ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਪੱਖੋਕਲਾਂ
ਅਸੀਂ ਹਾਲੇ ਆਜ਼ਾਦ ਨਹੀਂ ਹੋਏ , ਆਜ਼ਾਦੀ ਦੇ ਸ਼ਹੀਦੋ
ਅਸੀਂ ਹਾਲੇ ਆਜ਼ਾਦ ਨਹੀਂ ਹੋਏ , ਆਜ਼ਾਦੀ ਦੇ ਸ਼ਹੀਦੋ
Page Visitors: 2810

    ਅਸੀਂ ਹਾਲੇ ਆਜ਼ਾਦ ਨਹੀਂ ਹੋਏ , ਆਜ਼ਾਦੀ ਦੇ ਸ਼ਹੀਦੋ
   ਦੇਸ ਦੀਆਂ ਸਰਕਾਰਾਂ ਅਤੇ ਇੰਹਨਾਂ ਦੇ ਇਸਾਰਿਆਂ ਤੇ ਚੱਲਣ ਵਾਲੀਆਂ ਪਾਰਟੀਆਂ ਅਤੇ ਆਗੂ ਲੋਕ ਪਰਚਾਰਦੇ ਹਨ ਕਿ ਹਿੰਦੋਸਤਾਨ ਅਜਾਦ ਹੋ ਗਿਆਂ ਹੈ । ਇਸ ਅਜਾਦੀ ਦੇ ਜਸਨ ਵਿੱਚ ਲੋਕਾਂ ਲਈ ਸੰਘਰਸ ਕਰਦੇ ਹੋਏ ਸਹੀਦੀਆਂ ਪਾ ਜਾਣ ਵਾਲਿਆਂ ਦੀ ਜਿੱਤ ਦਾ ਐਲਾਨ ਵੀ ਕੀਤਾ ਜਾ ਰਿਹਾ ਹੈ।  ਕੀ ਲੋਕਾਂ ਦੀ ਲੁੱਟ ਰੋਕਣ ਲਈ ਸਹੀਦੀਆਂ ਪਾਉਣ ਵਾਲਿਆਂ ਸਹੀਦਾਂ ਦਾ ਮਕਸਦ ਪੂਰਾ ਹੋ ਚੁੱਕਿਆ ਹੈ । ਕੀ ਦੇਸ ਦੀਆਂ ਸਰਕਾਰਾਂ ਚਲਾਉਣ ਵਾਲੇ ਲੋਕ ਦੇਸ ਵਿੱਚੋਂ ਨਿਕਲ ਗਏ ਅੰਗਰੇਜਾਂ ਨਾਲੋਂ  ਆਮ ਲੋਕਾਂ ਨੂੰ ਵੱਧ ਅਜਾਦੀ ਦੇਣ ਵਿੱਚ ਸਫਲ ਹੋਏ ਹਨ । ਕੀ ਦੇਸ ਦੇ ਆਮ ਲੋਕ ਹੁਣ ਡਰ ਮੁਕਤ ਕਿਰਤ ਕਰਨ ਦੇ ਹੱਕਦਾਰ ਹੋ ਗਏ ਹਨ । ਕੀ ਲੋਕ ਇੰਸਪੈਕਟਰੀ ਰਾਜ ਦੀ ਗੁਲਾਮੀ ਤੋਂ ਮੁਕਤ ਹੋਏ ਹਨ ਜਾਂ ਹੋਰ ਜਿਆਦਾ ਜਕੜੇ ਗਏ ਹਨ। । ਕੀ ਦੇਸ ਦਾ ਛੋਟਾ ਛੋਟਾ ਕਾਰੋਬਾਰ ਕਰਨ ਵਾਲੇ  ਲੋਕ ਡਰ ਮੁਕਤ ਹਨ ਜਾਂ ਚੌਥੇ ਦਰਜੇ ਦੇ ਮੁਲਾਜਮ ਭਾਵ ਲੋਕ ਸੇਵਕ ਤੋਂ ਵੀ ਡਰ ਮੁਕਤ ਹੋ ਗਿਆ ਹੈ ? ਜਦ ਸਹੀਦਾਂ ਦੇ ਜਨਮ ਮਰਨ ਦਿਹਾੜੇ ਮਨਾਕੇ ਗਵਾਹੀ ਦੇ ਤੌਰ ਤੇ ਉਹਨਾਂ ਦੀਆਂ ਲੁਕਵੀਆਂ ਗਵਾਹੀਆਂ ਨੂੰ ਵੀ ਸਾਮਲ ਕਰ ਲੈਂਦੇ ਹਨ ਫਿਰ ਸੋਚਣਾਂ ਬਣ ਜਾਦਾਂ ਹੈ ਕਿ ਅਜਾਦੀ ਕਿਸ ਨੂੰ ਮਿਲੀ ਹੈ । ਕੀ ਦੇਸ ਦੇ ਆਮ ਲੋਕ ਅਜਾਦ ਹੋਏ ਹਨ ? ਕੀ ਦੇਸ ਨੂੰ ਲੁੱਟਣ ਵਾਲੇ ਅਜਾਦ ਹੋਏ ਹਨ ? ਕੀ ਭਰਿਸਟ ਅਫਸਰਸਾਹੀ ਅਜਾਦ ਹੋਈ ਹੈ ? ਕੀ ਕਾਰਪੋਰੇਟ ਘਰਾਣੇ ਅਜਾਦ ਹੋਏ ਹਨ ? ਕੀ ਕਿਰਤ ਕਰਨ ਵਾਲਾਂ ਵੀ ਅਜਾਦ ਹੈ ? ਆਮ ਲੋਕ ਕਿਹੜੇ ਪਾਸਿਉਂ ਅਜਾਦ ਹੋਏ ਹਨ ? ਸਰਕਾਰਾਂ ਅਤੇ ਰਾਜਨੇਤਾਵਾਂ ਦੁਆਰਾ ਹੋਣ ਵਾਲੇ ਪਰਚਾਰ ਯੁੱਧ ਵਿੱਚ ਸਾਮਲ ਲੋਕ ਜਦ ਗੋਬਲਜ ਦਾ ਝੂਠ ਬੋਲਣ ਦਾ ਗੁਰ ਵਰਤਦੇ ਹਨ ਅਤੇ ਆਮ ਲੋਕਾਂ ਨੂੰ ਗੁੰਮਰਾਹ ਕਰਦੇ ਹਨ ਕਿ ਹਿੰਦੋਸਤਾਨ ਅਜਾਦ ਹੈ ਤਦ ਇਸਦਾ ਵਿਸਲੇਸਣ ਕਰਨਾਂ ਵੀ ਜਰੂਰੀ ਹੋ ਜਾਂਦਾਂ ਹੈ ।    
                          ਅੱਜ ਦੇਸ ਵਿੱਚ ਮਾਨਸਿਕ ਤੌਰ ਤੇ ਦੇਸ ਦਾ ਆਮ ਨਾਗਰਿਕ ਏਨਾਂ ਕੁ ਪਰੇਸਾਨ ਹੋ ਗਿਆਂ ਹੈ ਕਿ ਆਤਮ ਹੱਤਿਆਂਵਾਂ  ਦੀ ਦਰ ਹਰ ਸਾਲ ਵਧਦੀ ਤੁਰੀ ਜਾ ਰਹੀ ਹੈ। ਆਮ ਲੋਕਾਂ ਦੇ ਵਿੱਚੋਂ ਹਰ ਕਿੱਤੇ ਅਤੇ ਹਰ ਜਾਤੀ ਦੇ ਲੋਕ ਆਤਮ ਹੱਤਿਆਂ ਕਰਨ ਤੱਕ ਪਹੁੰਚਣ ਪਿੱਛੇ ਸਭ ਤੋਂ ਵੱਡਾ ਕਾਰਨ ਸਰਕਾਰਾਂ ਦੀ ਗੁਲਾਮੀ ਹੀ ਹੈ ਜੋ ਆਮ ਆਦਮੀ ਤੇ ਦਿਨ ਬਦਿਨ ਵਧਦੀ ਜਾ ਰਹੀ ਹੈ। ਦੇਸ ਦੇ ਆਮ ਨਾਗਰਿਕਾਂ ਨੂੰ ਘੁੰਮਣਘੇਰੀ ਵਿੱਚ ਪਾਉਣ ਵਾਸਤੇ ਤਾਂ ਸਾਰੀਆਂ ਹੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਪਰ ਇਸ ਘੁੰਮਣ ਘੇਰੀ ਵਿੱਚੋਂ ਨਿਕਲਣ ਦਾ ਕੋਈ ਵੀ ਰਾਹ ਰਾਜਨੇਤਾਵਾਂ  ਅਤੇ ਲੁਟੇਰੀ ਜਮਾਤ ਨੇ ਬੰਦ ਕਰ ਰੱਖੇ ਹਨ । ਆਤਮ ਹੱਤਿਆ ਕੋਈ ਵੀ ਵਿਅਕਤੀ ਉਸ ਵਕਤ ਹੀ ਕਰਦਾ ਜਦ ਉਸਦੀ ਜਿੰਦਗੀ ਦੇ ਵਿੱਚ ਕੋਈ ਵੀ ਆਸ ਦੀ ਕਿਰਨ ਦਿਖਾਈ ਨਹੀਂ ਦਿੰਦੀ। ਦੇਸ ਦੀ ਰਾਜਸੱਤਾ ਤੇ ਕਾਬਜ ਲੋਕ ਨੀਰੋ ਦੀ ਬੰਸਰੀ ਬਜਾ ਰਹੇ ਹਨ ਅਤੇ ਦੇਸ ਨੂੰ ਲੁੱਟਣ ਵਾਲੇ ਕਾਰਪੋਰੇਟ ਘਰਾਣੇ ਅਤੇ ਉੱਚ ਅਫਸਰ ਸਾਹੀ ਰਾਜਨੇਤਾਵਾਂ ਦੀਆਂ ਰੰਗਰਲੀਆਂ ਅਤੇ ਬੰਸਰੀਆਂ ਦੇ ਪੂਰੇ ਇੰਤਜਾਮ ਕਰਨ ਵਿੱਚ ਲੱਗੀ ਹੋਈ ਹੈ। ਦੇਸ ਦਾ 70% ਵਰਗ ਤੀਹ ਚਾਲੀ ਰੁਪਏ ਖਰਚ ਕਰਨ ਦੇ ਵੀ ਯੋਗ ਨਹੀਂ ਪਰ ਦੇਸ ਦਾ ਪੰਜ ਪਰਸੈਂਟ ਵਰਗ ਹਜਾਰਾਂ ਲੱਖਾ ਅਤੇ ਕਰੋੜਾਂ ਤੱਕ ਵੀ ਰੋਜਾਨਾ ਐਸ ਪ੍ਰਸਤੀ ਕਰਨ ਤੱਕ ਦੇ ਸਾਧਨ ਜੁਟਾਈ ਬੈਠਾ ਹੈ। ਜਦ ਦੇਸ ਦਾ ਆਮ ਨਾਗਰਿਕ ਏਨੀ ਗਰੀਬੀ ਵਿੱਚ ਜੀਵਨ ਬਸਰ ਕਰ ਰਿਹਾ ਹੈ ਤਦ ਅਮੀਰ ਵਰਗ ਦੀ ਆਮਦਨ ਨਿੱਤ ਦਿਨ ਵਧਾਉਣ ਦੀ ਦੀ ਲੋੜ ਹੈ । ਆਮ ਲੋਕਾਂ  ਦਾ ਮੂੰਹ ਚਿੜਾਉਣ ਲਈ ਫੈਸਲਾ ਕਰਨ ਵਾਲੇ ਰਾਜਨੇਤਾ ਮੋਟੀਆਂ ਤਨਖਾਹਾਂ ਅਤੇ ਮੋਟੀਆਂ ਰਿਸਵਤਾਂ ਖਾਣ ਵਾਲੇ ਬਾਬੂ ਰਾਜਨੇਤਾਵਾਂ ਅਤੇ ਕਾਰਪੋਰੇਟ ਘਰਾਣਿਆਂ ਦੇ ਹੀ ਚਮਚੇ ਬਣਨ ਤੱਕ ਪਹੁੰਚ ਗਏ ਹਨ।
        ਦੇਸ ਦੀਆਂ ਸਰਕਾਰਾ ਸੈਂਟਰ ਤੋਂ ਸੂਬਿਆਂ ਤੱਕ ਦੇਸ ਦੀ ਮੂਲ ਆਮਦਨ ਨੂੰ ਤਾ ਵਿਕਾਸ ਦੇ ਨਾਂ ਤੇ ਖਾ ਹੀ ਚੁੱਕੀਆਂ ਹਨ ਸਗੋਂ ਹੋਰ ਵਿਕਾਸ ਦੇ ਨਾਂ ਤੇ ਕਰਜਾਈ ਕਰੀ ਜਾ ਰਹੀਆਂ ਹਨ । ਅਖੌਤੀ ਵਿਕਾਸ ਦੇ ਨਾਂ ਤੇ ਭਰਿਸਟ ਅਮੀਰ ਵਰਗ ਸਰਕਾਰੀ ਯੋਜਨਾਵਾਂ ਦਾ 15% ਖਰਚ ਕੇ 85% ਪੈਸਾ ਹੜੱਪ ਜਾਂਦਾਂ ਹੈ ਜਿਸ ਦੇ ਨਾਲ ਪੈਦਾ ਹੋ ਰਹੇ ਕਾਲੇ ਧਨ ਨਾਲ ਵਿਦੇਸੀ ਬੈਕਾਂ ਭਰੀਆਂ ਜਾ ਰਹੀਆਂ ਹਨ । ਕਾਲੇ ਧਨ ਦੀਆਂ ਜੱਗ ਜਾਹਿਰ ਹੋਣ ਵਾਲੀਆਂ ਰਿਪੋਰਟਾਂ ਪੜਕੇ  ਰੋਇਆ ਹੀ ਜਾ ਸਕਦਾ ਹੈ ਜਾਂ ਫਿਰ ਪਾਗਲਾਂ ਵਾਂਗ ਹੱਸਿਆ  । ਰਾਜਨੀਤੀ ਦੇ ਵਿੱਚ ਕੋਈ ਵਿਰਲਾ ਹੀ ਇਮਾਨਦਾਰ ਨੇਤਾ ਬਚਿਆ ਹੋਇਆ ਹੋਵੇਗਾ ਜਿਹੜਾ ਕੁੱਝ ਕਰਨ ਦੀ ਕੋਸਿਸ ਕਰਦਾ ਹੈ ਨਹੀਂ ਤਾਂ ਬਹੁਤੇ ਰਾਜਨੀਤਕ ਅਟੱਲ ਬਿਹਾਰੀ ਵਾਜਪਾਈ ਵਾਂਗ ਇਕਾਂਤ ਵਾਸ ਚਲੇ ਗਏ ਹਨ ਸਾਇਦ ਇਸ ਚੋਣ ਤੋਂ ਬਾਅਦ ਮਨਮੋਹਨ ਸਿੰਘ ਵੀ ਇਕਾਂਤ ਵਾਸ ਦਾ ਸਹਾਰਾ ਹੀ ਭਾਲਣ ਤੁਰ ਜਾਵੇਗਾ। ਦੇਸ ਦੀਆਂ ਸਰਕਾਰਾਂ ਤੇ ਲੁਟੇਰੀਆਂ ਤਾਕਤਾਂ ਦੀ ਜਕੜ ਬਹੁਤ ਜਿਆਦਾ ਮਜਬੂਤ ਹੋ ਗਈ ਹੈ ਜਿਸ ਦੇ ਮੂੰਹ ਵਿੱਚੋਂ ਭਾਰਤ ਦੇਸ ਨੂੰ ਕੱਢਣਾਂ ਸੇਰ ਦੇ ਮੂੰਹ ਵਿੱਚੋਂ ਮਾਸ ਕੱਢਣ ਬਰਾਬਰ ਹੀ ਹੋਵੇਗਾ । ਸਬਸਿਡੀਆਂ ਅਤੇ ਲੁੱਟ ਦੇ ਸਹਾਰੇ ਵੱਡੇ ਵਪਾਰਕ ਘਰਾਣੇ ਮਾਲੋਮਾਲ ਹੋ ਰਹੇ ਹਨ ਦੇਸ ਦੇ ਰਾਜਨੇਤਾਵਾਂ  , ਅਫਸਰਾਂ , ਠੇਕੇਦਾਰਾਂ ਦੀ ਅੰਨੀਂ ਕਮਾਈ ਅਤੇ ਦੇਸ ਦੇ ਸਿਰ ਕਰਜੇ ਦੀਆਂ ਪੰਡਾਂ ਦੇ ਵਿਆਜ ਉਤਾਰਨ ਲਈ ਦੇਸ ਦਾ ਆਮ ਆਦਮੀ ਟੈਕਸਾਂ ਅਤੇ ਰਿਸਵਤਾਂ ਦੇ ਮੱਕੜ ਜਾਲ ਵਿੱਚ ਮੱਧ ਯੁੱਗ ਦੇ ਗੁਲਾਮਾਂ ਤੋਂ ਵੀ ਜਿਆਦਾ ਗੁਲਾਮ ਕੀਤਾ ਹੋਇਆ ਹੈ। ਅੱਜ ਦੇਸ ਦੇ ਅਮੀਰ ਲੋਕ ਭਾਵੇਂ ਅਜਾਦ ਹਨ ਪਰ ਆਮ ਕਿਰਤੀ ਲੋਕ ਤਾ ਗੁਲਾਮ ਦੀ ਥਾਂ ਆਤਮ ਹੱਤਿਆ ਵੀ ਨਹੀਂ ਕਰ ਸਕਦੇ ਕਿਉਂਕਿ ਮਰਨ ਵਾਸਤੇ ਵੀ ਅਜਾਦੀ ਨਹੀਂ ਹੈ ਅੱਜ ਦੇ ਗੁਲਾਮ ਲੋਕਾਂ ਨੂੰ । ਜੇ ਕੋਈ ਮਰਨ ਦੀ ਇੱਛਾ ਵਾਲਾ ਅਸਫਲ ਹੋ ਜਾਵੇ ਤਦ ਉਸਨੂੰ ਵੀ ਮਰ ਜਾਣ ਦੀ ਕੋਸਿਸ ਕਰਨ ਦੇ ਜੁਰਮ ਵਿੱਚ ਨਰਕ ਰੂਪੀ ਜੇਲ ਦੀ ਸਜਾ ਦਿੱਤੀ ਜਾਂਦੀ ਹੈ । ਗੁਲਾਮੀ ਵਾਲੀ ਅਖੌਤੀ  ਅਜਾਦੀ ਤੋਂ ਮਰਕੇ  ਵੀ ਅਜਾਦੀ  ਦੀ ਇੱਛਾ  ਰੱਖਣ ਵਾਲਿਆਂ ਨੂੰ ਦੇਸ ਦਾ ਕਾਨੂੰਨ  ਰੋਕਦਾ ਰਹਿੰਦਾਂ ਹੈ ।
   ਜਦ ਵੀ ਨਿਰਪੱਖ ਤੌਰ ਤੇ ਵਿਸਲੇਸਣ ਕਰਾਂਗੇ ਤਦ ਮਹਿਸੂਸ ਹੁੰਦਾਂ ਹੈ ਦੇਸ ਦਾ ਆਮ ਆਦਮੀ ਅਜਾਦ ਨਹੀਂ ਹੋਇਆ ਹੈ। ਅੰਗਰੇਜਾਂ ਦੇ ਰਾਜ ਸਮੇਂ ਦੀ ਵਿਰੋਧੀ ਭਾਰਤੀ ਰਾਜਨੀਤਕ ਧਿਰ ਹੀ ਜੋ ਅਸਲ ਵਿੱਚ ਉਹਨਾਂ ਦੀ ਮਿੱਤਰ ਹੀ ਸੀ ਨੂੰ ਅਜਾਦੀ ਮਿਲੀ ਸੀ । ਅੰਤਰ ਰਾਸਟਰੀ ਹਾਲਾਤਾਂ ਦੇ ਕਾਰਨ ਹੀ ਅੰਗਰੇਜਾਂ ਨੂੰ ਭਾਰਤ ਦਾ ਰਾਜ ਪਰਬੰਧ ਛੱਡਣਾਂ ਪਿਆਂ ਸੀ ਜੋ ਉਹ ਆਪਣੇ ਜੋਟੀ ਦਾਰਾਂ ਨੂੰ ਹੀ ਦੇ ਕੇ ਗਏ ਹਨ  ਅਤੇ ਅੱਜ ਅੰਗਰੇਜਾਂ ਦੇ ਜੋਟੀਦਾਰਾਂ ਦੇ ਵਾਰਿਸ ਹੀ ਰਾਜ ਕਰ ਰਹੇ ਹਨ । ਵਰਤਮਾਨ ਰਾਜਨੀਤਕ ਆਪਣੇ ਪੁਰਖਿਆਂ ਦੇ ਆੜੀ ਵਿਦੇਸੀ ਲੋਕਾਂ ਨੂੰ ਦੇਸ ਲੁਟਾਉਣ ਦੀਆਂ ਸਕੀਮਾਂ ਹੀ ਲਾਗੂ ਕਰੀ ਜਾ ਰਹੇ ਹਨ । ਦੇਸ ਦਾ ਆਮ ਬੰਦਾਂ ਪਹਿਲਾਂ ਨਾਲੋਂ ਵੀ ਵੱਧ ਗੁਲਾਮ ਹੈ । ਜਿਸ ਦਿਨ ਕਿਰਤੀ ਲੋਕ ਆਤਮ ਹੱਤਿਆ ਦੀ ਥਾਂ ਜਿੰਦਗੀ ਜਿਉਣ ਦੀ  ਖੁਸੀ ਜਾਹਰ ਕਰਨਗੇ ਉਸ ਦਿਨ ਹੀ ਅਸਲ ਅਜਾਦੀ ਦੀ ਨੀਂਹ ਹੋਵੇਗੀ । ਕਾਸ਼ ਦੇਸ ਦਾ ਆਮ ਆਦਮੀ ਵੀ ਅਜਾਦੀ ਦਾ ਨਿੱਘ ਮਾਣਦਿਆਂ ਦੇਸ ਦੀ ਅਜਾਦੀ ਦੇ ਜਸਨਾਂ ਵਿੱਚ ਸਾਮਲ ਹੋਵੇ ।
ਗੁਰਚਰਨ ਪੱਖੋਕਲਾਂ ਫੋਨ 9417727245 ਪਿੰਡ ਪੱਖੋਕਲਾਂ ਜਿਲਾ ਬਰਨਾਲਾ                     

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.