ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਦਿੱਲੀ ਦੇ ਸਿਹਤ ਮੰਤਰੀ ਦੇ ਘਰ ਸੀਬੀਆਈ ਦਾ ਛਾਪਾ
ਦਿੱਲੀ ਦੇ ਸਿਹਤ ਮੰਤਰੀ ਦੇ ਘਰ ਸੀਬੀਆਈ ਦਾ ਛਾਪਾ
Page Visitors: 2383

ਦਿੱਲੀ ਦੇ ਸਿਹਤ ਮੰਤਰੀ ਦੇ ਘਰ ਸੀਬੀਆਈ ਦਾ ਛਾਪਾ

ਦਿੱਲੀ ਦੇ ਸਿਹਤ ਮੰਤਰੀ ਦੇ ਘਰ ਸੀਬੀਆਈ ਦਾ ਛਾਪਾ
June 19
21:15 2017
ਨਵੀਂ ਦਿੱਲੀ, 19 ਜੂਨ (ਪੰਜਾਬ ਮੇਲ)– ਸੀ.ਬੀ.ਆਈ. ਦੀ ਟੀਮ ਦਿੱਲੀ ਦੇ ਸਿਹਤ ਮੰਤਰੀ ਤੇ ਅਰਵਿੰਦ ਕੇਜਰੀਵਾਰ ਦੇ ਨਜ਼ਦੀਕੀ ਸਤਿੰਦਰ ਜੈਨ ਦੇ ਘਰ ਪਹੁੰਚੀ ਹੈ। ਜਾਂਚ ਏਜੰਸੀ ਨੇ ਜੈਨ ਖ਼ਿਲਾਫ਼ ਮਨੀ ਲਾਂਡਰਿੰਗ ਦੇ ਕੇਸ ਦਰਜ ਕੀਤਾ ਹੈ। ਸੀਬੀਆਈ ਦੇ ਸੂਤਰਾਂ ਨੇ ਦੱਸਿਆ ਕਿ ਮਨੀ ਲਾਂਡਰਿੰਗ ਦੇ ਇਲਜ਼ਾਮਾਂ ਦੀ ਜਾਂਚ ਦੇ ਸਿਲਸਿਲੇ ਵਿੱਚ ਮੰਤਰੀ ਦੀ ਪਤਨੀ ਤੋਂ ਵੀ ਪੁੱਛਗਿੱਛ ਹੋਈ। ਜੈਨ ਖ਼ਿਲਾਫ਼ ਅਪ੍ਰੈਲ ਵਿੱਚ ਮੁੱਢਲੀ ਜਾਂਚ ਕੀਤੀ ਗਈ ਸੀ। ਉਨ੍ਹਾਂ ਉੱਤੇ 4.63 ਲੱਖ ਰੁਪਏ ਦਾ ਮਨੀ ਲਾਂਡਰਿੰਗ ਦਾ ਦੋਸ਼ ਹੈ। ਜੈਨ ਕੇਜਰੀਵਾਲ ਸਰਕਾਰ ਵਿੱਚ ਸਿਹਤ ਮੰਤਰੀ ਹੈ ਤੇ ਬਰਖ਼ਾਸਤ ਮੰਤਰੀ ਕਪਿਲ ਮਿਸ਼ਰਾ ਦੇ ਨਿਸ਼ਾਨੇ ਉੱਤੇ ਹੈ।
ਇਸ ਤੋਂ ਇਲਾਵਾ ਜੈਨ ਉੱਤੇ 11.78 ਕਰੋੜ ਦੇ ਹਵਾਲੇ ਦਾ ਵੀ ਦੋਸ਼ ਹੈ। ਇਸ ਵਿੱਚ ਆਖਿਆ ਗਿਆ ਸੀ ਕਿ 2010-12 ਦੇ ਵਿਚਕਾਰ ਉਨ੍ਹਾਂ ਨੇ ਫ਼ਰਜ਼ੀ ਕੰਪਨੀਆਂ ਦੇ ਜ਼ਰੀਏ ਮਨੀ ਲਾਂਡਰਿੰਗ ਕੀਤੀ ਹੈ। ਆਮਦਨ ਕਰ ਦੇ ਨਵੇਂ ਬੇਨਾਮੀ ਸੰਪਤੀ ਐਕਟ ਤਹਿਤ ਇਸ ਕੇਸ ਨੂੰ ਸੀਬੀਆਈ ਦੇ ਕੋਲ ਭੇਜਿਆ ਹੈ। 16 ਜੂਨ ਨੂੰ ਸੀਬੀਆਈ ਦਿੱਲੀ ਦੇ ਡਿਪਟੀ ਮੁੱਖ ਮੰਤਰੀ ਮਨੀਸ਼ ਸੋਸਦਿਆ ਦੇ ਘਰ ਵੀ ਪਹੁੰਚ ਸੀ। ਕੇਜਰੀਵਾਲ ਸਰਕਾਰ ਦੇ ਟਾਕ ਟੂ AK’ ਕੈਪੇਨ ਵਿੱਚ ਗੜਬੜੀ ਦੇ ਇਲਜ਼ਾਮਾਂ ਨੂੰ ਲੈ ਕੇ ਜਾਂਚ ਏਜੰਸੀ ਨੇ ਡਿਪਟੀ ਮੁੱਖ ਮੰਤਰੀ ਤੋਂ ਪੁੱਛਗਿੱਛ ਕਰਕੇ ਜਾਣਕਾਰੀ ਮੰਗੀ ਹੈ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.