ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਏ.ਟੀ.ਐਮ. ‘ਚੋਂ ਨਿਕਲ ਰਹੇ 500 ਤੇ 2000 ਦੇ ਨਕਲੀ ਨੋਟ
ਏ.ਟੀ.ਐਮ. ‘ਚੋਂ ਨਿਕਲ ਰਹੇ 500 ਤੇ 2000 ਦੇ ਨਕਲੀ ਨੋਟ
Page Visitors: 2467

ਏ.ਟੀ.ਐਮ. ‘ਚੋਂ ਨਿਕਲ ਰਹੇ 500 ਤੇ 2000 ਦੇ ਨਕਲੀ ਨੋਟ

Posted On 22 Feb 2017
fakenote_-580x395

ਨਵੀਂ ਦਿੱਲੀ, 22 ਫਰਵਰੀ (ਪੰਜਾਬ ਮੇਲ) –ਮੋਦੀ ਸਰਕਾਰ ਨੇ ਨਕਲੀ ਨੋਟਾਂ ਨੂੰ ਬੰਦ ਕਰਨ ਲਈ 500 ਤੇ 1000 ਦੇ ਨੋਟ ਬੰਦ ਕਰ ਦਿੱਤੇ ਸੀ ਪਰ ਹੁਣ 2000 ਹਜ਼ਾਰ ਦੇ ਨੋਟਾਂ ਦੀ ਵੀ ਬਾਜ਼ਾਰ ਵਿੱਚ ਭਰਮਾਰ ਹੋ ਗਈ ਹੈ। ਹੋਰ ਤਾਂ ਹੋਰ ਏ.ਟੀ.ਐਮ. ਵਿੱਚੋਂ ਵੀ ਨਕਲੀ ਨੋਟ ਨਿਕਲ ਰਹੇ ਹਨ। ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ। ਹੁਣ ਦਿੱਲੀ ਦੇ ਸੰਗਮ ਵਿਹਾਰ ਇਲਾਕੇ ਵਿੱਚ ਸਥਿਤ ਸਟੇਟ ਬੈਂਕ ਆਫ ਇੰਡੀਆ ਦੇ ਏਟੀਐਮ ‘ਚੋਂ 2000 ਰੁਪਏ ਦੇ ਨਕਲੀ ਨੋਟ ਨਿਕਲਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ।
   ਹਾਸਲ ਜਾਣਕਾਰੀ ਮੁਤਾਬਕ ਇਨ੍ਹਾਂ ਨੋਟਾਂ ਉੱਤੇ ‘ਚਿਲਡਰਨ ਬੈਂਕ ਆਫ ਇੰਡੀਆ’ ਲਿਖਿਆ ਹੋਇਆ ਹੈ। ਖਬਰ ਮੁਤਾਬਕ ਰੋਹਿਤ ਨਾਮੀ ਪੀੜਤ ਵਿਅਕਤੀ ਨੇ ਸੰਗਮ ਵਿਹਾਰ ਪੁਲਿਸ ਥਾਣੇ ਵਿੱਚ ਮਾਮਲਾ ਦਰਜ ਕਰਵਾਇਆ ਹੈ। ਮੁੱਢਲੀ ਜਾਂਚ ਲਈ ਜਦੋਂ ਪੁਲਿਸਕਰਮੀਆਂ ਨੇ ਉਕਤ ਏਟੀਐਮ ਜਾ ਕੇ ਪੈਸੇ ਕਢਵਾਏ ਤਾਂ ਉਨ੍ਹਾਂ ਨੂੰ ਵੀ ਉਹੀ ਨਕਲੀ ਨੋਟ ਮਿਲੇ ਜੋ ਦੇਖਣ ਨੂੰ ਬਿਲਕੁਲ ਅਸਲੀ ਲੱਗਦੇ ਹਨ।
ਏਟੀਐਮ ‘ਚੋਂ ਨਕਲੀ 2000 ਦਾ ਨੋਟ ਨਿਕਲਣ ਦਾ ਮਾਮਲਾ ਅੰਬਾਲਾ ਦੇ ਮੁਲਾਨਾ ਬਾਜ਼ਾਰ ਦੇ ਸਟੇਟ ਬੈਂਕ ਆਫ ਇੰਡੀਆ ਦੇ ਏਟੀਐਮ ‘ਚੋਂ ਵੀ ਸਾਹਮਣੇ ਆਇਆ ਹੈ ਜਿੱਥੇ ਇੱਕ ਵਿਦਿਆਰਥੀ ਇਸ ਠੱਗੀ ਦਾ ਸ਼ਿਕਾਰ ਹੋਇਆ। ਦੋਵਾਂ ਮਾਮਲਿਆਂ ਵਿੱਚ ਸ਼ਿਕਾਇਤ ਦਰਜ ਹੋ ਚੁੱਕੀ ਹੈ। ਇਤਫਾਕ ਦੀ ਗੱਲ ਇਹ ਹੈ ਕਿ ਦੋਵੇਂ ਥਾਵਾਂ ‘ਤੇ ਏਟੀਐਮ ਸਟੇਟ ਬੈਂਕ ਆਫ ਇੰਡੀਆ ਦੇ ਹੀ ਹਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.