ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਕੈਟੇਲੋਨੀਆ ਮਗਰੋਂ ਯੂਰਪ ਦੇ ਸੱਤ ਦੇਸ਼ਾਂ ਅੰਦਰ ਵੀ ਭੜਕ ਸਕਦੀ ਹੈ ਆਜ਼ਾਦੀ ਦੀ ਜੰਗ
ਕੈਟੇਲੋਨੀਆ ਮਗਰੋਂ ਯੂਰਪ ਦੇ ਸੱਤ ਦੇਸ਼ਾਂ ਅੰਦਰ ਵੀ ਭੜਕ ਸਕਦੀ ਹੈ ਆਜ਼ਾਦੀ ਦੀ ਜੰਗ
Page Visitors: 2385

ਕੈਟੇਲੋਨੀਆ ਮਗਰੋਂ ਯੂਰਪ ਦੇ ਸੱਤ ਦੇਸ਼ਾਂ ਅੰਦਰ ਵੀ ਭੜਕ ਸਕਦੀ ਹੈ ਆਜ਼ਾਦੀ ਦੀ ਜੰਗ

ਕੈਟੇਲੋਨੀਆ ਮਗਰੋਂ ਯੂਰਪ ਦੇ ਸੱਤ ਦੇਸ਼ਾਂ ਅੰਦਰ ਵੀ ਭੜਕ ਸਕਦੀ ਹੈ ਆਜ਼ਾਦੀ ਦੀ ਜੰਗ
October 29
13:59 2017
ਬਾਰਸੀਲੋਨਾ, 29 ਅਕਤੂਬਰ (ਪੰਜਾਬ ਮੇਲ)- ਸਪੇਨ ਵਿਚ ਰਾਜਨੀਤਕ ਸੰਕਟ ਵੱਧਦਾ ਜਾ ਰਿਹਾ ਹੈ। ਸਪੇਨ ਸੰਸਦ ਵੱਲੋਂ ਕੈਟੇਲੋਨੀਆ ਵਿਚ ਕੇਂਦਰੀ ਕਾਨੂੰਨ ਲਾਗੂ ਕਰਨ ਮਗਰੋਂ ਹੁਣ ਸਰਕਾਰ ਨੇ ਇੱਥੋਂ ਦੇ ਪੁਲਿਸ ਚੀਫ ਨੂੰ ਬਰਖਾਸਤ ਕਰ ਦਿੱਤਾ ਹੈ। ਇਸ ਦੌਰਾਨ ਸਪੇਨ ਦੇ ਉਪ-ਪ੍ਰਧਾਨ ਮੰਤਰੀ ਸੋਰਾਇਆ ਸਾਏਂਜ ਨੇ ਕੈਟੇਲੋਨੀਆ ਦੇ ਰਾਸ਼ਟਰਪਤੀ ਕਾਰਲਸ ਪੂਜੀਮੋਂਟ ਦੀ ਜਗ੍ਹਾ ਲੈ ਲਈ ਹੈ। ਕੈਟੇਲੋਨੀਆ ਵੱਲੋਂ ਆਜ਼ਾਦੀ ਦੇ ਐਲਾਨ ਮਗਰੋਂ ਸਪੇਨ ਦੀ ਸਰਕਾਰ ਨੇ ਇਹ ਕਦਮ ਚੁੱਕਿਆ। ਕੇਂਦਰੀ ਕਾਨੂੰਨ ਲਾਗੂ ਹੋਣ ਦੇ 40 ਮਿੰਟ ਮਗਰੋਂ ਹੀ ਕੈਟੇਲੋਨੀਆ ਨੇ ਆਪਣੀ ਸੰਸਦ ਵਿਚ ਸਟੇਟ ਦੀ ਆਜ਼ਾਦੀ ਦਾ ਪ੍ਰਸਤਾਵ ਪਾਸ ਕਰ ਦਿੱਤਾ।

ਸਪੇਨ ਦੇ ਪ੍ਰਧਾਨ ਮੰਤਰੀ ਰਖੋਏ ਨੇ ਪੂਜੀਮੋਂਟ ਅਤੇ ਉਨ੍ਹਾਂ ਦੀ ਕੈਬੀਨੇਟ ਨੂੰ ਬਰਖਾਸਤ ਕਰ ਦਿੱਤਾ। ਉਨ੍ਹਾਂ ਨੇ ਕੈਟੇਲੋਨੀਆ ਵਿਚ ਚੋਣਾਂ ਕਰਾਉਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਸਾਧਾਰਨ ਸਥਿਤੀ ਬਹਾਲ ਕਰਨ ਲਈ ਕੈਟੇਲੋਨੀਆ ਦੇ ਸ਼ਾਸਨ ਨੂੰ ਸਿੱਧੇ ਕੰਟਰੋਲ ਵਿਚ ਲੈਣਾ ਜ਼ਰੂਰੀ ਸੀ। ਕੈਟੇਲੋਨੀਆ ਵਿਚ 21 ਦਸੰਬਰ ਨੂੰ ਫਿਰ ਵੋਟਿੰਗ ਹੋਵੇਗੀ। ਕੈਟੇਲੋਨੀਆ ਮਗਰੋਂ ਹੁਣ ਯੂਰਪ ਦੇ ਸੱਤ ਦੇਸ਼ਾਂ (1. ਬਾਸਕ, ਸਪੇਨ 2. ਸਕਾਟਲੈਂਡ, ਗ੍ਰੇਟ ਬ੍ਰਿਟੇਨ 3. ਫਲੈਂਡਰਸ, ਬੈਲਜ਼ੀਅਮ 4. ਲਾਬਾਰਡੀਅਤੇ ਵੇਨੇਟੋ, ਇਟਲੀ 5. ਕੋਰਸੀਕਾ, ਫਰਾਂਸ 6. ਫਰੋਏ ਟਾਪੂ, ਡੈਨਮਾਰਕ 7. ਬਾਵਰਿਆ, ਜਰਮਨੀ) ਵਿਚ ਵੀ ਆਜ਼ਾਦੀ ਦੀ ਅੱਗ ਭੜਕ ਸਕਦੀ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.