ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਬਦਲਾ ਲੈਣ ਲਈ ਕੀਤਾ ਸੀ ਹਿੰਦੂ ਨੇਤਾ ਦਾ ਕਤਲ
ਬਦਲਾ ਲੈਣ ਲਈ ਕੀਤਾ ਸੀ ਹਿੰਦੂ ਨੇਤਾ ਦਾ ਕਤਲ
Page Visitors: 2364

ਬਦਲਾ ਲੈਣ ਲਈ ਕੀਤਾ ਸੀ ਹਿੰਦੂ ਨੇਤਾ ਦਾ ਕਤਲ
ਗੈਂਗਸਟਰ ਸਰਾਜ ਮਿੰਟੂ ਵਲੋਂ ਫੇਸ ਬੁਕ ‘ਤੇ ਨਵੇਂ ਖੁਲਾਸੇ
By : ਬਾਬੂਸ਼ਾਹੀ ਬਿਊਰੋ
Updated : Tuesday, Nov 14, 2017 12:04 AM

  • ਚੰਡੀਗੜ੍ਹ, 13 ਨਵੰਬਰ 2017
    ਪੰਜਾਬ ਦੇ ਇਕ ਗੈਂਗਸਟਰ ਸਰਾਜ ਸੰਧੂ ਉਰਫ਼ ਮਿੰਟੂ ਨੇ ਆਪਣੀ ਇਕ ਫ਼ੇਸਬੁੱਕ ਪੋਸਟ ਰਾਹੀਂ ਅੰਮ੍ਰਿਤਸਰ ਵਿਚ 30 ਅਕਤੂਬਰ ਨੂੰ ਗੋਲੀਆਂ ਮਾਰ ਕੇ ਮਾਰੇ ਗਏ ਹਿੰਦੂ ਆਗੂ ਵਿਪਨ ਸ਼ਰਮਾ ਦੇ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਸਪਸ਼ਟ ਕੀਤਾ ਹੈ ਕਿ ਇਸ ਕਤਲ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਸਗੋਂ ਇਹ ਕਤਲ ਉਸ ਵੱਲੋਂ ਆਪਣੇ ਦੋਸਤ ਦੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਕੀਤਾ ਗਿਆ ਸੀ ।
    ਮਿੰਟੂ ਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਇਸ ਕਤਲ ਦਾ ਸੰਬੰਧ ਅਸਲ ਵਿਚ ਪਿੱਛੇ ਜਿਹੇ ਅੰਮ੍ਰਿਤਸਰ ਵਿਚ ਮਾਰੇ ਗਏ ਇਕ ਪੁਲਿਸ ਮੁਲਾਜ਼ਮ ਦੇ ਕਤਲ ਨਾਲ ਹੈ, ਉਕਤ ਪੁਲਿਸ ਮੁਲਾਜ਼ਮ ਉਸਦੇ ਦੋਸਤ ਦਾ ਪਿਤਾ ਸੀ ਅਤੇ ਇਸ ਕਤਲ ਮਗਰ ਵਿਪਨ ਸ਼ਰਮਾ ਦਾ ਹੱਥ ਸੀ।
              ਅਮ੍ਰਿਤਸਰ ਪੁਲਿਸ ਵੱਲੋਂ ਜਾਰੀ ਕੀਤੀ ਸੀਸੀਟੀਵੀ ਫੁਟੇਜ ਵਿੱਚ ਪੁਲਿਸ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਜਿੰਨਾਂ ਸਿੱਖ ਨੌਜਵਾਨਾਂ ਵੱਲੋਂ ਦਿਨ ਦਿਹਾੜੇ ਵਿਪਨ ਸ਼ਰਮਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ, ਉਹਨਾਂ ਵਿੱਚ ਸਰਾਜ ਮਿੰਟੂ ਮੁੱਖ ਸੀ ।
    ਮਿੰਟੂ ਵੱਲੋਂ ਖੁਦ ਇਹ ਖੁਲਾਸਾ ਅੱਜ ਆਪਣੇ ਫ਼ੇਸਬੁੱਕ ਪੇਜ਼ ਤੇ ਕੀਤਾ ਗਿਆ ਹੈ ਪਰ ਪੁਲਿਸ ਅਜੇ ਇਹ ਤਲਾਸ਼ਣ ਵਿਚ ਲੱਗੀ ਹੈ ਕਿ ਕੀ ਇਹ ਪੋਸਟ ਸਰਾਜ ਸੰਧੂ ਵੱਲੋਂ ਖ਼ੁਦ ਹੀ ਪੋਸਟ ਕੀਤੀ ਗਈ ਹੈ? 

    ਗੌਰਤਲਬ ਹੈ ਕਿ ਸਰਾਜ ਸੰਧੂ ਦੀ ਮਾਂ ਸੁਖਰਾਜ ਕੌਰ ਨੂੰ ਪੁਲਿਸ ਨੇ ਉਸਦੇ ਸੁਲਤਾਨਵਿੰਡ ਸਥਿਤ ਘਰ ਤੋਂ ਗਿਰਫ਼ਤਾਰ ਕਰ ਲਿਆ ਸੀ।  ਉਸ ਉੱਤੇ ਸਰਾਜ ਸੰਧੂ ਅਤੇ ਉਸਦੇ ਸਾਥੀਆਂ ਪਰਮਿੰਦਰ ਸਿੰਘ ਗੋਲੀ, ਸ਼ੁਭਮ ਸਿੰਘ ਅਤੇ ਅਰੁਨ ਸ਼ੋਰੀ ਆਦਿ ਨੂੰ ਪਨਾਹ ਦੇਣ ਦਾ ਦੋਸ਼ ਲਗਾਇਆ ਗਿਆ ਸੀ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.