ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
8400 ਦੇ ਕਰੀਬ ਇਮਾਰਤਾਂ ਅੱਗ ਦੀ ਭੇਂਟ ਚੜ੍ਹੀਆਂ
8400 ਦੇ ਕਰੀਬ ਇਮਾਰਤਾਂ ਅੱਗ ਦੀ ਭੇਂਟ ਚੜ੍ਹੀਆਂ
Page Visitors: 2394

8400 ਦੇ ਕਰੀਬ ਇਮਾਰਤਾਂ ਅੱਗ ਦੀ ਭੇਂਟ ਚੜ੍ਹੀਆਂ8400 ਦੇ ਕਰੀਬ ਇਮਾਰਤਾਂ ਅੱਗ ਦੀ ਭੇਂਟ ਚੜ੍ਹੀਆਂ

October 25
10:21 2017
ਫੇਅਰਫੀਲਡ, 25 ਅਕਤੂਬਰ (ਪੰਜਾਬ ਮੇਲ)- ਉੱਤਰੀ ਕੈਲੀਫੋਰਨੀਆ ‘ਚ ਅੱਗ ਦੇ ਪ੍ਰਕੋਪ ਨਾਲ 8400 ਤੋਂ ਵੱਧ ਇਮਾਰਤਾਂ ਸੁਆਹ ਦਾ ਢੇਰ ਬਣ ਚੁੱਕੀਆਂ ਹਨ ਅਤੇ 1 ਲੱਖ ਦੇ ਕਰੀਬ ਲੋਕ ਇਸ ਤੋਂ ਪ੍ਰਭਾਵਿਤ ਹੋਏ ਹਨ, ਜੋ ਕਿ ਹਾਲੇ ਵੀ ਦੂਜੀਆਂ ਥਾਵਾਂ ‘ਤੇ ਸ਼ਰਨ ਲੈ ਕੇ ਰਹਿ ਰਹੇ ਹਨ। ਰਿਹਾਇਸ਼ੀ ਘਰਾਂ ਤੋਂ ਇਲਾਵਾ ਬਹੁਤ ਸਾਰੇ ਵਪਾਰਕ ਅਦਾਰੇ, ਸਕੂਲ, ਦਫਤਰ, ਵਾਈਨਰੀ, ਫਸਲਾਂ, ਜੰਗਲ ਵੀ ਅੱਗ ਦੀ ਭੇਂਟ ਚੜ੍ਹੇ ਹਨ। ਅੱਗ ਨੂੰ ਬੁਝਾਉਣ ਲਈ ਪੰਜ ਹਜ਼ਾਰ ਤੋਂ ਵੱਧ ਫਾਇਰ ਫਾਈਟਰਾਂ ਨੇ ਜੱਦੋ-ਜਹਿਦ ਕੀਤੀ। ਇਹ ਅੱਗਾਂ 10 ਤੋਂ ਵੱਧ ਵੱਖ-ਵੱਖ ਥਾਵਾਂ ‘ਤੇ ਲੱਗੀਆਂ ਸਨ। ਇਨ੍ਹਾਂ ਅੱਗਾਂ ਵਿਚ ਹੁਣ ਤੱਕ 43 ਤੋਂ ਵੱਧ ਕੀਮਤੀ ਜਾਨਾਂ ਜਾ ਚੁੱਕੀਆਂ ਹਨ ਅਤੇ ਹਾਲੇ ਵੀ ਬਹੁਤ ਸਾਰੇ ਲੋਕ ਲਾਪਤਾ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ। ਇਨ੍ਹਾਂ ਅੱਗਾਂ ਕਾਰਨ ਕਈ ਥਾਵਾਂ ਤੋਂ ਸੜਕਾਂ ਵੀ ਟੁੱਟ ਗਈਆਂ ਹਨ, ਜਿਸ ਕਰਕੇ ਆਵਾਜਾਈ ਪ੍ਰਭਾਵਿਤ ਹੋਈ ਹੈ। ਬਹੁਤ ਸਾਰੇ ਸਰਕਾਰੀ ਅਦਾਰੇ ਅਤੇ ਸਮਾਜਿਕ ਜਥੇਬੰਦੀਆਂ ਪੀੜਤ ਲੋਕਾਂ ਦੀ ਦਿਲ ਖੋਲ੍ਹ ਕੇ ਮਦਦ ਕਰ ਰਹੀਆਂ ਹਨ। ਬੀਮਾ ਕੰਪਨੀਆਂ ਨੇ ਵੀ ਇਨ੍ਹਾਂ ਅੱਗਾਂ ਨਾਲ ਪ੍ਰਭਾਵਿਤ ਹੋਈਆਂ ਇਮਾਰਤਾਂ, ਮੋਟਰ ਗੱਡੀਆਂ ਅਤੇ ਹੋਰ
ਸਾਮਾਨ ਦਾ ਵੇਰਵਾ ਲੈਣਾ ਸ਼ੁਰੂ ਕਰ ਦਿੱਤਾ ਹੈ। ਸੈਂਟਾ ਰੋਜ਼ਾ, ਨਾਪਾ, ਯੂਬਾ ਕਾਊਂਟੀ, ਸਨੋਮਾ ਕਾਊਂਟੀ, ਰੈੱਡਵੁੱਡ, ਗੀਜ਼ਰਵਿੱਲ, ਮੈਂਡੋਕੀਨੋ ਕਾਊਂਟੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਇਲਾਕੇ ਇਸ ਅੱਗ ਦੀ ਮਾਰ ਹੇਠ ਆਏ ਹਨ। ਬਹੁਤ ਸਾਰੀਆਂ ਸਿੱਖ ਸੰਸਥਾਵਾਂ ਅਤੇ ਗੁਰੂ ਘਰਾਂ ਨੇ ਵੀ ਅੱਗ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.