ਕੈਟੇਗਰੀ

ਤੁਹਾਡੀ ਰਾਇ



ਗਿਆਨੀ ਸੰਤੋਖ ਸਿੰਘ
ਮੇਰੇ ਸੁਹਿਰਦ ਮਿੱਤਰ ਮੇਰੇ ਨਾਂ ਤੇ ਲੁੱਟੇ ਗਏ
ਮੇਰੇ ਸੁਹਿਰਦ ਮਿੱਤਰ ਮੇਰੇ ਨਾਂ ਤੇ ਲੁੱਟੇ ਗਏ
Page Visitors: 2794

ਮੇਰੇ ਸੁਹਿਰਦ ਮਿੱਤਰ ਮੇਰੇ ਨਾਂ ਤੇ ਲੁੱਟੇ ਗਏ
ਕਿਸੇ ਨੂੰ ਵੀ ਪੈਸੇ ਨਾ ਭੇਜੋ
ਇਹਨੀਂ ਦਿਨੀਂ ਮੈਂ ਯੂਰਪ ਦੇ ਦੇਸਾਂ ਵਿਚ ਵਿਚਰ ਰਿਹਾ ਹਾਂ ਤੇ ਇਹ ਚਿੱਠੀ ਲਿਖਣ ਸਮੇ ਜਰਮਨੀ ਦੇ ਸ਼ਹਿਰ ਨਿਊਰਨਬਰਗ ਵਿਚ ਹਾਂ। ਲੈਪਸਾਇਕ ਵਿਚ, ਸ. ਬਲਦੇਵ ਸਿੰਘ ਬਾਜਵਾ ਜੀ ਕੋਲ਼ ਠਹਿਰਿਆ ਹੋਇਆ ਸਾਂ। ਆਪਣਾ ਬੇਇਤਬਾਰਾ ਜਿਹਾ ਫ਼ੋਨ ਮੈਂ ਬਰਲਿਨ ਵਿਚ ਹੀ ਭੁੱਲ ਆਇਆ ਸਾਂ। ਅਜਿਹਾ ਕੁਝ ਮੇਰੇ ਨਾਲ਼ ਪਹਿਲੀ ਵਾਰ ਨਹੀਂ ਹੋਇਆ
ਵੀਰਵਾਰ, 22 ਅਗਸਤ ਸਵੇਰ ਤੋਂ ਮੇਰਾ ਈ-ਮੇਲ ਖੁਲ੍ਹਣੋ ਬੰਦ ਹੋ ਗਿਆ। ਦੁਪਹਿਰ ਤੱਕ ਮੈਂ ਖੋਹਲਣ ਦਾ ਯਤਨ ਕਰਦਾ ਰਿਹਾ ਪਰ ਨਾ ਖੁਲ੍ਹ ਸਕਿਆ। ਦੁਪਹਿਰ ਤੋਂ ਪਿਛੋਂ ਸਿਡਨੀ ਤੋਂ ਵੱਡੇ ਪੁੱਤਰ ਸੰਦੀਪ ਸਿੰਘ ਦੀ ਈ-ਮੇਲ ਆਈ ਕਿ ਕਿਸੇ ਹੈਕਰ ਨੇ ਨਾਇਜੀਰੀਆ ਤੋਂ ਮੇਰਾ ਈ-ਮੇਲ ਹੈਕ ਕਰ ਲਿਆ ਹੈ ਤੇ ਮੈਂ ਈ-ਮੇਲ ਦਾ ਪਾਸ ਵਰਡ ਬਦਲ ਦਿਤਾ ਹੈ। ਫਿਰ ਨਵਾਂ ਪਾਸ ਵਰਡ ਵਰਤ ਕੇ ਮੈਂ ਆਪਣਾ ਈ-ਮੇਲ ਖੋਹਲਿਆ ਤਾਂ ਸਾਊਥਾਲ (ਯੂ.ਕੇ.) ਤੋਂ ਮੇਰੇ ਭਤੀਜੇ, ਰਮਨਦੀਪ ਸਿੰਘ ਖ਼ਾਲਸਾ ਦਾ ਸੁਨੇਹਾ ਸੀ ਕਿ ਉਹਨਾਂ ਨੂੰ ਗਿਆਨੀ ਅਮ੍ਰੀਕ ਸਿੰਘ ਜੀ ਤੋਂ ਪਤਾ ਲੱਗਾ ਹੈ ਕਿ ਮੈਂ (ਉਸ ਦਾ ਤਾਇਆ) ਸਾਈਪਰਸ ਵਿਚ ਬਿਪਤਾ ਵਿਚ ਹਾਂ। ਮੈਂ ਫੌਰਨ ਜਵਾਬ ਦਿਤਾ ਕਿ ਮੈਂ ਤਾਂ ਗੁਰੂ ਜੀ ਦੀ ਕਿਰਪਾ ਨਾਲ਼, ਉਸ ਹੈਕਰ ਨੇ ਧੰਨਵਾਦ ਦੀ ਚਿੱਠੀ ਵੀ ਭੇਜ ਦਿਤੀ ਸੀ ਤੇ 1000 (ਕੁਝ ਆਪਣੇ ਕੋਲ਼ੋਂ ਤੇ ਕੁਝ ਮੇਰੇ ਭਤੀਜੇ ਕੋਲ਼ੋਂ ਲੈ ਕੇ।
ਕੁਝ ਸੱਜਣਾਂ ਵੱਲੋਂ ਮੈਨੂੰ ਫਿਰ ਇਸ ਬਾਰੇ ਈ-ਮੇਲਾਂ ਆਈਆਂ ਕਿ ਕਿੰਨੇ ਪੈਸੇ ਭੇਜੀਏ। ਫਿਰ ਅਸੀਂ ਸੰਭਲ਼ ਚੁਕੇ ਸਾਂ। ਆਸ ਕੀਤੀ ਜਾ ਸਕਦੀ ਹੈ ਕਿ ਹੋਰ ਕੋਈ ਸੱਜਣ ਵੀ ਮੇਰੇ ਨਾਂ ਤੇ ਉਸ ਠੱਗ ਦੀ ਠੱਗੀ ਵਿਚ ਨਹੀਂ ਫਸਿਆ ਹੋਵੇਗਾ ਪਰ ਅਜੇ ਪਤਾ ਨਹੀਂ ਲੱਗ ਰਿਹਾ ਕਿਉਂਕਿ ਮੇਰੀਆਂ ਭੇਜੀਆਂ ਜਾ ਰਹੀਆਂ ਈ-ਮੇਲਾਂ ਵਾਪਸ ਮੁੜ ਰਹੀਆਂ ਹਨ। ਹੋ ਸਕਦਾ ਹੈ ਕਿ ਉਹਨਾਂ ਦੀਆਂ ਵੀ ਮੇਰੇ ਤੱਕ ਨਾ ਪੁਜਦੀਆਂ ਹੋਣ! ਏਨੇ ਪੈਸੇ ਵੀ ਸਾਡੇ ਗਿਆਨੀਆਂ ਵਾਸਤੇ ਕੋਈ ਰਕਮ ਘਟ ਨਹੀਂ। ਮੈਂ ਪੈਨਸ਼ਨ ਤੇ ਹਾਂ ਅਤੇ ਦੂਜੇ ਗਿਆਨੀ ਜੀ ਗੁਰੂ ਘਰ ਦੀ ਸੇਵਾ ਵਿਚ ਹਨ ਪਰ ਸਭ ਤੋਂ ਵਧ ਦੁੱਖ ਆਪਸ ਵਿਚਲੀ ਬੇਇਤਬਾਰੀ ਦਾ ਹੈ ਕਿਉਂਕਿ ਮੇਰਾ ਭਤੀਜਾ ਅਤੇ ਗਿਆਨੀ ਜੀ ਸਮਝ ਰਹੇ ਹਨ ਕਿ ਪੈਸੇ ਮੈਂ ਹੀ ਪਰਾਪਤ ਕੀਤੇ ਹਨ ਤੇ ਹੁਣ ਸ਼ਾਇਦ ਮੈਂ ਮੁਕਰ ਰਿਹਾ ਹਾਂ। ਮੇਰੀਆਂ ਦਿਤੀਆਂ ਜਾ ਰਹੀਆਂ ਸਫਾਈਆਂ ਦਾ ਸ਼ਾਇਦ ਉਹਨਾਂ ਉਪਰ ਬਹੁਤਾ ਅਸਰ ਨਹੀਂ ਹੋ ਰਿਹਾ। 
ਮੈਂ ਹਰੇਕ ਈ-ਮੇਲ ਵਿਚ ਲਿਖ ਰਿਹਾ ਹਾਂ ਕਿ ਫਿਕਰ ਨਾ ਕਰੋ ਆਪਾਂ ਤੁਹਾਨੂੰ ਨੁਕਸਾਨ ਨਹੀਂ ਹੋਣ ਦਿਆਂਗੇ। ਮੇਰੇ ਬੱਚਿਆਂ ਨੂੰ ਵੀ ਉਹਨਾਂ ਨੇ ਕਾਂਟੈਕਟ ਕੀਤਾ ਹੈ ਸਿਡਨੀ ਵਿਚ। ਬੱਚਿਆਂ ਵੱਲੋਂ ਵੀ ਗਿਆਨੀ ਜੀ ਨੂੰ ਭਰੋਸਾ ਦਿਵਾਇਆ ਗਿਆ ਹੈ ਪਰ ਉਹਨਾਂ ਨੂੰ ਭਰੋਸਾ ਹੋਇਆ ਕਿ ਨਹੀਂ, ਇਸ ਦਾ ਪਤਾ ਤਾਂ, ਤਾਂ ਹੀ ਲੱਗੇ ਜੇ ਮੇਰੀ ਮੇਲ ਦਾ ਉਹਨਾਂ ਵੱਲੋਂ ਜਵਾਬ ਆਵੇ!
