ਕੈਟੇਗਰੀ

ਤੁਹਾਡੀ ਰਾਇ



ਗੁਰਚਰਨ ਸਿੰਘ ਪੱਖੋਕਲਾਂ
ਅਸਲੀ ਕਿਸਾਨ ਦੀ ਹਾਲਤ ਇਉਂ ਬਣਦੀ ਹੈ ਖੁਦਕਸੀਆਂ ਵਾਲੀ
ਅਸਲੀ ਕਿਸਾਨ ਦੀ ਹਾਲਤ ਇਉਂ ਬਣਦੀ ਹੈ ਖੁਦਕਸੀਆਂ ਵਾਲੀ
Page Visitors: 2789

ਅਸਲੀ  ਕਿਸਾਨ  ਦੀ ਹਾਲਤ ਇਉਂ ਬਣਦੀ ਹੈ ਖੁਦਕਸੀਆਂ ਵਾਲੀ 
 ਗੁਰਚਰਨ ਪੱਖੋਕਲਾਂ
 9417727245
  ਜਦ ਦੇਸ ਦੇ ਰਾਜਨੇਤਾ ਅਤੇ ਬੁੱਧੀਜੀਵੀ ,ਵਿਦਵਾਨ ਅਖਵਾਉਦੇ ਸੁੱਤੇ ਪਏ ਉਠ ਕੇ ਬੋਲਣ ਲੱਗਦੇ ਹਨ ਅਤੇ ਪਤਾ ਹੀ ਨਹੀਂ ਕੀ ਬੋਲ ਦੇਣ? ਇਹਨਾਂ ਰਾਜਨੀਤਕਾਂ ਜਾਂ ਸਰਕਾਰ ਭਗਤ ਲੋਕਾਂ ਨੂੰ ਕਿਸੇ ਦਾ ਡਰ ਹੈ ਨਹੀਂ ਭਾਵੇਂ ਕਿੰਨਾਂ ਵੀ ਝੂਠ ਬੋਲੀ ਜਾਣ। ਦੇਸ ਦੀ ਪਾਰਲੀਮੈਂਟ ਵਿੱਚ ਇੱਕ ਸਿੱਧੇ ਸਿਫਾਰਸੀ ਦਾਖਲੇ ਨਾਲ ਪਹੁੰਚੇ ਰਾਜਨੇਤਾ ਨੇ ਕਿਸਾਨਾਂ ੳਪਰ ਟੈਕਸ ਥੋਪਣ ਦੀ ਮੰਗ ਕਰਕੇ ਇਹ ਜਤਾਇਆ ਹੈ ਜਿਵੇਂ ਕਿ ਕਿਸਾਨਾਂ ਉਪਰ ਕੋਈ ਟੈਕਸ ਹੀ ਨਹੀ। ਪੰਜਾਬ ਦੇ ਬਾਕੀ ਰਾਜਨੀਤਕ ਇਸ ਉਪਰ ਰਾਜਨੀਤੀ ਖੇਡ ਰਹੇ ਹਨ। ਕੋਈ ਕਹਿੰਦਾ ਹੈ ਕਿ ਕਿਸਾਨਾਂ ਉਪਰ ਟੈਕਸ ਲਾਉਣ ਦੇ ਅਸੀਂ ਹੱਕ ਵਿੱਚ ਨਹੀ ਕੋਈ ਕਹਿੰਦਾ ਹੈ ਕਿਸਾਨ ਵਿਰੋਧੀ ਆਗੂ ਅਸਤੀਫਾ ਦੇਵੇ ਆਦਿ। ਪਰ ਇਹ ਕੋਈ ਨਹੀਂ ਦੱਸ ਰਿਹਾ ਕਿ ਸ਼ਭ ਤੋਂ ਵੱਧ ਟੈਕਸ ਸਿੱਧਾ ਅਤੇ ਅਸਿੱਧਾ ਕਿਸਾਨ ਦੇ ਰਿਹਾ ਹੈ। ਪਤਾ ਨਹੀਂ ਕਿਉਂ ਅਤੇ ਕਿਵੇ ਇਹ ਗੱਲ ਦੇਸ ਦੇ ਲੋਕਾਂ ਦੇ ਮਨਾਂ ਵਿੱਚ ਝੂਠੀ ਬਿਠਾ ਦਿੱਤੀ ਗਈ ਹੈ ਕਿ ਕਿਸਾਨ ਉਪਰ ਟੈਕਸ ਨਹੀਂ।   
