ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਨਹੀਂ ਰਹੇ ਪੰਜਾਬੀ ਫਿਲਮਾਂ ਦੀ ਸ਼ਾਨ ‘ਮੇਹਰ ਮਿੱਤਲ’
ਨਹੀਂ ਰਹੇ ਪੰਜਾਬੀ ਫਿਲਮਾਂ ਦੀ ਸ਼ਾਨ ‘ਮੇਹਰ ਮਿੱਤਲ’
Page Visitors: 2406

ਨਹੀਂ ਰਹੇ ਪੰਜਾਬੀ ਫਿਲਮਾਂ ਦੀ ਸ਼ਾਨ ‘ਮੇਹਰ ਮਿੱਤਲ’ 
Posted On
22 Oct 2016
By :

mehar-mittal1

ਚੰਡੀਗੜ੍ਹ, 22 ਅਕਤੂਬਰ (ਪੰਜਾਬ ਮੇਲ) –ਪੰਜਾਬੀ ਸਿਨੇਮਾ ਦੇ ਮਹਾਨ ਅਦਾਕਾਰ ਤੇ ਕਾਮੇਡੀ ਦੇ ਬਾਦਸ਼ਾਹ ਮੇਹਰ ਮਿੱਤਲ ਦੇ ਦੇਹਾਂਤ ਬਾਰੇ ਜੋ ਖ਼ਬਰ ਕੁੱਝ ਦਿਨ ਪਹਿਲੀ ਝੂਠੀ ਨਿਕਲੀ ਸੀ, ਉਹ ਅੱਜ ਸੱਚ ਹੋ ਗਈ ਹੈ। ਮੇਹਰ ਮਿੱਤਲ ਦਾ ਦੇਹਾਂਤ ਹੋ ਗਿਆ ਹੈ। ਮਿਹਰ ਮਿੱਤਲ ਪਿਛਲੇ ਕਈ ਦਿਨਾਂ ਰਾਜਸਥਾਨ ਦੇ ਮਾਊਟ ਆਬੂ ਵਿਖੇ ਬ੍ਰਹਮ ਕੁਮਾਰੀ ਆਸ਼ਰਮ ਵਿੱਚ ਜੇਰੇ ਇਲਾਜ ਸਨ। ਮਿੱਤਲ ਨੇ ਕਰੀਬ 100 ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਸੀ। ਮਿਹਰ ਮਿੱਤਲ ਦਾ ਜਨਮ ਪੰਜਾਬ ਦੇ ਮਾਲਵਾ ਖ਼ਿੱਤੇ ਦੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਪਿੰਡ ਚੁੱਘੇ ਖ਼ੁਰਦ ਵਿਖੇ 20 ਸਤੰਬਰ, 1934 ਨੂੰ ਹੋਇਆ ਸੀ। 10ਵੀਂ ਤੋਂ ਲੈ ਕੇ ਬੀ.ਏ. ਤੱਕ ਦੀ ਪੜਾਈ ਉਨ੍ਹਾਂ ਬਠਿੰਡਾ ਤੋਂ ਪੂਰੀ ਕੀਤੀ। ਫ਼ਿਲਮਾਂ ਵਿੱਚ ਆਉਣ ਤੋਂ ਪਹਿਲਾਂ ਮਿੱਤਲ ਨੇ ਕੁੱਝ ਸਾਲ ਅਧਿਆਪਕ ਵਜੋਂ ਨੌਕਰੀ ਵੀ ਕੀਤੀ। ਇਸ ਤੋਂ ਬਾਅਦ ਮਿੱਤਲ ਨੇ ਵਕਾਲਤ ਵਿੱਚ ਕਿਸਮਤ ਅਜ਼ਮਾਈ।
ਚੰਡੀਗੜ੍ਹ ਵਿੱਚ ਅੱਠ ਸਾਲ ਟੈਕਸ ਵਕੀਲ ਵਜੋਂ ਪ੍ਰੈਕਟਿਸ ਕੀਤੀ। ਪਰ ਉਨ੍ਹਾਂ ਦਾ ਅੰਦਰਲਾ ਕਲਾਕਾਰ ਉਨ੍ਹਾਂ ਨੂੰ ਫ਼ਿਲਮਾਂ ਵੱਲ ਲੈ ਗਿਆ। ਮੇਹਰ ਮਿੱਤਲ ਨੇ ‘ਵਲਾਇਤੀ ਬਾਬੂ’, ‘ਦੋ ਮਦਾਰੀ’ ਫ਼ਿਲਮਾਂ ਤੋਂ ਫ਼ਿਲਮੀ ਜੀਵਨ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ‘ਯਾਰੀ ਜੱਟ ਦੀ’, ‘ਬਟਵਾਰਾ’, ‘ਜੱਟ ਸੂਰਮੇ’, ‘ਨਿੰਮੋਂ’, ‘ਜੱਟ ਤੇ ਜ਼ਮੀਨ’ ਵਰਗੀਆਂ ਅਣਗਿਣਤ ਫ਼ਿਲਮ ਦਿੱਤੀਆਂ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.