ਮੇਰੇ ਫੋਨ ਬਾਰੇ ਕੁਝ ਨਾ ਪੁਛੋ। ਇਹ ਬਹੁਤ ਵੱਡਾ ਮੇਰੇ ਵਾਸਤੇ ਐਕਸਪਲੇਨ ਕਰਨ ਦਾ ਝਮੇਲਾ ਹੈ। 
ਅੱਜ (26 ਅਗਸਤ) ਮੈਂ ਯਤਨ ਕਰਾਂਗਾ ਕਿ ਏਥੇ ਨਿਊਰਨਬਰਗ, ਜਰਮਨੀ ਵਿਚ ਫ਼ੋਨ ਦਾ ਪ੍ਰਬੰਧ ਕਰਾਂ। ਫਿਰ ਗਿਆਨੀ ਜੀ ਨੂੰ ਬਾਜਵਾ ਜੀ ਦੇ ਫ਼ੋਨ ਤੋਂ ਰਿੰਗ ਕੀਤਾ ਵੀ ਸੀ ਪਰ ਉਹ ਚੁੱਕ ਨਹੀਂ ਸਨ ਸਕੇ। 30 ਅਗਸਤ ਸ਼ੁਕਰਵਾਰ ਨੂੰ, ਆਸ ਹੈ ਕਿ ਮੈਂ ਏਥੋਂ ਅਗਲੇ ਕਿਸੇ ਸ਼ਹਿਰ ਨੂੰ ਤੁਰ ਪਵਾਂਗਾ।
ਪੈਸਿਆਂ ਦੀ ਤਾਂ ਖਾਧੀ ਕੜ੍ਹੀ। ਇਸ ਤੋਂ ਕਿਤੇ ਵਧ ਤੇ ਕਈ ਵਾਰ ਨੁਕਸਾਨ ਉਠਾਏ ਪਰ ਮੇਰੇ ਨਾਂ ਤੇ ਕਿਸੇ ਮਿੱਤਰ ਦਾ ਧੋਖੇ ਵਿਚ ਫਸ ਜਾਣਾ ਤੇ ਫਿਰ ਪਰਸਪਰ ਬੇਇਤਬਾਰੀ ਹੋ ਜਾਣੀ; ਵਧੇਰੇ ਦੁਖਦਾਇਕ ਹੈ। ਮੈਂ ਵੀਰਵਾਰ (22ਤਕਰੀਬਨ ਬਹੁਤਾ ਸਮਾ ਇਸ ਉਪਰ ਹੀ ਖ਼ਰਚ ਕਰ ਰਿਹਾ ਹਾਂ ਤਾਂ ਕਿ ਬਾਕੀ ਸੱਜਣ ਇਸ ਧੋਖੇ ਤੋਂ ਬਚ ਜਾਣ। ਮੈਂ ਸਾਰਿਆਂ ਦੇ ਨੁਕਸਾਨ ਦੀ ਪੂਰਤੀ ਕਰਨ ਦੀ ਹਾਲਤ ਵਿਚ ਨਹੀਂ ਹਾਂ। ਖ਼ੁਦ ਨੂੰ ਬਥੇਰਾ ਹੌਸਲਾ ਦੇ ਰਿਹਾ ਹਾਂ ਪਰ ਮਨ ਢਹਿੰਦੀਕਲਾ ਵਿਚ ਹੀ ਜਾ ਰਿਹਾ ਹੈ। 71ਕਿਸੇ ਤਰ੍ਹਾਂ ਮੀਡੀਆ ਪੰਜਾਬਵਾਲ਼ੇ ਬਾਜਵਾ ਜੀ ਦਾ ਫ਼ੋਨ ਲਭ ਕੇ, ਪੰਦਰਾਂ ਹਜ਼ਾਰ ਦੀ ਠੱਗੀ ਖਾ ਚੁੱਕੇ ਹਨ। ਐਡੀਲੇਡ ਤੋਂ ਇਕ ਨੌਜਵਾਨ ਗਿਆਨੀ ਜੀ ਏਸੇ ਤਰ੍ਹਾਂ ਦੀ ਠੱਗੀ ਵਿਚ ਫਸ ਚੱਲੇ ਸਨ ਪਰ ਠੱਗ ਦੀ ਬਦਕਿਸਮਤੀ ਕਿ ਉਹ ਫਸਣ ਤੋਂ ਪਹਿਲਾਂ ਮੈਨੂੰ ਦੱਸ ਬੈਠੇ। ਮੈਂ ਬੜੇ ਹੀ ਯਤਨਾਂ ਨਾਲ਼ ਉਹਨਾਂ ਨੂੰ ਬਚਾ ਸਕਿਆ ਕਿਉਂਕਿ ਉਹਨਾਂ ਨੂੰ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਇਹ ਠੱਗੀ ਹੈ। ਉਹ ਸਗੋਂ ਦਲੀਲਾਂ ਦੇ ਦੇ ਕੇ ਮੈਨੂੰ ਸਮਝਾਉਂਦੇ ਰਹੇ।
ਭਾਵੇਂ ਕਿ ਇਹ ਸਿਖਿਆਹੁਣ, ਸੱਪ ਨਿਕਲ਼ ਜਾਣ ਪਿੱਛੋਂ ਲਕੀਰ ਨੂੰ ਕੁੱਟਣ ਵਾਂਙ ਹੀ ਹੈ ਪਰ ਸ਼ਾਇਦ ਫਿਰ ਵੀ ਕਿਸੇ ਦੇ ਕੰਮ ਆ ਜਾਵੇ!ਇਹ ਜਾਣ ਲਵੋ ਕਿ ਅਜਿਹੀਆਂ ਸਹਾਇਤਾ ਵਾਸਤੇ ਈ-ਮੇਲਾਂ ਮੁੱਦਤਾਂ ਤੋਂ ਆ ਰਹੀਆਂ ਹਨ ਪਰ ਅੱਜ ਤੱਕ ਇਹਨਾਂ ਵਿਚੋਂ ਇਕ ਵੀ ਸੱਚੀ ਨਹੀਂ ਹੋਈ। ਸਭ ਝੂਠੀਆਂ ਹੁੰਦੀਆਂ ਹਨ।
ਮੁੱਕਦੀ ਗੱਲ: ਕਦੀ ਵੀ ਕਿਸੇ ਵੱਲੋਂ ਸਹਾਇਤਾ ਮੰਗਣ, ਲਾਟਰੀ ਨਿਕਲਣ, ਇਨਕਮ ਟੈਕਸ ਵੱਲੋਂ ਪੈਸੇ ਦੇਣ, ਜਾਂ ਹੋਰ ਕਿਸੇ ਵੀ ਤਰ੍ਹਾਂ ਦੇ ਲਾਲਚ ਦੀ ਈ-ਮੇਲ ਆਵੇ ਤਾਂ ਬਿਨਾ ਪੜ੍ਹੇ ਹੀ ਉਸ ਨੂੰ ਡੀਲੀਟ ਕਰ ਦਿਓ। ਕੁਝ ਵੀ ਹੋਰ ਸੋਚਣ ਦੀ ਲੋੜ ਨਹੀਂ। ਇਸ ਵਿਚ ਬਿਨਾ ਠੱਗੀ ਤੋਂ ਹੋਰ ਕੁਝ ਨਹੀਂ ਹੁੰਦਾ।
ਸ਼ੁਭਚਿੰਤਕ
ਸੰਤੋਖ ਸਿੰਘ
  E.Address:_  gianisantokhsingh@yahoo.com.au
ਨੋਟ ਕਰੋ ਜੀ:
ਹੈਕਰ ਨੇ ਮੇਰੇ ਈ-ਐਡਰੈਸ ਵਿਚ ਦੋ ਤਬਦੀਲੀਆਂ ਕਰਕੇ, ਨਵਾਂ ਈ ਐਡਰੈਸ ਬਣਾ ਕੇ ਭੇਜਣਾ ਸ਼ੁਰੂ ਕਰ ਦਿਤਾ ਸੀ। ਮੇਰਾ ਸਹੀ ਈ-ਐਡਰੈਸ ਉਪਰ ਮੇਰੇ ਨਾਂ ਥੱਲੇ ਹੈ ਅਤੇ ਉਸ ਨੇ ਜੋ ਬਦਲ ਕੇ ਮੇਰੇ ਨਾਂ ਤੇ ਐਡਰੈਸ ਬਣਾਇਆ ਹੈ, ਉਹ ਇਉਂ ਹੈ:  gianisantokhsingh ਲਾ ਦਿਤਾ ਹੈ ਤੇ ਅਖੀਰ ਵਾਲ਼ਾ ਉ ਉਡਾ ਦਿਤਾ ਹੈ।
26.8.13