  ਗੋਬਲਜ ਦਾ ਸਿਧਾਂਤ ਸੱਚ ਕਰ ਦਿੱਤਾ ਹੈ ਭਾਰਤੀ ਨੇਤਾਵਾਂ ਨੇ ਖਾਸ ਕਰਕੇ ਪੰਜਾਬੀ ਨੇਤਾਵਾਂ ਨੇ ਤਾਂ ਪੰਜਾਬ ,ਪੰਜਾਬੀਆਂ ਅਤੇ ਪੰਜਾਬੀ ਕਿਸਾਨਾਂ ਬਾਰੇ ਸੋਚਣਾਂ ਹੀ ਛੱਡ ਦਿੱਤਾ ਹੈ। ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ ਦੀ ਕਹਾਵਤ ਵੀ ਇਹਨਾਂ ਤੇ ਪੂਰੀ ਢੁੱਕਦੀ ਹੈ। ਗੋਬਲਜ ਦਾ ਸਿਧਾਤ ਕਹਿੰਦਾ ਹੈ ਕਿ ਇੱਕ ਝੂਠ ਨੂੰ ਸੌ ਵਾਰ ਬੋਲ ਦਿਉ ਸੱਚ ਵਰਗਾ ਹੋ ਜਾਂਦਾ ਹੈ ਦੁਨੀਆਂ ਲਈ। ਇਹ ਸਿਧਾਂਤ ਹੀ ਕਿਸਾਨਾਂ ਬਾਰੇ ਝੂਠ ਬੋਲਕੇ ਲਾਗੂ ਕੀਤਾ ਜਾ ਰਿਹਾ ਹੈ ਕਿ ਇਹਨਾਂ ਤੋਂ ਕੋਈ ਟੈਕਸ ਨਹੀਂ ਲਿਆ ਜਾ ਰਿਹਾ? ਪਾਠਕੋ ਆਉ ਪਹਿਲਾਂ ਸਮਝਿਓੇ ਟੈਕਸ ਹੁੰਦਾ ਕੀ ਹੈ । ਕਿਸੇ ਵੀ ਰਾਜਸੱਤਾ ਦੁਆਰਾ ਰਾਜ ਚਲਾਉਣ ਲਈ ਆਪਣੀ ਫੌਜਾਂ ਜੋ ਸੈਨਿਕਾਂ, ਕਰਮਚਾਰੀਆਂ,ਗੁਲਾਮਾਂ ਦੇ ਰੂਪ ਵਿੱਚ ਹੁੰਦੇ ਹਨ ਭਰਤੀ ਕੀਤੇ ਜਾਂਦੇ ਹਨ ਜਿੰਨਾਂ ਦਾ ਕੰਮ ਲੋਕਾਂ ਨੂੰ ਕਿਸੇ ਵੀ ਤਰੀਕੇ ਨਾਲ ਕੰਟਰੋਲ ਵਿੱਚ ਰੱਖਣਾ ਹੁੰਦਾ ਹੈ। ਦੂਸਰਾ ਫਰੰਟ ਲੋਕਾਂ ਨੂੰ ਬੁੱਧੂ ਬਣਾਉਣ ਲਈ ਵਿਕਾਸ ਕਰਵਾਉਣ ਦਾ ਝੂਠਾ ਮਾਡਲ ਪੇਸ ਕੀਤਾ ਜਾਂਦਾ ਹੈ।  
