ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਏਸ਼ੀਆ ਹਾਕੀ ਕੱਪ; ਭਾਰਤ ਨੇ ਪਾਕਿਸਤਾਨ ਨੂੰ 4-0 ਨਾਲ ਹਰਾ ਕੇ ਫਾਈਨਲ ‘ਚ ਥਾਂ ਕੀਤੀ ਪੱਕੀ
ਏਸ਼ੀਆ ਹਾਕੀ ਕੱਪ; ਭਾਰਤ ਨੇ ਪਾਕਿਸਤਾਨ ਨੂੰ 4-0 ਨਾਲ ਹਰਾ ਕੇ ਫਾਈਨਲ ‘ਚ ਥਾਂ ਕੀਤੀ ਪੱਕੀ
Page Visitors: 2370

ਏਸ਼ੀਆ ਹਾਕੀ ਕੱਪ; ਭਾਰਤ ਨੇ ਪਾਕਿਸਤਾਨ ਨੂੰ 4-0 ਨਾਲ ਹਰਾ ਕੇ ਫਾਈਨਲ ‘ਚ ਥਾਂ ਕੀਤੀ ਪੱਕੀ

 

ਏਸ਼ੀਆ ਹਾਕੀ ਕੱਪ; ਭਾਰਤ ਨੇ ਪਾਕਿਸਤਾਨ ਨੂੰ 4-0 ਨਾਲ ਹਰਾ ਕੇ ਫਾਈਨਲ ‘ਚ ਥਾਂ ਕੀਤੀ ਪੱਕੀ

October 21
17:40 2017
ਢਾਕਾ, 21 ਅਕਤੂਬਰ (ਪੰਜਾਬ ਮੇਲ)- ਇੱਥੇ ਜਾਰੀ ਪੁਰਸ਼ਾਂ ਦੇ 10ਵੇਂ ਏਸ਼ੀਆ ਹਾਕੀ ਕੱਪ ਵਿੱਚ ਭਾਰਤ ਨੇ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 4-0 ਗੋਲਾਂ ਦੇ ਫਰਕ ਨਾਲ ਹਰਾ ਕੇ ਟੂਰਨਾਮੈਂਟ ਦੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਪਹਿਲਾ ਅੱਧ ਗੋਲ ਰਹਿਤ ਖੇਡਣ ਤੋਂ ਬਾਅਦ ਦੂਜੇ ਅੱਧ ’ਚ ਰਫ਼ਤਾਰ ਫੜਦਿਆਂ ਭਾਰਤੀ ਖਿਡਾਰੀਆਂ ਸਤਬੀਰ ਸਿੰਘ, ਹਰਮਨਪ੍ਰੀਤ ਸਿੰਘ, ਲਲਿਤ ਉਪਾਧਿਆਏ ਤੇ ਗੁਰਜੰਟ ਸਿੰਘ ਨੇ ਤਾਬੜਤੋੜ ਚਾਰ ਗੋਲ ਦਾਗਦਿਆਂ ਪਾਕਿ ਟੀਮ ਨੂੰ ਬੁਰੀ ਤਰ੍ਹਾਂ ਪਛਾੜ ਕੇ ਰੱਖ ਦਿੱਤਾ। ਟੂਰਨਾਮੈਂਟ ਦੇ ਆਖ਼ਰੀ ਸੁਪਰ-4 ਗੇੜ ’ਚ ਜਿੱਤ ਦਰਜ ਕਰਦਿਆਂ ਭਾਰਤ ਨੇ ਏਸ਼ੀਆ ਖਿੱਤੇ ਦੇ ਇਸ ਵੱਕਾਰੀ ਹਾਕੀ ਟੂਰਨਾਮੈਂਟ ਦੇ ਫਾਈਨਲ ’ਚ ਆਪਣੀ ਜਗ੍ਹਾ ਬਣਾਈ। ਸੁਪਰ-4 ਗੇੜ ’ਚ ਸਿਖ਼ਰ ’ਤੇ ਰਹਿਣ ਤੋਂ ਪਹਿਲਾਂ ਭਾਰਤ ਪੂਲ-ਏ ਵਿੱਚ ਵੀ ਪਹਿਲੇ ਸਥਾਨ ’ਤੇ ਰਿਹਾ ਸੀ।     
   ਐਤਵਾਰ ਨੂੰ ਹੋਣ ਬਾਰੇ ਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਭਾਰਤ ਨੂੰ ਇਹ ਮੈਚ ਸਿਰਫ਼ ਡਰਾਅ ਖੇਡਣ ਦੀ ਲੋੜ ਸੀ ਪਰ ਖਿਡਾਰੀਆਂ ਨੇ ਧਮਾਕੇਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਦਰਜ ਕੀਤੀ। ਭਾਰਤ ਨੇ ਇਸ ਟੂਰਨਾਮੈਂਟ ’ਚ ਇਕ ਵੀ ਮੈਚ ਨਹੀਂ ਗੁਆਇਆ ਤੇ ਬਿਹਤਰੀਨ ਖੇਡ ਦਾ ਮੁਜ਼ਾਹਰਾ ਕੀਤਾ। ਇਸ ਸਾਲ ਵਿੱਚ ਭਾਰਤ ਦੀ ਪਾਕਿ ’ਤੇ ਇਹ ਲਗਾਤਾਰ ਚੌਥੀ ਜਿੱਤ ਹੈ। ਇਸ ਤੋਂ ਪਹਿਲਾਂ ਇਹ ਦੋ ਵਾਰ ਪਾਕਿ ਟੀਮ ਨੂੰ ਲੰਡਨ ਵਿੱਚ ਹਾਕੀ ਸੰਸਾਰ ਲੀਗ ਦੇ ਸੈਮੀਫਾਈਨਲ ’ਚ ਦੋ ਤੇ ਇਕ ਵਾਰ ਪੂਲ ਸਟੇਜ ਵਿੱਚ ਮਾਤ ਦੇ ਚੁੱਕਾ ਹੈ। ਇਸ ਹਾਰ ਨਾਲ ਹੁਣ ਪਾਕਿਸਤਾਨ ਮੁਕਾਬਲੇ ਵਿੱਚੋਂ ਬਾਹਰ ਹੋ ਗਿਆ ਹੈ। ਜਦਕਿ ਭਾਰਤ, ਕੋਰੀਆ ਤੇ ਮਲੇਸ਼ੀਆਂ ਵਿਚਕਾਰ ਹੋਣ ਵਾਲੇ ਮੁਕਾਬਲੇ ਦੇ ਜੇਤੂ ਨਾਲ ਭਿੜੇਗਾ। ਪਾਕਿਸਤਾਨ ਨੂੰ ਮੈਚ ਦੇ ਪਹਿਲੇ ਕੁਆਰਟਰ ਵਿੱਚ ਪੈਨਲਟੀ ਕਾਰਨਰ ਦੇ ਰੂਪ ’ਚ ਤਿੰਨ ਮੌਕੇ ਮਿਲੇ ਪਰ ਟੀਮ ਇਕ ਦਾ ਵੀ ਫਾਇਦਾ ਨਹੀਂ ਚੁੱਕ ਸਕੀ। ਜਦਕਿ ਭਾਰਤ ਨੂੰ ਪਹਿਲਾ ਪੈਨਲਟੀ ਕਾਰਨਰ ਪਲੇਠੇ ਕੁਆਰਟਰ ਦੇ ਆਖ਼ਰੀ ਮਿੰਟ ਵਿੱਚ ਮਿਲਿਆ ਪਰ ਟੀਮ ਇਸ ਨੂੰ ਗੋਲ ’ਚ ਤਬਦੀਲ ਨਹੀਂ ਕਰ ਸਕੀ। ਭਾਰਤੀ ਟੀਮ ਨੇ ਪਹਿਲਾ ਗੋਲ 39ਵੇਂ ਮਿੰਟ ’ਚ ਦਾਗਿਆ ਜਦਕਿ ਉਸ ਤੋਂ ਬਾਅਦ ਭਾਰਤੀ ਖਿਡਾਰੀਆਂ ਨੇ ਉਪਰੋ-ਥਲੀ 51, 52 ਤੇ 57ਵੇਂ ਮਿੰਟ ਵਿੱਚ ਵਿਰੋਧੀ ਟੀਮ ਸਿਰ ਤਿੰਨ ਗੋਲ ਕਰ ਦਿੱਤੇ। ਇਸ ਲੀਡ ਆਖ਼ਰੀ ਸੀਟੀ ਵੱਜਣ ਤੱਕ ਬਰਕਰਾਰ ਰਹੀ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.