ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਪੱਖੋਕਲਾਂ
ਕੌਣ ਜਾਣੈ ਗੁਣ ਤੇਰੇ-
ਕੌਣ ਜਾਣੈ ਗੁਣ ਤੇਰੇ-
Page Visitors: 2751

 ਕੌਣ ਜਾਣੈ ਗੁਣ ਤੇਰੇ
  ਰੱਬ ਤਾਂ ਪਤਾ ਨਹੀਂ ਅੱਜ ਤੱਕ ਕਿਸੇ ਨਾਂ ਦੇਖਿਆ ਹੈ ਜਾਂ ਨਹੀਂ ਕੋਈ ਨਹੀਂ ਕਹਿ ਸਕਦਾ ਪਰ ਰੱਬ ਦਾ ਦੂਸਰਾ ਰੂਪ ਕੁਦਰਤ ਹਰ ਕੋਈ ਦੇਖਦਾ ਹੈ ਜਿਸ ਦੇ ਪੰਜ ਰੂਪ ਮੰਨੇਂ ਜਾਂਦੇ ਹਨ ਮਿੱਟੀ ਪਾਣੀ ਹਵਾ , ਅਕਾਸ ਅਤੇ ਅੱਗ । ਸਾਰਾ ਬ੍ਰਹਿਮੰਡ ਇੰਹਨਾਂ ਪੰਜ ਤੱਤਾਂ ਦਾ ਹੀ ਵਿਸਥਾਰ ਹੈ। ਦੁਨੀਆਂ ਦੀ ਹਰ ਜਿਉਂਦੀ ਅਤੇ ਨਿਰਜੀਵ ਜੜ ਵਸਤੂਆਂ ਕੁਦਰਤ ਦੇ ਇੰਹਨਾਂ ਪੰਜ ਰੂਪਾਂ ਤੋਂ ਹੀ ਬਣੀਆਂ ਹਨ। ਦੁਨੀਆਂ ਉੱਪਰ ਸਾਡੀ ਭਾਈਚਾਰਕ ਜਾਤੀ ਮਨੁੱਖ ਆਪਣੇ ਆਪ ਵਿੱਚ ਸਭ ਤੋਂ ਤਾਕਤਵਰ ਅਤੇ ਸਿਆਣੀ ਅਤੇ ਸਭ ਤੋਂ ਉੱਤਮ ਹੋਣ ਦਾ ਸਰਟੀਫਿਕੇਟ ਆਪਣੇ ਆਪ ਨੂੰ ਭਰ ਲੈਂਦੀ ਹੈ। ਕੁਦਰਤ ਦੇ ਪੰਜ ਰੂਪਾਂ ਦਾ ਸੁਮੇਲ ਜਿਸ ਮਨੁੱਖ ਵਿੱਚ ਬਿਹਤਰ ਹੁੰਦਾਂ ਹੈ ਉਹ ਮਨੁੱਖ ਤੰਦੁਰੁਸਤ ਰਹਿੰਦਾਂ ਹੈ ਅਤੇ ਲੰਬੀਂ ਉਮਰ ਭੋਗਣ ਦੇ ਯੋਗ ਵੀ ਬਣ ਜਾਂਦਾਂ ਹੈ । ਤੰਦਰੁਸਤ ਮਨੁੱਖ ਹੀ ਉਤਸਾਹ ਅਤੇ ਅੱਗੇ ਸਮਾਜ ਨੂੰ ਜਿੱਤਣ ਦੇ ਸੁਪਨੇ ਲੈਂਦਾਂ ਹੈ। ਭਾਵੇਂ ਦੁਨੀਆਂ ਦਾ ਹਰ ਮਨੁਖ ਸਿਕੰਦਰ ਬਣਨ ਦੇ ਸੁਪਨੇ ਲੈਂਦਾਂ ਹੈ ਪਰ ਅੱਜ ਤੱਕ ਸਮੁੱਚਾ ਸੰਸਾਰ ਕਿਸੇ ਤੋਂ ਵੀ ਨਹੀਂ ਜਿਤਿਆ ਗਿਆ ਭਾਵੇਂ ਕੋਈ ਰਾਜਸੱਤਾ ਦਾ ਮਾਲਕ ਬਣਿਆਂ ਹੋਵੇ ਜਾਂ ਧਾਰਮ ਸੱਤਾ ਦਾ ਪੈਗੰਬਰ ਸ਼ਭ ਅੰਤ ਨੂੰ ਕੁਦਰਤ ਦੇ ਅੱਗੇ ਹਾਰ ਕੇ ਮੌਤ ਦੇ ਸਾਹ ਸਵਾਰ ਹੁੰਦਿਆਂ ਕੁਦਰਤ ਦੇ ਵਿੱਚ ਹੀ ਸਮਾ ਜਾਂਦੇ ਹਨ ਅਤੇ ਅਣਜਾਣੀ ਚੇਤਨਾ ਕਿਧਰ ਚਲੀ ਜਾਂਦੀ ਹੈ ਬਾਰੇ ਸਪੱਸਟ ਕੋਈ ਵੀ ਕੁੱਝ ਨਹੀਂ ਦੱਸ ਸਕਦਾ ।
     ਦੁਨੀਆਂ ਦਾ ਹਰ ਬੰਦਾਂ ਆਪਣੇ ਦਿਮਾਗੀ ਲੈਵਲ ਨੂੰ ਹੀ ਅੰਤਿਮ ਮੰਨਦਾਂ ਹੈ ਪਰ ਕਿਸੇ ਵੀ ਵਿਅਕਤੀ ਦੀ ਸਮਰਥਾ ਇੱਕ ਦੂਜੇ ਨਾਲ ਮੇਲ ਨਹੀਂ ਖਾਦੀਂ । ਹਰ ਵਿਅਕਤੀ ਸਕਲ ਤੋਂ ਸਮਾਨ ਹੋ ਸਕਦਾ ਹੈ ਪਰ ਚੇਤਨਾਂ ਅਤੇ ਸਰੀਰਕ ਗੁਣਾਂ ਵਿੱਚ ਕਦੇ ਵੀ ਬਰਾਬਰ ਨਹੀਂ ਹੋ ਸਕਦਾ । ਦੁਖਾਂਤ ਉਸ ਵਕਤ ਹੀ ਪੈਦਾ ਹੰਦਾਂ ਹੈ ਜਦ ਕੋਈ ਵਿਅਕਤੀ ਆਪਣੇ ਦਿਮਾਗੀ ਪੱਧਰ ਨੂੰ ਹੀ ਅੰਤਿਮ ਮੰਨਕੇ ਦੂਸਰਿਆਂ ਦੀ ਸਮਰਥਾਂ ਨੂੰ ਸਵੀਕਾਰ ਕਰਨ ਤੋਂ ਮੁਨਕਰ ਹੋ ਜਾਂਦਾਂ ਹੈ। ਦੁਨੀਆਂ ਦੇ ਵਿੱਚ ਅਣਗਿਣਤ ਚਮਤਕਾਰ ਵਾਪਰਦੇ ਹਨ ਹਰ ਮਨੁੱਖ ਆਪਣੀ ਜਿੰਦਗੀ ਵਿੱਚ ਇਸ ਤਰਾਂ ਦੀਆਂ ਅਨੇਕਾਂ ਵਰਤਾਰਿਆਂ ਨੂੰ ਦੇਖਦਾ ਮਹਿਸੂਸ ਕਰਦਾ ਹੈ । ਇਸ ਤਰਾਂ ਦੀ ਹੀ ਇੱਕ ਘਟਨਾਂ ਮੇਰੇ ਬਾਰੇ ਹੈ,  ਬਚਪਨ ਦੀ ਬਾਰਾਂ ਕੁ ਸਾਲ ਦੀ ਉਮਰ ਵਿੱਚ ਮੇਰੇ ਬਾਪ ਨੇ ਮੇਰੀ ਸਿਕਾਇਤ ਇੱਕ ਬਹੁਤ ਹੀ ਉੱਚ ਕੋਟੀ ਦੇ ਜੋਤਿਸੀ ਅਤੇ ਦੇਸੀ ਦਵਾਈਆਂ ਵਰਤਣ ਵਾਲੇ ਵੈਦ ਕੋਲ ਕੀਤੀ ਕਿ ਮੈਂ ਅੜਬ ਸੁਭਾਉ ਅਤੇ ਕਿਤਾਬਾਂ ਜਿਆਦਾ ਪੜਨ ਦਾ ਆਦੀ ਕਿਉਂ ਹਾਂ। ਅੱਗੋਂ ਉਸ ਜੋਤਿਸੀ ਨੇ ਕਿਹਾ ਸੁਰਜੀਤ ਸਿੰਆਂ ਤੇਰੇ ਪੁੱਤ ਦਾ ਸੁਭਾ ਨਹੀਂ ਬਦਲੇਗਾ ਤੇਰਾ ਨੁਕਸਾਨ ਨਹੀਂ ਕਰੇਗਾ ਸੋਲਾਂ ਸਾਲ ਦੀ ਉਮਰ ਵਿੱਚ ਥੋੜਾ ਬਦਲੇਗਾ ਡਰਨ ਦੀ ਕੋਈ ਲੋੜ ਨਹੀਂ ਜਾਕੇ ਦੇਖ ਲਵੀਂ ਉਸਦੂ ਛਾਤੀ ਤੇ ਖੱਬੇ ਪਾਸੇ ਤਿਣ ਦਾ ਨਿਸਾਨ ਹੋਵੇਗਾ ਜਿਸ ਬਾਰੇ ਮੈਨੂੰ ਵੀ ਪਤਾ ਨਹੀਂ ਸੀ । ਮੇਰੇ ਬਾਪ ਦੇ ਦੱਸਣ ਤੇ ਸਾਰੇ ਪਰੀਵਾਰ ਵਿੱਚ ਕਮੀਜ ਦੇ ਬਟਨ ਖੋਲ ਕੇ ਦੇਖਿਆਂ ਸੱਚਮੁੱਚ ਹੀ ਮੇਰੇ ਖੱਬੇ ਪਾਸੇ ਕਾਲਾ ਤਿਣ ਮੌਜੂਦ ਸੀ । ਨਾਸਤਿਕ ਵਿਚਾਰਧਾਰਾ ਦਾ ਹਾਮੀ ਮੈਂ ਸਦਾ ਹੀ ਉਸ ਫਕੀਰ ਦੀ ਸਚਾਈ ਅਤੇ ਲੋਕ ਸੇਵਾ ਦਾ ਪਰਸੰਸਕ ਰਿਹਾ ਹਾਂ ਕਿਉਂਕਿ ਮਹਾਨ ਮਨੁੱਖ ਸੀ ਉਹ ਗਰੀਬਾਂ ਨੂੰ ਮੁਫਤ ਇਲਾਜ ਦੇਣ ਵਾਲਾ ਸਵਰਗਵਾਸੀ ਸੰਤ ਗੁਰਦੇਵ ਸਿੰਘ ਆਦਮਪੁਰ ਨੇੜੇ ਸਲਾਬਤ ਪੁਰਾ ਜਿਲਾ ਬਠਿੰਡਾਂ ਦਾ ।
 ਇਸ ਤਰਾਂ ਦੀ ਇਕ ਹੋਰ ਘਟਨਾਂ ਹੈ ਕਿ ਇੱਕ ਫਾਂਸੀਂ  ਦੀ ਸਜਾ ਪਰਾਪਤ ਕੈਦੀ ਪੁਲੀਸ ਅਧਿਕਾਰੀਆਂ ਦੇ ਆਪਣੇ ਵੱਲੋਂ ਸਜਾ ਮਾਫ ਕਰਵਾਉਣ ਵਾਲੀ ਅਰਜੀ ਉੱਪਰ ਅਣਪੜਹੋਣ ਕਾਰਨ ਅੰਗੂਠਾ ਲਾਉਣ ਤੋਂ ਹੀ ਇਨਕਾਰ ਕਰ ਦਿੰਦਾਂ ਹੈ ਕਿ ਮੈਂਨੂੰ ਨਹੀਂ ਡਰ ਮੌਤ ਦਾ ਜਦ ਮੈਂ ਕਤਲ ਕੀਤਾ ਨਹੀਂ ਨਾਂ ਹੁੰਦਾਂ ਦੇਖਿਆਂ ਫਿਰ ਕਿਉਂ ਲੜਾਂ ਕੋਰਟ ਕੇਸ ਕਿਉਂ ਮੰਗਾਂ ਰਹਿਮ ਦੀ ਭੀਖ ਇਹੋ ਜਿਹੇ ਜੱਜਾਂ ਰਾਸਟਰਪਤੀਆਂ ਤੋਂ ਜਿੰਹਨਾਂ ਨੰ ਇਨਸਾਫ ਨਹੀਂ ਕਰਨਾਂ ਆਉਂਦਾਂ ਸਿਰਫ ਫੈਸਲੇ ਕਰਨੇ ਜਾਣਦੇ ਹਨ। ਮੇਰੀ ਅਪੀਲ ਖੁਦਾ ਅੱਗੇ ਹੈ ਉਹ ਜਿਉਂਦਾਂ ਰੱਖੇ ਜਾਂ ਨਾਂ  ਮੈਂ ਉਸ ਅੱਗੇ ਸਰਮਿੰਦਾਂ ਨਹੀਂ ਹੋਣਾਂ ਚਾਹੁੰਦਾਂ ਕਿ ਤੇਰੇ ਦਰ ਨੂੰ ਛੱਡਕੇ ਦੁਨਿਆਵੀ ਲੋਕਾਂ ਵਾਲੀਆਂ ਅਦਾਲਤਾਂ ਦੇ ਦਰ ਤੇ ਭੀਖ ਮੰਗੀਂ ਸੀ । ਸਮੇਂ ਦੇ ਨਾਲ ਬਿਨਾਂ ਰਹਿਮ ਦੀ ਅਰਜੀ ਦੇ ਇਸ ਵਿਅਕਤੀ ਦੀ ਸਜਾਇ ਮੌਤ ਮਾਫ ਹੋਈ ਇਸ ਮਹਾਨ ਵਿਅਕਤੀ ਦਾ ਨਾਂ ਹੈ ਇੰਦਰ ਸਿੰਘ ਪਿੰਡ ਪੱਖੋਕਲਾਂ ਜੋ 90 ਸਾਲ ਦੀ ਉਮਰ ਵਿੱਚ ਅੱਜ ਵੀ ਚੜਦੀਆਂ ਕਲਾਂ ਵਿੱਚ ਹੈ ਪਰ ਉਸਨੂੰ ਝੂਠਾ ਗਿ੍ਰਫਤਾਰ ਕਰਨ ਵਾਲੇ ਦੋ ਹੰਕਾਰੀ ਠਾਣੇਦਾਰ ਛੇ ਮਹੀਨਿਆਂ ਅੰਦਰ ਕੁਦਰਤੀ ਹਾਦਸਿਆਂ ਵਿੱਚ ਮੌਤ ਦੇ ਸਾਹ ਸਵਾਰ ਹੋ ਗਏ । ਮੌਤ ਦੀ ਸਿਫਾਰਸ ਕਰਨ ਵਾਲਾ ਪੰਜਾਬ ਦਾ ਮੁੱਖ ਰਾਜਨੀਤਕ ਆਗੂ ਜਿਉਂਦਾਂ ਸੜ ਕੇ ਮਰਿਆਂ ਮੁੱਖ ਝੂਠਾ ਗਵਾਹ ਜੋ ਵਿਧਾਨਕਾਰ ਸੀ ਅੰਤ ਪਛਤਾਉਦਾ ਹੋਇਆ ਜਹਾਨੋਂ ਅੱਤ ਮਾੜੀ ਹਾਲਤ ਵਿੱਚ ਕੂਚ ਕਰ ਗਿਆਂ। ਮਰਵਾਉਣ ਦੀ ਇੱਛਾ ਰੱਖਣ ਵਾਲੇ ਸਾਰੇ ਮਰ ਗਏ ਪਰ ਇਹ ਸੱਚਾ ਦਿਆਲੂ ਮਨੁਖ ਅੱਜ ਵੀ ਚੜਦੀਆਂ ਕਲਾਂ ਵਿੱਚ ਹੈ ਅਤੇ ਅਸਲੀ ਕਾਤਲਾਂ ਜੋ ਦੋ ਸਨ ਵਿੱਚੋਂ ਵੀ ਇੱਕ ਅੱਜ ਵੀ ਜਿਉਂਦਾਂ ਹੈ ਜੋ ਕਤਲ ਕਰਨਾਂ ਅੱਜ ਵੀ ਇਕਬਾਲ ਕਰਦਾ ਹੈ । ਇਹ ਕਾਤਲ ਅੱਜ ਵੀ ਅਦਾਲਤੀ ਪਰਬੰਧ ਅੱਗੇ ਹਿੰਦੋਸਤਾਨ ਦੇ ਅੰਨੇ ਬੋਲੇ ਕਾਨੂੰਨ ਅੱਗੇ ਸੱਚ ਬੋਲਣ ਨੂੰ ਤਿਆਰ ਹੈ ਪਰ ਅਦਾਲਤੀ ਢਾਚੇ ਅਤੇ ਵਕੀਲਾਂ ਦੀ ਫੌਜ ਮਾਇਆਂ ਨਾਗਣੀ ਦੀ ਡੰਗੀ ਹੋਈ ਪੈਸੇ ਦੀ ਭੇਂਟ ਚੜਾਏ ਬਿਨਾਂ ਲੋਕ ਹਿੱਤ ਦੇ ਨਾਂ ਤੇ ਕਦੇ ਵੀ ਇਹੋ ਜਿਹੇ ਕੇਸ ਨਹੀਂ ਲੜ ਸਕਦੀ ।
 ਇੱਕ ਹੋਰ ਘਟਨਾਂ ਸੁਣੋਂ ਐਮਰਜੰਸੀ ਦੌਰਾਨ ਚੰਦਰ ਸੇਖਰ ਜੋ ਬਾਦ ਵਿੱਚ ਪਰਧਾਨ ਮੰਤਰੀ ਬਣਿਆ ਪਟਿਆਲਾ ਜੇਲ ਵਿੱਚ ਬੰਦ ਸੀ ਨੂੰ ਰਾਤ ਨੂੰ ਇੱਕ ਚਿੱਟੇ ਕੱਪੜਿਆਂ ਵਿੱਚ ਵਿਅਕਤੀ ਦਿਖਾਈ ਦਿੰਦਾਂ ਰਹਿੰਦਾਂ ਸੀ ਜਿਸ ਬਾਰੇ ਉਸ ਦੁਆਰਾ ਕੈਦੀਆਂ ਤੋਂ ਪੁੱਛਿਆਂ ਜਾਂਦਾਂ ਸੀ ਜਿਸ ਬਾਰੇ ਕੈਦੀਆਂ ਨੇ ਦੱਸਿਆਂ ਕਿ ਇਹ ਸੇਵਾ ਸਿੰਘ ਠੀਕਰੀ ਵਾਲੇ ਦੀ ਰੂਹ ਹੈ ਜਿਸ ਬੈਰਕ ਵਿੱਚ ਚੰਦਰ ਸੇਖਰ ਬੰਦ ਸੀ ਇਹ ਬੈਰਕ ਵਿੱਚ ਹੀ ਕਦੇ ਸੇਵਾ ਸਿੰਘ ਰੱਖਿਆਂ ਗਿਆ ਸੀ । ਇਹ ਪਤਾ ਲੱਗਣ ਤੋਂ ਬਾਅਦ ਅਨੇਕਾਂ ਬਾਰ ਚੰਦਰ ਸੇਖਰ ਨਾਅਰੇ ਲਾਉਣ ਲੱਗ ਜਾਂਦਾਂ ਸੀ  ਸੀਖ ਮਰੇ ਭੀ ਜੀਤੇਂ ਹੈ ਸੀਖ ਮਰੇ ਭੀ ਜੀਤੇਂ ਹੈ । ਜਦ ਚੰਦਰ ਸੇਖਰ ਦੀ ਰਿਹਾਈ ਹੋਈ ਅਤੇ ਬਾਦ ਵਿੱਚ ਮੰਤਰੀ ਬਣਿਆਂ ਤਾਂ ਪਟਿਆਲੇ ਵਿੱਚ ਸੇਵਾ ਸਿੰਘ ਠੀਕਰੀਵਾਲੇ ਦੇ ਬੁੱਤ ਨੂੰ ਪਟਿਆਲੇ ਲਾਉਣ ਵਾਸਤੇ ਚੰਦਰ ਸੇਖਰ ਨੇ ਹੀ ਹੁਕਮ ਕੀਤਾ ਸੀ ਸਾਇਦ ਉਦਘਾਟਨ ਵੀ । ਪਟਿਆਲੇ ਜੇਲ ਵਿੱਚ ਸੇਵਾ ਸਿੰਘ ਠੀਕਰੀਵਾਲੇ ਦੀ ਰਿਹਾਇਸ ਵਾਲੀ ਸਜਾਇ ਮੌਤ ਦੇ ਕੈਦੀਆਂ ਨੂੰ ਰੱਖਣ ਵਾਲੀ ਬੈਰਕ ਅੱਗੇ 1985 ਤੱਕ ਕੋਈ ਪੁਲੀਸ ਵਾਲਾ ਨਹੀਂ ਕੈਦੀ ਪਹਿਰੇਦਾਰ ਹੀ ਖੜਦੇ ਸਨ ਅੱਜ ਕਲ ਪਤਾ ਨਹੀਂ , ਕਿਉਂਕਿ  ਕਹਿੰਦੇ ਨੇ ਪੁਲੀਸ ਮੁਲਾਜਮ ਡਰਦੇ ਸਨ ਜਿਸ ਬਾਰ ਅਨੇਕ ਕਹਾਣੀਆਂ ਹਨ ।
 ਇਸ ਤਰਾਂ ਦਾ ਹੀ ਇੱਕ ਹੋਰ ਅਚੰਭਾਂ ਦੇਖਿਆਂ ਹੈ ਜਦ ਮੇਰਾ ਇੱਕ ਨਜਦੀਕੀ ਰਿਸਤੇਦਾਰ ਬੋਰ ਵਾਲੇ ਪੰਜਾਹ ਫੁੱਟ ਡੂੰਘੇ ਟੋਏ ਵਿੱਚ ਜਾ ਡਿੱਗਿਆ ਜਿਸ ਦੀ ਰੀੜ ਦੀ ਹੱਡੀ ਤੀਸਰੇ ਮਣਕੇ ਤੋਂ ਟੁੱਟ ਗਈ । ਡੀ ਅੰਮ ਸੀ ਦੇ ਮਸਹੂਰ ਨਿਉਰੋ ਸਰਜਨ ਨੇ ਅਪਰੇਸਨ ਤੋਂ ਬਾਅਦ ਨੈਗੇਟਿਵ ਰਿਜਲਟ ਦੱਸਿਆਂ ਅਤੇ ਕਿਹਾ ਕਿ ਇਸਨੂੰ ਹੁਣ ਲੱਤਾ ਕੱਟ ਦੇਣ ਤੇ ਵੀ ਤਕਲੀਫ ਨਹੀਂ ਹੋਵੇਗੀ । ਐਮ ਆਰ ਆਈ ਦਾ ਰਿਜਲਟ ਵੀ ਨੈਗੇਟਿਵ ਆਇਆਂ । ਅਪਰੇਸਨ ਦੇ ਦੋ ਸਾਲ ਬਾਅਦ ਜਦ ਉਸ ਡਾਕਟਰ ਕੋਲ ਦੁਬਾਰਾ ਚੈਕ ਕਰਵਾਇਆ ਗਿਆਂ ਉਹਨਾਂ ਦੇ ਕਹਿਣ ਅਨੁਸਾਰ ਪਰ ਤਦ ਤੱਕ ਸਾਡਾ ਮਰੀਜ ਲੱਤਾਂ ਸਹਾਰੇ ਤੁਰਨ ਵੀ ਲੱਗ ਗਿਆ ਸੀ । ਜਦ ਡਾਕਟਰ ਨੂੰ ਪੁੱਛਿਆ ਗਿਆਂ ਕਿ ਤੁਸੀ ਤਾਂ ਇੱਥੋਂ ਤੱਕ ਕਿਹਾ ਸੀ ਇਸਦੀਆਂ ਲੱਤਾਂ ਕਦੇ ਦਰਦ ਮਹਿਸੂਸ ਵੀ ਨਹੀਂ ਕਰਨਗੀਆਂ ਤਦ ਡਾਕਟਰ ਦਾ ਜਵਾਬ ਸੀ ਸਾਡੇ ਨਾਲੋਂ ਵੱਡਾ ਡਾਕਟਰ ਰੱਬ ਹੈ ਅਤੇ ਮੈਂ ਤਾਂ ਇਹ ਸੋਚਦਾ ਹਾਂ ਕਿ ਇਹ ਹਾਲੇ ਜਿਉਂਦਾਂ ਵੀ ਬੈਠਾ ਹੈ । ਉਹ ਨੌਜਵਾਨ ਪੰਦਰਾਂ ਸਾਲਾਂ ਬਾਦ ਅੱਜ ਵੀ ਚੜਦੀਆਂ ਕਲਾਂ ਵਿੱਚ ਤੰਦਰੁਸਤ ਹੈ ਅਤੇ ਥੋੜੇ ਸਹਾਰੇ ਦੀ ਮੱਦ ਨਾਲ ਚੱਲ ਫਿਰ ਸਕਦਾ ਹੈ ।