  ਇਹਨਾਂ ਦੋਨਾਂ ਫਰੰਟਾਂ ਤੋਂ ਬਿਨਾਂ ਤੀਸਰਾ ਫਰੰਟ ਜੋ ਅਸਲੀਅਤ ਦੇ ਨੇੜੇ ਹੈ ਆਪਣੇ ਅਤੇ ਆਪਣੇ ਕੋੜਮਿਆਂ ਦੇ ਘਰ ਹਰ ਕਿਸਮ ਦੀ ਮਾਇਆ ਨਾਲ ਭਰਨਾਂ ਹੁੰਦਾ ਹੈ। ਤਿੰਨਾਂ ਫਰੰਟਾਂ ਦੇ ਖਰਚੇ ਲਈ ਰੁਪਏ ਲੋਕਾਂ ਦੀ ਹੀ ਜੇਬ ਵਿੱਚੋਂ ਕੱਢਣੇ ਹੁੰਦੇ ਹਨ। ਆਉ ਇਸਨੂੰ ਦੇਸ ਦੀ ਬਜਾਇ ਪੰਜਾਬ ਨੂੰ ਅਧਾਰ ਬਣਾਕਿ ਵਿਸਲੇਸਣ ਕਰੀਏ । ਪੰਜਾਬ ਦਾ ਬਜਟ 33000 ਕਰੋੜ ਦਾ ਹੈ। ਵੱਖੋ ਵੱਖਰੇ ਵਿਭਾਗਾਂ ਦੀ ਆਮਦਨ ਦਾ ਜੋੜ ਘਟਾਉ ਹੁੰਦਾ ਹੈ ਇਸ ਵਿੱਚ। ਪੰਜਾਬ ਦਾ ਮੰਡੀਕਰਨ ਬੋਰਡ 4500 ਕਰੋੜ ਦੀ ਆਮਦਨ ਦੱਸੋ ਕਿਥੋਂ ਲੈਦਾ ਹੈ? ਮੰਡੀਕਰਨ ਬੋਰਡ ਆਪਣੀ ਇਸ ਆਮਦਨ ਵਿੱਚੋਂ 50% ਪੰਜਾਬ ਦੇ ਪੇਡੂੰ ਵਿਕਾਸ ਉਪਰ ਖਰਚਣ ਲਈ ਵਚਨਵਧ ਹੁੰਦਾ ਹੈ। ਪੰਜਾਬ ਦੇ ਵਿੱਚ ਸਰਾਬ ਦੀ ਅਕਸਾਈਜ ਡਿਉਟੀ ਦਾ 80%  ਪਿੰਡਾਂ ਵਿੱਚੋ ਹੀ ਆਉਂਦਾ ਹੈ ਜੋ 2400 ਕਰੋੜ ਦੇ ਲੱਗਭੱਗ ਬਣਦਾ ਹੈ। ਇਹ ਡਿਉਟੀ ਦਾ ਵੱਡਾ ਹਿੱਸਾ ਕਿਸਾਨ ਹੀ ਦਿੰਦਾ ਹੈ ਜੋ ਦੁਖੀਆ ਹੋਣ ਕਾਰਨ ਇਸੇ ਦੇ ਸਹਾਰੇ ਦੋ ਘੁੱਟ ਲਾਕੇ ਫਿਕਰਾਂ ਨੂੰ ਭੁਲਾਕੇ ਸੌਂ ਪਾਉਂਦਾ ਹੈ।
 ਪੰਜਾਬ ਦਾ ਕਿਸਾਨ ਇੱਕ ਕਰੋੜ ਏਕੜ ਜਮੀਨ ਦੇ ਲਈ 3000 ਕਰੋੜ ਦਾ ਡੀਜਲ ਖਰੀਦਦਾ ਹੈ ਜਿਸ  ਉਪਰ ਹੀ 1000 ਕਰੋੜ ਦਾ ਟੈਕਸ ਦੇ ਦਿੰਦਾ ਹੈ। ਇੱਕ ਏਕੜ ਉਪਰ 3000 ਦਾ ਡੀਜਲ ਲੱਗਦਾ ਹੈ । ਇਸ ਉਪਰ 50% ਟੈਕਸ ਹੀ ਹੁੰਦਾ ਹੈ, ਜਿਸ ਵਿੱਚੋਂ 30% ਪੰਜਾਬ ਗੋਰਮਿੰਟ ਹੀ ਲੈਦੀ ਹੈ । ਪੰਜਾਬ ਸਰਕਾਰ ਦੇ ਖਾਤੇ ਵਿੱਚ 1000 ਕਰੋੜ ਪਹੁੰਚ ਜਾਂਦਾ ਹੈ। ਮਾਲ ਮਹਿਕਮਾਂ 2000 ਕਰੋੜ ਤੋਂ ਵੀ ਵੱਧ ਮਾਲੀਆ ਇਹਨਾਂ ਕਿਸਾਨਾਂ ਦੀ ਜਮੀਨ ਦੀ ਖਰੀਦ ਵੇਚ ਦੇ ਕਾਰਨ ਹੀ ਤਾਂ ਕਰ ਪਾਉਦਾ ਹੈ ਹਾਲੇ ਕਹੀ ਜਾਂਦੇ ਹਨ ਕਿ ਕਿਸਾਨ ਟੈਕਸ ਨਹੀਂ ਦਿੰਦਾ। ਪੰਜਾਬ ਸਰਕਾਰ ਦੇ ਬਜਟ ਦਾ 60% ਹਿੱਸਾ ਖੇਤੀ ਨਾਲ ਸਬੰਧਤ ਕਾਰੋਬਾਰਾਂ ਤੋਂ ਹੀ ਆਉਂਦਾ ਹੈ। 75000 ਕਰੋੜ ਦੀ ਫਸਲ ਪੈਦਾ ਕਰਨ ਵਾਲਾ ਕਿਸਾਨ ਆਮਦਨੀ ਇੱਕ ਤਿਹਾਈ ਦੇ ਕਰੀਬ ਸਿੱਧੇ ਟੈਕਸਾਂ ਦੇ ਰੂਪ ਵਿੱਚ ਪੰਜਾਬ ਅਤੇ ਹਿੰਦੋਸਤਾਨ ਦੀ ਸਰਕਾਰ ਨੂੰ ਦੇ ਦਿੰਦਾ ਹੈ। ਜੇ ਅਸਲੀ ਕਿਸਾਨ ਜੋ ਖੇਤਾਂ ਵਿੱਚ ਕੰਮ ਕਰਦਾ ਹੈ ਦੀ ਅਸਲੀ ਆਮਦਨ ਜੋ ਭਾਰਤ ਸਰਕਾਰ ਦੇ ਅੰਕੜੇ ਅਨੁਸਾਰ 15000 ਪ੍ਰਤੀ ਏਕੜ ਹੈ । ਇੱਕ ਏਕੜ ਦੀ ਵੱਟਤ ਵਿੱਚੋਂ ਮੰਡੀਕਰਨ ਬੋਰਡ 3500 ਆੜਤੀਆ 2050 ਸੈਂਟਰ ਸਰਕਾਰ ਅਤੇ ਮਜਦੂਰ 2500 ਰੁਪਏ ਲੈ ਜਾਦੇ ਹਨ। ਜਦ ਕਿ ਅਸਲੀ ਕਿਸਾਨ ਨੂੰ ਤਾਂ ਆਪਣੀ ਲੇਬਰ ਦਾ ਵੀ ਮੁੱਲ ਨਹੀਂ ਮਿਲਦਾ ,ਉਸਦੀ ਅਸਲੀ ਆਮਦਨ ਤਾਂ ਜੀਰੋ ਹੈ। ਕਿਸਾਨ ਆਗੂਆਂ ਨੂੰ ਜੋ ਅਸਲ ਵਿੱਚ ਰਾਜਨੀਤਕਾਂ ਦੇ ਹੀ ਯਾਰ ਹਨ ਇਹਨਾਂ ਗੱਲਾਂ ਬਾਰੇ ਸੋਚਣ ਦੀ ਲੋੜ ਨਹੀਂ। ਬੁੱਧੀਜੀਵੀ ਵਰਗ ਆਪ ਸਰਕਾਰ ਵਾਲੇ ਛੈਣੈ ਖੜਕਾਉਦਾ ਹੈ ਕਿਉਕਿ ਸਰਕਾਰ ਨੇ ਜੋ ਕਿਤਾਬੀ ਅਗਿਆਨ ਉਹਨਾਂ ਦੇ ਦਿਮਾਗਾਂ ਵਿੱਚ ਭਰ ਦਿੱਤਾ ਹੈ ਉਸਤੋਂ ਉਪਰ ਕਿਵੇਂ ਸੋਚੇਗਾ?
  ਲਉ ਕਿਸਾਨ ਦੀ ਆਮਦਨ ਵੀ ਜਾਣ ਲਉ ਇੱਕ ਏਕੜ ਵਿੱਚੋ 43000 ਦੀ ਜੀਰੀ 27000 ਦੀ ਕਣਕ ਨਿੱਕਲਦੀ ਹੈ। 20 ਲੱਖ ਦੀ ਕੀਮਤ ਵਾਲੀ ਇੱਕ ਏਕੜ ਜੰਮੀਨ ਦੀ ਮਾਲਕੀ ਵਾਲਾ ਵਿਅਕਤੀ 40000 ਤੋਂ 55000 ਹਜਾਰ ਤੱਕ ਠੇਕਾ ਲੈ ਜਾਂਦਾ ਹੈ ਪਿੱਛੇ ਬਚਿਆ 15 ਜਾਂ 25000 ਜਿਸ ਵਿੱਚੋਂ ਦੋ ਫਸਲਾਂ ਦਾ ਖਰਚਾ ਸਾਰੇ ਸਾਲ ਪੂਰਾ ਪੰਜ ਜੀਆਂ ਦਾ ਪਰਿਵਾਰ ਪੰਜ ਏਕੜ ਖੇਤੀ ਦੇ ਸਿਰਹਾਣੇ ਖੜਾ ਰਹਿੰਦਾ ਹੈ ਜਿੰਨਾਂ ਵਿੱਚੋਂ ਜੇ ਦੋ ਬਾਲਗਾਂ ਨੂੰ ਹੀ ਜੋ ਖੇਤੀ ਕਰਦੇ ਹਨ ਨੂੰ 40000 ਸਲਾਨਾਂ 3300 ਰੁਪਏ ਮਹੀਨਾਂ ਜਾਂ 100 ਰੁਪਏ ਰੋਜਾਨਾਂ ਦੇ ਹਿਸਾਬ ਦੋ ਜਣਿਆਂ  ਦੀ ਲੇਬਰ 80000 ਬਣਦੀ ਹੈ । ਪੰਜ ਏਕੜ ਦਾ ਖਰਚਾ 75000 ਹੈ । ਪੰਜ ਏਕੜ ਦਾ ਲੇਬਰ ਪਲੱਸ ਖਰਚਾ 155000 ਹੈ ਅਤੇ ਆਮਦਨ ਪੰਜ ਏਕੜ ਇੱਕ ਲੱਖ ਬਣਦੀ ਹੈ, ਦੱਸੋ ਆਮਦਨ ਕਿੱਥੇ ਹੋਈ ਜਾਂ ਲੇਬਰ ਕਿੰਨੀ ਕੁ ਮਿਲੀ ਕਿਸਾਨ ਨੂੰ। ਹਜਾਰਾਂ ਏਕੜਾਂ ਦੇ ਮਾਲਕ ਕਾਂਗਰਸ ,ਅਕਾਲੀ ,ਪੰਥਕ , ਮੁੱਖੀ  ਕੀ ਕਿਸਾਨ ਹਨ ਉਹ ਤਾਂ ਬਿਜਨੈਸਮੈਨ ਹਨ ਜੇ ਠੇਕਾ ਵੱਧ ਮਿਲੇ ਤਾਂ ਠੇਕਾ ਲੈ ਲੈ ਕੇ ਚੰਡੀਗੜ ਦੀਆਂ ਏਸੀ ਕੋਠੀਆਂ ਵਿੱਚ ਸੌਂਦੇ ਹਨ ਜੇ ਕਿਸਾਨ ਨੌਕਰਾਂ ਤੌਂ ਖੇਤੀ ਕਰਾਕੇ ਦੋ ਨੰਬਰ ਦੀ ਕਮਾਈ ਇੱਕ ਨੰਬਰ ਵਿੱਚ ਬਦਲਣ ਅਤੇ ਮੁਨਾਫਾ ਵੀ ਵੱਧ ਮਿਲ ਜਾਵੇ ਦੋਨੋਂ ਹੱਥੀਂ ਲੱਡੂ।
