ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਸਾਊਦੀ ਅਰਬ ‘ਚ ਫਸੇ ਭਾਰਤੀਆਂ ਨੇ ਵੀਡੀਓ ਭੇਜ ਲਾਈ ਮਦਦ ਦੀ ਗੁਹਾਰ
ਸਾਊਦੀ ਅਰਬ ‘ਚ ਫਸੇ ਭਾਰਤੀਆਂ ਨੇ ਵੀਡੀਓ ਭੇਜ ਲਾਈ ਮਦਦ ਦੀ ਗੁਹਾਰ
Page Visitors: 2392

ਸਾਊਦੀ ਅਰਬ ‘ਚ ਫਸੇ ਭਾਰਤੀਆਂ ਨੇ ਵੀਡੀਓ ਭੇਜ ਲਾਈ ਮਦਦ ਦੀ ਗੁਹਾਰ ਸਾਊਦੀ ਅਰਬ ‘ਚ ਫਸੇ ਭਾਰਤੀਆਂ ਨੇ ਵੀਡੀਓ ਭੇਜ ਲਾਈ ਮਦਦ ਦੀ ਗੁਹਾਰ

November 20
21:22 2017
ਚੰਡੀਗੜ੍ਹ, 20 ਨਵੰਬਰ (ਪੰਜਾਬ ਮੇਲ)- ਸਾਊਦੀ ਅਰਬ ਵਿੱਚ ਫਸੇ ਹੋਏ ਕਈ ਭਾਰਤੀ ਨੌਜਵਾਨਾਂ ਨੇ ਅੱਜ ਆਪਣੀ ਇੱਕ ਵੀਡੀਓ ਬਣਾ ਕੇ ਭਾਰਤ ਸਰਕਾਰ ਦੇ ਨਾਂ ਭੇਜੀ ਹੈ। ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਯੂਨਾਈਟਡ ਇੰਜੀਨੀਅਰ ਨਾਂ ਦੀ ਕੰਪਨੀ ਵਿੱਚ ਦੋ ਸਾਲਾਂ ਦੇ ਇਕਰਾਨਾਮੇ ਤਹਿਤ ਆਏ ਸਨ। ਉਨ੍ਹਾਂ ਦੇ ਕਰਾਰ ਪੂਰੇ ਹੋਏ ਨੂੰ ਦੋ ਸਾਲ ਤੋਂ ਵੀ ਜ਼ਿਆਦਾ ਬੀਤ ਗਏ ਹਨ ਪਰ ਕੰਪਨੀ ਉਨ੍ਹਾਂ ਨੂੰ ਜਾਣ ਨਹੀਂ ਦੇ ਰਹੀ। ਪੰਜਾਬ ਸਮੇਤ ਉੱਤਰ ਪ੍ਰਦੇਸ਼, ਬਿਹਾਰ, ਕੋਲਕਾਤਾ ਦੇ ਰਹਿਣ ਵਾਲੇ ਹਨ। ਨੌਜਵਾਨਾਂ ‘ਤੇ ਕੰਪਨੀ ਵਿਰੁੱਧ ਧੱਕੇਸ਼ਾਹੀ ਕਰਨ ਦਾ ਇਲਜ਼ਾਮ ਲਾਇਆ ਹੈ।
ਇਨ੍ਹਾਂ ਭਾਰਤੀਆਂ ਦਾ ਕਹਿਣਾ ਹੈ ਕਿ ਸਾਡੇ ਨਾਲ ਕੰਪਨੀ ਨੇ ਧੱਕਾ ਕੀਤਾ ਹੈ ਤੇ ਸਾਡੇ ਪਾਸਪੋਰਟ ਵੀ ਜ਼ਬਤ ਕਰ ਲਏ। ਉਨ੍ਹਾਂ ਮੁਤਾਬਕ ਕੰਪਨੀ ਉਨ੍ਹਾਂ ਨੂੰ ਅੰਦਰ ਹੀ ਬੰਦ ਕਰੀ ਰੱਖਦੀ ਹੈ ਤੇ ਗੇਟ ਤੋਂ ਵੀ ਬਾਹਰ ਨਹੀਂ ਜਾਣ ਦਿੱਤਾ ਜਾਂਦਾ। ਇਨ੍ਹਾਂ ਨੌਜਵਾਨਾਂ ‘ਚ ਫਸੇ ਪੰਜਾਬੀ ਉਹ ਗੁਰਦਾਸਪੁਰ ਜ਼ਿਲ੍ਹੇ ਦਾ ਹੈ ਤੇ ਉਸ ਨਾਲ ਹੋਰ 4 ਸਰਦਾਰ ਮੁੰਡੇ ਵੀ ਇੱਥੇ ਫਸੇ ਹੋਏ ਹਨ। ਉਸ ਮੁਤਾਬਕ ਉਹ ਗੁਰਜੰਟ ਨੀਟਾ ਨਾਂ ਦੇ ਏਜੰਟ ਜ਼ਰੀਏ ਸਾਊਦੀ ਅਰਬ ਆਇਆ ਸੀ।
ਮੁਸੀਬਤ ‘ਚ ਫਸੇ ਭਾਰਤੀਆਂ ਦਾ ਕਹਿਣਾ ਹੈ ਨਾ ਸਾਡੇ ਕੋਲ ਪੈਸਾ ਹੈ ਤੇ ਨਾ ਹੀ ਸਾਨੂੰ ਬਾਹਰ ਜਾਣ ਦਿੱਤਾ ਜਾਂਦਾ ਹੈ। ਨੌਜਵਾਨਾਂ ਨੇ ਦੱਸਿਆ ਕਿ ਕਈ ਬੀਮਾਰ ਵੀ ਹੋ ਚੁੱਕੇ ਹਨ ਪਰ ਉਨ੍ਹਾਂ ਕੋਲ ਦਵਾਈ ਖਰੀਦਣ ਤਾਂ ਦੂਰ ਰੋਟੀ ਲਈ ਵੀ ਪੈਸੇ ਨਹੀਂ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਸਾਊਦੀ ਅਰਬ ਵਿੱਚੋਂ ਕਢਵਾਉਣ ਦੀ ਅਪੀਲ ਵੀ ਕੀਤੀ ਹੈ। ਜ਼ਿਕਰਯੋਗ ਹੈ ਕਿ ਸੁਸ਼ਮਾ ਸਵਰਾਜ ਦੇ ਯਤਨਾ ਸਦਕਾ ਬੀਤੇ ਦਿਨੀਂ ਤਿੰਨ ਪੰਜਾਬਣਾਂ ਨੂੰ ਸੁਰੱਖਿਅਤ ਉਨ੍ਹਾਂ ਦੇ ਘਰ ਪਹੁੰਚਾਇਆ ਗਿਆ ਹੈ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.