ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਮਾਂ ਬੋਲੀ ਨੂੰ ਬਣਦਾ ਮਾਣ ਦਿਵਾਉਣ ਦੇ ਹੱਕ ‘ਚ ਡਟੇ 142 ਲੋਕਾਂ ‘ਤੇ ਪਰਚਾ ਦਰਜ
ਮਾਂ ਬੋਲੀ ਨੂੰ ਬਣਦਾ ਮਾਣ ਦਿਵਾਉਣ ਦੇ ਹੱਕ ‘ਚ ਡਟੇ 142 ਲੋਕਾਂ ‘ਤੇ ਪਰਚਾ ਦਰਜ
Page Visitors: 2388

ਮਾਂ ਬੋਲੀ ਨੂੰ ਬਣਦਾ ਮਾਣ ਦਿਵਾਉਣ ਦੇ ਹੱਕ ‘ਚ ਡਟੇ 142 ਲੋਕਾਂ ‘ਤੇ ਪਰਚਾ ਦਰਜਮਾਂ ਬੋਲੀ ਨੂੰ ਬਣਦਾ ਮਾਣ ਦਿਵਾਉਣ ਦੇ ਹੱਕ ‘ਚ ਡਟੇ 142 ਲੋਕਾਂ ‘ਤੇ ਪਰਚਾ ਦਰਜ

October 25
10:28 2017
ਬਠਿੰਡਾ, 25 ਅਕਤੂਬਰ (ਪੰਜਾਬ ਮੇਲ)- ਪੰਜਾਬੀ ਮਾਂ ਬੋਲੀ ਨੂੰ ਸੜਕਾਂ ਦੇ ਸੂਚਨਾ ਬੋਰਡਾਂ ‘ਤੇ ਸਭ ਤੋਂ ਹੇਠਾਂ ਲਿਖੇ ਜਾਣ ਦੇ ਰੋਸ ਵਿਚ ਅੰਗਰੇਜ਼ੀ ਤੇ ਹਿੰਦੀ ਨੂੰ ਕਾਲੀ ਕੂਚੀ ਫੇਰ ਕੇ ਢੱਕਣ ਕਾਰਨ 142 ਵਿਅਕਤੀਆਂ ‘ਤੇ ਪਰਚਾ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ‘ਤੇ ਸਰਕਾਰੀ ਜਾਇਦਾਦ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਹਨ।
ਇਸ ਮੁਹਿੰਮ ਦੀ ਅਗਵਾਈ ਕਰ ਰਹੇ ਲੱਖਾ ਸਿਧਾਣਾ ਤੇ ਬਾਬਾ ਹਰਦੀਪ ਸਿੰਘ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਸ਼ੁਰੂ ਤੋਂ ਹੀ ਪੰਜਾਬੀਆਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵਿਰੁੱਧ ਜੋ ਵੀ ਕੇਸ ਕੀਤੇ ਗਏ ਹਨ, ਉਹ ਉਨ੍ਹਾਂ ਵਿਚੋਂ ਜ਼ਮਾਨਤ ਨਹੀਂ ਲੈਣਗੇ ਤੇ ਪ੍ਰਸ਼ਾਸਨ ਬੇਸ਼ੱਕ ਉਨ੍ਹਾਂ ਨੂੰ ਜੇਲ੍ਹ ਭੇਜ ਦੇਵੇ।
ਦੂਜੇ ਪਾਸੇ ਵੱਡੇ ਪੱਧਰ ‘ਤੇ ਕੀਤੀ ਜਾ ਰਹੀ ਇਸ ਮੁਹਿੰਮ ਤੇ ਪੰਜਾਬ ਵਿਚ ਇਸ ਦੇ ਪ੍ਰਤੀਕਰਮ ‘ਤੇ ਸਮਰਥਨ ਨੂੰ ਵੇਖਦਿਆਂ ਲੋਕ ਨਿਰਮਾਣ ਵਿਭਾਗ ਨੇ 10 ਨਵੰਬਰ ਤੱਕ ਸਾਰੇ ਸੂਚਨਾ ਬੋਰਡਾਂ ਨੂੰ ਬਦਲਣ ਦੀ ਗੱਲ ਕਹੀ ਹੈ। ਵਿਭਾਗ ਨੇ ਇਸ ਬਾਰੇ ਸਾਰੀਆਂ ਲੋੜੀਂਦੀਆਂ ਮਨਜ਼ੂਰੀਆਂ ਆਦਿ ਵੀ ਹਾਸਲ ਕਰ ਲਈਆਂ ਹਨ ਤੇ 10 ਨਵੰਬਰ ਤੋਂ ਉਹ ਬੋਰਡ ਲਾਏ ਜਾਣਗੇ, ਜਿਨ੍ਹਾਂ ਵਿਚ ਪੰਜਾਬੀ ਸਭ ਤੋਂ ਉੱਪਰ ਲਿਖੀ ਹੋਵੇਗੀ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.