  ਅਸਲੀ ਕਿਸਾਨ ਧੁੱਪ ਅਤੇ ਕੜਾਕੇ ਦੀ ਠੰਡ ਵਿੱਚ ਕੰਮ ਕਰਨ ਵਾਲਾ ਹੁੰਦਾ ਹੈ। ਸਬਸਿਡੀਆਂ ਵਪਾਰੀ ਕਿਸਾਨਾਂ ਨੂੰ ਮਿਲਦੀਆਂ ਹਨ ਜੋ ਵੱਡੀਆਂ ਮਸੀਂਨਾਂ ਖਰੀਦ ਕਰਕੇ ਫਿਰ ਗਰੀਬ ਕਿਰਤੀ ਨੂੰ ਲੁੱਟਦੇ ਹਨ। ਕਿਸਾਨ ਅਤੇ ਮਾਲਕ ਦੇ ਫਰਕ ਨੂੰ ਹੀ ਸਮਝ ਨਹੀਂ ਪਾ ਰਿਹਾ ਬੁੱਧੀਜੀਵੀ ਵਰਗ ਉਹ ਕੀ ਸਰਕਾਰਾਂ ਨੂੰ ਦੱਸ ਪਾਵੇਗਾ ਖੁਦਾ ਹੀ ਜਾਣਦਾ ਹੈ ਬਾਕੀ ਜੇ ਲੋੜ ਹੋਈ ਕਦੀ ਫਿਰ ਪੁੱਛ ਲੈਣਾਂ ਪਾਠਕ ਮਿੱਤਰੋ। ਹੋਰ ਵੱਧ ਬੋਲੇ ਤਾਂ ਸਰਕਾਰਾਂ ਜੋ ਵੱਡੇ ਝੂਠੇ ਕਿਸਾਨਾਂ ਦੀਆਂ ਹੀ ਹਨ ਪਤਾ ਨਹੀਂ ਕੀ ਕਰ ਦੇਣ ਕਿਸਾਨ ਆਗੂ ਤਾਂ ਸਰਕਾਰਾਂ ਨਾਲ ਲੱਗਦੇ ਹਨ ਕਿਸਾਨਾਂ ਦੀ ਗੱਲ ਕਰਨ ਵਾਲਿਆ ਨਾਲ ਨਹੀਂ। ਜਿਸ ਕਿਸਾਨੀ ਦੇ ਸਾਰੇ ਨਹੀਂ ਪਰ ਬਹੁਤੇ ਆਗੂ ਆਪਣੀ ਹਾਉਮੈਂ ਅਤੇ ਲੁਕਵੇਂ ਵਪਾਰ ਲਈ ਹੀ ਆਗੂ ਬਣੇ ਹੋਣ ਦਾ ਪੱਖ ਸਰਕਾਰਾਂ ਤੱਕ ਕਦੀ ਵੀ ਨਹੀਂ ਜਾਵੇਗਾ ਰੱਬ ਖੈਰ ਕਰੇ?    
 






 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.