ਮੇਰੇ ਪੁੱਤਰ ਦੇ ਯਤਨ ਕਰਨ ਕਰਕੇ ਈ-ਮੇਲ ਮੇਰਾ ਖੁਲ੍ਹ ਗਿਆ ਹੈ ਤੇ ਕਈ ਸੱਜਣਾਂ ਵੱਲੋਂ ਚਿੱਠੀਆਂ ਆਈਆਂ ਸਨ ਜਿਨ੍ਹਾਂ ਨੇ ਪੈਸੇ ਕਿੰਨੇ ਭੇਜਣ ਬਾਰੇ ਪੁੱਛਿਆ ਹੈ। ਮੈਂ ਸਭਨਾਂ ਨੂੰ ਪੈਸੇ ਨਾ ਭੇਜਣ ਬਾਰੇ ਜਵਾਬ ਦਈ ਜਾ ਰਿਹਾ ਹਾਂ। ਸ਼ੁਕਰ ਹੈ ਕਿ ਅਜੇ ਤੱਕ ਹੋਰ ਕਿਸੇ ਸੱਜਣ ਵੱਲੋਂ ਇਸ ਠੱਗੀ ਵਿਚ ਫਸਣ ਦੀ ਖ਼ਬਰ ਨਹੀਂ ਆਈ। ਕਿਰਪਾ ਕਰਕੇ ਮੇਰੇ ਸਾਰੇ ਸੱਜਣ ਇਹ ਭਲੀ ਭਾਂਤ ਜਾਣ ਲੈਣ ਕਿ ਮੈਂ ਆਰਥਿਕ ਤੌਰ ਤੇ ਇਸ ਅਵਸਥਾ ਵਿਚ ਨਹੀਂ ਹਾਂ ਕਿ ਸਾਰੇ ਸੁਹਿਰਦ ਸੱਜਣਾਂ ਦਾੇ ਮਾਇਕ ਘਾਟੇ ਦੀ ਪੁਰਤੀ ਕਰ ਸਕਾਂ।  ਇਸ ਲਈ ਅੱਗੇ ਤੋਂ ਸਾਵਧਾਨੀ ਵਰਤਣ।

Dear Giani ji,
I deleted that "SCAM" email.
Regarding you, I am aware of the following and please tell all your friends: "If Giani Santokh Singh gets robbed and even loses all his clothes, he is still capable of  looking after himself.  And will never ask for help via email."
There is Russian Mafia also known as Nigerian scam which does that. People must not send money via Western Union. Any money sent by Western Union is only by number and not any other identification.
Regards,
Harcharan Singh Grewal

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.