ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਚੰਡੀਗੜ੍ਹ ਜਿਊਲਰੀ ਸ਼ੋਅਰੂਮ ‘ਚ 12 ਕਰੋੜ ਦੀ ਲੁੱਟ
ਚੰਡੀਗੜ੍ਹ ਜਿਊਲਰੀ ਸ਼ੋਅਰੂਮ ‘ਚ 12 ਕਰੋੜ ਦੀ ਲੁੱਟ
Page Visitors: 2440

ਚੰਡੀਗੜ੍ਹ ਜਿਊਲਰੀ ਸ਼ੋਅਰੂਮ ‘ਚ 12 ਕਰੋੜ ਦੀ ਲੁੱਟ

Posted On 01 May 2016
d-loot-6

ਚੰਡੀਗੜ੍ਹ, 1 ਮਈ, (ਪੰਜਾਬ ਮੇਲ)- ਦਿਨ ਦਿਹਾੜੇ ਹੋਈ ਕਰੋੜਾਂ ਦੀ ਲੁੱਟ। ਚੰਡੀਗੜ੍ਹ ਦੇ ਦਿਲ ਸੈਕਟਰ 17 ‘ਚ ਫਾਰਐਵਰ ਜਿਊਲਰਜ਼ ਤੋਂ 10 ਕਰੋੜ ਦੇ ਕਰੀਬ ਡਾਇਮੰਡ ਤੇ 9 ਲੱਖ ਕੈਸ਼ ਲੁੱਟਿਆ ਗਿਆ ਹੈ। ਇਸ ਵੱਡੀ ਲੁੱਟ ਦੀ ਵਾਰਦਾਤ ਨੂੰ ਇੱਕ ਕੁੜੀ ਸਮੇਤ 3 ਲੁਟੇਰਿਆਂ ਨੇ ਅੰਜਾਮ ਦਿੱਤਾ ਹੈ। ਇਹਨਾਂ ਹਥਿਆਰਬੰਦ ਲੁਟੇਰਿਆਂ ਨੇ ਜਿਊਲਰੀ ਸ਼ੋਅਰੂਮ ਦੇ ਅੰਦਰ ਆਉਂਦਿਆਂ ਹੀ ਦੁਕਾਨ ਦੇ ਮਾਲਕ ਨੂੰ ਬੰਧਕ ਬਣਾ ਲਿਆ ਤੇ ਲੁੱਟ ਕਰ ਫਰਾਰ ਹੋ ਗਏ। ਲੁਟੇਰੇ ਜਾਂਦੇ ਵੇਲੇ ਸੀਸੀਟੀਵੀ ਦਾ ਡੀਵੀਆਰ ਵੀ ਨਾਲ ਲੈ ਗਏ।
ਜਾਣਕਾਰੀ ਮੁਤਾਬਕ ਲੁਟੇਰਿਆਂ ‘ਚੋਂ ਇੱਕ ਲੜਕਾ ਕੱਲ੍ਹ ਆਪਣੀ ਮੰਗੇਤਰ ਲਈ ਡਾਇਮੰਡ ਰਿੰਗ ਆਰਡਰ ਕਰਕੇ ਗਿਆ ਸੀ। ਅੱਜ ਜਦ ਉਹ ਆਪਣਾ ਆਰਡਰ ਲੈਣ ਆਇਆ ਤਾਂ ਉਸ ਦੇ ਨਾਲ ਇੱਕ ਲੜਕਾ ਤੇ ਇੱਕ ਲੜਕੀ ਸੀ। ਇਸ ਦੌਰਾਨ ਜਦ ਦੁਕਾਨ ਦਾ ਮਾਲਕ ਰਜਨੀਸ਼ ਅੰਦਰੋਂ ਰਿੰਗ ਲੈਣ ਗਿਆ ਤਾਂ ਲੁਟੇਰੇ ਉਸ ਦੇ ਪਿੱਛੇ ਹੀ ਚਲੇ ਗਏ ਤੇ ਉਸ ਦੇ ਭਰਾ ਵਿਨੋਦ ਨੂੰ ਬਹਾਰ ਹੀ ਗੰਨ ਪੁਆਇੰਟ ਤੇ ਲੈ ਲਿਆ। ਇਸ ਦੌਰਾਨ ਉਨ੍ਹਾਂ 10 ਕਰੋੜ ਤੋਂ ਵੱਧ ਦੇ ਡਾਇਮੰਡ ਤੇ 9 ਲੱਖ ਕੈਸ਼ ਬੈਗ ‘ਚ ਭਰ ਲਿਆ। ਉਨ੍ਹਾਂ ਦੋਨਾਂ ਮਾਲਕ ਭਰਾਵਾਂ ਨੂੰ ਅੰਦਰ ਹੀ ਬੰਦ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਏ। ਆਪਣੀ ਪਹਿਚਾਣ ਬਚਾਉਣ ਲਈ ਉਹ ਜਾਂਦੇ ਹੋਏ ਸੀਸੀਟੀਵੀ ਦਾ ਡੀਵੀਆਰ ਵੀ ਚੁੱਕ ਕੇ ਲੈ ਗਏ। ਚੰਡੀਗੜ੍ਹ ਦੇ ਬਿਲਕੁਲ ਵਿਚਾਕਾਰ ਸਭ ਤੋਂ ਵੱਧ ਚਹਿਲ ਪਹਿਲ ਵਾਲੇ ਮੰਨੇ ਜਾਂਦੇ ਸੈਕਟਰ 17 ‘ਚ ਹੋਈ ਇਸ ਵੱਡੀ ਵਾਰਦਾਤ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਦੇ ਅਧਿਕਾਰੀ ਮੌਕੇ ‘ਤੇੇ ਪਹੁੰਚੇ ਹੋਏ ਹਨ। ਫਿਲਹਾਲ ਲੁਟੇਰਿਆਂ ਦੀ ਭਾਲ ਜਾਰੀ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.