪਿਕਨਿਕ ਸਪਾਟ ਬਣ ਜਾਣ ਦਾ ਖਦਸ਼ਾ ਹੈ !
ਕਰਮਹੀਣ ਸਿੰਘ (ਸੋਚਦਾ ਹੋਇਆ) : ਗੱਲ ਤੇ ਤੁਹਾਡੀ ਕੁਝ ਕੁਝ ਸਹੀ ਲੱਗ ਰਹੀ ਹੈ ! ਸ਼ਾਇਦ ਮੈ ਹੀ ਕੁਝ ਜਿਆਦਾ ਜਲਦੀ ਖੁਸ਼ ਹੋ ਗਿਆ, ਹੋਵਾਂ ਵੀ ਕਿਉਂ ਨਾ ਕਿਉਂਕਿ "ਮੁਫ਼ਤ" ਅੱਖਰ ਹੈ ਹੀ ਕਮਾਲ ਦਾ !
ਕਰਮਜੀਤ ਸਿੰਘ : ਟੈਕਨਾਲੋਜੀ ਨਾਲ ਜੁੜਨਾ ਗਲਤ ਨਹੀਂ ਹੈ ਪਰ ਉਸ ਦਾ ਸਹੀ ਇਸਤੀਮਾਲ ਵੇਖ ਕੇ ਹੀ ਕੋਈ ਫੈਸਲਾ ਹੋਣਾ ਚਾਹੀਦਾ ਹੈ ! ਸ਼ੋਸ਼ੇਬਾਜ਼ੀ ਨਾਲ ਗੁਰੂ ਨਹੀਂ ਪਤੀਜਦਾ ! ਪਹਿਲਾਂ ਹੀ ਅਸੀਂ ਗੁਰਦੁਆਰਿਆਂ ਤੋਂ ਇਤਿਹਾਸ ਖਤਮ ਕਰ ਕੇ "ਸੰਗਮਰਮਰ ਨਾਲ ਭਰ ਦਿੱਤਾ ਹੈ", ਸੋਨੇ-ਚਾਂਦੀ ਆਦਿਕ ਨਾਲ ਮੜ੍ਹ ਦਿੱਤਾ ਹੈ ! ਅੱਜ ਪ੍ਰਬੰਧਕਾਂ ਨੂੰ ਸੰਗਤਾਂ ਵੱਲੋਂ ਆਪਣੇ ਗੁਰੂ ਨੂੰ ਮੁੱਖ ਰੱਖ ਕੇ ਭੇਂਟ ਕੀਤੀ ਮਾਇਆ ਦੇ ਸੁਚੱਜੇ ਪ੍ਰਬੰਧ ਕਰਨ ਦੀ ਜਰੂਰਤ ਹੈ !
ਕਰਮਹੀਣ ਸਿੰਘ (ਗੱਲ ਬਦਲਦਾ ਹੋਇਆ) : ਛੱਡੋ ਯਾਰ ! ਹੁਣ ਕੀ ਜਾਨ ਲੈਣੀ ਹੈ ਪ੍ਰਬੰਧਕਾਂ ਦੀ ! ਸੰਗਤਾਂ ਜਾਗਰੂਕ ਹੋਣ ਤਾਂ ਇਹੋ ਜਿਹੇ ਕਦਮ ਵਾਪਿਸ ਲੈਣ ਲਈ ਪ੍ਰਬੰਧਕਾਂ ਨੂੰ ਆਪੇ ਮਜਬੂਰ ਹੋਣਾ ਪਵੇਗਾ ! ਆਓ ... ਜਰਾ "ਮੈਕਡੋਨਾਲਡ" ਵਿੱਚ ਬਰਗਰ ਖਾ ਕੇ ਆਉਂਦੇ ਹਾਂ... ਉਥੇ ਵੀ ਵੈਸੇ ਵੀ ਅੱਧਾ ਘੰਟਾ ਵਾਈ-ਫਾਈ ਮੁਫ਼ਤ ਹੈ ! (ਜ਼ੋਰ ਦੀ ਹਸਦਾ ਹੈ)

 ਬਲਵਿੰਦਰ ਸਿੰਘ ਬਾਈਸਨ

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.