ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਸੋਮਾਲੀਆ ਦੀ ਰਾਜਧਾਨੀ ‘ਚ ਹੋਏ ਭਿਆਨਕ ਬੰਬ ਧਮਾਕੇ ਦੌਰਾਨ 189 ਲੋਕਾਂ ਦੀ ਮੌਤ; 200 ਦੇ ਕਰੀਬ ਜ਼ਖਮੀ
ਸੋਮਾਲੀਆ ਦੀ ਰਾਜਧਾਨੀ ‘ਚ ਹੋਏ ਭਿਆਨਕ ਬੰਬ ਧਮਾਕੇ ਦੌਰਾਨ 189 ਲੋਕਾਂ ਦੀ ਮੌਤ; 200 ਦੇ ਕਰੀਬ ਜ਼ਖਮੀ
Page Visitors: 2420

ਸੋਮਾਲੀਆ ਦੀ ਰਾਜਧਾਨੀ ‘ਚ ਹੋਏ ਭਿਆਨਕ ਬੰਬ ਧਮਾਕੇ ਦੌਰਾਨ 189 ਲੋਕਾਂ ਦੀ ਮੌਤ; 200 ਦੇ ਕਰੀਬ ਜ਼ਖਮੀਸੋਮਾਲੀਆ ਦੀ ਰਾਜਧਾਨੀ ‘ਚ ਹੋਏ ਭਿਆਨਕ ਬੰਬ ਧਮਾਕੇ ਦੌਰਾਨ 189 ਲੋਕਾਂ ਦੀ ਮੌਤ; 200 ਦੇ ਕਰੀਬ ਜ਼ਖਮੀ

October 15
17:02 2017
ਮੋਗਾਦਿਸ਼ੂ, 15 ਅਕਤੂਬਰ (ਪੰਜਾਬ ਮੇਲ)- ਸੋਮਾਲੀਆ ਦੀ ਰਾਜਧਾਨੀ ਵਿੱਚ ਹੋਏ ਭਿਆਨਕ ਬੰਬ ਧਮਾਕੇ ਵਿੱਚ 189 ਲੋਕ ਮਾਰੇ ਗਏ ਅਤੇ ਦੋ ਸੌ ਦੇ ਕਰੀਬ ਜ਼ਖ਼ਮੀ ਹੋ ਗਏ। ਪੁਲੀਸ ਸੂਤਰਾਂ ਦੇ ਅਨੁਸਾਰ ਸ਼ਹਿਰ ਵਿੱਚ ਇਹ ਆਪਣੀ ਕਿਸਮ ਦਾ ਪਹਿਲਾ ਬੰਬ ਧਮਾਕਾ ਹੈ ਅਤੇ ਇਸ ਘਟਨਾ ਤੋਂ ਬਾਅਦ ਸ਼ਹਿਰ ਵਿੱਚ ਹੰਗਾਮੀ ਹਾਲਤ ਐਲਾਨ ਦਿੱਤੀ ਗਈ ਹੈ। ਇਹ ਬੰਬ ਧਮਾਕਾ ਸੋਮਾਲੀਆ ਦੇ ਵਿਦੇਸ਼ ਵਿਭਾਗ ਦੇ ਦਫਤਰ ਨੇੜੇ ਹੋਇਆ ਅਤੇ ਇਸ ਵਿੱਚ ਇਥੇ ਸਥਿਤ ਸਫਾਰੀ ਹੋਟਲ ਲੱਗਪਗ ਤਬਾਹ ਹੋ ਗਿਆ। ਸੋਮਾਲੀਆ ਦੀ ਸਰਕਾਰ ਨੇ ਬੰਬ ਧਮਾਕੇ ਦੇ ਲਈ ਅਲ-ਕਾਇਦਾ ਨਾਲ ਜੁੜੀ ਅਲ-ਸ਼ਬੀਬ ਜਥੇਬੰਦੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅਤਿਵਾਦੀ ਡਾਕਟਰਾਂ ਨੂੰ ਪੀੜਤਾਂ ਦੀ ਸਾਂਭ-ਸੰਭਾਲ ਲਈ ਬੇਹੱਦ ਮੁਸ਼ਕਿਲਾਂ ਆ ਰਹੀਆਂ ਹਨ। ਜ਼ਿਕਰਯੋਗ ਹੈ ਕਿ ਰਾਜਧਾਨੀ ਮੋਗਾਦਿਸ਼ੂ ਵਿੱਚ ਕੱਲ੍ਹ ਦੇਸ਼ ਦੇ ਅਹਿਮ ਮੰਤਰਾਲਿਆਂ ਨੇੜੇ ਸੜਕ ਉੱਤੇ ਇੱਕ ਟਰੱਕ ਬੰਬ ਧਮਾਕਾ ਹੋਇਆ ਜਿਸ ਨੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ। ਅਧਿਕਾਰੀਆਂ ਦੇ ਅਨੁਸਾਰ ਮੌਤਾਂ ਦੀ ਗਿਣਤੀ ਹੋਰ ਵਧ ਸਕਦੀ ਹੈ। ਸ਼ਹਿਰ ਵਿੱੱਚ ਐਂਬੂਲੈਂਸ ਵਾਹਨਾਂ ਦੇ ਹਾਰਨ ਰਾਤ ਭਰ ਗੂੰਜਦੇ ਰਹੇ ਅਤੇ ਲੋਕ ਆਪਣੇ ਸਕੇ ਸਬੰਧੀਆਂ ਦੀ ਭਾਲ ਵਿੱਚ ਮਲਬੇ ਨੂੰ ਫੋਲਦੇ ਰਹੇ।
ਬੰਬ ਧਮਾਕੇ ਵਿੱਚ ਮਾਰੇ ਗਏ ਇੱਕ ਵਿਅਕਤੀ ਜਿਸ ਦੇ ਚਾਰ ਬੱਚੇ ਸਨ, ਦੀ ਪਤਨੀ ਜ਼ੈਨਬ ਸ਼ਰੀਫ ਨੇ ਹਸਪਤਾਲ ਬਾਹਰ ਰੌਂਦਿਆਂ ਕਿਹਾ ਕਿ ਉਨ੍ਹਾਂ ਦਾ ਸਭ ਕੁੱਝ ਉਜੜ ਗਿਆ ਹੈ। ਸੋਮਾਲੀਆ ਦੇ ਰਾਸ਼ਟਰਪਤੀ ਮੁਹੰਮਦ ਅਬਦੁਲਾਹੀ ਨੇ ਇਸ ਘਟਨਾ ਬਾਅਦ ਤਿੰਨ ਦਿਨ ਦੇ ਸਰਕਾਰੀ ਤੌਰ ਉੱਤੇ ਸੋਗ ਦਾ ਐਲਾਨ ਕੀਤਾ ਹੈ। ਉਨ੍ਹਾਂ ਦੇਸ਼ ਵਾਸੀਆਂ ਨੂੰ ਖੂਨਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ। ਹਸਪਤਾਲ ਮ੍ਰਿਤਕਾਂ ਅਤੇ ਜ਼ਖ਼ਮੀਆਂ ਨਾਲ ਭਰ ਗਿਆ ਹੈ, ਜਿਨ੍ਹਾਂ ਦੇ ਸਰੀਰ ਦੇ ਅੰਗ ਬੰਬ ਧਮਾਕੇ ਵਿੱਚ ਉਡ ਗਏ ਹਨ। ਮਦੀਨਾ ਹਸਪਤਾਲ ਦੇ ਡਾਇਰੈਕਟਰ ਡਾਕਟਰ ਮੁਹੰਮਦ ਯੂਸਫ ਨੇ ਕਿਹਾ ਕਿ ਇਹ ਸੱਚ-ਮੁੱਚ ਹੀ ਬਹੁਤ ਹੀ ਭਿਆਨਕ ਹੈ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.