ਕੈਟੇਗਰੀ

ਤੁਹਾਡੀ ਰਾਇ



ਖ਼ਬਰਾਂ
ਪੰਜਾਬੀ ਸਿੱਖ ਔਰਤ ਬਣੀ ਯੂਬਾ ਸਿਟੀ ਦੀ ਮੇਅਰ
ਪੰਜਾਬੀ ਸਿੱਖ ਔਰਤ ਬਣੀ ਯੂਬਾ ਸਿਟੀ ਦੀ ਮੇਅਰ
Page Visitors: 2366

ਪੰਜਾਬੀ ਸਿੱਖ ਔਰਤ ਬਣੀ ਯੂਬਾ ਸਿਟੀ ਦੀ ਮੇਅਰਪੰਜਾਬੀ ਸਿੱਖ ਔਰਤ ਬਣੀ ਯੂਬਾ ਸਿਟੀ ਦੀ ਮੇਅਰ

November 30
21:33 2017
ਨਿਊਯਾਰਕ, 30 ਨਵੰਬਰ (ਪੰਜਾਬ ਮੇਲ)- ਅਮਰੀਕਾ ਵਿੱਚ ਪਹਿਲੀ ਸਿੱਖ ਔਰਤ ਮੇਅਰ ਬਣੀ ਹੈ। ਇਹ ਅਹਿਮ ਪ੍ਰਾਪਤੀ ਕਰਨ ਵਾਲੀ ਪ੍ਰੀਤ ਡਿਡਬਾਲ, ਕੈਲੀਫੋਰਨੀਆ ਦੇ ਯੂਬਾ ਸਿਟੀ ਦੀ ਮੇਅਰ ਚੁਣੀ ਗਈ ਹੈ। ਪ੍ਰੀਤ ਡਿਡਬਾਲ 5 ਦਸੰਬਰ ਨੂੰ ਅਹੁਦੇ ਦੀ ਸਹੁੰ ਚੁੱਕੇਗੀ। ਉਹ ਮੌਜੂਦਾ ਸਮੇਂ ਵਿੱਚ ਵਾਈਸ ਮੇਅਰ ਵਜੋਂ ਸੇਵਾਵਾਂ ਨਿਭਾਅ ਰਹੀ ਹੈ। ਪ੍ਰੀਤ ਡਿਡਬਾਲ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਵਾਲੀ ਪਰਿਵਾਰ ਦੀ ਪਹਿਲੀ ਮੈਂਬਰ ਹੈ। ਪ੍ਰੀਤ ਦੀ ਪ੍ਰਾਪਤੀ ’ਤੇ ਅਮਰੀਕਾ ਵਿੱਚ ਸਿੱਖ ਭਾਈਚਾਰੇ ਤੇ ਸਿੱਖ ਜਥੇਬੰਦੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕਈ ਸਿੱਖ ਨੌਜਵਾਨ ਅਮਰੀਕਾ ਵਿੱਚ ਅਹਿਮ ਪ੍ਰਾਪਤੀਆਂ ਕਰ ਚੁੱਕੇ ਹਨ। ਇਨ੍ਹਾਂ ਵਿੱਚ ਰਵੀ ਭੱਲਾ ਦਾ ਨਾਮ ਅਹਿਮ ਹੈ, ਜੋ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਮੇਅਰ ਬਣੇ ਹਨ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.