ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਪਾਕਿਸਤਾਨ ਦੇ ਬਹਾਵਲਪੁਰ ਸ਼ਹਿਰ ਵਿੱਚ ਤੇਲ ਟੈਂਕਰ ‘ਚ ਧਮਾਕਾ, 149 ਮੌਤਾਂ, 100 ਤੋਂ ਵੱਧ ਜ਼ਖ਼ਮੀ
ਪਾਕਿਸਤਾਨ ਦੇ ਬਹਾਵਲਪੁਰ ਸ਼ਹਿਰ ਵਿੱਚ ਤੇਲ ਟੈਂਕਰ ‘ਚ ਧਮਾਕਾ, 149 ਮੌਤਾਂ, 100 ਤੋਂ ਵੱਧ ਜ਼ਖ਼ਮੀ
Page Visitors: 2418

ਪਾਕਿਸਤਾਨ ਦੇ ਬਹਾਵਲਪੁਰ ਸ਼ਹਿਰ ਵਿੱਚ ਤੇਲ ਟੈਂਕਰ ‘ਚ ਧਮਾਕਾ, 149 ਮੌਤਾਂ, 100 ਤੋਂ ਵੱਧ ਜ਼ਖ਼ਮੀ

ਪਾਕਿਸਤਾਨ ਦੇ ਬਹਾਵਲਪੁਰ ਸ਼ਹਿਰ ਵਿੱਚ ਤੇਲ ਟੈਂਕਰ ‘ਚ ਧਮਾਕਾ, 149 ਮੌਤਾਂ, 100 ਤੋਂ ਵੱਧ ਜ਼ਖ਼ਮੀ
June 25
19:28 2017
ਬਹਾਵਲਪੁਰ, 25 ਜੂਨ (ਪੰਜਾਬ ਮੇਲ) -ਪਾਕਿਸਤਾਨ ਦੇ ਪੰਜਾਬ ਸੂਬੇ ਦੇ ਬਹਾਵਲਪੁਰ ਸ਼ਹਿਰ ਵਿੱਚ ਇੱਕ ਤੇਲ ਨਾਲ ਭਰੇ ਟੈਂਕਰ ਦੇ ਪਲਟਣ ਬਾਅਦ ਅੱਗ ਲੱਗਣ ਨਾਲ 149 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਬਹਾਵਲਪੁਰ ਦੇ ਡੀਸੀਓ ਸਲੀਮ ਅਫ਼ਜਲ ਦੇ ਅਨੁਸਾਰ ਇਹ ਹਾਦਸਾ ਐਤਵਾਰ ਸਵੇਰੇ ਅਹਿਮਦ ਜੈਪੁਰ ਸ਼ਰਇਆ ਨੇੜੇ ਕੌਮੀ ਰਾਜਮਾਰਗ ‘ਤੇ ਵਾਪਰਿਆ। ਮ੍ਰਿਤਕਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਖ਼ਬਰਾਂ ਮੁਤਾਬਕ ਕੌਮੀ ਰਾਜ ਮਾਰਗ ‘ਤੇ ਜਦੋਂ ਲੋਕਾਂ ਨੇ ਟੈਂਕਰ ਨੂੰ ਪਲਟਦੇ ਦੇਖਿਆ ਤਾਂ ਉਸ ਵਿੱਚੋਂ ਲੀਕ ਹੋ ਰਹੇ ਤੇਲ ਨੂੰ ਇਕੱਠਾ ਕਰਨ ਲਈ ਲੋਕ ਉੱਥੇ ਜਮ੍ਹਾ ਹੋ ਗਏ। ਇਨ੍ਹਾਂ ਵਿੱਚ ਔਰਤਾਂ ਅਤੇ ਬੱਚਿਆਂ ਦੀ ਵੱਡੀ ਗਿਣਤੀ ਸੀ। ਇਸੇ ਸਮੇਂ ਕਿਸੇ ਵਿਅਕਤੀ ਵੱਲੋਂ ਸਿਗਰਟ ਜਲਾਉਣ ਕਾਰਨ ਟੈਂਕਰ ਵਿੱਚ ਧਮਾਕਾ ਹੋ ਗਿਆ। ਇਸ ਧਮਾਕੇ ਦੀ ਲਪੇਟ ਵਿੱਚ ਆ ਕੇ 149 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਲੋਕ ਜ਼ਖਮੀ ਹੋ ਗਏ। ਅੱਗ ਲੱਗਣ ਦੇ ਥੋੜੀ ਦੇਰ ਬਾਅਦ ਹੀ ਫਾਇਰਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਲਗਭਗ ਦੋ ਘੰਟੇ ਦੀ ਮਸ਼ੱਕਤ ਮਗਰੋਂ ਅੱਗ ‘ਤੇ ਕਾਬੂ ਪਾਇਆ। ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਘਟਨਾ ਸਥਾਨ ਨੇੜੇ ਖੜ੍ਹੀਆਂ 6 ਕਾਰਾਂ ਅਤੇ 12 ਮੋਟਰਸਾਈਕਲ ਵੀ ਨੁਕਸਾਨੇ ਗਏ ਹਨ।
ਸੁਰੱਖਿਆ ਅਧਿਕਾਰੀਆਂ ਮੁਤਾਬਕ, ਅੱਗ ਵਿੱਚ ਝੁਲਸੇ ਲੋਕਾਂ ਨੂੰ ਜ਼ਿਲ੍ਹੇ ਦੇ ਹੈਡਕੁਆਰਟਰ ਹਸਪਤਾਲ ਅਤੇ ਬਹਾਵਲ ਵਿਕਟੋਰੀਆ ਹਸਪਤਾਲ ਵਿੱਚ ਪਰਤੀ ਕਰਵਾਇਆ ਗਿਆ ਹੈ। ਘਟਨਾ ਸਥਾਨ ਤੋਂ ਸਾਰੀਆਂ ਲਾਸ਼ਾਂ ਨੂੰ ਵੀ ਕੱਢ ਲਿਆ ਗਿਆ ਹੈ। ਮੌਕੇ ‘ਤੇ ਸੜ ਕੇ ਸੁਆਹ ਹੋ ਗਈਆਂ ਗੱਡੀਆਂ ਹੀ ਬਚੀਆਂ ਰਹਿ ਗਈਆਂ ਹਨ।
ਰੈਸਕਿਊ ਵਰਕਰ ਸਰਵਿਸ ਦੇ ਬੁਲਾਰੇ ਜਾਮ ਸੱਜਾਦ ਹੁਸੈਨ ਦੇ ਮੁਤਾਬਕ ਇਹ ਵੀ ਰਿਪੋਰਟ ਮਿਲੀ ਹੈ ਕਿ ਜਦੋਂ ਟੈਂਕਰ ਵਿੱਚੋਂ ਤੇਲ ਲੀਕ ਹੋ ਰਿਹਾ ਸੀ, ਤਦ ਮੌਕੇ ‘ਤੇ ਮੌਜੂਦ ਕਿਸੇ ਸ਼ਖਸ ਨੇ ਸਿਗਰਟ ਜਲਾਉਣ ਦਾ ਯਤਨ ਕੀਤਾ। ਇਸ ਕਾਰਨ ਅੱਗ ਲੱਗ ਗਈ ਅਤੇ ਟੈਂਕਰ ਵਿੱਚ ਧਮਾਕਾ ਹੋ ਗਿਆ।
ਫੌਜੀ ਮੁਖੀ ਕਮਰ ਜਾਵੇਦ ਬਾਜਵਾ ਨੇ ਫੌਜ ਨੂੰ ਬਚਾਅ ਕਾਰਜਾਂ ਵਿੱਚ ਸਿਵਲ ਪ੍ਰਸ਼ਾਸਨ ਦੀ ਮਦਦ ਕਰਨ ਦਾ ਹੁਕਮ ਦਿੱਤਾ ਸੀ। ਬਾਜਵਾ ਨੇ ਕਿਹਾ ਕਿ ਫੌਜ ਦੇ ਹੈਲੀਕਾਪਟਰਾਂ ਨੇ ਜ਼ਖਮੀ ਲੋਕਾਂ ਨੂੰ ਹਸਪਤਾਲ ਅਤੇ ਬਰਨ ਸੈਂਟਰ ਪਹੁੰਚਾਇਆ। ਪੰਜਾਬ ਦੇ ਮੁੱਖ ਮੰਤਰੀ ਸ਼ਾਬਾਜ਼ ਸ਼ਰੀਫ਼ ਨੇ ਵੀ ਘਟਨਾ ਦੀ ਜਾਣਕਾਰੀ ਲਈ ਅਤੇ ਸਰਕਾਰੀ ਅਧਿਕਾਰੀਆਂ ਨੂੰ ਇਸ ਦੀ ਰਿਪੋਰਟ ਦੇਣ ਲਈ ਕਿਹਾ ਹੈ।
ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਇਸ ਹਾਦਸੇ ‘ਤੇ ਸ਼ੋਕ ਪ੍ਰਗਟ ਕਰਦੇ ਹੋਏ ਮ੍ਰਿਤਕਾਂ ਦੇ ਵਾਰਸਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਇਸ ਹਾਦਸੇ ਵਿੱਚ ਝੁਲਸੇ ਲੋਕਾਂ ਦੇ ਵਧੀਆ ਇਲਾਜ ਲਈ ਸੂਬਾ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.