ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਪੱਖੋਕਲਾਂ
ਬਾਬਰੀ ਮਸਿਜਦ ਤੇ ਪਿੰਡ ਦੀ ਸਾਮਲਾਟ ਦਾ ਸਮਝੋਤਾ
ਬਾਬਰੀ ਮਸਿਜਦ ਤੇ ਪਿੰਡ ਦੀ ਸਾਮਲਾਟ ਦਾ ਸਮਝੋਤਾ
Page Visitors: 2544

ਬਾਬਰੀ ਮਸਿਜਦ ਤੇ ਪਿੰਡ ਦੀ ਸਾਮਲਾਟ ਦਾ ਸਮਝੋਤਾ
ਇੱਕ ਵੈਲੀ ਬੰਦਾ ਸਾਧ ਬਣਕੇ ਪਿਛਲੇ ਸਾਲ ਵਿੱਚ ਇਕ ਪਿੰਡ ਦੀ ਸਾਮਲਾਟ ਤੇ ਡੇਰਾ ਬਣਾਕੇ ਬੈਠ ਗਿਆ । ਕੁਝ ਲੋਕ ਸਰਧਾਲੂ ਬਣਕੇ ਉਸ ਕੋਲ ਆਉਣ ਵੀ ਲੱਗ ਪਏ। ਉਸ ਵੈਲੀ ਨੂੰ ਡੇਰੇ ਦੀ ਉਸਾਰੀ ਕਰਨ ਦਾ ਮਨ ਬਣਾਇਆਂ ਪਰ ਅਫਸੋਸ ਇਹ ਸੀ ਕਿ ਜਮੀਨ ਸਾਮਲਾਟ ਉਸਦੇ ਨਾ  ਨਹੀਂ  ਹੋ ਸਕਦੀ ਸੀ। ਿਪੰਡ ਦੇ ਨੰਬਰਦਾਰ ਨਾਲ ਜੋ ਉਸਦਾ ਪੁਰਾਣ ਸਾਥੀ ਸੀ ਨਾਲ ਉਸ ਨ ਰਾਇ ਕੀਤੀ ਕਿ ਬਿਨਾਂ  ਨਾਂ ਦੇ ਸਾਮਲਾਟ ਤੇ ਪੈਸਾ ਖਰਿਚਆਂ ਬੇਕਾਰ ਹੀ ਨ ਚਿਲਆ ਜਾਵੇ। ਨੰਬਰਦਾਰ ਘਾਘ ਬੰਦਾ ਸੀ ਉਸ ਨੇ ਕਿਹਾ ਇਹ ਿਕੱਡੀ ਕੁ ਵੱਡੀ ਗਲ ਹੈ ਆਪਣੇ ਤਾਂ  ਖੱਬੇ ਹੱਥ ਦੀ ਖੇਡ ਹੈ। ਸਾਰੀ ਗਿਣੀ ਮਿਥੀ ਰਾਇ ਕਰਕੇ ਨੰਬਰਦਾਰ ਨੇ ਸਾਧ ਤੇ ਕੇਸ ਕਰ ਦਿਤਾ ਕਿ ਸਾਧ ਨੇ ਉਸਦੀ ਕਬਜੇ ਵਾਲੀ ਲਾਲ ਲਕੀਰ ਦੇ ਅੰਦਰਲੀ ਥਾਂ ਦੱਬ ਲਈ ਹੈ ਅਤੇ ਜੱਜ ਤੋਂ ਸੰਮਣ ਕਢਾ ਦਿ ਤੇ ਪੰਜ ਚਾਰ ਤਾਰੀਖ ਵੀ ਪਵਾ ਦਿਤੀਆਂ। ਕੁਝ ਮਹੀਨਿਆਂ ਬਾਅਦ ਨੰਬਰਦਾਰ ਨੇ ਤਾਰੀਖ ਤੇ ਜਾਣਾ ਛੱਡ ਿਦੱਤਾ। ਸਾਧ ਨੇ ਆਪਣੇ ਹੱਕ ਵਿਚ ਜੱਜ ਦੇ ਦਲੀਲ ਜਾ ਦਿਤੀਆਂ। ਸਾਧ ਅਤੇ ਨੰਬਰਦਾਰ ਨਾਲ  ਮਿਲਕੇ ਵਕੀਲ ਰਾਹੀ ਕੇਸ ਤੇਜੀ ਨਾਲ ਚਲਾਉਣ ਜਾਰੀ ਰੱਖਿਆ ।
ਕਹਿੰਦੇ ਮੁਦਈ ਨੰਬਰਦਾਰ ਧਿਰ ਦੀ ਲਗਾਤਾਰ ਗੈਰ ਹਾਜਰੀ ਕਾਰਨ ਇਕਪਾਸੜ ਤੌਰ ਤੇ ਕੇਸ ਸਾਧ ਦੇ ਹੱਕ ਿਵੱਚ ਹੋ ਿਗਆਂ । ਫੈਸਲੇ ਦੀ ਕਾਪੀ ਿਮਲ ਜਾਣ ਤੇ ਨੰਬਰਦਾਰ ਸਾਧ ਤੋਂ ਪਾਰਟੀ ਲੈ ਿਰਹਾ ਸੀ ਿਕ ਲੈ ਹੁਣ ਤੇਰੇ ਕੋਲੇ ਕਾਨੂਨੀ ਫੈਸਲੇ ਦੇ ਕਾਗਜ ਵੀ ਆ ਗਏ ਨੇ ਅਤੇ ਹੁਣ ਪੰਚਾਇਤ ਵੀ ਕੁਝ ਨਹੀਂ  ਵਿਗਾੜ ਸਕਦੀ। ਦਿਨਾ ਿਵੱਚ ਹੀ ਭਗਤਾਂ ਦੀ ਜੇਬ ਸਾਧ ਦਾ ਡੇਰਾ ਉਸਰਦਾ ਿਗਆ। ਨੰਬਰਦਾਰ ਅਤੇ ਸਾਧ ਦੀ ਖੇਡ ਤੇ ਿਪੰਡ ਦੇ ਲੋਕ ਹੁਣ ਵੀ ਯਾਦ ਕਰਕੇ ਅਦਾਲਤ ਦੀ ਿਖੱਲੀ ਉਡਾਦੇ ਹਨ।
ਸਾਡੀਆਂ ਅਦਾਲਤਾਂ ਤਕਿੜਮੀ ਅਤੇ ਚਲਾਕ ਲੋਕਾਂ ਦਾ ਹਿਥਆਰ ਨੇ ਪਰ ਵਕੀਲ ਆਸਰੇ ਇਨਸਾਫ ਦੀ ਆਸ ਵਾਲੇ ਲੋਕ ਵਾਸਤੇ ਇਹੋ ਅਦਾਲਤਾਂ ਬਾਂਝ ਸਾਬਤ ਹੁੰਦੀਆਂ ਹਨ ਪਰ ਆਪਣੀ ਇੱਜਤ ਪੈਸਾ ਸਭ ਕੁੱਝ ਗਵਾ ਲੈਦੇ ਹਨ।
ਇਹੋ ਹਾਲ ਬਾਬਰੀ ਮਸਿਜਦ ਕੇਸ ਿਵੱਚ ਹੋਣ ਜਾ ਿਰਹਾ ਹੈ। ਿਜਸਦਾ ਕੇਸ ਫਾਈਲ ਇੱਕ ਮੋਚੀ ਮੁਸਲਮਾਨ ਨ ਕੀਤਾਾ ਸੀ ਜੋ ਮਰ ਵੀ ਚੁਿਕਆਂ ਹੈ। ਵਕੀਲ ਕੋਲ ਉਸਦੇ ਸਾਰੇ ਅਿਧਕਾਰ ਹਨ। ਦੂਜੀਆਂ ਦੋ ਿਧਰ ਵੀ ਇਸ ਿਵੱਚ ਸਾਮਲ ਆਪੋ ਆਪਣੇ ਿਹੱਸੇ ਅਤੇ ਹੱਕ ਜਤਾਉਣ ਵਾਲੀਆਂ ਹੀ ਹਨ।ਸਰਕਾਰਾਂ ਇਸ ਿਵੱਚ ਆਪਣੀਆਂ ਰੋਟੀਆਂ ਸੇਕਣ ਲੱਗੀਆਂ ਹੋਈਆਂ ਹਨ ।
ਕੋਈ ਰਾਜਨੀਤਕ ਪਾਰਟੀ ਇਸ ਦੀ ਉਸਾਰੀ ਰੋਕ ਕੇ ਵੋਟ ਹਾਸਲ ਕਰਦੀ ਸੀ ਕੋਈ ਇਸਨੂੰ ਬਣਵਾਕੇ ਇਸਦਾ ਮੁਨਾਫਾ ਕਮਾਊਗੀ
ਅਦਾਲਤ ਸਰਕਾਰ ਦੀ ਮੋਹਰ ਹੁੰਦੀਆਂ ਹਨ। ਸੁਪਰੀਮ ਕੋਰਟ ਨੇ ਇਹ ਗੇਂਦ ਰਾਜਨੀਤਕਾਂ ਦੇ ਿਵਹੜੇ ਸੁੱਟ ਿਦੱਤੀ ਹੈ ਿਕ ਆਪਸ ਿਵੱਚ ਸਮਝੋਤਾ ਕਰਵਾ ਿਦਉ । ਿਤੰਨ ਛੋਟੀਆਂ ਿਧਰ ਵੱਡੇ ਆਗੂਆਂ ਦੀ ਗੁਲਾਮੀ ਿਵੱਚ ਕੁੱਝ ਇਨਾਮ ਫੋਕੀ ਵਾਹ ਵਾਹ ਹਾਸਲ ਕਰਕੇ ਇਸ ਸਮਝੋਤੇ ਤੇ ਸਹੀ ਪਾ ਦੇਣਗੀਆਂ ਜੇ ਰਾਜਨੀਤਕਾਂ ਨੂੰ ਇਹ ਸਮਝੌਤਾ ਕਰਵਾਉਣ ਿਵੱਚ ਲਾਭ ਹੁੰਦੇ ਿਦਿਸਆ। ਜੇ ਰਾਜਨੀਤਕਾਂ ਨੂੰ ਇਸ ਬੋਤਲ ਬੰਦ ਿਜੰਨ ਵਰਗੇ ਮਸਲੇ ਨੂੰ ਹਾਲੇ ਹੋਰ ਜਿੰਦਾ ਰੱਖਣ ਮੁਨਾਫੇ ਿਵੱਚ ਲੱਿਗਆ ਤਦ ਇਹ ਸਮਝੋਤੇ ਨਹੀ ਹੋਣ ਿਦੱਤੇ ਜਾਣਗੇ।
ਆਮ ਲੋਕਾਂ ਨੂੰ ਇਹਨਾਂ ਮੰਦਰ ਮਸਿਜਦ ਦੇ ਝਗਿੜਆਂ ਿਵੱਚ ਿਕਹੜਾ ਰੋਟੀ ਲੱਭਣੀ ਹੈ ਪਰ ਉਹਨਾਂ ਦੀ ਜੇਬ ਖਾਲੀ ਕਰਵਾਉਣ ਲਈ ਇੱਕ ਹੋਰ ਧਾਰਿਮਕ ਸਥਾਨ ਬਣ ਜਾਵੇਗਾ। ਆਮ ਲੋਕ ਕੋਲ ਲੱਖਾਂ ਦੀ ਿਗਣਤੀ ਿਵੱਚ ਧਾਰਿਮਕ ਸਥਾਨ ਹਨ ਪਰ ਰਾਜਨੀਤਕਾਂ ਦਾ ਕਮਾਲ ਹੀ ਹੈ ਿਕ ਉਹ ਲੋਕਾਂ ਨੂੰ ਿਕਸ ਤਰ੍ਹਾਂ ਭੜਕਾ ਸਕਦੇ ਹਨ ਲੜਾ ਸਕਦੇ ਹਨ। ਦੇਸ ਦੇ ਸਾਰੇ ਵੱਡੇ ਧਾਰਿਮਕ ਸਥਾਨ ਤੇ ਰਾਜਨੀਤਕ ਆਗੂਆਂ ਦੇ  ਟਰੱਸਟਾ ਨੇ  ਹੀ ਕਬਜਾ ਕੀਤਾ ਹੋਇਆ ਹੈ। ਹਰ ਰਾਜਨੀਤਕ ਆਗੂ ਕਈ ਕਈ ਟਰੱਸਟ ਦੇ ਮਬਰ ਹਨ। ਆਮ ਲੋਕ ਉਹਨ ਧਾਰਿਮਕ ਸਥਾਨ ਿਵੱਚ ਰੱਬ ਭਾਲਦੇ ਿਫਰਦੇ ਹਨ ਜਿਨ੍ਹਾਂ ਦੀ ਕਮਾਈ ਰਹੀਂ ਰਾਜਨੀਤਕ ਲੋਕ ਸੂਿਬਆਂ ਦੀ ਕੁਰਸੀ ਉਪਰ ਕਬਜਾ ਕਰਦੇ ਹਨ। ਇਸ ਤਰਾਂ ਹੀ ਪੰਜਾਬ ਦੇ ਰਾਜਨੀਤਕ ਆਗੂ ਕਰਦੇ ਹਨ ਜਦ ਕੋਈ ਆਗੂ ਕੁੱਝ ਿਹੱਸਾ ਭਾਲਦਾ ਹੈ ਉਸਨੂੰ  ਿਕਸੇ ਧਾਰਿਮਕ ਸਥਾਨ ਦਾ ਪਰਬੰਧ ਦੇ ਿਦੱਤਾ ਜਾਂਦਾ ਹੈ ਜੇ ਿਕਸੇ ਧਾਰਿਮਕ ਸਮਾਿਜਕ ਕੰਮ ਕਰਨ ਵਾਲੇ ਟਰੱਸਟ ਦਾ ਮਬਰ ਬਣਾ ਿਦੱਤਾ ਜਾਂਦਾ ਹੈ। ਆਮ ਲੋਕਾਂ ਨੰ ੂ ਕਦੇ ਇਹੋ ਿਜਹੀ ਖੇਡ ਦਾ ਪਤਾ ਹੀ ਨਹ ਲਗਦਾ ਿਕ ਉਹਨਾ ਨੂੰ ਤੇ ਰੋਟੀ ਕਮਾਉਣ ਦੇ ਜੁਗਾੜ ਤੋਂ  ਹੀ ਿਵਹਲ ਨਹੀ ਿਮਲਦੀ।
ਜਦ ਤੱਕ ਆਂਮ ਆਦਮੀ ਿਕਰਤ ਦੀ ਲੁੱਟ ਸਮਝਣ ਦੀ ਥਾਂ ਧਾਰਿਮਕ ਸਥਾਨ ਿਵੱਚ ਇਨਸਾਫ ਭਾਲਦਾ ਰਹੇਗਾ ਤਦ ਤੱਕ ਇੱਥੇ ਸਾਮਲਾਟ ਵਰਗੇ ਧਾਰਿਮਕ ਸਥਾਨ ਵੀ ਦੱਬੀਦੇ ਰਿਹਣਗੇ ਨਵੇਂ ਮਸਲੇ ਖੜੇ ਹੁੰਦੇ ਰਿਹਣਗੇ ਅਤੇ ਰਾਜਨੀਤਕਾਂ ਦੀਆਂ ਕੁਰਸੀਆਂ ਸਥਾਪਤ ਹੁੰਦੀਆਂ ਰਿਹਣਗੀਆਂ।

ਗੁਰਚਰਨ ਿਸੰਘ ਪੱਖੋਕਲ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.