ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਪੱਖੋਕਲਾਂ
ਮਾਸੂਮਾਂ ਦੀ ਹੱਤਿਆ ਤੋਂ ਦੁਨੀਆਂ ਨੂੰ ਸਬਕ ਸਿੱਖਣ ਦੀ ਜਰੂਰਤ
ਮਾਸੂਮਾਂ ਦੀ ਹੱਤਿਆ ਤੋਂ ਦੁਨੀਆਂ ਨੂੰ ਸਬਕ ਸਿੱਖਣ ਦੀ ਜਰੂਰਤ
Page Visitors: 2626

       ਮਾਸੂਮਾਂ ਦੀ ਹੱਤਿਆ ਤੋਂ ਦੁਨੀਆਂ ਨੂੰ  ਸਬਕ ਸਿੱਖਣ ਦੀ ਜਰੂਰਤ
ਪੇਸ਼ਾਵਰ ਵਿੱਚ ਅੰਨੇਵਾਹ ਵਿਦਿਆਰਥੀਆਂ ਦੀਆਂ ਹੱਤਿਆਵਾਂ  ਨਾਲ ਸਮੁੱਚੇ ਸਸਾਰ ਦੇ ਲੋਕ ਭੈਭੀਤ ਹੋਏ ਮਹਿਸੂਸ ਕਰਦੇ ਹਨ ਕਿਉਂਕਿ ਜਦ ਮਨੁੱਖੀ ਜਿੰਦਗੀ ਦੀ ਅਹਿਮੀਅਤ ਤੋਂ ਕੋਰੇ ਲੋਕ ਵਹਿਸ਼ਤ ਦਾ ਨੰਗਾਂ ਨਾਚ ਨੱਚਦੇ ਹਨ ਤਦ ਉਹਨਾਂ ਨੂੰ ਕੁੱਝ ਵੀ ਦਿਖਾਈ ਨਹੀਂ ਦਿੰਦਾਂ । ਇਹ ਵਰਤਾਰਾ ਕਿਸੇ ਵੀ ਦੇਸ਼ ਵਿੱਚ ਕਿਸੇ ਵੀ ਥਾਂ ਵਰਤ ਸਕਦਾ ਹੈ। ਇਸ ਤਰਾਂ ਦੇ ਵਰਤਾਰੇ ਕਿਉਂ ਵਰਤਦੇ ਹਨ ? ਦੁਨੀਆਂ ਦੀਆਂ ਕਿਹੜੀਆਂ ਤਾਕਤਾਂ ਹਨ ਜੋ ਇਹੋ ਜਿਹੇ ਵਰਤਾਰਿਆਂ ਦੇ ਵਾਪਰਨ ਦੇ ਬੀ ਬੀਜਦੀਆਂ ਹਨ ?  ਵਰਿਆਂ ਪੁਰਾਣੀਆਂ ਘਟਨਾਵਾਂ ਤੇ ਜਦ ਨਜਰ ਮਾਰਦੇ ਹਾਂ ਜਦ ਅਮਰੀਕਾ ਅਤੇ ਰੂਸ਼ ਦੇ ਲਾਲਚੀ ਖੁਦਗਰਜ ਸਿਕੰਦਰਾਂ ਨੇ ਸੰਸਾਰ ਤੇ ਆਪਣੀ ਧੌਂਸ ਜਮਾਉਣ ਲਈ ਦੁਨੀਆਂ ਦੇ ਉਪਰ ਕਬਜਾ ਕਰਨਾਂ ਸੁਰੂ ਕੀਤਾ ਸੀ ਯਾਦ ਆ ਜਾਂਦਾ ਹੈ । ਸਤਰਵਿਆਂ ਤੋਂ ਸੁਰੂ ਕਰਕੇ ਅਮਰੀਕਾ ਨੇ ਵੀਅਤਨਾਮ ਅਤੇ ਰੂਸ ਨੇ ਅਫਗਾਨਿਸਤਾਨ ਤੇ ਕਬਜਾ ਕਰਕੇ ਦੁਨੀਆਂ ਜਿੱਤਣ ਦੀ ਨਵਂ ਸਿਰੇ ਤੋਂ ਸੁਰੂਆਤ ਕੀਤੀ ਸੀ । ਰੂਸ ਵੱਲੋਂ ਅਮਰੀਕੀ ਸੈਨਾ ਨੂੰ ਵੀਅਤਨਾਮ ਵਿੱਚੋਂ ਭਜਾਉਣ ਲਈ ਵੀਅਤਨਾਮੀਆਂ ਦੇ ਬਾਗੀਆਂ ਦੀ ਖੁੱਲੀ ਮਦਦ ਕਰਕੇ ਅਮਰੀਕੀਆਂ ਨੂੰ ਵੀਅਤਨਾਮ ਵਿੱਚੋਂ ਨਿਕਲਣ ਲਈ ਮਜਬੂਰ ਕਰ ਦਿੱਤਾ ਸੀ । ਇਸ ਦੇ ਬਦਲੇ ਵਿੱਚ ਜਦ ਰੂਸੀ ਸੈਨਾ ਅਫਗਾਨਿਸਤਾਨ ਵਿੱਚ ਦਾਖਲ ਹੋਈ ਸੀ ਤਦ ਅਮਰੀਕੀ ਨੀਤੀ ਨੇ ਰੂਸ ਨੂੰ ਭਾਜੀ ਮੋੜਨ ਲਈ ਅਫਗਾਨੀ ਬਾਗੀਆਂ ਨੂੰ ਮਦਦ ਕੀਤੀ ਸੀ ਜਿਸ ਦੇ ਲਈ ਪਾਕਿਸਤਾਨ ਨੂੰ ਮੋਹਰਾ ਬਣਾਇਆ ਗਿਆ ਸੀ । ਇਹ ਦੋ ਵੱਡੇ ਬਾਦਰਾਂ ਦੀ ਲੜਾਈ ਸੀ ਜਿਸ ਵਿੱਚੋਂ ਪਾਕਿਸਤਾਨ ਨੇ ਬਿੱਲੀ ਬਣਕੇ ਮੁਫਤ ਦਾ ਮਾਲ ਛਕਣ ਲਈ ਸਾਮਲ ਹੋਣਾਂ ਪਰਵਾਨ ਕਰ ਲਿਆ ਸੀ । ਅਮਰੀਕੀਆ ਨੇ ਪਾਕਿਸਤਨ ਵਿੱਚ ਅਫਗਾਨਿਸਤਾਨ ਦੇ ਲੋਕਾਂ ਨੂੰ ਹਥੀਆਰ ਦੇਣ ਲਈ ਟਰੇਨਿੰਗ ਦੇਣੀ ਸੁਰੂ ਕਰ ਦਿੱਤੀ । ਪਾਕਿਸਤਾਨ ਸਰਕਾਰਾਂ ਨੂੰ ਆਰਥਿਕ ਮਦਦ ਦੇਣ ਦੇ ਨਾਂ ਤੇ ਕਰਜਾਈ ਕਰ ਦਿੱਤਾ ਗਿਆ । ਵਿਕਾਸ਼ ਪਰੋਜੈਕਟ ਸੁਰੂ ਕਰਨ ਦੇ ਨਾਂ ਥੱਲੇ ਪਾਕਿਸਤਾਨ ਦੇ ਹਰ ਖੇਤਰ ਵਿੱਚ ਵਿਦੇਸੀ ਗਲਬਾ ਕਾਬਜ ਹੁੰਦਾ ਰਿਹਾ ।  