  ਤਰਕਸੀਲ ਬਣਕੇ ਭਾਵੇਂ ਅਸੀਂ ਕਿੰਨੇਂ ਵੀ ਆਧੁਨਿਕ ਹੋਣ ਦਾ ਦਾਅਵਾ ਕਰੀ ਜਾਈਏ ਜਾਂ ਅਖੌਤੀ ਵਿਗਿਆਂਨ ਦੇ ਨਾਂ ਤੇ ਸੱਚ ਤੋਂ ਮੁਨਕਰ ਹੋਈ ਜਾਈਏ ਪਰ ਜਿੰਦਗੀ ਜਿਉਂਦਿਆਂ ਅਨੇਕਾਂ ਵਰਤਾਰੇ ਦੇਖ ਸਕਦੇ ਹਾਂ ਜੋ ਮਨੁਖੀ ਦਿਮਾਗ ਦੀ ਪਕੜ ਤੋਂ ਬਾਹਰ ਵਾਪਰਦੇ ਹਨ । ਨੀਵੇਂ ਪਾਸੇ ਜਾਣ ਵਾਲਾ ਅਰਬਾਂ ਟਨ ਪਾਣੀ ਅਸਮਾਨ ਵਿੱਚੋਂ ਡਿਗਦਾ ਦੇਖਦੇ ਹਾਂ । ਗੜਿਆਂ ਦੇ ਰੂਪ ਵਿੱਚ ਬਰਫ ਦੇ ਢੇਰ ਧਰਤੀ ਤੇ ਆ ਡਿੱਗਦੇ ਹਨ। ਬੇਸੁਆਦੀ ਮਿੱਟੀ ਅਰਬਾਂ ਟਨ ਖੰਡ ਪੈਦਾ ਕਰੀ ਜਾ ਰਹੀ ਹੈ । ਦੁਨੀਆਂ ਦਾ ਹਰ ਸੁਆਦ ਗਰਮੀ ਅਤੇ ਮਿੱਟੀ ਦੇ ਮੇਲ ਵਿੱਚੋਂ ਪੈਦਾ ਹੋ ਰਿਹਾ ਹੈ । ਮਨੁਖ ਕੁਦਰਤ ਦੇ ਥੋੜੇ ਜਿਹੇ ਭੇਦ ਸਮਝ ਕੇ ਲੱਖ ਖੁਦਾ ਹੋਣ ਦੇ ਦਾਅਵੇ ਕਰੀ ਜਾਵੇ ਪਰ ਕੁਦਰਤ ਦੇ ਅਣਗਿਣਤ ਭੇਦ ਫਿਰ ਵੀ ਸਦਾ ਹੀ ਛੁਪੇ ਰਹਿਣਗੇ । ਜਦ ਵੀ ਸਮਝਦਾਰ ਕੁਦਰਤ ਦਾ ਕੋਈ ਨਵਾਂ ਕਿ੍ਰਸਮਾ ਵਾਪਰਦਾ ਦੇਖਦਾ ਹੈ ਤਦ ਉਹ ਕਹੇ ਬਿਨਾਂ ਨਹੀਂ ਰਹਿ ਸਕਦਾ ਕਿ “ਕੌਣ ਜਾਣੈ ਗੁਣ ਤੇਰੇ” ।
 ਗੁਰਚਰਨ ਪੱਖੋਕਲਾਂ ਫੋਨ 9417727245
ਪਿੰਡ ਪੱਖੋਕਲਾਂ ਜਿਲਾ ਬਰਨਾਲਾ                     

 
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.