ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਨਿਊਜਰਸੀ ‘ਚ ਮੇਅਰ ਅਹੁਦੇ ਦੀਆਂ ਚੋਣਾਂ ‘ਚ ਖੜ੍ਹੇ ਸਿੱਖ ਉਮੀਦਵਾਰ ਨੂੰ ਅੱਤਵਾਦੀ ਕਰਾਰ ਦਿੰਦੇ ਹੋਏ ਲਾਏ ਪੋਸਟਰ
ਨਿਊਜਰਸੀ ‘ਚ ਮੇਅਰ ਅਹੁਦੇ ਦੀਆਂ ਚੋਣਾਂ ‘ਚ ਖੜ੍ਹੇ ਸਿੱਖ ਉਮੀਦਵਾਰ ਨੂੰ ਅੱਤਵਾਦੀ ਕਰਾਰ ਦਿੰਦੇ ਹੋਏ ਲਾਏ ਪੋਸਟਰ
Page Visitors: 2365

ਨਿਊਜਰਸੀ ‘ਚ ਮੇਅਰ ਅਹੁਦੇ ਦੀਆਂ ਚੋਣਾਂ ‘ਚ ਖੜ੍ਹੇ ਸਿੱਖ ਉਮੀਦਵਾਰ ਨੂੰ ਅੱਤਵਾਦੀ ਕਰਾਰ ਦਿੰਦੇ ਹੋਏ ਲਾਏ ਪੋਸਟਰ

 

ਨਿਊਜਰਸੀ ‘ਚ ਮੇਅਰ ਅਹੁਦੇ ਦੀਆਂ ਚੋਣਾਂ ‘ਚ ਖੜ੍ਹੇ ਸਿੱਖ ਉਮੀਦਵਾਰ ਨੂੰ ਅੱਤਵਾਦੀ ਕਰਾਰ ਦਿੰਦੇ ਹੋਏ ਲਾਏ ਪੋਸਟਰ
November 05
16:44 2017
ਨਿਊਯਾਰਕ, 5 ਨਵੰਬਰ (ਪੰਜਾਬ ਮੇਲ)- ਅਮਰੀਕਾ ਦੇ ਨਿਊਜਰਜੀ ਵਿਚ ਮੇਅਰ ਅਹੁਦੇ ਦੀਆਂ ਚੋਣਾਂ ‘ਚ ਖੜ੍ਹੇ ਇਕ ਸਿੱਖ ਉਮੀਦਵਾਰ ਨੂੰ ਅੱਤਵਾਦੀ ਕਰਾਰ ਦਿੰਦੇ ਹੋਏ ਪੋਸਟਰ ਲਾਏ ਗਏ ਹਨ। ਹੋਬੋਕੇਨ ਦੀਆਂ ਮੇਅਰ ਚੋਣਾਂ ਵਿਚ ਸਿੱਖ ਉਮੀਦਵਾਰ ਰਵਿੰਦਰ ਭੱਲਾ ‘ਤੇ ਨਿਸ਼ਾਨਾ ਸਾਧਦੇ ਹੋਏ ਬੀਤੇ ਸ਼ੁੱਕਰਵਾਰ ਦੀ ਰਾਤ ਨੂੰ ਕਾਰ ‘ਤੇ ਇਹ ਪੋਸਟਰ ਲਾਏ ਗਏ। ਪੋਸਟਰ ‘ਤੇ ਲਿਖਿਆ ਗਿਆ ਸੀ, ”ਆਪਣੇ ਸ਼ਹਿਰ ਵਿਚ ਅੱਤਵਾਦ ਨੂੰ ਹੱਲਾ-ਸ਼ੇਰੀ ਨਾ ਦਿਓ।”
   ਸਥਾਨਕ ਮੀਡੀਆ ਦੀ ਖ਼ਬਰ ਮੁਤਾਬਕ ਇਹ ਪੋਸਟਰ ਉਨ੍ਹਾਂ ਪੋਸਟ ਕਾਰਡ ਦਾ ਸੋਧਿਆ ਹੋਇਆ ਰੂਪ ਲੱਗਦੇ ਹਨ, ਜੋ ਮੇਅਰ ਅਹੁਦੇ ਦੇ ਇਕ ਹੋਰ ਉਮੀਦਵਾਰ ਮਾਈਕ ਡੀ. ਯੂਸਕੋ ਵਲੋਂ ਲੋਕਾਂ ਨੂੰ ਭੇਜੇ ਗਏ ਸਨ। ਸਿੱਖ ਉਮੀਦਵਾਰ ਨੂੰ ਅੱਤਵਾਦੀ ਦੱਸਣ ਦੇ ਇਸ ਕਦਮ ਦੀ ਅਧਿਕਾਰੀਆਂ ਨੇ ਨਿੰਦਿਆ ਕੀਤੀ ਹੈ। ਡੀ. ਯੂਸਕੋ ਨੇ ਵੀ ਭੱਲਾ ਨੂੰ ਅੱਤਵਾਦੀ ਦੱਸਣ ਵਾਲੇ ਪੋਸਟਰ ਮਾਮਲੇ ਦੀ ਨਿੰਦਿਆ ਕੀਤੀ ਹੈ।
  ਭੱਲਾ ਨੇ ਇਕ ਬਿਆਨ ਵਿਚ ਕਿਹਾ, ”ਅਸੀਂ ਹੋਬੋਕੇਨ ਵਿਚ ਨਫਰਤ ਨੂੰ ਨਹੀਂ ਜਿੱਤਣ ਦੇਵਾਂਗੇ। ਇਸ ਮੌਕੇ ‘ਤੇ ਬਸ ਮੈਂ ਇਹ ਹੀ ਕਹਾਂਗਾ ਕਿ ਮੈਂ ਇਕ-ਦੂਜੇ ਨੂੰ ਅਤੇ ਆਪਣੇ ਬੱਚਿਆਂ ਨੂੰ ਕਈ ਭਾਈਚਾਰੇ ‘ਚ ਰਹਿਣ ਵਾਲਿਆਂ ਨੂੰ ਉਸ ਕੀਮਤ ਬਾਰੇ ਦੱਸਣਾ ਚਾਹੁੰਦਾ ਹਾਂ ਕਿ ਜਿੱਥੇ ਸਾਡੀ ਪਰਖ ਆਪਣੇ ਚਰਿੱਤਰ ਤੋਂ ਹੁੰਦੀ ਹੈ, ਨਾ ਕਿ ਰੰਗ ਤੋਂ। ਓਧਰ ਸੈਨੇਟਰ ਕੋਰੀ ਬੂਕਰ ਨੇ ਟਵੀਟ ਕਰ ਕੇ ਇਸ ਘਟਨਾ ਦੀ ਨਿੰਦਾ ਕੀਤੀ ਹੈ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.