ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਪੱਖੋਕਲਾਂ
ਮਨੁੱਖ ਦੀਆਂ ਤਿੰਨ ਖਾਹਿਸਾਂ ਕੁਰਸੀ ਤਖਤਾ ਤੇ ਤਖਤ
ਮਨੁੱਖ ਦੀਆਂ ਤਿੰਨ ਖਾਹਿਸਾਂ ਕੁਰਸੀ ਤਖਤਾ ਤੇ ਤਖਤ
Page Visitors: 2859

 ਮਨੁੱਖ ਦੀਆਂ ਤਿੰਨ ਖਾਹਿਸਾਂ  ਕੁਰਸੀ ਤਖਤਾ ਤੇ ਤਖਤ 
   ਸੂਝਵਾਨ ਮਿੱਤਰੋ ਪਾਠਕੋ ਹਰ ਪੈਦਾ ਹੋ ਜਾਣ ਵਾਲੇ ਜੀਵ ਦੇ ਅੰਦਰ ਲਾਲਸਾਵਾਂ ਦਾ ਹੜ ਹੁੰਦਾਂ ਹੈ
ਸਜੀਵ ਵਸਤਾਂ ਬਾਰੇ ਤਾਂ ਇਹ ਆਮ ਹੀ ਦੇਖ ਸਕਦੇ ਹਾਂ ਪਰ ਨਿਰਜੀਵ ਮੰਨੀਆਂ ਜਾਂਦੀਆਂ ਵਸਤਾਂ ਵੀ ਮਿੱਟੀ ਤੋਂ ਸੋਨਿਆਂ ਹੀਰਿਆਂ ਤੱਕ ਆਪਣੇ ਆਪ ਦੇ ਅਨੇਕ ਰੂਪ ਵਟਾਉਂਦੀਆਂ ਹਨ ਨਿਰਜੀਵ ਵਸਤਾਂ ਵਿੱਚ ਲਾਲਸਾ ਹੁੰਦੀ ਹੈ ਜਾਂ ਕੁਦਰਤੀ ਇਹ ਅਨੰਤ ਕੁਦਰਤ ਹੀ ਜਾਣਦੀ ਹੈ ਦੁਨੀਆਂ ਦੀ ਹਰ ਵੱਡੀ ਤੋਂ ਵੱਡੀ ਸਕਤੀ ਨੂੰ ਜਿੱਤ ਲੈਣ ਵਾਲਾ ਅਤੇ ਵੱਸ ਵਿੱਚ ਕਰਨ ਦੇ ਦਾਅਵੇ ਕਰਨ ਵਾਲੇ ਮਨੁੱਖ ਵਿੱਚ ਵੀ ਅਣਗਿਣਤ ਲਾਲਸਾਵਾਂ ਦਾ ਹੜ ਚੜਿਆ ਰਹਿੰਦਾਂ ਹੈ ਪਰ ਇੰਹਨਾਂ ਲਾਲਸਾਵਾਂ ਨੂੰ ਮੈਂ ਤਿੰਨ ਅਵਸਥਾਵਾਂ ਵਿੱਚ ਵੰਡਦਾ ਹਾਂ ਹਰ ਮਨੁੱਖ ਹੀ ਜਿੰਦਗੀ ਦੀ ਪੌੜੀ ਦੇ ਅੰਤਿਮ ਡੰਡੇ ਜੋ ਮੌਤ ਹੀ ਹੁੰਦਾਂ ਹੈ ਦੇ ਚੜਨ ਤੱਕ ਕਦੀ ਵੀ ਲਾਲਸਾਵਾਂ ਦਾ ਹੜ ਰੋਕ ਨਹੀਂ ਸਕਦਾ ਹਾਂ ਉਹ ਲੋਕ ਜੋ ਮੌਤ ਨੂੰ ਹੀ ਪਹਿਲਾ ਅਤੇ ਆਖਰੀ ਡੰਡਾਂ ਮੰਨ ਲੈਦੇ ਹਨ ਉਹ ਜਰੂਰ ਕੁੱਝ ਵੱਖਰੇ ਅਤੇ ਮੇਰੀ ਸਮੱਰਥਾ ਤੋਂ ਬਾਹਰ ਹਨ ਪਰ ਦੂਸਰੀਆਂ ਲਾਲਸਾਵਾਂ ਦੇ ਗਾਹਕ ਮਨੁੱਖ ਬਾਰੇ ਜਰੂਰ ਆਪਣੀ ਬੇਸਮਝੀ ਵਿੱਚੋਂ ਤੁਹਾਡੇ ਨਾਲ ਖਿਆਲ ਸਾਂਝੇ ਕਰ ਰਿਹਾ ਹੈ 
  ਹਰ ਮਨੁੱਖ ਦੀ ਜਿੰਦਗੀ ਕੁਰਸੀ ਤਖਤਾ ਅਤੇ ਤਖਤ ਦੇ ਮਾਲਕ ਬਣਨ ਦੇ ਇਰਧ ਗਿਰਧ ਹੀ ਘੁੰਮਦੀ ਹੈ
ਪਹਿਲੀ ਕਿਸਮ ਦੇ ਲੋਕਾਂ ਵਿੱਚ ਦੁਨੀਆਂ 99 ਪਰਤੀਸ਼ਤ ਹਿੱਸਾ ਆ ਜਾਂਦਾਂ ਹੈ ਜਿਹੜਾ ਆਪਣੀਆਂ ਲੋੜਾਂ ਲਈ ਜੂਝਦਿਆਂ ਦੂਸਰਿਆਂ ਤੋਂ ਵੱਡਾ ਹੋਣ ਦੀ ਕੋਸਿਸ ਵਿੱਚ ਹੀ ਹਰ ਕੰਮ ਕਰਦਾ ਹੈ ਹਰ ਮਨੁੱਖ ਨੂੰ ਜਿੰਦਗੀ ਦੇ ਸੌ ਸਾਲ ਜਿਉਣ ਲਈ ਭਾਵੇਂ ਸੌ ਕਵਿੰਟਲ ਤੋਂ ਜਿਆਂਦਾ ਅਨਾਜ ਦੀ ਜਰੂਰਤ ਨਹੀਂ ਹੁੰਦੀ ਪਰ ਹਰ ਮਨੁੱਖ ਗਿਆਨ ਦੀ ਅਣਹੋਂਦ ਵਿੱਚ ਅਗਿਆਨ ਦੇ ਘੋੜੇ ਤੇ ਚੜਕੇ ਇਹੋ ਜਿਹੀ ਦੌੜ ਲਾਉਂਦਾਂ ਹੈ ਕਿ ਉਸਦੀ ਦੁਨੀਆਂ ਹਰ ਬੇਲੋੜੀ ਵਸਤ ਪਰਾਪਤ ਕਰਨ ਦੀ ਲਾਲਸਾ ਕਦੇ ਵੀ ਨਹੀਂ ਮਰਦੀ ਜਿਸ ਨੂੰ ਉਹ ਸੰਘਰਸ਼ ਦਾ ਰੂਪ ਦੇ ਲੈਂਦਾਂ ਹੈ ਹਰ ਮਨੁੱਖ ਦੁਨੀਆਂ ਦਰੁਸਤ ਕਰਨ ਦਾ ਠੇਕਾ ਲੈਕੇ ਤੁਰਦਾ ਹੈ ਹਰ ਮਨੁੱਖ ਆਪਣੇ ਆਪ ਨੂੰ ਦੁਨੀਆਂ ਦਾ ਸਭ ਤੋਂ ਸਿਆਣਾਂ ਗਰਦਾਨਦਾ ਹੈ ਹਰ ਮਨੁੱਖ ਦੂਸਰਿਆਂ ਦੇ ਅੱਗੇ ਨਿਵਣ ਦੀ ਥਾਂ ਉਹਨਾਂ ਨੂੰ ਆਪਣੇ ਪੈਰਾਂ ਵਿੱਚ ਬਿਠਾਉਣਾਂ ਲੋੜਦਾ ਹੈ ਅਨੰਤ ਗੱਲਾਂ ਗਿਣੀਆਂ ਜਾ ਸਕਦੀਆਂ ਹਨ ਦੁਨੀਆਂ ਦੇ ਇਸ ਵੱਡੇ ਹਿੱਸੇ ਦੀਆਂ ਪਰ ਅੰਤ ਕਦੇ ਵੀ ਨਹੀਂ ਆਵੇਗਾ ਇਸ ਵਰਗ ਵਿੱਚੋਂ ਬਥੇਰੇ ਲੋਕ ਆਗੂ ਰੂਪ, ਵੱਡੀਆਂ ਪਦਵੀਆਂ ਦੇ ਮਾਲਕ, ਕਾਰਪੋਰੇਟ ਘਰਾਣਿਆਂ ਦੇ ਚੌਧਰੀ, ਸੰਤਤਾਈ ਦੇ ਅਲੰਬਰਦਾਰ, ਗਰੀਬਾਂ ਦੇ ਮਸੀਹਾ, ਆਮ ਲੋਕਾਂ ਦੇ ਰਾਖੇ ਹੋਣ ਦੇ ਦਾਅਵਿਆਂ ਵਾਲੇ, ਰਾਜਸੱਤਾ ਦੇ ਚਾਰ ਥੰਮਾਂ ਦੇ ਅਨੇਕਾਂ ਦਾਅਵੇਦਾਰ ਅਣਗਿਣਤ ਲੋਕ ਹੁੰਦੇ ਹਨ ਪਰ ਅਸਲ ਵਿੱਚ ਇਹ ਸਾਰੇ ਸਿਕੰਦਰ ਦੀ ਔਲਾਦ ਹੀ ਹੁੰਦੇ ਹਨ ਜੋ ਕਿਸੇ ਨਾਂ ਕਸੇ ਰੂਪ ਵਿੱਚ ਦੁਨੀਆ ਜਿੱਤਣਾਂ ਲੋੜਦੇ ਹਨ ਪਰ ਦੁਨੀਆਂ ਅੱਜ ਤੱਕ ਕੋਈ ਵਿਰਲੇ ਹੀ ਜਿੱਤ ਸਕੇ ਹਨ ਜੋ ਕਰੋੜਾਂ ਵਿੱਚੋਂ ਇੱਕ ਹੁੰਦੇ ਹਨ
  ਦੁਨੀਆਂ ਦੇ ਨੜਿੰਨਵੇਂ ਪਰਤੀਸ਼ਤ ਲੋਕਾਂ ਤੋਂ ਬਾਅਦ ਔਸਤ ਰੂਪ ਵਿੱਚ ਇੱਕ ਪਰਸੈਂਟ ਲੋਕ ਹੁੰਦੇ ਹਨ ਜੋ ਤਿਆਗੀ ਹੋਕੇ ਸਮਾਜ ਭਲਾਈ ਦੇ ਕੰਮਾਂ ਵੱਲ ਬਿਨਾਂ ਕਿਸੇ ਲਾਲਸਾ ਦੇ ਤੁਰਦੇ ਹਨ
ਇਹ ਲੋਕ ਦੀਨ ਦੁਨੀਆਂ ਦੇ ਹਮਦਰਦ ਹੁੰਦੇ ਹਨ ਜਿੰਹਨਾਂ ਦੇ ਕੌਮਲ ਮਨ ਦੂਸਰਿਆਂ ਦੇ ਦੁੱਖ ਬੇਇਨਸਾਫੀਆਂ ਦੇਖਕੇ ਤੁਰਦੇ ਹਨ ਤਰਸ ਦਇਆ ਦੀ ਭਾਵਨਾਂ ਕੁਦਰਤ ਵੱਲੋਂ ਹੀ ਇੰਹਨਾਂ ਨੂੰ ਬਖਸੀ ਹੋਈ ਹੁੰਦੀ ਹੈ ਇਹੋ ਜਿਹੇ ਲੋਕ ਜੁਬਾਨ ਦੇ ਬੇਬਾਕ ,ਕੁਰਸੀਆਂ ਦੇ ਭੁੱਖੇ ਬਹੁਗਿਣਤੀ ਲੋਕਾਂ ਦੇ ਮੂਹਰੇ ਜਾਨਾਂ ਦੀ ਕੀਮਤ ਤੇ ਵੀ ਸੱਚ ਬੋਲਣ ਦੀ ਜੁਰਅਤ ਰੱਖਦੇ ਹਨ ਜਾਲਮ ਰਾਜਸੱਤਾਵਾਂ ਨਾਲ ਟੱਕਰ ਲੈਣੀ ਲੋਕ ਲਹਿਰਾਂ ਪੈਦਾ ਕਰ ਦੇਣੀਆਂ ਇਹਨਾਂ ਦੇ ਹੀ ਵੱਸ ਹੁੰਦਾਂ ਹੈ ਇੰਹਨਾਂ ਦੇ ਵਿੱਚੋਂ ਹੀ ਈਸਾਂ ਮਸੀਹ, ਮੁਹੰਮਦ ਸਾਹਿਬ, ਭਗਤ ਕਬੀਰ, ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ, ਲੈਨਿਨ,ਬੰਦੇ ਬਹਾਦਰ, ਭਗਤ ਸਿੰਘ, ਊਧਮ ਸਿੰਘ ਪੈਦਾ ਹੁੰਦੇ ਹਨ ਇਹੋ ਜਿਹੇ ਸੂਰਬੀਰ ਯੋਧਿਆਂ ਦੇ ਲਈ ਰਾਜਸੱਤਾ ਅਤੇ ਆਮ ਲੋਕਾਂ ਦੇ ਵੱਲੋਂ ਵੀ ਮੌਤ ਦੇ ਤਖਤੇ ਸਦਾ ਤਿਆਰ ਰਹਿੰਦੇ ਹਨ ਇੰਹਨਾਂ ਵਿੱਚੋਂ ਬਹੁਤੇ ਲੋਕ ਸਹੀਦੀਆਂ ਦੀ ਦਾਸਤਾਨ ਲਿਖਦੇ ਹਨ ਇਹੋ ਜਿਹੇ ਮਹਾਨ ਯੁੱਗ ਪੁਰਸ ਆਮ ਤੌਰ ਤੇ ਕੁਦਰਤੀ ਮੌਤ ਦੀ ਥਾਂ ਜਾਲਮਾਂ ਦੇ ਹੁਕਮਾਂ ਨੂੰ ਮੌਤ ਨਾਲ ਵੰਗਾਰ ਕੇ ਜਾਂਦੇ ਹਨ ਇਹੋ ਜਿਹੇ ਮਹਾਨ ਲੋਕਾਂ ਤੋਂ ਕੁਰਸੀਆਂ ਦੇ ਭੁੱਖੇ ਬਹੁਗਿਣਤੀ ਦੁਨੀਆਂ ਦੇ ਸਿਕੰਦਰ ਭੈਅ ਖਾਦੇਂ ਹਨ ਅਤੇ ਉਹਨਾਂ ਦੇ ਜਗਾਏ ਦੀਵਿਆਂ ਦੀ ਜੋਤ ਵਿੱਚ ਤੁਰਨ ਦੀ ਕੋਸਿਸ ਕਰਦੇ ਹਨ ਕੁਦਰਤ ਦਾ ਦਸਤੂਰ ਦੁਨਿਆਵੀ ਲੋਕਾਂ ਨੂੰ ਵੀ ਜਿੰਹਨਾਂ ਦਾ ਮਕਸਦ ਕੁਰਸੀ ਹੀ ਜਾਂ ਵੱਡਾ ਹੋਣਾਂ ਹੀ ਹੁੰਦਾਂ ਹੈ ਇਹਨਾਂ ਮਹਾਨ ਲੋਕਾਂ ਦੇ ਗਿਆਨ ਦੇ ਚਾਨਣ ਵਿੱਚ ਤੁਰਨਾਂ ਪੈਂਦਾਂ ਹੈ ਪਰ ਕੁਰਸੀ ਯੁੱਧ ਦੇ ਨਾਇਕ  ਗਿਆਨ ਦੇ ਚਾਨਣ ਵਿੱਚ ਲੰਬਾਂ ਸਮਾਂ ਨਹੀ ਤੁਰ ਸਕਦੇ ਕਿਉਂਕਿ ਉਹਨਾਂ ਦਾ ਮਕਸਦ ਤਾਂ ਕੁਰਸੀ ਅਤੇ ਸਿਕੰਦਰ ਹੋਣਾਂ ਹੁੰਦਾਂ ਹੈ ਜਿਸ ਕਾਰਨ ਛੇਤੀ ਹੀ ਉਹ ਗਿਆਨ ਦੇ ਚਾਨਣ ਮੁਨਾਰਿਆਂ ਵਿੱਚੋਂ ਛੇਤੀ ਹੀ ਅਗਿਆਨ ਦੇ ਹਨੇਰੇ ਵਿੱਚ ਜਿੰਦਗੀ ਦਾ ਯੁੱਧ ਲੜਨਾਂ ਸੁਰੂ ਕਰ ਦਿੰਦੇ ਹਨ ਜਿਸ ਦੇ ਵਿੱਚੋਂ ਆਪੋ ਆਪਣੀ ਸਮੱਰਥਾ ਅਨੁਸਾਰ ਉਹ ਪਾਪ ਕਰਮਾਂ ਤੇ ਚਲਦਿਆਂ ਜਿੰਦਗੀ ਦੀ ਬਾਜੀ ਹਾਰ ਕੇ ਮੌਤ ਦੇ ਮੂੰਹ ਜਾ ਪੈਂਦੇ ਹਨ ਦੂਸਰੇ ਪਾਸੇ ਗਿਆਨ ਦੇ ਚਾਨਣਾਂ ਸੱਚ ਦੇ ਗਾਹਕ ਮੌਤ ਨੂੰ ਵੰਗਾਰਦਿਆਂ ਸਵਿਕਾਰਦਿਆਂ ਮੌਤ ਦੀ ਘੌੜੀ ਚੜਦਿਆਂ ਆਮ ਲੋਕਾਂ ਦੇ ਦਿਲਾਂ ਵਿੱਚ ਸਦਾ ਲਈ ਜਿਉਂਦੇ ਹੋ ਜਾਂਦੇ ਹਨ
  ਤੀਸਰੀ ਕਿਸਮ ਦੇ ਉਹ ਲੋਕ ਹੁੰਦੇ ਹਨ ਜੋ ਖੁਦਾਈ ਤਾਕਤ ਦੇ ਮਾਲਕ ਹੁੰਦੇ ਹਨ  ਜਿੰਹਨਾਂ ਲਈ ਕੁਦਰਤੀ ਜਿੰਦਗੀ ਹੀ ਕੁਦਰਤ ਦੇ ਸਹਾਰੇ ਜਿਉਣ ਦਾ ਅਤੇ ਉਸਦੇ ਪੰਜ ਸਬਦਾਂ ਨਾਲ ਅਭੇਦ ਹੋਣ ਦਾ ਗਿਆਨ ਹੁੰਦਾਂ ਹੈ
ਇਹੋ ਜਿਹੇ ਅਵਤਾਰੀ ਪੁਰਸਾਂ ਲਈ ਧਰਤੀ ਹੀ ਰੱਬ ਦਾ ਤਖਤ ਹੁੰਦੀ ਹੈ ਇਹੋ ਜਿਹੇ ਮਹਾਨ ਪੁਰਸ਼ਾਂ ਵਿੱਚੋਂ ਰੱਬੀ ਪੰਜ ਸਬਦ ਹਵਾ ਪਾਣੀ ਮਿੱਟੀ ਅਕਾਸ ਅਤੇ ਤਪਸ਼ ਵਿੱਚੋਂ ਹੀ ਜਨਮਣਾਂ ਅਤੇ ਬਿਨਸਣ ਦੇ ਭੇਦ ਹੁੰਦੇ ਹਨ ਦੁਨਿਆਵੀ ਕੁਰਸੀਆਂ ਅਤੇ ਕੁਰਬਾਨੀਆਂ ਸਹੀਦੀਆਂ ਵੀ ਇਹਨਾਂ ਲਈ ਛੋਟੀਆਂ ਹੁੰਦੀਆਂ ਹਨ ਇਹੋ ਜਿਹੇ ਯੁੱਗ ਪੁਰਸ਼ ਪਿਤਾ ਦਾ ਦਰਜਾ ਨਹੀਂ ਸਗੋਂ ਬਾਪ ਦੇ ਬਾਪ ਦਾ ਭਾਵ ਬਾਬਾ ਹੋਣ ਦਾ ਦਰਜਾ ਪਾ ਜਾਂਦੇ ਹਨ ਜਦ ਅਸੀਂ ਗੁਰੂ ਦਸਮੇਸ਼ ਨੂੰ ਦਸਮੇਸ਼ ਪਿਤਾ ਕਹਿੰਦੇ ਹਾਂ ਪਰ ਗੁਰੂ ਨਾਨਕ ਨੂੰ ਬਾਬਾ ਨਾਨਕ ਕਹਿਕੇ ਸਤਿਕਾਰ ਦਿੰਦੇ ਹਾਂ ਇਹ ਵਰਤਾਰਾ ਅਸੀਂ ਨਹੀ ਵਰਤਾਇਆਂ ਇਹ ਅਨੰਤ ਕੁਦਰਤ ਹੈ ਜਿਸਨੇ ਆਮ ਲੋਕਾਂ ਨੂੰ ਅਨੇਕਾਂ ਸਦੀਆਂ ਤੋਂ ਆਪਣੇ ਆਪ ਹੀ ਉਹਨਾਂ ਦੇ ਮਨਾਂ ਵਿੱਚ ਇਹ ਬੋਲਣ ਦੀ ਭਾਵਨਾਂ ਭਰ ਦਿੱਤੀ ਹੈ ਇਹੋ ਜਿਹੇ ਖਿਤਾਬ ਕੋਈ ਰਾਜਸੱਤਾ ਨਹੀਂ ਦੇ ਸਕਦੀ ਬਲਕਿ ਇਹੋ ਜਿਹੇ ਖਿਤਾਬ ਕੁਦਰਤੀ ਤੌਰ ਤੇ ਜੁੜ ਜਾਂਦੇ ਹਨ ਬਾਬਾ ਫਰੀਦ ਇਸਦੀ ਇੱਕ ਹੋਰ ਮਿਸਾਲ ਹੈ ਜਿਸ ਦੀ ਜਿੰਦਗੀ ਪੜਦਿਆਂ ਸਮਝਦਿਆਂ ਮਨੁੱਖ ਸਾਂਤ ਅਤੇ ਚੁੱਪ ਹੋ ਜਾਂਦਾ ਹੈ ਉਸਦੇ ਸਬਦ ਖਤਮ ਹੋ ਜਾਂਦੇ ਹਨ ਅਤੇ ਉਸਦੀ ਆਤਮਾ ਹੀ ਆਪਣੇ ਆਪ ਨਾਲ ਬੋਲਦੀ ਹੈ ਦੂਸਰੀ ਅਵਸਥਾ ਵਿੱਚ ਉਦਾਹਰਣ ਮਾਤਰ ਲਿਖੇ ਹੋਏ ਸਹੀਦਾਂ ਅਵਤਾਰਾਂ ਮਹਾਨ ਪੁਰਸ਼ਾਂ ਦੇ ਵਿੱਚ ਵੀ ਤਖਤ ਦੇ ਦਾਅਵੇਦਾਰ ਤੀਸਰੀ ਅਵਸਥਾ ਵਾਲੇ ਗੁਣ ਹੋ ਸਕਦੇ ਹਨ ਉਹ ਵੀ ਤੀਸਰੀ ਅਵਸਥਾ ਵਿੱਚ ਆਪੋ ਆਪਣੀ ਸਰਧਾ ਅਤੇ ਪਿਆਰ ਵਿੱਚੋਂ ਮੰਨੇ ਜਾ ਸਕਦੇ ਹਨ ਇਸ ਤਰਾਂ ਹੀ ਪਹਿਲੀ ਅਵਸਥਾ ਜੋ ਦੁਨਿਆਵੀ ਤਾਕਤ ਜਾਂ ਕੁਰਸੀ ਯੁੱਧ ਲੜਨ ਵਾਲੇ ਲੋਕਾਂ ਲਈ ਵੀ ਦੂਸਰੀ ਤੀਸਰੀ ਅਵਸਥਾ ਵਿੱਚ ਜਾਣਾਂ ਕੋਈ ਬੰਦ ਨਹੀਂ ਹੁੰਦਾਂ ਕਿਉਂਕਿ ਕੁਦਰਤ ਦਾ ਅਨੰਤ ਭੇਤ ਕਿਸ ਦੇ ਹਾਲਾਤ ਕਦ ਕਿਹੋ ਜਿਹੇ ਬਣਾ ਦੇਵੇ ਕੋਈ ਨਹੀ ਜਾਣਦਾ ਕਿਉਂਕਿ ਮੌਤ ਤੱਕ ਸਭ ਲਈ ਸਭ ਰਸਤੇ ਖੁੱਲੇ ਰਹਿੰਦੇ ਹਨ ਪਰ ਧੰਨ ਹੁੰਦੇ ਹਨ ਉਹ ਲੋਕ ਜਿੰਹਨਾਂ ਦਾ ਆਚਰਣ ਸਾਰੀ ਉਮਰ ਇੱਕੋ ਜਿਹਾ ਤੀਸਰੀ ਅਵਸਥਾ ਦਾ ਮਾਲਕ ਹੁੰਦਾਂ ਹੈ ਇਹੋ ਜਿਹੇ ਲੋਕ ਖੁਦਾ ਤੋਂ ਭੀ ਉੱਪਰ ਮੰਨੈ ਜਾਦੇਂ ਹਨ ਗੁਰਬਾਣੀ ਦਾ ਫੁਰਮਾਨ ਕਿ ਸੱਚ ਤੋਂ ਥੱਲੇ ਜਾਂ ਨੇੜੇ ਸਭ ਕੁੱਝ ਹੈ ਪਰ ਆਚਰਣ ਤਾਂ ਸੱਚ ਤੋਂ ਭੀ ਉਪਰ ਹੁੰਦਾਂ ਹੈ ਅੱਜ ਵੀ ਇਸ ਸੰਸਾਰ ਤੋਂ ਜਾ ਚੁੱਕੇ  ਅਵਤਾਰੀ ਪੁਰਸ਼ਾਂ ਦਾ ਆਚਰਣ ਹੀ ਬੋਲਦਾ ਹੈ ਜਦੋਂਕਿ ਉਹਨਾਂ ਦੇ ਸਬਦਾਂ ਦੇ ਅਰਥ ਤਾਂ ਹਰ ਕੋਈ ਮਨਮਰਜੀ ਦੇ ਬੋਲੀ ਜਾ ਰਿਹਾ ਹੈ ਧੰਨ ਹਨ ਉਹ ਯੁੱਗਪੁਰਸ਼ ਲੋਕ ਜਿੰਹਨਾਂ ਦੇ ਆਚਰਣ ਤੋਂ ਅੱਜ ਵੀ ਦੁਨੀਆਂ ਸੇਧ ਲੈਂਦੀ ਹੈ ਇਹੋ ਜਿਹੇ ਮਹਾਨ ਲੋਕ ਹੀ ਰੱਬੀ ਤਖਤ ਦੇ ਉੱਪਰ ਬਿਰਾਜਮਾਨ ਦੁਨੀਆਂ ਨੂੰ ਸਾਂਤੀ ਬਖਸ ਰਹੇ ਹਨ ਆਮੀਨ
ਗੁਰਚਰਨ ਸਿੰਘ ਪੱਖੋਕਲਾਂ
 ਜਿਲਾ ਬਰਨਾਲਾ
 ਫੋਨ 9417727245 

 

 

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.