ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਗੁਜਰਾਤ ਦੌਰੇ ’ਤੇ ਆਏ ਰਾਹੁਲ ਗਾਂਧੀ ਦੀ ਕਾਰ ’ਤੇ ਹਮਲਾ
ਗੁਜਰਾਤ ਦੌਰੇ ’ਤੇ ਆਏ ਰਾਹੁਲ ਗਾਂਧੀ ਦੀ ਕਾਰ ’ਤੇ ਹਮਲਾ
Page Visitors: 2377

ਗੁਜਰਾਤ ਦੌਰੇ ’ਤੇ ਆਏ ਰਾਹੁਲ ਗਾਂਧੀ ਦੀ ਕਾਰ ’ਤੇ ਹਮਲਾ

ਗੁਜਰਾਤ ਦੌਰੇ ’ਤੇ ਆਏ ਰਾਹੁਲ ਗਾਂਧੀ ਦੀ ਕਾਰ ’ਤੇ ਹਮਲਾ
August 05
02:42 2017

ਅਹਿਮਦਾਬਾਦ/ਨਵੀਂ ਦਿੱਲੀ, 4 ਅਗਸਤ (ਪੰਜਾਬ ਮੇਲ)- ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਜਾਇਜ਼ੇ ਲਈ ਗੁਜਰਾਤ ਦੌਰੇ ’ਤੇ ਆਏ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਕਾਰ ’ਤੇ ਕਥਿਤ ਭਾਜਪਾ ਸਮਰਥਕਾਂ ਨੇ ਅੱਜ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਇੱਟ ਮਾਰ ਕੇ ਰਾਹੁਲ ਦੀ ਕਾਰ ਦਾ ਸ਼ੀਸ਼ਾ ਭੰਨ੍ਹ ਦਿੱਤਾ। ਭਾਜਪਾ ਹਮਾਇਤੀਆਂ ਨੇ ਕਾਂਗਰਸੀ ਆਗੂ ਨੂੰ ਕਾਲੀਆਂ ਝੰਡੀਆਂ ਵੀ ਵਿਖਾਈਆਂ। ਰਾਹੁਲ ਨੂੰ ਮਗਰੋਂ ਕਾਹਲੀ ’ਚ ਪ੍ਰੋਗਰਾਮ ਵਿਚਾਲੇ ਛੱਡ ਕੇ ਜਾਣਾ ਪਿਆ। ਇਸ ਦੌਰਾਨ ਭਾਜਪਾ ਨੇ ਰਾਹੁਲ ਦੀ ਗੁਜਰਾਤ ਫ਼ੇਰੀ ਨੂੰ ‘ਫੋਟੋ ਖਿਚਾਉਣ ਦਾ ਕੋਈ ਮੌਕਾ ਨਾ ਗੁਆਉਣ’ ਦੀ ਸਿਆਸਤ ਦੱਸਿਆ ਹੈ। ਉਧਰ ਕਾਂਗਰਸ ਨੇ ਰਾਹੁਲ ’ਤੇ ਹੋਏ ਹਮਲੇ ਲਈ ਭਾਜਪਾ ਦੇ ‘ਗੁੰਡਿਆਂ’ ਨੂੰ ਜ਼ਿੰਮੇਵਾਰ ਦੱਸਿਆ ਹੈ।
ਪੁਲੀਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜਦੋਂ ਰਾਹੁਲ ਗਾਂਧੀ ਦੀ ਕਾਰ ’ਤੇ ਹਮਲਾ ਹੋਇਆ ਉਦੋਂ ਉਨ੍ਹਾਂ ਦਾ ਕਾਫ਼ਲਾ ਹੜ੍ਹਾਂ ਦੀ ਸਭ ਤੋਂ ਵੱਧ ਮਾਰ ਹੇਠ ਆਏ ਬਨਾਸਕਾਂਠਾ ਜ਼ਿਲ੍ਹੇ ਵਿੱਚ ਸਨ। ਰਾਹੁਲ ਦੀ ਕਾਰ ਲਾਲ ਚੌਕ ਤੋਂ ਧਨੇੜਾ ਦੇ ਹੈਲੀਪੈਡ ਵੱਲ ਜਾ ਰਹੀ ਸੀ। ਇਸ ਦੌਰਾਨ ਕਿਸੇ ਨੇ ਉਨ੍ਹਾਂ ਦੀ ਕਾਰ ਦੇ ਪਿਛਲੇ ਸ਼ੀਸ਼ੇ ’ਤੇ ਇੱਟ ਮਾਰ ਦਿੱਤੀ। ਇੱਟ ਵੱਜਣ ਨਾਲ ਕਾਰ ਦਾ ਸ਼ੀਸ਼ਾ ਟੁੱਟ ਗਿਆ ਪਰ ਕਾਂਗਰਸੀ ਆਗੂ ਦਾ ਬਚਾਅ ਰਿਹਾ। ਹਾਦਸੇ ਮਗਰੋਂ ਰਾਹੁਲ ਪਹਿਲਾਂ ਮਿੱਥੇ ਪ੍ਰੋਗਰਾਮ ਮੁਤਾਬਕ ਰੁਨੀ ਪਿੰਡ ਲਈ ਰਵਾਨਾ ਹੋ ਗਏ। ਇਥੇ ਇਕੱਠ ਨੂੰ ਸੰਬੋਧਨ ਦੌਰਾਨ ਰਾਹੁਲ ਨੇ ਕਿਹਾ ਕਿ ਉਹ ਕਾਲੀਆਂ ਝੰਡੀਆਂ, ਨਰਿੰਦਰ ਮੋਦੀ ਦੇ ਜੁਮਲਿਆਂ ਜਾਂ ਪੱਥਰਾਂ ਅੱਗੇ ਨਹੀਂ ਝੁਕਣਗੇ। ਇਸ ਤੋਂ ਪਹਿਲਾਂ ਰਾਹੁਲ ਨੂੰ ਧਨੇੜਾ ਦੇ ਲਾਲ ਚੌਕ ਵਿੱਚ ਭਾਜਪਾ ਹਮਾਇਤੀਆਂ ਵੱਲੋਂ ਕਾਲੀਆਂ ਝੰਡੀਆਂ ਵਿਖਾਈਆਂ ਗਈਆਂ ਤੇ ਉਨ੍ਹਾਂ ਮੋਦੀ ਪੱਖੀ ਨਾਅਰੇ ਵੀ ਲਾਏ। ਉਧਰ ਐਸਪੀ ਨੀਰਜ ਬਡਗੁੱਜਰ ਨੇ ਕਿਹਾ ਕਿ ਕਾਰ ’ਤੇ ਇੱਟ ਮਾਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.