ਅਫਗਾਨੀ ਲੜਾਕਿਆ ਨੂੰ ਹਥਿਆਰ ਬੰਦ ਕਰਨ ਲਈ ਪੇਸ਼ਾਵਰ ਅਤੇ ਹੋਰ ਕਬਾਇਲੀ ਵਸੋਂ ਵਾਲੇ ਇਲਾਕੇ ਹਥਿਆਰਾਂ ਨਾਲ ਭਰ ਗਏ ਸਨ । ਦੁਨੀਆਂ ਦੇ ਬੇਹਤਰੀਨ ਹਥਿਆਰ ਇਸ ਇਲਾਕੇ ਵਿੱਚ ਆਮ ਮਿਲ ਸਕਦੇ ਸਨ ਜਿੰਹਨਾਂ ਵਿੱਚ ਮਿਜਾਈਲਾਂ ਅਤੇ ਟੈਂਕ ਤੱਕ ਵੀ ਹਾਸਲ ਕੀਤੇ ਜਾ ਸਕਦੇ ਸਨ । ਅੱਸੀਵਿਆਂ ਦੇ ਵਿੱਚ ਭਾਰਤੀ ਪੰਜਾਬ ਦੇ ਖਾਲਿਸਤਾਨੀ ਵੀ ਇਸ ਇਲਾਕੇ ਵਿੱਚੋਂ ਹਥਿਆਰ ਖਰੀਦ ਕੇ ਪੰਜਾਬ ਵਿੱਚ ਤਬਾਹੀ ਮਚਾਕੇ ਖਾਲਿਸਤਾਨ ਬਣਾਉਣ ਦੇ ਦਮਗਜੇ ਮਾਰ ਰਹੇ ਸਨ ।
  ਵਕਤ ਬੀਤਣ ਦੇ ਨਾਲ ਰੂਸ ਤਬਾਹ ਹੋ ਗਿਆ ਅਤੇ ਅਫਗਾਨਿਸਤਾਨ ਵਿੱਚੋਂ ਵੀ ਭੱਜ ਨਿਕਲਿਆ ਪਰ ਇਸ ਇਲਾਕੇ ਵਿੱਚ ਹਥਿਆਰਾਂ ਦਾ ਜਖੀਰਾ ਅਤੇ ਆਮ ਅਫਗਾਨੀਆਂ ਦੀ ਬਿਰਤੀ ਵਿੱਚ ਸਾਮਲ ਹੋਇਆਂ ਵਹਿਸ਼ੀਪੁਣਾ ਆਪਣਾਂ ਕਹਿਰ ਦਿਖਾਉਂਦਾਂ ਰਿਹਾ । ਇਸ ਦੇ ਕਾਰਣ ਹੀ ਅਫਗਾਨਿਸਤਾਨ ਵਿੱਚ ਕੋਈ ਸਰਕਾਰ ਸਥਿਰ ਨਾਂ ਰਹਿ ਸਕੀ ਅਤੇ ਅਫਗਾਨਿਸਤਾਨ ਤਬਾਹ ਹੁੰਦਾ ਰਿਹਾ । ਵਰਤਮਾਨ ਦੁਨੀਆਂ ਦੀ ਸਭ ਤੋਂ ਵੱਡੀ ਊਰਜਾ ਦੀ ਲੋੜ ਤੇਲ ਤੇ ਕਬਜਾ ਕਰਨ ਲਈ ਅਮਰੀਕਾ ਨੂੰ ਅਰਬ ਮੁਲਕਾਂ ਅਤੇ ਅਫਗਾਨਿਸਤਾਨ ਤੇ ਕਬਜਾ ਕਰਨ ਦੀ ਲੋੜ ਪਈ ਹੈ ਜਿਸ ਲਈ ਸਭ ਤੋਂ ਅਸਾਨ ਸਿਕਾਰ ਵੀ ਤਬਾਹ ਹੋਇਆ ਅਫਗਾਨਿਸਤਾਨ ਹੀ ਬਣਿਆ ਹੈ। ਇਸ ਮੁਲਕ ਤੇ ਅਤਿ ਆਧੁਨਿਕ ਹਥਿਆਰਾਂ ਨਾਲ ਲੈਸ ਅਮਰੀਕੀ ਫੌਜ ਨੇ ਬਾਗੀ ਅਫਗਾਨੀਆਂ ਨੂੰ ਇਸ ਮੁਲਕ ਤੋਂ ਬਾਹਰ ਰਹਿਣ ਲਈ ਹੀ ਮਜਬੂਰ ਕਰ ਦਿੱਤਾ ਜਿੰਹਨਾਂ ਨੂੰ ਪਾਕਿਸਤਾਨ ਦੇ ਕਬਾਇਲੀ ਇਲਾਕਿਆਂ ਅਤੇ ਪਹਾੜੀਆਂ ਭਰੇ ਇਲਾਕੇ ਵਿੱਚ ਰਹਿਣ ਲਈ ਮਜਬੂਰ ਹੋਣਾਂ ਪੈ ਰਿਹਾ ਹੈ । ਇਹ ਖੂੰਖਾਰ ਲੋਕ ਹੁਣ ਪਾਕਿਸਤਾਨ ਵਿੱਚ ਵੀ ਖੂਨੀ ਹੋਲੀ ਖੇਡਣ ਲਈ ਮਜਬੂਰ ਹਨ । ਪਾਕਿਸਤਾਨ ਸਰਕਾਰ ਅਤੇ ਆਮ ਲੋਕਾਂ ਨੂੰ ਹੁਣ ਇਸਦਾ ਸਿਕਾਰ ਹੋਣ ਪੈ ਰਿਹਾ ਹੈ । ਤਕੜਿਆਂ ਦੀ ਲੜਾਈ ਵਿੱਚ ਪਾਕਿਸਤਾਨ ਦੇ ਸਾਮਲ ਹੋਣ ਦਾ ਉਸਨੂੰ ਹੁਣ ਮੁੱਲ ਮੋੜਨਾਂ ਪੈ ਰਿਹਾ ਹੈ । ਅਮਰੀਕੀ ਸਰਕਾਰ ਦੇ ਮਕਸਦ ਤਾਂ ਹੁਣ ਤੇਲ ਅਤੇ ਅਰਬ ਮੁਲਕਾਂ ਨੂੰ ਲੁੱਟਣ ਦੇ ਪੂਰੇ ਹੋ ਰਹੇ ਹਨ ਪਰ ਪਾਕਿਸਤਾਨ ਤਬਾਹ ਹੋਈ ਜਾ ਰਿਹਾ ਹੈ ਅਤੇ ਆਮ ਪਾਕਿਸਤਾਨੀ ਨਿੱਤ ਦਿਨ ਆਪਣਾਂ ਖੂਨ ਦੇਕੇ ਇਸਦੀ ਕੀਮਤ ਤਾਰ ਰਹੇ ਹਨ ।
   ਵਰਤਮਾਨ ਸਮੇਂ ਪਾਕਿਸਤਾਨੀ ਸੈਨਾਂ ਇਹਨਾਂ ਬਾਗੀਆਂ ਨੂੰ ਫੌਜ ਦੇ ਰਾਂਹੀ ਖਤਮ ਕਰਨ ਦੀ ਕੋਸਿਸ ਕਰ ਰਹੀ ਹੈ ਜਿਸਦੇ ਵਿਰੋਧ ਵਿੱਚ ਬਾਗੀ ਲੋਕਾਂ ਨੇ ਵੀ ਫੌਜੀਆਂ ਤੋਂ ਬਦਲਾ ਲੈਣ ਲਈ ਅਸਾਨ ਨਿਸਾਨਾਂ ਫੌਜੀਆਂ ਬੱਚਿਆਂ ਨੂੰ ਪੜਾਉਣ ਵਾਲੇ ਸਕੂਲ ਤੇ ਹਮਲਾ ਕੀਤਾ ਹੈ ਜਿਸ ਵਿੱਚ ਡੇਢ ਸੌ ਦੇ ਕਰੀਬ ਦਾ ਮਾਰਿਆ ਜਾਣਾਂ ਅਤੇ ਦੌ ਸੌ ਦੇ ਕਰੀਬ ਦਾ ਜਖਮੀ ਹੋ ਜਾਣਾਂ ਅਤਿ ਕਰੂਰ ਬੇਰਹਿਮ ਕਾਰਨਾਮਾ ਕੀਤਾ ਗਿਆ ਹੈ । ਇਤਿਹਾਸ ਦੇ ਕਾਲੇ ਪੰਨਿਆਂ ਦੀ ਇਹ ਇੱਕ ਹੋਰ ਦਾਸਤਾਨ ਹੈ । ਪਾਕਿਸਤਾਨ ਸਰਕਾਰ ਦੇ ਦੋਹਰੇ ਰਵੱਈਏ ਨੂੰ ਹੁਣ ਆਪਣੇ ਦੋਗਲੇਪਨ ਦੀ ਕੀਮਤ ਤਾਰਨੀ ਹੀ ਪਵੇਗੀ । ਚੰਗਾਂ ਹੋਵੇ ਜੇ ਹਾਲੇ ਵੀ ਪਾਕਿਸਤਾਨੀ ਹੁਕਮਰਾਨ ਅੱਗੇ ਤੋਂ ਅੱਗ ਨਾਲ ਖੇਡਣਾਂ ਬੰਦ ਕਰ ਦੇਣ ਤਾਂ ਕਿ ਭਵਿੱਖ ਵਿੱਚ ਇਹੋ ਜਿਹੇ ਬੇਰਹਿਮ ਕਾਂਡ ਰੋਕੇ ਜਾ ਸਕਣ । ਦੂਸਰੇ ਦੇਸ਼ਾ ਤੇ ਜਦ ਤੱਕ ਅਮੀਰ ਮੁਲਕ ਦਖਲ ਅੰਦਾਜੀ ਕਰਦੇ ਰਹਿਣਗੇ ਤਦ ਤੱਕ ਬਦਅਮਨੀ ਵੀ ਰੋਕੀ ਨਹੀਂ ਜਾ ਸਕੇਗੀ । ਦੁਨੀਆਂ ਦੇ ਵਿਕਾਸ਼ਸੀਲ ਮੁਲਕਾਂ ਨੂੰ ਵੱਡੀਆਂ ਤਾਕਤਾਂ ਦੇ ਮੋਹਰੇ ਬਣਨ ਦੀ ਥਾਂ ਵਿਰੋਧ ਕਰਨਾਂ ਚਾਹੀਦਾ ਹੈ । ਆਪਣੇ ਗੁਾਂਡੀਆਂ ਦੇ ਘਰ ਤਬਾਹ ਕਰਵਾਉਣ ਦੀ ਥਾਂ ਗੁਆਂਢ ਵਿੱਚ ਅਮਨ ਦੀਆਂ ਨੀਤੀਆਂ ਲਾਗੂ ਕਰਕੇ ਹੀ ਆਪਣੇ ਘਰਾਂ ਵਿੱਚ ਸਾਂਤੀਂ ਰੱਖੀ ਜਾ ਸਕੇਗੀ  । ਗੁਆਂਢੀ ਮੁਲਕਾਂ ਵਿੱਚ ਅੱਗ ਲਗਵਾਕਿ ਆਪਣਾਂ ਮੁਲਕ ਨਹੀਂ ਬਚਾਇਆ ਜਾ ਸਕਦਾ ਸੇਕ ਤੋਂ । ਭਾਰਤ ਨੂੰ ਵੀ ਇਸ ਤੋਂ ਸਬਕ ਸਿੱਖਣਾਂ ਚਾਹੀਦਾ ਹੈ ਅਤੇ ਪਾਕਿਸਤਾਨ ਵਿੱਚ ਸਾਂਤੀਂ ਸਥਾਪਤ ਕਰਵਾਉਣ ਲਈ ਮਦਦ ਵੀ ਕਰਨੀਂ ਚਾਹੀਦੀ ਹੈ ।
ਗੁਰਚਰਨ ਪੱਖੋਕਲਾਂ ਫੋਨ 9417727245
 ਪਿੰਡ ਪੱਖੋ ਕਲਾਂ ਜਿਲਾ ਬਰਨਾਲਾ

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.