ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਅਮਰੀਕਾ, ਕੋਰੀਆ ਤੇ ਹਮਲੇ ਲਈ ਪੂਰੀ ਤਰ੍ਹਾਂ ਤਿਆਰ
ਅਮਰੀਕਾ, ਕੋਰੀਆ ਤੇ ਹਮਲੇ ਲਈ ਪੂਰੀ ਤਰ੍ਹਾਂ ਤਿਆਰ
Page Visitors: 2364

ਅਮਰੀਕਾ ਨੇ ਉੱਤਰ ਕੋਰੀਆ ‘ਤੇ ਹਮਲਾ ਲਈ ਪੂਰੀ ਤਰ੍ਹਾਂ ਤਿਆਰ;
ਪ੍ਰਮਾਣੂ ਹਥਿਆਰਾਂ ਨੂੰ ਆਪਣੇ ਸੁਰੱਖਿਅਤ ਹੱਥਾਂ ‘ਚ ਲੈਣ ਲਈ ਬਣਾਇਆ ਖਾਸ ਪਲਾਨ

 

ਅਮਰੀਕਾ ਨੇ ਉੱਤਰ ਕੋਰੀਆ ‘ਤੇ ਹਮਲਾ ਲਈ ਪੂਰੀ ਤਰ੍ਹਾਂ ਤਿਆਰ; ਪ੍ਰਮਾਣੂ ਹਥਿਆਰਾਂ ਨੂੰ ਆਪਣੇ ਸੁਰੱਖਿਅਤ ਹੱਥਾਂ ‘ਚ ਲੈਣ ਲਈ ਬਣਾਇਆ ਖਾਸ ਪਲਾਨ
November 05
16:47 2017
ਵਾਸ਼ਿੰਗਟਨ, 5 ਨਵੰਬਰ (ਪੰਜਾਬ ਮੇਲ)- ਅਜਿਹਾ ਲੱਗ ਰਿਹਾ ਹੈ ਕਿ ਅਮਰੀਕਾ ਨੇ ਉੱਤਰ ਕੋਰੀਆ ‘ਤੇ ਹਮਲਾ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ ਤੇ ਇਸੇ ਦੌਰਾਨ ਉਸ ਨੇ ਪ੍ਰਮਾਣੂ ਹਥਿਆਰਾਂ ਨੂੰ ਆਪਣੇ ਸੁਰੱਖਿਅਤ ਹੱਥਾਂ ‘ਚ ਲੈਣ ਲਈ ਖਾਸ ਪਲਾਨ ਬਣਾ ਲਿਆ ਹੈ। ਅਮਰੀਕਾ ਨੇ ਹਾਲ ਹੀ ‘ਚ ਉਨ੍ਹਾਂ ਹਾਲਾਤਾਂ ਦੀ ਸਮੀਖਿਆ ਕੀਤੀ ਹੈ ਕਿ ਉੱਤਰ ਕੋਰੀਆ ‘ਤੇ ਜ਼ਮੀਨੀ ਹਮਲਾ ਕਰਕੇ ਕਿਵੇਂ ਪ੍ਰਮਾਣੂ ਹਥਿਆਰਾਂ ‘ਤੇ ਕਬਜ਼ਾ ਕੀਤਾ ਜਾ ਸਕਦਾ ਹੈ। ਸ਼ਨੀਵਾਰ ਨੂੰ ਇਕ ਨਿਊਜ਼ ਚੈਨੇਲ ਨੇ ਇਕ ਖਬਰ ਪ੍ਰਕਾਸ਼ਿਤ ਕੀਤੀ ਹੈ।
ਖਬਰ ਮੁਤਾਬਕ ਅਮਰੀਕਾ ਨੂੰ ਇਸ ਗੱਲ ਦਾ ਪੂਰਾ ਸ਼ੱਕ ਹੈ ਕਿ ਜੰਗ ਦੌਰਾਨ ਪਿਓਂਗਯਾਂਗ ਬਾਇਓਲਾਜੀਕਲ ਤੇ ਕੈਮੀਕਲ ਹਥਿਆਰਾਂ ਦੀ ਵੀ ਵਰਤੋਂ ਕਰ ਸਕਦਾ ਹੈ। ਇਹ ਖਬਰ ਅਜਿਹੇ ਵੇਲੇ ‘ਚ ਆਈ ਹੈ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਏਸ਼ੀਆ ਦੇ ਦੌਰੇ ‘ਤੇ ਹਨ ਤੇ ਉਨ੍ਹਾਂ ਦੇ ਏਜੰਡੇ ‘ਚ ਨਾਰਥ ਕੋਰੀਆ ਟੌਪ ‘ਤੇ ਹੈ।

ਰਿਪੋਰਟ ਮੁਤਾਬਕ ਸੰਸਦ ਮੈਂਬਰਾਂ ਨੂੰ ਭੇਜੇ ਗਏ ਪੱਤਰ ‘ਚ ਪੈਂਟਾਗਨ ਨੇ ਨਾਰਥ ਕੋਰੀਆ ਦੇ ਹਮਲੇ ਦਾ ਜਵਾਬ ਦੇਣ ਦੀਆਂ ਤਿਆਰੀਆਂ ਦਾ ਪੂਰਾ ਜ਼ਿਕਰ ਕੀਤਾ ਹੈ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਜੇਕਰ ਪਿਓਂਯਾਂਗ ਨੇ ਹਮਲਾ ਕੀਤਾ ਤਾਂ ਅਮਰੀਕਾ ਦਾ ਅਗਲਾ ਕਦਮ ਕੀ ਹੋਵੇਗਾ।
ਸਪੱਸ਼ਟ ਹੈ ਕਿ ਅਮਰੀਕਾ ਨੇ ਨਾਰਥ ਕੋਰੀਆ ਨਾਲ ਨਜਿੱਠਣ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਪੈਂਟਾਗਨ ਦੇ ਜੁਆਇੰਟ ਸਟਾਫ ਦੇ ਉਪ ਨਿਰਦੇਸ਼ਕ ਰਿਅਰ ਐਡਮਿਰਲ ਮਾਈਕਲ ਜੇ. ਡਿਊਮਾਟ ਨੇ ਇਹ ਪੱਤਰ ਲਿਖਿਆ ਹੈ। ਇਸ ‘ਚ ਦੋਵਾਂ ਸਦਨਾਂ ਦੇ ਕਈ ਸੰਸਦ ਮੈਂਬਰਾਂ ਨੇ ਨਾਰਥ ਕੋਰੀਆ ਨਾਲ ਜੰਗ ਦੇ ਸਮੇਂ ਸੰਭਾਵਿਤ ਕੈਜ਼ੁਅਲਟੀ ਦੀ ਸਮੀਖਿਆ ਦੀ ਜਾਣਕਾਰੀ ਮੰਗੀ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.